jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 31 December 2012

HAPPY NEW YEAR 2013

www.sabblok.blogspot.com

ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ: ਉਰਮਿਲਾ ਵੈਦ

www.sabblok.blogspot.com

ਨਕੋਦਰ ---- (ਟੋਨੀ/ਬਿੱਟੂ )ਦਿੱਲੀ ਗੈਂਗਰੇਪ ਪੀੜਤਾ ਦੇ ਲਈ ਭਾਵੇਂ ਕਰੋੜਾਂ ਲੋਕਾਂ ਦੇ ਦਿਲਾਂ 'ਚੋਂ ਦੁਆਵਾਂ ਨਿਕਲੀਆਂ ਪਰ ਫਿਰ ਵੀ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਉਸ ਦੇ ਆਖ਼ਰੀ ਸਾਹ ਲੈਣ ਦੇ ਦਿਨ ਤੱਕ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਮੋਮਬੱਤੀਆਂ ਜਗਦੀਆਂ ਰਹੀਆਂ ਤੇ ਮੋਮ ਪਿੰਘਲਦਾ ਰਿਹਾ ਆਖਿਰਕਾਰ ਉਸ ਨੇ ਦਮ ਤੋੜ ਦਿੱਤਾ। ਇਸ ਹਾਦਸੇ ਨੂੰ ਲੈ ਕੇ ਲੋਕਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਜਿਹੜੀਆਂ ਦੁਆਵਾਂ ਦੀਆ ਮੋਮਬੱਤੀਆਂ ਪੀੜਤ ਦੀ ਸਿਹਤ ਦੇ ਲਈ ਜਾਗਾਇਆ ਜਾ ਰਹੀਆਂ ਸਨ ਉਹ ਹੁਣ ਸ਼ਰਧਾਂਜਲੀ ਦੇ ਲਈ ਹੋਣਗੀਆਂ ਦਿੱਲੀ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਦੀਆਂ ਤੋਂ ਔਰਤਾਂ 'ਤੇ ਅੱਤਿਆਚਾਰ ਹੁੰਦਾ ਆ ਰਿਹਾ ਹੈ, ਪਰ ਅੱਜ ਤੱਕ ਸਿਰਫ਼ ਬਿਆਨਬਾਜ਼ੀ ਤੋਂ ਸਿਵਾਏ ਕੋਈ ਸਖ਼ਤ ਕਾਨੂੰਨ ਨਹੀਂ ਬਣਾਇਆ ਗਿਆ। ਦਿੱਲੀ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਉਰਮਿਲਾ ਵੈਦ ਨੇ ਕਿਹਾ ਹੈ ਕਿ ਵਿਦਿਆਰਥਣ ਦੀ ਮੌਤ ਦੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਵੈਦ ਨੇ ਕਿਹਾ ਕਿ ਔਰਤਾਂ ਦੇ ਕੇਸਾਂ ਦੀ ਸੁਣਵਾਈ ਲਈ ਫਾਸਟ ਟ੍ਰੈਕ ਅਦਾਲਤਾਂ ਲਾਈਆਂ ਜਾਣ, ਜਿਸ ਨਾਲ ਔਰਤਾਂ, ਲੜਕੀਆਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲ ਸਕੇ।
32392_139834592837062_282355708_n.jpg

ਹੁਣ ਹਾਊਸ ਟੈਕਸ ਦੀ ਜਗ੍ਹਾ ਲੱਗੇਗਾ ਪ੍ਰਾਪਰਟੀ ਟੈਕਸ- ਡਿਪਟੀ ਡਾਇਰੈਕਟਰ

www.sabblok.blogspot.com

ਨਕੋਦਰ, 30 ਦਸੰਬਰ (ਟੋਨੀ/ਬਿੱਟੂ )- ਸਥਾਨਕ ਨਗਰ ਕੌਂਸਲ ਦਫ਼ਤਰ 'ਚ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਲਗਾਉਣ ਲਈ ਸਰਕਾਰ ਵਲੋਂ ਆਈਆਂ ਹਦਾਇਤਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਇਕ ਬੈਠਕ ਪ੍ਰੀਤਮ ਸਿੰਘ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਜਲੰਧਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਕੌਂਸਲ ਪ੍ਰਧਾਨ ਗੁਰਚਰਨ ਸਿੰਘ ਧੀਮਾਨ, ਈ.ਓ. ਬਲਜੀਤ ਸਿੰਘ ਬਿਲਗਾ, ਤੀਰਥ ਰਾਮ ਸੰਧੂ ਪ੍ਰਧਾਨ ਨੂਰਮਹਿਲ ਕੌਂਸਲ, ਤਹਿਸੀਲਦਾਰ ਭੁਪਿੰਦਰ ਸਿੰਘ, ਕੁਲਵੰਤ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ, ਸ਼ਹਿਰ ਦੇ ਕੌਂਸਲਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਸ੍ਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਹਾਊਸ ਟੈਕਸ ਨਹੀਂ ਹੁਣ ਪ੍ਰਾਪਰਟੀ ਟੈਕਸ ਲਗਾਇਆ ਜਾਵੇਗਾ। ਇਸ ਵਿਚ 8-8 ਜ਼ੋਨ ਕਲਾਸੀਫਿਕੇਸ਼ਨ ਦੇ ਅਨੁਸਾਰ ਏ ਤੋਂ ਐੱਚ ਤੱਕ ਬਣਾਏ ਗਏ ਹਨ। ਜਿਸ ਦਾ ਆਧਾਰ ਸਰਕਾਰੀ ਭਾਅ, ਮਾਰਕਿਟ ਰੇਟ ਤੇ ਉਸ ਖੇਤਰ ਦਾ ਪਟੇਸ਼ਿਅਲ ਰੱਖਿਆ ਗਿਆ ਹੈ। ਇਸ ਦੇ ਨਕਸ਼ੇ ਨਗਰ ਕੌਂਸਲਰਾਂ ਦੇ ਦਫ਼ਤਰਾਂ 'ਚ ਵੀ ਲਗਾ ਦਿੱਤੇ ਜਾਣਗੇ ਅਤੇ ਅਖ਼ਬਾਰਾਂ'ਚ ਵੀ ਇਸ਼ਤਿਹਾਰ ਦੇ ਤੌਰ 'ਤੇ ਲਗਾਏ ਜਾਣਗੇ। ਇਹ ਟੈਕਸ ਨਕੋਦਰ, ਸ਼ਾਹਕੋਟ, ਲੋਹੀਆਂ, ਨੂਰਮਹਿਲ ਅਤੇ ਮਹਿਤਪੁਰ ਆਦਿ 'ਚ ਲੱਗੇਗਾ। ਉਨ੍ਹਾਂ ਦੱਸਿਆ ਕਿ 30 ਦਿਨਾਂ ਦੇ ਬਾਅਦ ਇਤਰਾਜ਼ ਲਏ ਜਾਣਗੇ ਤੇ ਅਜਿਹੀ ਮੀਟਿੰਗ ਕਰਕੇ ਸੁਣੇ ਜਾਣਗੇ। ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। 

Sunday 30 December 2012

ਉਹ ਸੌਂ ਗਈ ਸਦਾ ਦੀ ਨੀਂਦ ਤੇ ਦੇਸ਼ ਜਗਾ ਗਈ

ਉਹ ਸੌਂ ਗਈ ਸਦਾ ਦੀ ਨੀਂਦ ਤੇ ਦੇਸ਼ ਜਗਾ ਗਈਉਹ ਸੌਂ ਗਈ ਸਦਾ ਦੀ ਨੀਂਦ ਤੇ ਦੇਸ਼ ਜਗਾ ਗਈ

ਜਲੰਧਰ (PTI)- ਸਮੂਹਕ ਬਲਾਤਕਾਰ ਨੇ ਉਸ ਦੇ ਸਰੀਰ ਨੂੰ ਜ਼ਖਮੀ ਕੀਤਾ ਸੀ, ਪਰ ਉਸ ਵੇਲੇ ਵੀ ਉਸ ਦੀ ਹਿੰਮਤ, ਉਸ ਦੀ ਦਲੇਰੀ ਅਤੇ ਉਸ ਦੀ ਆਤਮਾ ਨੇ ਉਨ੍ਹਾਂ ਦਰਿੰਦਿਆਂ ਦਾ ਜ਼ੋਰਦਾਰ ਵਿਰੋਧ ਕੀਤਾ। ਇਸ ਵਿਰੋਧ ਨਾਲ ਉਸ ਨੇ ਦਰਸਾਇਆ ਸੀ ਕਿ ਸ਼ਾਇਦ 5-6 ਨਸ਼ੇ ਵਿਚ ਚੂਰ ਬਾਹੂ-ਬਲੀ ਉਸ ਦੇ ਸਰੀਰ ਨੂੰ ਵਲੂੰਧਰ ਸਕਦੇ ਹਨ, ਪਰ ਉਸ ਦੀ ਆਤਮਾ ਜਾਂ ਅਣਖ ਨੂੰ ਝੁਕਾ ਨਹੀਂ ਸਕਦੇ। ਇਹ ਬਹਾਦਰ ਕੁੜੀ ਭਾਵੇਂ ਅੱਜ ਇਸ ਸੰਸਾਰ ਵਿਚ ਨਹੀਂ ਰਹੀ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਹਮੇਸ਼ਾ ਦੀ ਨੀਂਦ ਸੌਂ ਗਈ ਹੈ, ਪਰ ਜਾਂਦੀ-ਜਾਂਦੀ ਉਹ ਦੇਸ਼ ਨੂੰ ਝੰਜੋੜ ਕੇ ਪੂਰੀ ਤਰ੍ਹਾਂ ਜਗਾ ਗਈ ਹੈ। ਅੱਜ ਸਾਰਾ ਦੇਸ਼ ਜੇ ਉਸ ਨੂੰ ਯਾਦ ਕਰ ਕੇ ਹੰਝੂ ਵਹਾ ਰਿਹਾ ਹੈ, ਤਾਂ ਇਸ ਨਾਲ ਸਭ ਨੂੰ ਉਸ ਪੀੜ ਦਾ ਅਹਿਸਾਸ ਜ਼ਰੂਰ ਹੋ ਰਿਹਾ ਹੈ, ਜਿਹੜੀ ਉਸ ਨੇ ਚੱਲਦੀ ਬੱਸ ਵਿਚ ਹੰਢਾਈ ਸੀ।
ਉਹ ਇਕ ਭਿਆਨਕ ਦ੍ਰਿਸ਼ ਸੀ, ਜਿੱਥੇ ਰਾਤ ਦੇ ਹਨੇਰੇ ਵਿਚ ਚੱਲਦੀ ਬੱਸ ਦੌਰਾਨ ਨਸ਼ੇ ਵਿਚ ਚੂਰ ਕੁਝ ਲੋਕ ਉਸ ਦੀ ਅਸਮਤ ਨੂੰ ਤਾਰ-ਤਾਰ ਕਰ ਰਹੇ ਸਨ। ਇਹ ਭਿਆਨਕ ਦ੍ਰਿਸ਼ ਭਾਵੇਂ ਉਸ ਇਕੱਲੀ ਵਿਦਿਆਰਥਣ ਨੇ ਦੇਖਿਆ ਸੀ, ਪਰ ਅੱਜ ਸਾਰੇ ਦੇਸ਼ ਦੀਆਂ ਅੱਖਾਂ ਸਾਹਵੇਂ ਉਹ ਦ੍ਰਿਸ਼ ਵਾਰ-ਵਾਰ ਘੁੰਮ ਰਿਹਾ ਹੈ। ਦੇਸ਼ ਦੀ ਨਾਰੀ ਸ਼ਕਤੀ ਦੀ ਸੋਚ, ਇੱਛਾ ਅਤੇ ਕਾਰਗੁਜ਼ਾਰੀ ਨੂੰ ਇਕ ਨਵੀਂ ਦਿਸ਼ਾ, ਇਕ ਨਵਾਂ ਮੋੜ ਦੇ ਗਈ ਉਹ ਬਹਾਦਰ ਕੁੜੀ ਇਕ ਅਜਿਹਾ ਅਧਿਆਏ ਲਿਖ ਗਈ ਹੈ, ਜਿਸ ਨੂੰ ਦੇਸ਼ ਅਤੇ ਵਿਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਕਰਨਗੀਆਂ। ਉਤਰਾਖੰਡ ਵਰਗੀ ਦੇਵਭੂਮੀ 'ਤੇ ਜਨਮ ਲੈਣ ਵਾਲੀ ਇਸ ਕੁੜੀ ਨੇ ਆਖਰੀ ਸਾਹ ਭਾਵੇਂ ਸਿੰਗਾਪੁਰ ਦੀ ਧਰਤੀ 'ਤੇ ਤਿਆਗੇ, ਪਰ ਉਸ ਦੀ ਹੋਣੀ ਨੂੰ ਸੰਸਾਰ ਦੇ ਹਰ ਕੋਨੇ ਵਿਚ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਅਤੇ ਹਰ ਅੱਖ ਨੇ ਉਸ ਲਈ ਹੰਝੂ ਵਹਾਏ।
ਇਨਸਾਨੀ ਵਹਿਸ਼ਤ ਦਾ ਸ਼ਿਕਾਰ ਹੋਈ ਇਸ ਲੜਕੀ ਦਾ ਕਾਂਡ ਸਭ ਤੋਂ ਵਧ ਕੇ ਇਨਸਾਨਾਂ ਅਤੇ ਖਾਸ ਕਰ ਕੇ ਮਨੁੱਖਾਂ ਲਈ ਸ਼ਰਮ ਦੀ ਗੱਲ ਹੈ। ਕੀ ਦੇਵਤਿਆਂ ਦੀ ਇਸ ਧਰਤੀ 'ਤੇ ਕਿਸੇ ਮਾਂ ਦੀ ਜਾਈ ਨੂੰ ਬੇਖੌਫ, ਬੇਡਰ ਅਤੇ ਆਪਣੀ ਇੱਛਾ ਅਨੁਸਾਰ ਵਿਚਰਨ ਦਾ ਕੋਈ ਹੱਕ ਨਹੀਂ? ਕੀ ਔਰਤ ਦੀ ਅਜ਼ਾਦੀ ਕੁਝ ਵਹਿਸ਼ੀ ਦਰਿੰਦਿਆਂ ਦੀ ਮੁਥਾਜ ਜਾਂ ਉਨ੍ਹਾਂ ਦੇ ਰਹਿਮੋ-ਕਰਮ 'ਤੇ ਨਿਰਭਰ ਹੋਣੀ ਚਾਹੀਦੀ ਹੈ? ਔਰਤ ਨੂੰ ਦੇਵੀ ਦਾ ਦਰਜਾ ਦੇਣ ਵਾਲੇ ਇਸ ਦੇਸ਼ ਵਿਚ ਇਸ ਤਰ੍ਹਾਂ ਦੇ ਘਿਨੌਣੇ ਅਤੇ ਅਣਮਨੁੱਖੀ ਕਾਂਡ ਕਦੋਂ ਤੱਕ ਹੁੰਦੇ ਰਹਿਣਗੇ। ਕੀ ਇਸ ਸਮੂਹਰ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਜਾਂ ਇਸ ਤੋਂ ਵੱਡੀ ਕੋਈ ਸਜ਼ਾ ਦੇਣ ਨਾਲ ਉਸ ਪੀੜਤ ਲੜਕੀ ਦੀ ਆਤਮਾ ਨੂੰ ਕੋਈ ਇਨਸਾਫ ਜਾਂ ਸ਼ਾਂਤੀ ਮਿਲ ਸਕੇਗੀ? ਦੇਸ਼ ਦੀਆਂ ਬਾਕੀ ਔਰਤਾਂ ਦਾ ਭਵਿੱਖ ਕਿਵੇਂ ਸੁਰੱਖਿਅਤ ਹੋਵੇਗਾ? ਇਹੀ ਕੁਝ ਸਵਾਲ ਹਨ ਜਿਹੜੇ ਉਹ ਲੜਕੀ ਮਰਨ ਪਿੱਛੋਂ ਭਾਰਤ ਦੇ ਸਾਹਮਣੇ ਕਰ ਗਈ ਹੈ ਅਤੇ ਜਿਨ੍ਹਾਂ ਦਾ ਦੇਰ-ਸਵੇਰ ਜਵਾਬ ਦੇਣਾ ਹੀ ਪਵੇਗਾ।

ਪਾਕਿਸਤਾਨ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਪਾਕਿਸਤਾਨ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ

ਚੇਨਈ- ਚੇਨਈ ਦੇ ਐੱਮ. ਏ. ਚਿੰਦਾਬਰਮ ਸਟੇਡੀਅਮ 'ਚ ਪਹਿਲੇ ਇਕ ਰੋਜ਼ਾ ਮੈਚ 'ਚ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਲੀਡ ਹਾਸਲ ਕਰ ਲਈ ਹੈ। ਪਾਕਿਸਤਾਨ ਵੱਲੋਂ ਨਾਸਿਰ ਜਮਸ਼ੇਦ ਨੇ ਸੈਂਕੜੇਦਾਰ ਪਾਰੀ ਖੇਡਦੇ ਹੋਏ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। 228 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਮਾੜੀ ਰਹੀ ਅਤੇ ਕਪਤਾਨ ਮੁਹੰਮਦ ਹਫੀਜ਼ ਬਿਨਾਂ ਖਾਤਾ ਖੋਲ੍ਹਿਆ ਬੋਲਡ ਹੋ ਗਿਆ। ਅਜ਼ਹਰ ਅਲੀ 9 ਦੌੜਾਂ ਬਣਾ ਕੇ ਆਊਟ ਹੋਇਆ। ਨਾਸਿਰ ਜਮਸ਼ੇਦ ਅਤੇ ਯੂਨਿਸ ਖਾਨ ਨੇ ਸੰਭਲ ਕੇ ਖੇਡਦੇ ਹੋਏ ਤੀਸਰੀ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਯੂਨਿਸ ਖਾਨ 58 ਦੌੜਾਂ ਬਣਾ ਕੇ ਆਊਟ ਹੋਇਆ। ਮਿਸਬਾਹ ਉਲ ਹੱਕ 16 ਦੌੜਾਂ ਬਣਾ ਕੇ ਆਊਟ ਹੋਇਆ। ਨਾਸਿਰ ਜਮਸ਼ੇਦ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਜੜ੍ਹਿਆ। ਨਾਸਿਰ ਜਮਸ਼ੇਦ ਨੇ 132 ਗੇਂਦਾਂ 'ਚ 101 ਦੌੜਾਂ ਦੀ ਪਾਰੀ ਖੇਡੀ। ਸ਼ੋਇਬ ਮਲਿਕ ਨੇ 34 ਦੌੜਾਂ ਦੀ ਮਹੱਵਪੂਰਨ ਪਾਰੀ ਖੇਡੀ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਅਤੇ ਅਸ਼ੋਕ ਡਿੰਡਾ ਨੇ ਇਕ-ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਵਰਿੰਦਰ ਸਹਿਵਾਗ ਨੂੰ ਚਾਰ ਦੌੜਾਂ ਦੇ ਨਿੱਜੀ ਸਕੋਰ 'ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਇਰਫਾਨ ਖਾਨ ਨੇ ਬੋਲਡ ਕੀਤਾ ਅਤੇ ਜੁਨੇਦ ਖਾਨ ਨੇ ਗੌਤਮ ਗੰਭੀਰ (8), ਵਿਰਾਟ ਕੋਹਲੀ (0) ਅਤੇ ਯੁਵਰਾਜ ਸਿੰਘ (2) ਨੂੰ ਬੋਲਡ ਕੀਤਾ। ਰੋਹਿਤ ਸ਼ਰਮਾ ਚਾਰ ਦੌੜਾਂ ਬਣਾ ਕੇ ਜੁਨੇਦ ਦੀ ਗੇਂਦ 'ਤੇ ਮੁਹੰਮਦ ਹਫੀਜ਼ ਹੱਥੋਂ ਕੈਚ ਆਊਟ ਹੋਇਆ। 29 ਦੌੜਾਂ 'ਤੇ ਪੰਜ ਵਿਕਟਾਂ ਗਵਾਉਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਣਾ ਨੇ ਭਾਰਤ ਨੂੰ ਸੰਕਟ ਦੀ ਘੜੀ 'ਚੋਂ ਕੱਢਿਆ। ਦੋਹਾਂ ਨੇ ਛੇਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁਰੇਸ਼ ਰੈਣਾ 43 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਮਾਰਿਆ। ਧੋਨੀ ਨੇ 125 ਗੇਂਦਾਂ 'ਚ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 113 ਦੌੜਾਂ ਬਣਾਈਆਂ। ਆਰ. ਅਸ਼ਵਿਨ ਨੇ ਧੋਨੀ ਦਾ ਭਰਪੂਰ ਸਾਥ ਦਿੰਦੇ ਹੋਏ ਸੱਤਵੀਂ ਵਿਕਟ ਲਈ 125 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਅਸ਼ਵਿਨ ਨੇ 39 ਗੇਂਦਾਂ 'ਚ 31 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਵੱਲੋਂ ਜੁਨੇਦ ਖਾਨ ਨੇ 43 ਦੌੜਾਂ ਦੇ ਚਾਰ ਵਿਕਟਾਂ ਲਈਆਂ। ਮੁਹੰਮਦ ਇਰਫਾਨ ਅਤੇ ਮੁਹੰਮਦ ਹਫੀਜ਼ ਦੇ ਖਾਤੇ 'ਚ ਇਕ-ਇਕ ਵਿਕਟ ਗਈ।
ਸਕੋਰ ਬੋਰਡ
ਭਾਰਤ
ਗੌਤਮ ਗੰਭੀਰ  ਬੋਲਡ ਇਰਫਾਨ  08
ਵਰਿੰਦਰ ਸਹਿਵਾਗ  ਬੋਲਡ ਜੁਨੇਦ ਖਾਨ  04
ਵਿਰਾਟ ਕੋਹਲੀ  ਬੋਲਡ ਜੁਨੇਦ ਖਾਨ  00
ਯੁਵਰਾਜ ਸਿੰਘ  ਬੋਲਡ ਜੁਨੇਦ ਖਾਨ  02
ਰੋਹਿਤ ਸ਼ਰਮਾ  ਕੈ ਹਫੀਜ਼ ਬੋ ਜੁਨੇਦ ਖਾਨ  04
ਸੁਰੇਸ਼ ਰੈਣਾ  ਬੋਲਡ ਮੁਹੰਮਦ ਹਫੀਜ਼  43
ਮਹਿੰਦਰ ਸਿੰਘ ਧੋਨੀ  ਅਜੇਤੂ  113
ਰਵੀਚੰਦਰਨ ਅਸ਼ਵਿਨ  ਅਜੇਤੂ  31
ਵਾਧੂ :  22
ਕੁੱਲ ਜੋੜ : 50 ਓਵਰਾਂ 'ਚ  6/227
ਵਿਕਟ ਪਤਨ : 1-17, 2-17, 3-19, 4-20, 5-29, 6-102
ਗੇਂਦਬਾਜ਼ੀ :  ਮੁਹੰਮਦ ਇਰਫਾਨ (9-2-58-1), ਜੁਨੇਦ ਖਾਨ (9-1-43-4), ਉਮਰ ਗੁੱਲ (8-0-38-0), ਸਈਦ ਅਜ਼ਮਲ (10-1-42-0), ਮੁਹੰਮਦ ਹਫੀਜ਼ (10-2-26-1)
ਪਾਕਿਸਤਾਨ
ਮੁਹੰਮਦ ਹਫੀਜ਼  ਬੋਲਡ ਭੁਵਨੇਸ਼ਵਰ  00
ਨਾਸਿਰ ਜਮਸ਼ੇਦ  ਅਜੇਤੂ  101
ਅਜ਼ਹਰ ਅਲੀ  ਕੈਚ ਰੋਹਿਤ ਸ਼ਰਮਾ ਬੋ ਭੁਵਨੇਸ਼ਵਰ  09
ਯੁਨਿਸ ਖਾਨ ਕੈਚ ਅਸ਼ਵਿਨ ਬੋ ਡਿੰਡਾ  58
ਮਿਸਬਾਹ ਉਲ ਹੱਕ  ਬੋਲਡ ਇਸ਼ਾਂਤ ਸ਼ਰਮਾ 09
ਸ਼ੋਇਬ ਮਲਿਕ  ਅਜੇਤੂ  34
ਵਾਧੂ :  8
ਕੁੱਲ ਜੋੜ :  48.1 ਓਵਰ 'ਚ  4/228
ਵਿਕਟ ਪਤਨ : 1-0, 2-21, 3-133, 4-172
ਗੇਂਦਬਾਜ਼ੀ : ਭੁਵਨੇਸ਼ਵਰ ਕੁਮਾਰ (9-3-27-2), ਇਸ਼ਾਂਤ ਸ਼ਰਮਾ (10-0-39-1), ਅਸ਼ੋਕ ਡਿੰਡਾ (9.1-0-45-1), ਅਸ਼ਵਿਨ (10-0-34-0) ਯੁਵਰਾਜ ਸਿੰਘ (5-0-33-0)

'ਦਾਮਿਨੀ' ਦੀ ਮੌਤ 'ਤੇ ਆਇਆ ਹੰਝੂਆਂ ਦਾ ਹੜ੍ਹ


'ਦਾਮਿਨੀ' ਦੀ ਮੌਤ 'ਤੇ ਆਇਆ ਹੰਝੂਆਂ ਦਾ ਹੜ੍ਹ

'ਦਾਮਿਨੀ' ਦੀ ਮੌਤ 'ਤੇ ਆਇਆ ਹੰਝੂਆਂ ਦਾ ਹੜ੍ਹ (ਵੀਡੀਓ ਵੀ ਦੇਖੋ)ਮੁੰਬਈ (PTI) ਦਿੱਲੀ ਬੱਸ ਬਲਾਤਕਾਰ ਕਾਂਡ ਦੀ ਸ਼ਿਕਾਰ 23 ਸਾਲਾ ਵਿਦਿਆਰਥਣ ਦੀ ਮੌਤ ਪਿੱਛੋਂ ਪੂਰੇ ਦੇਸ਼ ਵਿਚ ਹੰਝੂਆਂ ਦਾ ਹੜ੍ਹ ਵਹਿ ਤੁਰਿਆ ਹੈ। ਹਰ ਦੇਸ਼ ਵਾਸੀ ਦਾ ਹਿਰਦਾ ਇਸ ਘਟਨਾ ਨਾਲ ਝੰਜੋੜਿਆ ਗਿਆ ਹੈ ਅਤੇ ਹਰ ਕੋਈ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਲਈ ਮਜ਼ਬੂਰ ਹੈ ਕਿ ਆਖਿਰ ਇਹ ਸਭ ਕਿਉਂ ਹੋਇਆ ਅਤੇ ਇਹ ਕਦੋਂ ਬੰਦ ਹੋਵੇਗਾ। ਵਿਦਿਆਰਥੀ, ਉਦਯੋਗਪਤੀ, ਸਿਆਸੀ ਨੇਤਾ, ਸੱਤਾਧਾਰੀ, ਧਾਰਮਿਕ ਨੇਤਾ, ਕਾਰੋਬਾਰੀ, ਕਿਸਾਨ, ਮਜ਼ਦੂਰ, ਫਿਲਮ ਨਗਰੀ ਦੀਆਂ ਹਸਤੀਆਂ, ਔਰਤਾਂ, ਬੱਚੇ, ਬੁੱਢੇ ਸਭ ਲੋਕ ਇਸ ਘਟਨਾ ਕਾਰਨ ਗਮਗੀਨ ਹਨ। ਲੋਕਾਂ ਦੀਆਂ ਇਸ ਕਾਂਡ ਬਾਰੇ ਦਰਦਨਾਕ ਭਾਵਨਾਵਾਂ ਨੂੰ ਫਿਲਮ ਨਗਰੀ ਦੀ ਉੱਚ ਹਸਤੀ ਸ਼੍ਰੀਮਤੀ ਜਯਾ ਬੱਚਨ ਅਤੇ ਹੇਮਾ ਮਾਲਿਨੀ ਨੇ ਆਪਣੇ ਸ਼ਬਦਾਂ ਵਿਚ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਕਾਂਡ ਲਈ ਅਸੀਂ ਸਭ ਦੋਸ਼ੀ ਹਾਂ। ਉਨ੍ਹਾਂ ਕਿਹਾ ਕਿ ਅਸੀਂ ਜੋ ਕੁਝ ਵੀ ਕੀਤਾ ਬਹੁਤ ਦੇਰ ਬਾਅਦ ਕੀਤਾ ਅਤੇ ਹੁਣ ਅਜਿਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਭਵਿੱਖ ਵਿਚ ਅਜਿਹਾ ਕਾਂਡ ਦੋਹਰਾਇਆ ਨਾ ਜਾਵੇ।
ਦੇਸ਼ ਦੇ ਹਰ ਖੇਤਰ ਵਿਚੋਂ ਅਜਿਹੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਆਖਰ ਸਾਡੇ ਦੇਸ਼ ਵਿਚ ਔਰਤਾਂ ਦੀ ਸੁਰੱਖਿਆ ਕਦੋਂ ਯਕੀਨੀ ਬਣਾਈ ਜਾਵੇਗੀ। ਦੇਸ਼ ਦੇ ਹਰ ਕੋਣੇ ਵਿਚ ਉਸ ਵਿਛੜੀ ਆਤਮਾ ਨੂੰ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਦਰਿੰਦੇ ਦੋਸ਼ੀਆਂ ਨੂੰ ਛੇਤੀ ਅਤੇ ਸਖਤ ਸਜ਼ਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਉਮੀਦ ਹੈ ਇਹ ਬਲਦੀਆਂ ਮੋਮਬੱਤੀਆਂ ਔਰਤਾਂ ਦੀ ਸੁਰੱਖਿਆ ਦੇ ਖੇਤਰ ਵਿਚ ਪਸਰਿਆ ਹਨ੍ਹੇਰਾ ਦੂਰ ਕਰ ਦੇਣਗੀਆਂ।

Dhoni’s valiant ton goes in vain as Pak clinch first ODI

Dhoni’s valiant ton goes in vain as Pak clinch first ODI


  • Pakistan's Nasir Jamshed plays a shot during his match-winning unbeaten knock of 101 against India, in Chennai on Sunday. Photo: K. Pichumani
    The Hindu Pakistan's Nasir Jamshed plays a shot during his match-winning unbeaten knock of 101 against India, in Chennai on Sunday. Photo: K. Pichumani
  • Skipper M.S. Dhoni played a scintillating unbeaten century to rescue India from a precarious 29 for five in 10 overs. Photo: V. Ganesan
    The Hindu Skipper M.S. Dhoni played a scintillating unbeaten century to rescue India from a precarious 29 for five in 10 overs. Photo: V. Ganesan
  • Virender Sehwag of India is bowled by Pakistan's Junaid Khan in the first ODI match at the M.A. Chidambaram Stadium in Chennai on Sunday. Photo: V. Ganesan
    The Hindu Virender Sehwag of India is bowled by Pakistan's Junaid Khan in the first ODI match at the M.A. Chidambaram Stadium in Chennai on Sunday. Photo: V. Ganesan
  • Security beefed up during the India-Pakistan match at the M.A. Chidambaram Stadium in Chennai on Sunday. Photo: K. Pichumani
    Security beefed up during the India-Pakistan match at the M.A. Chidambaram Stadium in Chennai on Sunday. Photo: K. Pichumani
Indian captain Mahendra Singh Dhoni’s heroic unbeaten century under pressure went in vain as arch rivals Pakistan held their nerve to clinch the first one day international with a comfortable six-wicket victory in a low-scoring contest in Chennai on Sunday.
India posted 227 for six after recovering from a precarious 29 for five one stage but that turned out to be insufficient for the Pakistanis who rode on Nasir Jamshed’s unbeaten century to overhaul the target with 11 balls to spare and take a 1-0 lead in the three-match series.
Dhoni played a captain’s knock with an unbeaten 113, his 8th ODI century, to script a brilliant Indian recovery after left-arm pacer Junaid Khan (4/43) exploited the overcast conditions to rip through the top-order and leave the hosts gasping for breath within the first 10 overs.
The Indian captain found an able ally in Suresh Raina (43) first and then Ravichandran Ashwin (31 not out) to take the score beyond the 200-run mark which looked doubtful at one stage following the top-order collapse.
Dhoni and Ashwin put on a record seventh wicket partnership of 121 runs but the Indian captain’s superlative knock off 125 balls lost much of its value as the Pakistani batsmen went about the task of chasing down the target without taking too many risks.
Younis Khan (58) and Shoaib Malik (34 not out) were the other notable performers for Pakistan.
The Pakistani innings started on a disastrous note as ODI debutant Bhuvneshwar Kumar produced a beauty to get rid of Mohammed Hafeez with the very first delivery of the Pakistan innings.
The ball came back sharply after pitching as Hafeez didn’t offer a stroke only to find his off-stump knocked back.
The youngster got rid of Azhar Ali a few overs later to reduce the visitors to 21 for two. But the experienced Younis Khan and Nashir steadied the Pakistan innings with a solid 112-run third wicket partnership.
Both Jamshed and Younis benefitted due to some horrendous decisions given by the Indian umpire S Ravi. Jamshed was lucky to get a reprieve on 24 when an inside edge was caught by Virender Sehwag in first slip off Ashwin but Ravi turned down the appeal.
Ravi also negated a plumb leg before decision against Younis when the right-hander missed a delivery from Ashwin in his bid to play the sweep shot.
Younis returned to the pavilion when Ashwin latched on to a low catch off Ashok Dinda, a decision which was referred to the TV umpire by on-field umpire Billy Bowden. But by that time, the visitors were already in a good position and just needed to bat sensibly to reach the target.
Jamshed, who grew in confidence as the innings wore on, was dropped by Yuvraj Singh when on 68 off Dinda much to the disappointment of a sizeable holiday crowd at the Chepauk.
Just when Pakistan seemed to be cruising along comfortably, Ishant Sharma enlivened the proceedings to some extent by getting rid of captain Misbah-ul Haq (16) with a slower ball which knocked down the off stump.
It was Malik, who hit the winning runs with a pull towards deep mid-wicket boundary off the first ball of the penultimate over.
Earlier, put into bat, India plunged into trouble straightaway with Gautam Gambhir (8), Virender Sehwag (4), Virat Kohli (0), Yuvraj Singh (2) and Rohit Sharma (4) returning to the pavilion in quick succession as Junaid got the ball to swing under overcast conditions.
The Pakistani pacers took advantage of the moisture on the track and troubled the top-order batsmen with the new ball. Once the ball got a little older, Dhoni and Raina applied themselves and started rebuilding the Indian innings.
The two teams will now travel to Kolkata for the second ODI to be held on January 3 while the third and final match will be staged at the Ferozeshah stadium in New Delhi on January 6.
Pacer Junaid had justified his captain Misbah-ul-Haq’s decision to bowl first in damp conditions with struggling opener Sehwag becoming Junaid’s first victim.
The Delhi batsman, considered a game-changer for his ability to take the attack to the opposition, swung it Pakistan’s way after slogging for 11 balls to get four runs.
Sehwag was castled by a Junaid delivery that came in a shade after pitching.
The big four of the Indian batting order were all bowled, three of them by Junaid, who seemed unplayable getting the ball to move appreciably both in the air and off the pitch.
The proverbial promising batsman of the side, Rohit added another one to his growing list of failures, becoming Junaid’s fourth victim after scratching around for 14 deliveries for his four runs.
Rohit’s last six ODI innings now read a disappointing 4, 4, 4, 0, 0 and 5. In fact, the top five managed to pull off just two fours for the team.
At 29/5 in a little less than 10 overs, India were staring firmly down the barrel before Raina and Dhoni came together to repair the innings slowly and steadily.
The duo cautiously added 73 runs for the sixth wicket and defied Pakistani bowlers for a good 23 overs.
Dhoni got a life on 16 when in the 26th over rival skipper Misbah-ul Haq dropped him at midwicket of Mohammed Hafeez’s bowling and the Indian, who smashed seven fours and three sixes, made it count.
Dhoni was suffering from dehydration and also battled cramps towards the end of India innings.
Meanwhile, Raina’s patient innings came to an end when he lost his leg stump to Hafeez. But Dhoni was unfazed and, in fact, accelerated from that point, reaching his fifty with a whip over midwicket boundary off Umar Gul.

ਅਮਰੀਕੀ ਮਨੁੱਖੀ ਅਧਿਕਾਰ ਮਾਮਲਾ ਖਾਰਜ ਕਰਵਾਉਣਾ ਚਾਹੁੰਦੇ ਨੇ ਬਾਦਲ

ਅਮਰੀਕੀ ਮਨੁੱਖੀ ਅਧਿਕਾਰ ਮਾਮਲਾ ਖਾਰਜ ਕਰਵਾਉਣਾ ਚਾਹੁੰਦੇ ਨੇ ਬਾਦਲ
ਵਾਸ਼ਿੰਗਟਨ 30 ਦਸੰਬਰ (ਪੀ. ਐਮ. ਆਈ.):- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਦੀ ਇਕ ਅਦਾਲਤ ਵਿਚ ਉਨ੍ਹਾਂ ਦੇ ਖਿਲਾਫ ਦਰਜ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਾਮਲਾ ਖਾਰਜ ਕਰਵਾਉਣਾ ਚਾਹੁੰਦੇ ਹਨ। ਉਹ ਉਨ੍ਹਾਂ ਨੂੰ ਅਦਾਲਤ ਵੱਲੋਂ ਸੰਮਨ ਮਿਲਣ ਦੇ ਆਧਾਰ 'ਤੇ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ।
ਬਾਦਲ ਦੇ ਖਿਲਾਫ ਦਰਜ ਇਸ ਮੁਕੱਦਮੇ ਨੂੰ ਖਾਰਜ ਕਰਵਾਉਣ ਦੇ ਸਮਰਥਨ ਵਿਚ ਅਟਾਰਨੀ ਜਨਰਲ ਮਿਸ਼ੇਲ ਜੈਕਬਸ ਨੇ ਕਿਹਾ ਕਿ ਸਪੱਸ਼ਟ ਅਤੇ ਠੋਸ ਸਬੂਤ ਪੇਸ਼ ਕੀਤਾ ਗਿਆ ਹੈ ਕਿ ਬਾਦਲ ਦਾ ਇਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ, ਇਸ ਲਈ ਮਮਲੇ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।
ਅਦਾਲਤ ਵਿਚ ਨਿਊਯਾਰਕ ਦੇ ਸਿੱਖ ਸੰਗਠਨ 'ਸਿੱਖ ਫਾਰ ਜਸਟਿਸ' ਨੇ ਬਾਦਲ ਦੇ ਖਿਲਾਫ ਇਕ ਮਾਮਲਾ ਦਰਜ ਕਰਵਾਇਆ ਹੈ ਕਿ ਉਨ੍ਹਾਂ ਨੇ ਪੁਲਸ ਨੂੰ ਆਦੇਸ਼ ਦਿੱਤਾ ਸੀ, ਜਿਸ ਨੇ ਕਥਿਤ ਤੌਰ 'ਤੇ ਪੰਜਾਬ ਵਿਚ ਸਿੱਖਾਂ 'ਤੇ ਜ਼ੁਲਮ ਕੀਤੇ ਅਤੇ ਤੰਗ ਕੀਤਾ।
ਦੂਜੇ ਪਾਸੇ ਸਪੈਸ਼ਲ ਏਜੰਟਾਂ ਮਾਰਟਿਨ ਓ ਟੂਲੇ ਅਤੇ ਡੇਵਿਡ ਸਕਾਰਲੇਟ ਦੇ ਸਹੁੰ ਪੱਤਰਾਂ ਮੁਤਾਬਕ 9 ਅਗਸਤ 2012 ਨੂੰ ਬਾਦਲ ਓਕ ਕ੍ਰੀਕ ਹਾਈ ਸਕੂਲ ਜਾਂ ਵਿਸਕਾਨਸਿਨ ਵਿਚ ਨਹੀਂ ਸਨ। ਦੋਹਾਂ ਏਜੰਟਾਂ ਨੂੰ ਅਗਸਤ 2012 ਵਿਚ ਬਾਦਲ ਦੀ ਸੁਰੱਖਿਆ ਜਾਣਕਾਰੀ ਲਈ ਤਾਇਨਾਤ ਕੀਤਾ ਗਿਆ ਸੀ।
ਬਾਦਲ ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਕੁਝ ਸਮੇਂ ਬਾਅਦ ਹੀ ਅਮਰੀਕਾ ਪਹੁੰਚੇ ਸਨ। ਸੰਗਠਨ ਦੇ ਮੁਤਾਬਕ ਜਦੋਂ ਬਾਦਲ ਨੂੰ ਅਮਰੀਕੀ ਅਦਾਲਤ ਨੇ ਸੰਮਨ ਭੇਜੇ ਤਾਂ ਉਹ ਸ਼ਾਮ 4.50 ਵਜੇ ਮਿਲਵਾਕੀ ਦੇ ਬੋਈਲਟਰ ਸੁਪਰਸਟੋਰ ਵਿਚ ਸਨ। ਵੈਸੇ ਸੰਗਠਨ ਨੇ ਕਿਹਾ ਹੈ ਕਿ ਉਹ ਬਾਦਲ ਦੇ ਖਿਲਾਫ ਮਾਮਲਾ ਜਾਰੀ ਰੱਖਣ ਦੇ ਪ੍ਰਤੀ ਯਕੀਨੀ ਹੈ ਅਤੇ ਉਸ ਨੇ ਅਮਰੀਕੀ ਸੰਘੀ ਅਦਾਲਤ ਵੱਲੋਂ ਬਾਦਲ ਦੇ ਖਿਲਾਫ ਜਾਰੀ ਸੰਮਨ ਹੋਗਕਨਵੈਂਸ਼ਨ ਦੇ ਤਹਿਤ ਭਾਰਤ ਭੇਜ ਦਿੱਤੇ ਗਏ ਹਨ।
 

ਲੁਧਿਆਣਾ ਮੱਛੀ ਪਾਲਣ ਦੇ ਕਿੱਤੇ ਚ ਪੰਜਾਬ ਚੋਂ ਮੋਹਰੀ

ਲੁਧਿਆਣਾ ਮੱਛੀ ਪਾਲਣ ਦੇ ਕਿੱਤੇ ਚ ਪੰਜਾਬ ਚੋਂ ਮੋਹਰੀ
ਲੁਧਿਆਣਾ 30 ਦਸੰਬਰ (ਪੀ. ਐਮ. ਆਈ.):- ਜ਼ਿਲਾ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ  ਵਿੱਦਿਆ ਸਾਗਰ ਨੇ ਦੱਸਿਆ ਕਿ ਲੁਧਿਆਣਾ ਮੱਛੀ ਪਾਲਣ ਦੇ ਕਿੱਤੇ ਵਿਚ ਪੰਜਾਬ ਦਾ ਮੋਹਰੀ ਜ਼ਿਲਾ ਹੈ।  ਇਸ ਵਿੱਤੀ ਸਾਲ ਦੌਰਾਨ 913 ਹੈਕਟੇਅਰ ਰਕਬੇ ਵਿਚੋਂ 4840 ਟਨ ਮੱਛੀ ਪੈਦਾ ਕਰਨ ਦੇ ਟੀਚੇ ਵਿਚ 30 ਨਵੰਬਰ ਤੱਕ 789 ਹੈਕਟੇਅਰ ਰਕਬੇ 'ਤੇ 3479 ਟਨ ਮੱਛੀ ਦੀ ਪੈਦਾਵਾਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੱਛੀ ਪਾਲਕਾਂ ਨੂੰ 50 ਲੱਖ ਰੁਪਏ ਦੇ ਬੈਂਕ ਕਰਜ਼ੇ ਦੇਣ ਦੇ ਮਿੱਥੇ ਟੀਚੇ 'ਚੋਂ 33 ਲੱਖ ਰੁਪਏ ਦੇ ਕਰਜ਼ੇ ਮੱਛੀ ਪਾਲਕਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ।  ਇਸ ਵਿੱਤੀ ਸਾਲ ਦੌਰਾਨ 265 ਵਿਅਕਤੀਆਂ ਨੂੰ 5 ਦਿਨਾ ਸਿਖਲਾਈ ਦੇਣ ਦਾ ਟੀਚਾ ਹੈ, ਜਿਸ ਵਿਚੋਂ 196 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸੇ ਤਰ੍ਹਾਂ 1825 ਵਿਅਕਤੀਆਂ ਨੂੰ 1 ਰੋਜ਼ਾ ਸਿਖਲਾਈ ਦੇਣ ਦੇ ਮਿੱਥੇ ਟੀਚੇ ਵਿਚੋਂ ਹੁਣ ਤੱਕ 1271 ਵਿਅਕਤੀ ਸਿਖਲਾਈ ਲੈ ਚੁੱਕੇ ਹਨ। ਸਹਾਇਕ ਡਾਇਰੈਕਟਰ ਵਿੱਦਿਆ ਸਾਗਰ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਰਵਾਇਤੀ ਖੇਤੀਬਾੜੀ ਦੇ ਬਦਲ ਵਜੋਂ ਢੁੱਕਵਾਂ ਤੇ ਲਾਹੇਵੰਦ ਕਿੱਤਾ ਸਾਬਿਤ ਹੋਇਆ ਹੈ ਅਤੇ ਲਗਭਗ 12 ਹਜ਼ਾਰ ਵਿਅਕਤੀਆਂ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ  ਰੋਜ਼ਗਾਰ ਦਾ ਸਾਧਨ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪਿੰਡ ਮੋਹੀ ਵਿਖੇ ਸਰਕਾਰੀ ਮੱਛੀ ਪੂੰਗ ਫ਼ਾਰਮ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਇਸ ਫ਼ਾਰਮ ਤੋਂ 23.44 ਲੱਖ ਵਧੀਆ ਕੁਆਲਿਟੀ ਦਾ ਮੱਛੀ ਪੂੰਗ ਰਿਆਇਤੀ ਦਰਾਂ 'ਤੇ ਮੱਛੀ ਕਾਸ਼ਤਕਾਰਾਂ ਨੂੰ ਸਪਲਾਈ ਕੀਤਾ ਜਾ ਚੁੱਕਾ ਹੈ।  ਉਨ੍ਹਾਂ ਦੱਸਿਆ ਕਿ ਜ਼ਿਲੇ ਦੇ 3 ਮੱਛੀ ਕਾਸ਼ਤਕਾਰਾਂ ਰਾਜਵਿੰਦਰਪਾਲ ਸਿੰਘ ਪਿੰਡ ਮੰਡਿਆਣੀ ਨੂੰ ਜਗਜੀਵਨ ਰਾਮ ਸਨਮਾਨ, ਕੰਵਲਜੀਤ ਸਿੰਘ ਸਿੱਧੂ ਨੂੰ ਮਤੱਸਿਆ ਸ੍ਰੀ ਅਤੇ ਦਰਸ਼ਨ ਸਿੰਘ ਪਿੰਡ ਹਯਾਤਪੁਰਾ ਨੂੰ ਜਗਜੀਵਨ ਰਾਮ ਸਨਮਾਨ ਨਾਲ ਮੱਛੀ ਪਾਲਣ ਦੇ ਕਿੱਤੇ ਵਿਚ ਵਿਲੱਖਣ ਯੋਗਦਾਨ ਦੇਣ ਲਈ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ।

ਸਰਕਟ ਹਾਊਸ ਤੇ ਉਡਾ ਦਿੱਤੇ 1.98 ਕਰੋੜ

ਸਰਕਟ ਹਾਊਸ ਤੇ ਉਡਾ ਦਿੱਤੇ 1.98 ਕਰੋੜ
ਬੰਗਲੌਰ 30 ਦਸੰਬਰ (ਪੀ. ਐਮ. ਆਈ.):- ਜਦੋਂ ਟੈਕਸਦਾਤਿਆਂ ਦੇ ਧਨ 'ਤੇ ਐਸ਼ਪ੍ਰਸਤੀ ਅਤੇ ਦਿਖਾਵੇ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੁਬਾਰਾ ਨਹੀਂ ਸੋਚਦੀ। ਇਸ ਗੱਲ ਦਾ ਸਬੂਤ ਉਦੋਂ ਸਾਹਮਣੇ ਆ ਗਿਆ ਜਦੋਂ ਕਰਨਾਟਕ ਸਰਕਾਰ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਲਗਾਮ ਵਿਚ ਸੁਆਗਤ ਲਈ ਆਪਣੀ ਤਿਜੌਰੀ ਖੋਲ੍ਹ ਦਿੱਤੀ ਅਤੇ ਇਕ ਘੰਟੇ ਦੇ ਕਿਆਮ ਲਈ ਹੀ ਸਰਕਟ ਹਾਊਸ ਦੇ ਨਵੀਕਰਨ ਉਪਰ 1.98 ਕਰੋੜ ਰੁਪਏ ਉਡਾ ਦਿੱਤੇ। ਸੂਤਰਾਂ ਅਨੁਸਾਰ ਬੇਲਗਾਮ ਵਿਚ ਪੁਰਾਣੇ ਸਰਕਟ ਹਾਊਸ ਦੇ ਨਵੀਕਰਨ ਉਪਰ ਰੁ. 1.61 ਕਰੋੜ ਦੀ ਰਕਮ ਖਰਚ ਕੀਤੀ ਗਈ ਜਦਕਿ ਬਾਕੀ 37 ਲੱਖ ਰੁਪਏ ਅਚਨਚੇਤੀ ਖਰਚਿਆਂ ਵਿਚ ਚਲੇ ਗਏ ਜਿਵੇਂ ਕਿ ਪਰਦੇ ਪੰਜ ਲੱਖ, ਬਾਥਰੂਮ ਟਾਈਲਾਂ, ਟਾਇਲਟ ਦੇ ਦਰਵਾਜ਼ਿਆਂ ਅਤੇ ਤਾਲਿਆਂ ਉਪਰ 6 ਲੱਖ ਰੁਪਏ ਖਰਚੇ ਗਏ। ਹੋਰ 7.5 ਲੱਖ ਰੁਪਏ ਦੀਆਂ ਬੈੱਡਸ਼ੀਟਾਂ ਤੌਲੀਏ ਅਤੇ ਹੋਰ ਕਿੱਟਾਂ ਉੱਪਰ ਅਤੇ 4 ਲੱਖ ਤਸਵੀਰਾਂ ਆਦਿ ਲਈ ਖਰਚੇ ਗਏ। ਰਾਸ਼ਟਰਪਤੀ 11 ਅਕਤੂਬਰ ਨੂੰ ਰਾਜ ਦੀ ਦੂਜੀ ਵਿਧਾਨ ਸਭਾ ਬਿਲਡਿੰਗ ''ਸੁਵਰਨਾ ਵਿਧਾਨਾ ਸੌਧਾ'' ਦੇ ਉਦਘਾਟਨ ਲਈ ਅੱਧੇ ਦਿਨ ਦੀ ਯਾਤਰਾ 'ਤੇ ਉੱਤਰ ਕਰਨਾਟਕ ਦੇ ਇਸ ਸ਼ਹਿਰ ਗਏ ਸਨ।
 

ਜਾਪਾਨ ਦੀ ਸਰਕਾਰ ਕਰਵਾਏਗੀ 3 ਸਾਲ ਅੰਦਰ ਪ੍ਰਮਾਣੂ ਸੁਰੱਖਿਆ ਜਾਂਚ

ਜਾਪਾਨ ਦੀ ਸਰਕਾਰ ਕਰਵਾਏਗੀ 3 ਸਾਲ ਅੰਦਰ ਪ੍ਰਮਾਣੂ ਸੁਰੱਖਿਆ ਜਾਂਚ
ਟੋਕੀਓ 30 ਦਸੰਬਰ (ਪੀ. ਐਮ. ਆਈ.):- ਜਾਪਾਨ ਦੀ ਨਵੀਂ ਸਰਕਾਰ ਨੇ ਆਸ ਜਤਾਈ ਕਿ ਤਿੰਨ ਸਾਲਾਂ ਦੌਰਾਨ ਦੇਸ਼ ਦੇ ਸਾਰੇ ਪ੍ਰਮਾਣੂ ਰੀਐਕਟਰਾਂ ਦੀ ਸੁਰੱਖਿਆ ਜਾਂਚ ਤੋਂ ਬਾਅਦ ਉਹ ਇਸ ਗੱਲ ਦਾ ਫੈਸਲਾ ਕਰ ਸਕੇਗੀ ਕਿ ਇਨ੍ਹਾਂ ਰੀਐਕਟਰਾਂ ਵਿਚ ਕੰਮ ਦੁਬਾਰਾ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਹਾਲਾਂਕਿ ਦੇਸ਼ ਵਿਚ ਨਵੀਂ ਗਠਿਤ ਕੀਤੀ ਗਈ ਸੰਬੰਧਤ ਅਥਾਰਟੀ ਤਿੰਨ ਸਾਲ ਵਿਚ ਜਾਂਚ ਦਾ ਕੰਮ ਪੂਰਾ ਹੋਣ ਦੀ ਗੱਲ ਨੂੰ ਅਸੰਭਵ ਦੱਸ ਰਹੀ ਹੈ। 
ਦੇਸ਼ ਦੀ ਊਰਜਾ ਨੀਤੀ ਨਿਰਮਾਣ ਦਾ ਕਾਰਜਭਾਰ ਸੰਭਾਲਣ ਵਾਲੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਕਿਹਾ ਕਿ ਸੰਬੰਧਤ ਅਥਾਰਟੀ ਤੋਂ ਕੋਈ ਆਪੱਤੀ ਨਾ ਹੋਣ ਸੰਬੰਧੀ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਹੀ ਰੀਐਕਟਰਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ।
 

ਕੋਹਲੀ ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ

ਕੋਹਲੀ ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ

ਕੋਹਲੀ ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ
ਦੁਬਈ — ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਜਾਰੀ ਆਈ. ਸੀ. ਸੀ. ਟੀ-20 ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ 'ਚ 5 ਸਥਾਨਾਂ ਦੀ ਛਲਾਂਗ ਨਾਲ ਕੈਰੀਅਰ ਦੇ ਸਭ ਤੋਂ ਵਧੀਆ 5ਵੇਂ ਸਥਾਨ 'ਤੇ ਪਹੁੰਚ ਗਿਆ। ਭਾਰਤ ਦੀ ਇੰਗਲੈਂਡ ਤੇ ਪਾਕਿਸਤਾਨ ਵਿਰੁੱਧ ਟੀ-20 ਲੜੀ ਤੇ ਦੱਖਣੀ ਅਫਰੀਕਾ ਦੀ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਲੜੀ ਦੇ ਖਤਮ ਹੋਣ ਤੋਂ ਬਾਅਦ ਰੈਂਕਿੰਗ ਜਾਰੀ ਕੀਤੀ ਗਈ। ਕੋਹਲੀ ਨੇ ਇੰਗਲੈਂਡ ਤੇ ਪਾਕਿਸਤਾਨ ਵਿਰੁੱਧ 4 ਮੈਚਾਂ 'ਚ ਕੁੱਲ 95 ਦੌੜਾਂ ਬਣਾਈਆਂ ਹਨ, ਜਿਸ ਨਾਲ ਉਸ ਨੇ ਕੈਰੀਅਰ ਦੀ ਸਭ ਤੋਂ ਵਧੀਆ ਰੇਟਿੰਗ 731 ਹਾਸਲ ਕੀਤੀ। ਯੁਵਰਾਜ ਸਿੰਘ ਨੂੰ ਇੰਗਲੈਂਡ ਤੇ ਪਾਕਿ ਵਿਰੁੱਧ ਆਪਣੀਆਂ ਕੁਲ 124 ਦੌੜਾਂ ਨਾਲ ਰੈਂਕਿੰਗ 'ਚ ਫਾਇਦਾ ਹੋਇਆ ਹੈ, ਉਹ 6 ਸਥਾਨਾਂ ਦੀ ਛਲਾਂਗ ਨਾਲ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਉਹ ਗੇਂਦਬਾਜ਼ੀ ਰੈਂਕਿੰਗ 'ਚ ਵੀ ਫਾਇਦੇ ਨਾਲ 35ਵੇਂ ਸਥਾਨ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਯੁਵਰਾਜ ਆਲਰਾਊਂਡਰਾਂ ਦੀ ਸੂਚੀ 'ਚ ਕੈਰੀਅਰ ਦੇ ਸਭ ਤੋਂ ਵਧੀਆ 337 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ। ਹੋਰ ਭਾਰਤੀਆਂ 'ਚ ਕਪਤਾਨ ਮਹਿੰਦਰ ਸਿੰਘ ਧੋਨੀ 25ਵੇਂ ਤੇ ਅਜਿੰਕਯ ਰਹਾਨੇ 74ਵੇਂ ਸਥਾਨ 'ਤੇ ਪਹੁੰਚ ਗਏ ਹਨ। ਬੱਲੇਬਾਜ਼ੀ ਰੈਂਕਿੰਗ 'ਚ ਸ਼ੇਨ ਵਾਟਸਨ ਪਹਿਲੇ, ਜਦਕਿ ਬ੍ਰੈਂਡਨ ਮੈਕਕੁਲਮ ਦੂਜੇ ਤੇ ਕ੍ਰਿਸ ਗੇਲ ਤੀਜੇ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਸਈਦ ਅਜਮਲ ਚੋਟੀ 'ਤੇ ਹੈ।

ਧੋਨੀ ਨੇ ਇਕ ਰੋਜ਼ਾ 'ਚ 7,000 ਦੌੜਾਂ ਪੂਰੀਆਂ ਕੀਤੀਆਂ

ਧੋਨੀ ਨੇ ਇਕ ਰੋਜ਼ਾ 'ਚ 7,000 ਦੌੜਾਂ ਪੂਰੀਆਂ ਕੀਤੀਆਂ

ਚੇਨਈ- ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਪਾਕਿਸਤਾਨ ਦੇ ਖਿਲਾਫ ਪਹਿਲੇ ਇਕ ਰੋਜ਼ਾ ਮੈਚ 'ਚ ਆਪਣੇ ਇਕ ਰੋਜ਼ਾ ਕ੍ਰਿਕਟ ਕੈਰੀਅਰ 'ਚ 7,000 ਦੌੜਾਂ ਪੂਰੀਆਂ ਕੀਤੀਆਂ। ਧੋਨੀ ਨੇ ਅਜੇਤੂ 113 ਦੌੜਾਂ ਬਣਾ ਕੇ ਆਪਣੇ ਇਕ ਰੋਜ਼ਾ ਕੈਰੀਅਰ ਦਾ ਅੱਠਵਾਂ ਸੈਂਕੜਾ ਮਾਰਿਆ। ਧੋਨੀ ਦੇ ਨਾਂ 212 ਮੈਚਾਂ ਦੀਆਂ 189 ਪਾਰੀਆਂ 'ਚ 7021 ਦੌੜਾਂ ਹਨ। ਧੋਨੀ ਭਾਰਤ ਵੱਲੋਂ ਇਕ ਰੋਜ਼ਾ 'ਚ 7,000 ਦੌੜਾਂ ਪੂਰੀਆਂ ਕਰਨ ਵਾਲੇ ਸੱਤਵੇਂ ਖਿਡਾਰੀ ਬਣ ਗਏ ਹਨ। ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਮੁਹੰਮਦ ਅਜ਼ਹਰੂਦੀਨ, ਵਰਿੰਦਰ ਸਹਿਵਾਗ ਅਤੇ ਯੁਵਰਾਜ ਸਿੰਘ ਉਹ ਕ੍ਰਿਕਟਰ ਹਨ ਜਿਹੜੇ ਸੱਤ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਧੋਨੀ ਨੇ ਚੌਕਾ ਲਗਾ ਕੇ ਆਪਣੀਆਂ 7,000 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।

Friday 28 December 2012

ਏਅਰ ਇੰਡੀਆ ਚ 50,000 ਤੋਂ ਵਧ ਲੋਕਾਂ ਨੇ ਸਫਰ ਕੀਤਾ

ਏਅਰ ਇੰਡੀਆ ਚ 50,000 ਤੋਂ ਵਧ ਲੋਕਾਂ ਨੇ ਸਫਰ ਕੀਤਾ
ਮੁੰਬਈ 28 ਦਸੰਬਰ (ਪੀ. ਐਮ. ਆਈ.):- ਕੌਮਾਂਤਰੀ ਏਅਰਲਾਈਨ ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੋਂ ਪਿਛਲੇ ਸ਼ੁੱਕਰਵਾਰ ਨੂੰ ਇਕ ਦਿਨ ਵਿਚ 50 ਹਜ਼ਾਰ ਲੋਕਾਂ ਨੇ ਸਫਰ ਕੀਤਾ ਜੋ ਇਕ ਰਿਕਾਰਡ ਹੈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ 21 ਦਸੰਬਰ ਨੂੰ ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਸਫਰ ਕਰਨ ਵਾਲੇ ਲੋਕਾਂ ਦਾ ਅੰਕੜਾ 50,765 ਤੋਂ ਪਾਰ ਹੋ ਗਿਆ। ਘਰੇਲੂ ਉਡਾਣਾਂ ਵਿਚ 35,246 ਲੋਕਾਂ ਨੇ ਸਫਰ ਕੀਤਾ ਜਦੋਂ ਕਿ ਅੰਤਰਰਾਸ਼ਟਰੀ ਉਡਾਣਾਂ ਰਾਹੀਂ 15,519 ਲੋਕਾਂ ਨੇ ਸਫਰ ਕੀਤਾ। 21ਦਸੰਬਰ ਨੂੰ ਏਅਰ ਇੰਡੀਆ ਦੀ ਕਮਾਈ 48 ਕਰੋੜ ਰੁਪਏ ਤੱਕ ਪਹੁੰਚ ਗਿਆ। ਜਿਨ੍ਹਾਂ ਵਿਚੋਂ 25 ਕਰੋੜ ਰੁਪਏ ਅੰਤਰਰਾਸ਼ਟਰੀ ਉਡਾਣਾਂ ਤੋਂ ਕਮਾਏ ਗਏ ਹਨ।
 

ਪੰਜਾਬ ਦੀ ਸਥਿਤੀ 'ਤੇ ਕੇਂਦਰ ਸਰਕਾਰ ਦੀ ਨਜ਼ਰ : ਅਮਰਿੰਦਰ

ਪੰਜਾਬ ਦੀ ਸਥਿਤੀ 'ਤੇ ਕੇਂਦਰ ਸਰਕਾਰ ਦੀ ਨਜ਼ਰ : ਅਮਰਿੰਦਰ

ਪੰਜਾਬ ਦੀ ਸਥਿਤੀ 'ਤੇ ਕੇਂਦਰ ਸਰਕਾਰ ਦੀ ਨਜ਼ਰ : ਅਮਰਿੰਦਰ
ਚੰਡੀਗੜ੍ਹ/ਜਲੰਧਰ,  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਾਵੇਂ ਅਮਨ-ਕਾਨੂੰਨ ਦਾ ਵਿਸ਼ਾ ਰਾਜ ਸਰਕਾਰ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਪੰਜਾਬ ਦੀ ਵਿਗੜ ਰਹੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਮੰਤਰੀ ਮੰਡਲ ਵਿਚੋਂ ਕੱਢਣ ਦੀ ਮੰਗ ਮੁੜ ਦੁਹਰਾਈ। ਉਨ੍ਹਾਂ ਕਿਹਾ ਕਿ ਬਿਕਰਮ ਸੈਨਾ ਕਾਰਨ ਹੀ ਰਾਜ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਮਜੀਠੀਆ ਨੂੰ ਮੰਤਰੀ ਮੰਡਲ 'ਚੋਂ ਬਾਹਰ ਕੱਢੇ ਬਿਨਾਂ ਅਮਨ-ਕਾਨੂੰਨ ਦੀ ਸਥਿਤੀ ਬਹਾਲ ਨਹੀਂ ਰੱਖੀ ਜਾ ਸਕਦੀ।
ਅੰ੍ਿਰਮਤਸਰ ਏ. ਐਸ. ਆਈ. ਹੱਤਿਆ ਕਾਂਡ ਤੋਂ ਬਾਅਦ ਲੁਧਿਆਣਾ ਏ. ਆਈ. ਜੀ. ਨਾਲ ਹੋਈ ਕੁੱਟਮਾਰ ਤੋਂ ਬਾਅਦ ਪੁਲਸ ਦਾ ਮਨੋਬਲ ਵੀ ਡਿੱਗ ਰਿਹਾ ਹੈ ਅਤੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਨੂੰ ਵੀ ਇਸ ਮਾਮਲੇ ਵਿੱਚ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਨੇ ਮੋਗਾ ਦੇ ਵਿਧਾਇਕ ਜੋਗਿੰਦਰ ਪਾਲ ਜੈਨ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਸੌਦੇਬਾਜ਼ੀ ਕੀਤੀ ਹੈ।
ਬਲਾਤਕਾਰ ਪੀੜਤ ਨੂੰ ਇਨਸਾਫ ਨਾ ਮਿਲਣ 'ਤੇ ਪੰਜਾਬ ਦਾ ਸਿਰ ਸ਼ਰਮ ਨਾਲ ਝੁਕਿਆ   : ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ  ਸਿੰਘ ਨੇ ਪਿੰਡ ਗਾਗਾ ਨੇੜੇ ਸਮਾਣਾ ਵਿਚ ਲੜਕੀ ਨਾਲ ਬਲਾਤਕਾਰ ਅਤੇ ਉਸ ਤੋਂ ਬਾਅਦ ਲੜਕੀ 'ਤੇ ਪੁਲਸ ਵਲੋਂ ਪਾਏ ਗਏ ਦਬਾਅ ਕਾਰਨ ਉਸ ਵਲੋਂ ਕੀਤੀ ਗਈ ਖੁਦਕੁਸ਼ੀ 'ਤੇ ਭਾਰੀ ਗੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ।

ਅਕਾਲੀ ਰਾਜ ਦੀ ਕਾਨੂੰਨ ਵਿਵਸਥਾ ਡਗਮਗਾਈ : ਮਨਪ੍ਰੀਤ ਬਾਦਲ

ਅਕਾਲੀ ਰਾਜ ਦੀ ਕਾਨੂੰਨ ਵਿਵਸਥਾ ਡਗਮਗਾਈ : ਮਨਪ੍ਰੀਤ ਬਾਦਲ

ਅਕਾਲੀ ਰਾਜ ਦੀ ਕਾਨੂੰਨ ਵਿਵਸਥਾ ਡਗਮਗਾਈ : ਮਨਪ੍ਰੀਤ ਬਾਦਲ
ਤਰਨਤਾਰਨ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਢੇਰਿਆਂ ਨੇ ਪਾਰਟੀ ਲਈ ਅਥਾਹ ਕੁਰਬਾਨੀਆਂ ਕਰਕੇ ਦੇਸ਼ ਅਤੇ ਸੂਬੇ ਦੀ ਭਲਾਈ ਲਈ ਕਾਰਜਾਂ ਦੀ ਪ੍ਰਾਪਤੀ ਕੀਤੀ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਦੀ ਦੂਸਰੀ ਵਾਰ ਸੱਤਾ 'ਤੇ ਆ ਕੇ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਨਾਂ 'ਤੇ ਨੌਜਵਾਨਾਂ ਨੂੰ ਮਾੜੀਆਂ ਕੁਰੀਤੀਆਂ ਵੱਲ ਧੱਕ ਕੇ ਉਨ੍ਹਾਂ ਦਾ ਭਵਿੱਖ ਬਣਾਉਣ ਦੀ ਥਾਂ ਨਸ਼ੀਲੇ ਪਦਾਰਥਾਂ ਅਤੇ ਦਿਨ-ਦਿਹਾੜੇ ਗੁੰਡਾਗਰਦੀ ਦੇ ਨਾਚ ਵੱਲ ਕਰਵਾ ਰੱਖਿਆ ਹੈ। ਮਨਪ੍ਰੀਤ ਸਿੰਘ ਬਾਦਲ ਖਡੂਰ ਸਾਹਿਬ ਦੇ ਸੀਨੀਅਰ ਜ਼ਿਲ੍ਹਾ ਆਗੂ ਠੇਕੇਦਾਰ ਬਲਵਿੰਦਰ ਸਿੰਘ ਦੇ ਗ੍ਰਹਿ ਖਡੂਰ ਸਾਹਿਬ ਵਿਖੇ ਆਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਭਾਵੁਕ ਹੁੰਦਿਆ ਕਿਹਾ ਕਿ ਜਿਹੜੇ ਅਣਖੀ ਬਹਾਦਰ ਪੰਜਾਬੀਆਂ ਦੇ ਵਢੇਰਿਆਂ ਨੇ ਦੇਸ਼ ਦੇ ਹਰੇਕ ਖੇਤਰ ਦੇ ਵਰਗ ਦੀਆ ਨੂੰਹ-ਧੀਆਂ ਦੀ ਇਜ਼ਤ ਦੀ ਰਾਖੀ ਕੀਤੀ ਉਸ ਵਰਗ ਦੇ ਰਾਜ 'ਚ ਅੱਜ ਉਨ੍ਹਾਂ ਦੇ ਅਹੁਦੇਦਾਰ ਬਣਾਏ ਆਗੂਆ ਵੱਲੋਂ ਪੰਜਾਬ ਦੀ ਔਰਤ-ਬੇਟੀ ਦੀ ਪੱਤ ਨੂੰ ਹੱਥ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਸ ਦੇ ਅਧਿਕਾਰੀਆ ਨੂੰ ਦਿਨੇ-ਦਿਹਾੜੇ ਕਤਲ ਕਰਨ ਅਤੇ ਲੱਤਾਂ ਤੋੜਨ ਵਾਲੇ ਕਾਰਨਾਮੇ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਥਕ ਰਾਜ ਦੱਸਣ ਵਾਲਿਆਂ ਦੇ ਆਪਣੇ ਚਹੇਤੇ ਤਾਂ ਸਰਕਾਰੀ ਖਜ਼ਾਨੇ ਨੂੰ ਦੋਹੀ ਹੱਥੀਂ ਲੁੱਟ ਰਹੇ ਹਨ ਪਰ ਆਮ ਲੋਕਾਂ ਦੇ ਹੋਣ ਵਾਲੇ ਵਿਕਾਸ ਕਾਰਜ਼ਾਂ ਲਈ ਖਜ਼ਾਨੇ 'ਚ ਪੈਸਾ ਨਹੀਂ। ਉਨ੍ਹਾਂ ਕਿਹਾ ਕਿ ਜਿਸ ਰਾਜ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ ਤੇ ਗੁੰਡਾਰਾਜ 'ਚ ਜਕੜੇ ਹੋਣ ਉਸ ਸਤਾ 'ਤੇ ਬਣੇ ਰਹਿਣ ਦਾ ਅਕਾਲੀ ਜਥੇਦਾਰਾ ਨੂੰ ਕੋਈ ਹੱਕ ਨਹੀਂ। ਅਕਾਲੀਆਂ ਦੇ ਰਾਜ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਪਈ ਹੈ। ਇਸ ਮੌਕੇ ਪਾਰਟੀ ਆਗੂ ਠੇਕੇਦਾਰ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਥੇ. ਬਲੀ ਸਿੰਘ, ਡਾਇਰੈਕਟਰ ਸਲਵਿੰਦਰ ਸਿੰਘ ਸੰਧੂ ਸਰਲੀ, ਦਿਲਬਾਗ ਸਿੰਘ ਖਹਿਰਾ, ਜਥੇ. ਬਖਸ਼ੀਸ ਸਿੰਘ, ਜਥੇ. ਕਰਮ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ। ਇਸ ਮੌਕੇ ਠੇਕੇਦਾਰ ਬਲਵਿੰਦਰ ਸਿੰਘ ਵੱਲੋਂ ਹਾਜ਼ਰ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ।

ਜਿੰਦਾਲ ਵਿਰੁੱਧ ਅਗਲੇ ਮਹੀਨੇ ਤੈਅ ਹੋਣਗੇ ਦੋਸ਼

ਜਿੰਦਾਲ ਵਿਰੁੱਧ ਅਗਲੇ ਮਹੀਨੇ ਤੈਅ ਹੋਣਗੇ ਦੋਸ਼
ਮੁੰਬਈ 26 ਦਸੰਬਰ (ਪੀ. ਐਮ. ਆਈ.):-  ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਤੇ ਮੁੰਬਈ ਦੇ 26/11 ਹਮਲੇ ਦੇ ਮੁਖ ਸਾਜ਼ਿਸ਼ਕਾਰੀ ਸਈਅਦ ਜਬੀਊਦੀਨ ਅੰਸਾਰੀ ਉਰਫ ਅਬੂ ਜਿੰਦਾਲ ਵਿਰੁੱਧ 2006 ਵਿਚ ਔਰੰਗਾਬਾਦ ਵਿਚ ਹਥਿਆਰ ਹਾਸਲ ਕਰਨ ਦੇ ਮਾਮਲੇ ਵਿਚ ਸਥਾਨਕ ਅਦਾਲਤ ਵਿਚ ਅਗਲੇ ਮਹੀਨੇ ਦੋਸ਼ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ। ਜਿੰਦਾਲ ਦੇ ਵਕੀਲ ਏਜਾਜ਼ ਨਕਵੀ ਨੇ ਕਿਹਾ ਕਿ ਮਕੋਕਾ ਅਦਾਲਤ ਨੇ 9 ਜਨਵਰੀ ਨੂੰ ਜਿੰਦਾਲ ਨੂੰ ਪੇਸ਼ ਕਰਨ ਦਾ ਨੋਟਿਸ ਜਾਰੀ ਕੀਤਾ ਹੈ ਅਤੇ ਉਸੇ ਦਿਨ ਉਸ ਦੇ ਵਿਰੁੱਧ ਦੋਸ਼ ਤੈਅ ਕੀਤੇ ਜਾ ਸਕਦੇ ਹਨ।

ਮਮਤਾ ਨੇ ਪੱਛਮੀ ਬੰਗਾਲ ਨੂੰ 10 ਸਾਲ ਚ ਸੋਨੇ ਦਾ ਬੰਗਲਾ ਬਣਾਉਣ ਦਾ ਵਾਅਦਾ ਕੀਤਾ

ਮਮਤਾ ਨੇ ਪੱਛਮੀ ਬੰਗਾਲ ਨੂੰ 10 ਸਾਲ ਚ ਸੋਨੇ ਦਾ ਬੰਗਲਾ ਬਣਾਉਣ ਦਾ ਵਾਅਦਾ ਕੀਤਾ
ਕੂਚ ਵਿਹਾਰ 28 ਦਸੰਬਰ (ਪੀ. ਐਮ. ਆਈ.):- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਿਰਫ 10 ਸਾਲ ਸ਼ਾਸਨ ਕਰਨ ਦਾ ਮੌਕਾ ਮਿਲਿਆ ਤਾਂ ਉਹ ਆਪਣੇ ਰਾਜ 'ਸੋਨੇ ਦਾ ਬੰਗਲਾ' ਬਣਾ ਦੇਵੇਗੀ। ਮੁੱਖ ਮੰਤਰੀ ਨੇ ਇਕ ਜਨਸਭਾ 'ਚ ਆਪਣੀ ਖਾਸ ਸ਼ੈਲੀ 'ਚ ਵਾਅਦਾ ਕਰਦੇ ਹੋਏ ਕਿਹਾ ਕਿ ਜੋ ਨਵਾਂ ਬੰਗਾਲ ਉਭਰੇਗਾ ਉਸ 'ਚ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਲਈ ਰਾਜ ਤੋਂ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੇ ਕੂਚ ਵਿਹਾਰ ਜ਼ਿਲੇ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਰਾਜ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਨੂੰ ਪੂਰਾ ਕਰਨ ਲਈ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਜ਼ਰੂਰੀ ਧਨ ਹੈ।'' ਮਮਤਾ ਨੇ ਕਿਹਾ ਕਿ ਜੇਕਰ ਰਾਜ ਕੋਲ ਧਨ ਹੋਵੇ ਅਤੇ ਭਾਰਤੀ ਰਿਜ਼ਰਵ ਬੈਂਕ ਕਰਜ਼ੇ 'ਤੇ ਵਿਆਜ ਨਾ ਲੈਣ ਤਾਂ ਇਕ ਸਾਲ ਦੇ ਅੰਦਰ 10 ਲੱਖ ਬੇਰੋਜ਼ਗਾਰ ਦੇਣਾ ਸੰਭਵ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੱਬੇ ਪੱਖੀ ਦਲ ਦੀ ਸਰਕਾਰ ਦੇ ਸਮੇਂ ਲਏ ਗਏ ਕਰਜ਼ੇ 'ਤੇ ਜ਼ਬਰਨ ਭਾਰੀ ਵਿਆਜ ਵਸੂਲ ਰਹੀ ਹੈ। 
ਮੁਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਪਿਛਲੀ ਸਰਕਾਰ ਨੂੰ ਕਦੇ ਵੀ ਕਰਜ਼ਾ ਲੈਣ ਤੋਂ ਨਹੀਂ ਰੋਕਿਆ ਅਤੇ ਹੁਣ ਉਹ ਰਾਜ ਸਰਕਾਰ ਤੋਂ ਇਸ 'ਤੇ ਭਾਰੀ ਵਿਆਹ ਵਸੂਲ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ,''ਮੈਂ ਆਪਣੀ ਤਨਖਾਹ ਦੇ ਰੂਪ 'ਚ ਇਕ ਰੁਪਿਆ ਤੱਕ ਨਹੀਂ ਲੈਂਦੀ ਅਤੇ ਸਰਕਾਰੀ ਧਨ ਤੋਂ ਇਕ ਕੱਪ ਚਾਹ ਤੱਕ ਨਹੀਂ ਪੀਂਦੀ।'' ਮਮਤਾ ਨੇ ਕਿਹਾ ਕਿ ਕੇਂਦਰ ਨੇ ਖਾਣ ਯੋਗ ਪਦਾਰਥਾਂ ਦੀ ਕੀਮਤ ਤਿੰਨ ਵਾਰ ਵਧਾਈ 
 

ਕਸ਼ਮੀਰ ਚ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ

ਕਸ਼ਮੀਰ ਚ ਮੁਠਭੇੜ ਦੌਰਾਨ ਇਕ ਅੱਤਵਾਦੀ ਢੇਰ
ਸ਼੍ਰੀਨਗਰ 28 ਦਸੰਬਰ (ਪੀ. ਐਮ. ਆਈ.):- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸ਼ੁੱਕਰਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਭਿਆਨਕ ਮੁਠਭੇੜ ਜਾਰੀ ਹੈ। ਇਸ ਮੁਠਭੇੜ ਦੌਰਾਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ ਖਬਰ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਇਕ ਗੁਪਤ ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਨੇ ਪੁਲਵਾਮਾ ਦੇ ਚਾਂਦਗਾਮ ਅਸਥਾਨ ਮੁਹੱਲਾ 'ਚ ਇਕ ਸੰਯੁਕਤ ਮੁਹਿੰਮ ਚਲਾਈ। ਸੁਰੱਖਿਆ ਬਲਾਂ ਦੇ ਉੱਥੇ ਪਹੁੰਚਦੇ ਹੀ ਉਨ੍ਹਾਂ 'ਤੇ ਅੱਤਵਾਦੀਆਂ ਨੇ ਸਵਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੰਦੇ ਹੋਏ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ।

ਪੂਰਨ ਧਾਰਮਿਕ ਰਹੁਰੀਤਾਂ ਅਨੁਸਾਰ ਸੰਸਕਾਰ

ਪੂਰਨ ਧਾਰਮਿਕ ਰਹੁਰੀਤਾਂ ਅਨੁਸਾਰ ਸੰਸਕਾਰ
-ਮੋਰਿੰਡਾਂ 28 ਦਸੰਬਰ (ਹਰਸਿਮਰਤ ਸਿੰਘ ਭਟੋਆ) ਸੀਨੀਅਰ ਵੋਕੇਸਨਲ ਮਾਸਟਰ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਸ੍ਰ, ਹਰਿੰਦਰ ਸਿੰਘ ਹੀਰਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋ ਉਨਾ ਦੇ ਸਤਿਕਾਰਯੋਗ ਪਿਤਾ ਜੀ ਸ,ਛੱਜਾ ਸਿੰਘ   ਦਾ ਨਾਮੁਰਾਦ ਬਿਮਾਰੀ ਕੈਂਸਰ ਕਾਰਨ ਪੀਜੀਆਈ ਚੰਡੀਗੜ ਵਿਖੇ ਦਿਹਾਂਤ ਹੋ ਗਿਆ ਸਵ: ਛੱਜਾ ਸਿੰਘ ਜੋਕਿ ਅਧਿਆਪਕ ਦਲ ਜਿਲਾ ਰੋਪੜ ਦੇ ਲੰਮਾਂ ਸਮਾ ਪ੍ਰਧਾਨ ਰਹੇ ਹਨ ,ਦਾ ਅੱਜ ਉਨਾ ਦੇ ਜੱਦੀ ਪਿੰਡ ਬੁਰਜਾਵਾਲਾ ਵਿਖੇ ਪੂਰਨ ਧਾਰਮਿਕ ਰਹੁਰੀਤਾਂ ਅਨੁਸਾਰ ਸੰਸਕਾਰ ਕਰ ਦਿੱਤਾ ਗਿਆ ਹੈ ! ਸੰਸਕਾਰ ਸਮੇ ਅਧਿਆਪਕ ਦਲ ਅਤੇ ਵੋਕੇਸਨਲ ਮਾਸਟਰਜ ਯੂਨੀਅਨ ਪੰਜਾਬ ਵੱਲੋ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋ ਸਵ:ਛੱਜਾ ਸਿੰਘ ਦੀ ਮ੍ਰਿਤਕ ਦੇਹ ਤੇ ਦੁਸਾਲੇ ਚੜਾਏ ਗਏ! ਇਸ ਮੌਕੇ ਤੇ ਹੋਰਾ ਤੋ ਬਿਨਾਂ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ, ਸ੍ਰ, ਸੁੱਚਾ ਸਿੰਘ ਭਲਵਾਨ,ਡਾਕਟਰ ਤੇਜਵੰਤ ਸਿੰਘ ਸਿੱਧੂ,ਅਧਿਆਪਕ ਆਗੂ ਸ੍ਰ, ਕੁਲੰਵਤ ਸਿੰਘ ਖਾਲਸਾ,ਤੀਰਥ ਸਿੰਘ ਭਟੋਆ,ਅਵਤਾਰ ਸਿੰਘ ,ਗੁਰਨਾਮ ਸਿੰਘ ਚਨਾਲੋ ,ਸੇਵਾਮੁਕਤ ਅਧਿਆਪਕ ਸ੍ਰ, ਰਤਨ ਸਿੰਘ ਖੇੜੀ,ਸ੍ਰ, ਗੁਰਚਰਨ ਸਿੰਘ ਅਤੇ ਹੋਰ ਬਾਹੁਤ ਸਾਰੇ ਅਧਿਆਪਕ ਤੇ ਐਸਸੀਐਫਐਲ ਦੇ ਕਰਮਚਾਰੀ ਅਤੇ ਰਿਸਤੇਦਾਰ ਤੇ ਇਲਾਕਾਨਿਵਾਸੀ ਮੌਜੂਦ ਸਨ !ਦੱਸਣਯੋਗ ਹੈ ਕਿ ਸਵ: ਛੱਜਾ ਸਿੰਘ ਨੇ ਲੰਮਾਂ ਸਮਾਂ ਅਧਿਆਪਕ ਹਿੱਤਾ ਖਾਤਰ ਨਿਸਕਾਮ ਸੇਵਾ ਕਰਦਿਆ ਸੰਘਰਸ ਲੜਿਆ ਅਤੇ ਉਹ 31 ਸਾਲਾਂ ਤੋ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਿਰੰਤਰ ਸੇਵਾ ਨਿਭਾਉਦੇ ਰਹੇ! ਜਿਸ ਕਾਰਨ ਉਨਾਂ ਨੇ ਅਧਿਆਪਕਾਂ , ਨਗਰਨਿਵਾਸੀਆਂ ਅਤੇ ਰਾਜਸੀ ਤੇ ਧਾਰਮਿਕ ਖੇਤਰ ਵਿੱਚ ਚੰਗਾਂ ਨਾਮਣਾ ਖੱਟਿਆ! ਸਵ: ਛੱਜਾ ਸਿੰਘ ,ਆਪਣੇ ਪਿੱਛੇ ਤਿੰਨ ਬੇਟੇ ਅਤੇ ਆਪਣੀ ਸੁਪਤਨੀ ਛੱਡ ਗਏ ਹਨ!

Yuvraj shines, India set 193-run target for Pakistan

 Yuvraj shines, India set 193-run target for Pakistan
Yuvraj Singh was out after brilliant 72 of 36 deliveries while skipper Dhoni was out on 33 runs in 23 balls as India made 192 for the loss of five wickets in stipulated 20 overs in the second T20 match against Pakistan in Ahmedabad. Suresh Raina (1) and R Sharma
Earlier today, Gautam Gambhir was dismissed lbw by Umar Gul after making (21) Ajinkya Rahane was also dismissed by Umar Gul for his individual score of 28. Later Virat Kohli was run out when he had made quick fire 27.
Pakistan skipper Mohammad Hafeez won the toss and elected to bowl against India in the second and final Twenty20 cricket international at Sardar Patel Stadium, in Ahmedabad on Friday.
India have left out Ravindra Jadeja and included Ravichandran Ashwin in his place.
Pakistan, who are leading the series 1-0, have fielded an unchanged side.

ਬੁਸ਼ ਸੀਨੀਅਰ ਆਈ. ਸੀ. ਯੂ. ਚ ਦਾਖਲ

ਬੁਸ਼ ਸੀਨੀਅਰ ਆਈ. ਸੀ. ਯੂ. ਚ ਦਾਖਲ
ਟੈਕਸਾਸ 28 ਦਸੰਬਰ (ਪੀ. ਐਮ. ਆਈ.):- ਅਮਰੀਕਾ ਵਿਚ ਹਿਊਸਟਨ ਦੇ ਇਕ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਸੀਨੀਅਰ ਨੂੰ ਸਿਹਤ ਵਿਗੜਨ 'ਤੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। 
ਬੁਸ਼ ਪਰਿਵਾਰ ਦੇ ਬੁਲਾਰੇ ਜਿਮ ਮੈਕਗ੍ਰਾਥ ਨੇ ਬੁੱਧਵਾਰ ਨੂੰ ਦੱਸਿਆ ਕਿ ਬੁਸ਼ ਪੂਰੇ ਹੋਸ਼ ਵਿਚ ਹਨ ਅਤੇ ਗੱਲਬਾਤ ਵੀ ਕਰ ਰਹੇ ਹਨ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਨੇੜੇ ਮੌਜੂਦ ਹੈ। ਬੁਲਾਰੇ ਨੇ ਦੱਸਿਆ ਕਿ ਡਾਕਟਰ ਬੁਸ਼ ਦੀ ਹਾਲਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹਨ ਅਤੇ ਉਨ੍ਹਾਂ ਨੂੰ ਪੂਰੀ ਨਿਗਰਾਨੀ ਵਿਚ ਰੱਖਿਆ ਗਿਆ ਹੈ।

ਇਕ ਰਾਜਾ

www.sabblok.blogspot.com
ਇਕ ਕਬੀਲਾ ਜਿਥੇ ੨੦ ਸਾਲਾ ਤੋਂ ਰਾਜੇ ਪ੍ਰਤਾਪ ਦਾ ਰਾਜ ਸੀ .ਓਸ ਇਕ ਬਹੁਤ ਹੀ ਨਿਰ੍ਧਾਈ ਰਾਜਾ ਸੀ .ਗ਼ਰੀਬਾ ਨੂ ਲੁਟ ਲੁਟ ਕੇ ਬਹੁਤ ਪੇਸਾ ਕਥਾ ਕੀਤਾ ਸੀ ਓਹਨੇ .ਸਾਰੇ ਓਹਦੇ ਕੋਲੋ ਬਹੁਤ ਡਰਦੇ ਸੀ .ਕ੍ਯੂ ਕੀ ਓਹਦਾ ਜਦੋ ਜੀ ਕਰਦਾ ਸੀ ਕਿਸੇ ਨੂ ਮਰਵਾ ਦਿੰਦਾ ਸੀ .ਇਕ ਦਿਨ ਰਾਜਾ ਆਪਣੇ ਵਜੀਰ ਨਾਲ ਬਾਹਰ ਸੈਰ ਕਰਨ ਚਲਾ ਗਇਆ .ਥੋੜੀ ਕ ਦੂਰ ਗਾਏ ਤਾ ਕੀ ਵੇਖਦੇ ਕੁਜ ਲੋਗ ਇਕ ਮਾਰੀ ਹੋਈ ਮਾਝ ਦੀ ਖਾਲ ਲਾਹ ਰਹੇ ਸੀ .ਤਾ ਰਾਜੇ ਨੇ ਆਪਣੇ ਵਜੀਰ ਨੂ ਪੁਸ਼ਇਆ ਇਹ ਖਾਲ ਦਾ ਕੀ ਕਰਦੇ ਨੇ . ਵਜੀਰ ਨੇ ਕੇਹਾ ਮਹਾਰਾਜ ਇਹ ਖਾਲ ਤੋਂ ਜੁਤੀਆ ਬਾਨੋੰਦੇ ਨੇ ਤੇ ਹੋਰ ਵ ਬਹੁਤ ਕੁਜ ਬਣਦਾ. ਰਾਜਾ ਅਗੇ ਚਲ ਪਇਆ .ਫੇਰ ਥੋੜੇ ਚਿਰ ਬਾਦ ਜਦੋ ਵਾਪਿਸ ਆ ਰਹੇ ਸੀ ਤਾ ਕੁਜ ਲੋਗ ਓਹੋ ਮਾਝ ਦਿਯਾ ਹਦੀਯਾ ਕਢ ਰਹੇ ਸੀ . ਫੇਰ ਰਾਜੇ ਨੇ ਪੁਸ੍ਹਇਆ.ਹੁਣ ਇਹ ਹਦੀਯਾ ਦਾ ਕੀ ਕਰਨ ਗੇ . ਤਾ ਵਜੀਰ ਨੇ ਕੇਹਾ ਹੁਕਮ ਇਹ ਆਪਣਾ ਵੈਦ ਵਾ. ਇਹ ਇਹਨਾ ਤੋਂ ਦਵਾਈ ਬਾਨੋੰਦਾ ਵਾ ਤੇ ਬਹੁਤ ਬੀਮਾਰਿਆ ਦਾ ਲਾਜ ਕਰਦਾ ਵਾ. ਰਾਜਾ ਅਚਾਨਕ ਲਾਗੇ ਵੇਖਦਾ ਮਾਸ ਨੂ ਕੁਜ ਕੀੜਿਆ ਤੇ ਪੰਸ਼ੀ ਖਾ ਰਹੇ ਸੀ .ਫੇਰ ਰਾਜਾ ਓਥੋ ਚਲ ਪੈਂਦਾ .. ਰਾਹ ਵਿਚ ਇਕ ਮੁਰਦੇ ਨੂ ਸਸਕਾਰ ਕਰਨ ਲਈ ਲੈ ਕੇ ਜਾ ਰਹੇ ਸੀ .ਓਸ ਨੂ ਵੇਖ ਕੇ ਰਾਜਾ ਇਕ ਦਮ ਪਰੇਸ਼ਾਨ ਹੋ ਜਾਂਦਾ ਤੇ ਸੋਚੀ ਪੈ ਜਾਂਦਾ ਕੇ ਇਕ ਪਸ਼ੁ ਜੇਓੰਦਾ ਵੀ ਕੀਨੇ ਕਾਮ ਸਵਾਰਦਾ ਤੇ ਮਾਰਨ ਤੋਂ ਬਢ ਵੀ ਕੀਨੇ ਕਾਮ ਆਉਂਦਾ . ਪਰ ਇਨਸਾਨ ਨੂ ਮਾਰਨ ਤੋਂ ਬਾਧ ਆਗ ਲਾ ਦਿਤੀ ਜਾਂਦੀ .ਤੇ ਜੇਓੰਦੇ ਜੀ ਜੇ ਓਹ ਕਿਸੇ ਨੂ ਦੁਖ ਦੇਵੇ ਤਾ ਫੇਰ ਪਸ਼ੁ ਇਨਸਾਨ ਨਾਲੋ ਚੰਗਾ .ਬਾਸ ਫੇਰ ਰਾਜੇ ਨੇ ਘਰ ਆਂ ਕੇ ਸਾਰੇ ਪੈਸੇ ਗ਼ਰੀਬਾ ਵਿਚ ਵਾਂਢ ਦਿਤੇ ਤੇ ਓਹਨਾ ਦੀ ਸਾਰੀ ਗਰੀਬੀ ਦੂਰ ਕਰਤੀ .ਆਜ ਓਹ ਸਾਰੇ ਲੋਗ ਰਾਜੇ ਨੂ ਦਿਲੋ ਰਾਜਾ ਮਨਨ ਲਾਗ ਪਾਏ ,,,,,,,,,,,,,,,,,,,,,,
ਕਾਸ਼ ਇਹ ਗਲ ਸਾਡੇ ਰਾਜੇ ਵ ਸਮਜ ਜਾਨ

Thursday 27 December 2012

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੀ ਸੂਬਾ ਕਮੇਟੀ ਮੀਟਿੰਗ

www.sabblok.blogspot.com
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਪੰਜਾਬ ਦੀ ਸੂਬਾ ਕਮੇਟੀ ਨੇ ਪ੍ਰੋ. ਅਜਮੇਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ, ਪਾਰਲੀਮੈਂਟ ਦੇ ਸਰਦ ਰੁੱਤ ਸ਼ੈਸ਼ਨ ਦੌਰਾਨ 'ਗੈਰ ਕਨੂੰਨੀ ਸਰਗਰਮੀਆਂ ਰੋਕੂ ਕਾਨੂੰਨ' (”1P1) 'ਚ ਸੋਧਾਂ ਕਰਕੇ, ਇਸਨੂੰ ਹੋਰ ਵੱਧ ਜਾਬਰ ਅਤੇ ਲੋਕ-ਧ੍ਰੋਹੀ ਬਨਾਉਣ ਦੀ ਸਖਤ  ਨਿਖੇਧੀ ਕੀਤੀ ਹੈ ਅਤੇ ਇਸਦੇ ਵਿਰੁਧ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਸੋਧੇ ਕਾਨੂੰਨ ਰਾਹੀਂ ਮੁਲਕ ਦੀ “ਆਰਥਕ ਸੁਰੱਖਿਆ“ ਨੂੰ ਮਾੜੇ ਰੁੱਖ ਪ੍ਰਭਾਵਿਤ ਕਰਨ ਦੇ ਬਾਹਨੇ ਹੇਠ, ਸਰਕਾਰ ਦੀਆਂ ਲੋਕ-ਮਾਰੂ ਨਵਉਦਾਰਵਾਦੀ ਆਰਥਕ ਨੀਤੀਆਂ ਵਿਰੁੱਧ ਉੱਠ ਰਹੇ ਸੰਘਰਸ਼ਾਂ ਨੂੰ “ਦਹਿਸ਼ਤਗਰਦ ਕਾਰਵਾਈਆਂ“ ਦੇ ਘੇਰੇ ਹੇਠ ਲੈ ਆਂਦਾ ਹੈ। “ਵਿਅਕਤੀ“ ਦੀ ਪ੍ਰਭਾਸ਼ਾ ਬਦਲ ਕੇ, ਪਰਿਵਾਰ, ਕੰਪਨੀਆਂ, ਸਭਾ-ਸੁਸਾਇਟੀਆਂ, ਟਰਸਟ ਅਤੇ ਗਰੁੱਪਾਂ ਆਦਿ ਨੂੰ ਵੀ “ਗੈਰ ਕਾਨੂੰਨੀ“ ਐਲਾਨ ਕੇ ਉਹਨਾਂ ਤੇ ਪਾਬੰਦੀ ਲਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਅਮਰੀਕੀ ਹਾਕਮਾਂ ਦੀ ਅਗਵਾਈ 'ਚ ਸ਼ੁਰੂ ਕੀਤੀ “ਦਹਿਸ਼ਤਗਰਦੀ ਵਿਰੋਧੀ ਜੰਗ“, ਜਿਸਦਾ ਅਸਲ ਮਕਸਦ ਪਛੜੇ ਮੁਲਕਾਂ ਦੇ ਮਾਲ ਖਜਾਨੇ ਲੁੱਟਣਾ ਹੈ, ਦਾ ਬਕਾਇਦਾ ਹਿੱਸਾ ਬਨਣ ਲਈ ਕਾਨੂੰਨੀ ਅਧਾਰ ਤਿਆਰ ਕਰ ਲਿਆ ਹੈ। ਜਮਹੂਰੀ ਫਰੰਟ ਨੇ ਮੰਗ ਕੀਤੀ ਹੈ ਕਿ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ , ਹਥਿਆਰਬੰਦ ਫੌਜਾਂ ਦੇ ਵਿਸ਼ੇਸ਼ ਅਧਿਕਾਰਾਂ ਬਾਰੇ ਕਾਨੂੰਨ (16SP1) ਆਦਿ ਵਰਗੇ ਸਾਰੇ ਕਾਲੇ ਕਾਨੂੰਨਾਂ ਨੂੰ ਮੁੱਢੋਂ-ਸੁੱਢੋਂ ਰੱਦ ਕੀਤਾ ਜਾਵੇ।
ਮੀਟਿੰਗ ਦੀ ਕਾਰਵਾਈ ਬਾਰੇ ਨਾਲ ਜਾਣਕਾਰੀ ਸਾਂਝੀ ਕਰਦਿਆਂ ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੇ ਕੋ-ਕਨਵੀਨਰ ਡਾ ਪਰਮਿੰਦਰ ਸਿੰਘ, ਪ੍ਰੋ.ਏ.ਕੇ.ਮਲੇਰੀ ਅਤੇ ਯਸ਼ਪਾਲ ਨੇ ਦਸਿਆ ਕਿ ਇੱਕ ਹੋਰ ਮਤੇ ਰਾਹੀਂ ਜਮਹੂਰੀ ਫਰੰਟ ਨੇ ਦਿੱਲੀ ਵਿੱਚ ਚਲਦੀ ਬੱਸ ਅੰਦਰ ਇੱਕ ਲੜਕੀ ਨਾਲ ਹੋਏ ਸਮੂਹਕ ਬਲਾਤਕਾਰ ਅਤੇ ਜਿਣਸੀ ਹਿੰਸਾ ਦੇ ਅੱਤ ਘਿਨਾਉਣੇ ਕਾਰੇ ਦੀ ਭਰਪੂਰ ਨਿਖੇਧੀ ਕੀਤੀ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ। ਇਸ ਘ੍ਰਿਣਤ ਕਾਰੇ ਖਿਲਾਫ ਦਿੱਲੀ ਦੀਆਂ ਸੜਕਾਂ ਅਤੇ ਮੁਲਕ ਦੇ ਵੱਖ ਵੱਖ ਹਿੱਸਿਆਂ ਅੰਦਰ ਆਪ-ਮੁਹਾਰੇ ਉੱਠਿਆ ਲੋਕ-ਰੋਹ ਇੱਕ ਸ਼ੁਭ ਸ਼ਗਨ ਹੈ। ਪੁਲਸ ਵਲੋਂ ਇਸ ਘਟਨਾ ਤੇ ਰੋਸ ਪ੍ਰਗਟਾ ਰਹੇ ਲੋਕਾਂ - ਖਾਸ ਤੌਰ 'ਤੇ ਔਰਤਾਂ ਤੇ ਕੀਤੇ ਵਹਿਸ਼ੀ ਜਬਰ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਓਨੀ ਥੋੜ•ੀ ਹੈ। ਇਸ ਰੋਸ ਪ੍ਰਗਟਾਵੇ ਨੂੰ ਕੁਚਲਣ ਲਈ, ਸਰਕਾਰ ਅਤੇ ਵਿਰੋਧੀ ਪਾਰਟੀਆਂ ਵਲੋਂ, 'ਸ਼ਰਾਰਤੀ ਤੇ ਹਿੰਸਕ ਤੱਤਾਂ' ਜਾਂ 'ਮਾਓਵਾਦੀਆ' ਦੀ ਘੁਸਪੈਠ ਦੀਆਂ ਬੇਸਿਰ-ਪੈਰ ਅਤੇ ਨਿਰਾਧਾਰ ਗੱਲਾਂ, ਅਸਲ 'ਚ ਲੋਕਾਂ ਸਿਰ ਝੂਠੇ ਕੇਸ ਮੜ•ਨ ਅਤੇ ਹੋਰ ਜਬਰ ਢਾਹੁਣ ਦਾ ਪੈੜਾ ਬੰਨ•ਣ ਦੀਆਂ ਕੋਝੀਆਂ ਸਾਜਿਸ਼ਾਂ ਦਾ ਅੰਗ ਹਨ। ਜਿਹੜੀ ਰਾਜਸੱਤਾ ਛੱਤੀਸਗੜ• ਦੀ ਕਬਾਇਲੀ ਕਾਰਕੁੰਨ ਸੋਨੀ ਸੋਰੀ ਦੇ ਗੁਪਤ ਅੰਗਾਂ 'ਚ ਪੱਥਰ ਭਰਨ ਵਾਲੇ ਪੁਲਸ ਅਫਸਰ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਤ ਕਰਦੀ ਹੈ; ਅਲਹਿਦਗੀ ਪਸੰਦੀ ਅਤੇ ਖੱਬੇ ਪੱਖੀ ਅਤਿਵਾਦ ਨੂੰ ਕੁਚਲਣ ਦੇ ਬਹਾਨੇ ਹੇਠ ਜਮੂੰ ਕਸ਼ਮੀਰ, ਉੱਤਰ ਪੂਰਬ, ਝਾੜਖੰਡ, ਉੜੀਸਾ, ਛੱਤੀਸਗੜ•, ਪੱਛਮੀ ਬੰਗਾਲ, ਆਂਧਰਾ ਆਦਿ  ਸੂਬਿਆਂ 'ਚ ਹਜ਼ਾਰਾਂ ਔਰਤਾਂ ਨਾਲ ਜਿਣਸੀ ਹਿੰਸਾ ਅਤੇ ਬਲਾਤਕਾਰ ਕਰਨ ਵਾਲੇ ਫੌਜੀ ਅਤੇ ਨੀਮ ਫੌਜੀ ਬਲਾਂ ਦੀ ਪਿੱਠ ਥਾਪੜਦੀ ਹੈ; ਜਿਸਨੇ ਲੋਕ ਲਹਿਰਾਂ ਨੂੰ ਕੁਚਲਣ ਲਈ ਬਲਾਤਕਾਰ ਅਤੇ ਔਰਤਾਂ ਤੇ ਹਿੰਸਕ ਹਮਲਿਆਂ ਨੂੰ ਅਹਿਮ ਹਥਿਆਰ ਬਣਾਇਆ ਹੋਇਆ ਹੈ; ਜਿੱਥੇ ਸੱਤਾ ਦੇ ਗਲਿਆਰਿਆਂ 'ਚ ਹਰ ਪਾਰਟੀ ਦੀ ਬਗਲੀ 'ਚ ਅਨੇਕਾਂ ਬਲਾਤਕਾਰੀ ਸਜੇ ਹੋਏ ਹਨ ਜੋ ਸਾਲਾਂ ਬੱਧੀ ਅਦਾਲਤਾਂ 'ਚ ਕੇਸ ਲਟਕਾ ਕੇ, ਪੀੜਤ ਔਰਤਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇਕੇ ਕਾਨੂੰਨ ਦੇ ਮੂੰਹ 'ਤੇ ਚਪੇੜਾਂ ਜੜ• ਜਾਂਦੇ ਹਨ; ਪੁਲਸ ਸਿਆਸੀ ਗੁੰਡਾ ਗਠਜੋੜ ਨਿੱਤ ਗਰੀਬ ਔਰਤਾਂ ਦੀਆਂ ਇੱਜਤਾਂ ਤਾਰ-ਤਾਰ ਕਰਦਾ ਹੈ; ਸੰਚਾਰ ਮਾਧਿਅਮਾਂ ਨੂੰ ਨੰਗੇਜਵਾਦੀ, ਕਾਮ ਉਕਸਾਊ, ਲੱਚਰ ਪ੍ਰੋਗਰਾਮ ਵਰਤਾਉਣ ਦੀ ਖੁੱਲ• ਦੇ ਕੇ ਔਰਤਾਂ ਨੂੰ ਭੋਗ-ਵਿਲਾਸ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਉੱਥੇ ਔਰਤਾਂ ਦੇ ਮਾਣ-ਇੱਜਤ ਦੀ ਸੁਰੱਖਿਆ ਲੋਕ-ਤਾਕਤ ਦੇ ਸਿਰ 'ਤੇ ਹੀ ਕੀਤੀ ਜਾ ਸਕਦੀ ਹੈ। ਜਮਹੂਰੀ ਫਰੰਟ ਨੇ ਮੰਗ ਕੀਤੀ ਹੈ ਕਿ ਸਮੂਹਕ ਬਲਾਤਕਾਰ ਦੇ ਕੇਸਾਂ 'ਚ ਤੇਜੀ ਨਾਲ ਤਫਤੀਸ਼ ਮੁਕੰਮਲ ਕਰਕੇ ਬਿਨਾਂ ਕਿਸੇ ਦੇਰੀ ਤੋਂ ਮੁਕੱਦਮੇਂ ਦਾ ਫੈਸਲਾ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਉਮਰ ਭਰ ਕੈਦ - ਬਿਨਾਂ ਕਿਸੇ ਛੁੱਟੀ ਜਾਂ ਮੁਆਫੀ ਤੋਂ, ਦੀ ਸਜਾ ਦਿੱਤੀ ਜਾਵੇ। ਪੀੜਤ ਔਰਤ ਨੂੰ ਸਰਕਾਰ ਤੋਂ ਮੁੜ ਵਸੇਬੇ ਲਈ ਢੁੱਕਵਾਂ ਮੁਆਵਜਾ ਲੈਣ ਦਾ ਕਾਨੂੰਨੀ ਹੱਕ ਹੋਵੇ।

ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਅਤੇ ਅਕਾਲੀ ਮੈਂਬਰਾਂ ਦੇ ਗਾਲੀ-ਗਲੋਚ ਕਰਨ ਦੇ ਸ਼ਰਮਨਾਕ ਡਰਾਮੇਂ ਦੇ ਪਿਛੋਕੜ 'ਚ ਪੰਜ ਅਹਿਮ ਲੋਕ-ਵਿਰੋਧੀ ਬਿਲ ਬਿਨਾਂ ਕਿਸੇ ਬਹਿਸ ਤੋਂ ਪਾਸ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਇਸ ਮਸਲੇ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਹਨਾਂ 'ਚੋਂ ਇੱਕ ਬਿਲ ਰਾਹੀਂ ਮਿਉਂਸਪਿਲ ਘੇਰੇ 'ਚ ਆਉਂਦੇ ਸਾਰੇ ਪਲਾਟਾਂ ਅਤੇ ਰਿਹਾਇਸ਼ੀ ਘਰਾਂ ਤੇ ਅਗਲੇ ਵਿੱਤੀ ਸਾਲ ਤੋਂ 350 ਕਰੋੜ ਰੁਪਏ ਸਲਾਨਾ ਜਾਇਦਾਦ ਟੈਕਸ ਲਾ ਦਿੱਤਾ ਹੈ ਜਦੋਂ ਕਿ ਲੋਕਾਂ ਦੀ ਅੰਨ•ੀ ਲੁੱਟ ਕਰ ਰਹੇ ਵੱਡੇ ਬਿਲਡਰਾਂ, ਪ੍ਰਾਈਵੇਟ ਹਸਪਤਾਲਾਂ ਅਤੇ ਵਿਦਿਅਕਰ ਅਦਾਰਿਆਂ ਨੂੰ ਅਨੇਕਾਂ ਟੈਕਸ ਛੋਟਾਂ ਅਤੇ ਸਹੂਲਤਾਂ ਦੇ ਗੱਫੇ ਬਖਸ਼ੇ ਹਨ। ਪੰਜਾਬ ਪੇਂਡੂ ਸਾਂਝੀਆਂ ਜਮੀਨਾਂ ਬਾਰੇ ਕਾਨੂੰਨ 'ਚ ਸੋਧ ਕਰਕੇ ਰਾਜ ਸਰਕਾਰ ਜਾਂ ਇਸਦੇ ਕੰਟਰੋਲ ਹੇਠਲੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਲਈ ਕਿਸੇ ਪਿੰਡ ਦੀ ਸਾਰੀ ਸ਼ਾਮਲਾਟ ਜਮੀਨ ਹਥਿਆਉਣ ਦਾ ਰਾਹ ਪੱਧਰਾ ਕਰ ਲਿਆ ਹੈ। ਇਸ ਤਰ•ਾਂ ਦਲਿਤਾਂ ਨੂੰ ਘਰ ਬਨਾਉਣ ਲਈ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੇ ਲਾਰੇ ਦਾ ਭੋਗ ਪਾ ਦਿੱਤਾ ਹੈ। ਬੇਜਮੀਨੇ ਕਿਸਾਨਾਂ ਅਤੇ ਦਲਿਤ ਖੇਤ ਮਜ਼ਦੂਰਾਂ ਲਈ ਸ਼ਾਮਲਾਟ ਜਮੀਨਾਂ ਹਿੱਸੇ ਠੇਕੇ ਤੇ ਲੈ ਕੇ ਵਾਹੀ ਕਰਨ ਰਾਹੀਂ ਆਪਣਾ ਗੁਜਾਰਾ ਕਰਨ ਦਾ ਰਾਹ ਬੰਦ ਕਰਕੇ, ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਅਪ੍ਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਜਿੱਥੇ ਲੋਕ ਸੰਗਰਾਮ ਮੰਚ, ਇਨਕਲਾਬੀ ਕੇਂਦਰ ਅਤੇ ਲੋਕ ਮੋਰਚਾ ਪੰਜਾਬ ਵਲੋਂ 6 ਜਨਵਰੀ 2013 ਤੋਂ ਪੰਜਾਬ ਭਰ 'ਚ ਪ੍ਰਚੂਨ ਖੇਤਰ 'ਚ ਵਿਦੇਸ਼ੀ ਪੂੰਜੀ ਨਿਵੇਸ਼ ਅਤੇ ਵਧ ਰਹੀ ਗੁੰਡਾਗਰਦੀ, ਵਿਰੁੱਧ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ 'ਚ ਸ਼ਿਰਕਤ ਕਰੇਗਾ ਉੱਥੇ ਆਪਣੇ ਪੱਧਰ 'ਤੇ ਪੰਜਾਬ ਦੇ ਵੱਖ ਵੱਖ ਪਿੰਡਾ ਤੇ ਸ਼ਹਿਰਾਂ 'ਚ ਕਾਲੇ ਕਾਨੂੰਨਾਂ, ਔਰਤਾਂ ਵਿਰੁੱਧ ਵੱਧ ਰਹੀ ਹਿੰਸਾ ਅਤੇ ਗੁੰਡਾਗਰਦੀ ਅਤੇ ਪੰਜਾਬ ਵਿਧਾਨ ਸਭਾ 'ਚ ਇਸ ਸੈਸ਼ਨ ਦੌਰਾਨ ਪਾਸ ਹੋਏ ਲੋਕ ਵਿਰੋਧੀ ਕਾਨੂੰਨਾਂ ਖਿਲਾਫ ਮੀਟਿੰਗਾਂ, ਰੈਲੀਆਂ, ਕਨਵੈਨਸ਼ਨਾਂ ਕਰਦੇ ਹੋਏ 10 ਫਰਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਅਤੇ ਮੁਜਾਹਰਾ ਜਥੇਬੰਦ ਕਰੇਗਾ।
ਜਮਹੂਰੀ ਫਰੰਟ ਨੇ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਅਤੇ ਸੰਘਰਸ਼ੀਲ ਜਮਹੂਰੀ ਜਥੇਬੰਦੀਆਂ ਨੂੰ ਇਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ।

Wednesday 26 December 2012

ਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚਿਆ ਦਸ ਹਜ਼ਾਰੀ ਸੰਗਾਕਾਰਾ

ਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚਿਆ ਦਸ ਹਜ਼ਾਰੀ ਸੰਗਾਕਾਰਾਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚਿਆ ਦਸ ਹਜ਼ਾਰੀ ਸੰਗਾਕਾਰਾ

ਮੈਲਬੌਰਨ(PTI)- ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਟੈਸਟ ਕ੍ਰਿਕਟ 'ਚ ਦਸ ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੇ ਵਿਸ਼ੇਸ਼ ਕਲੱਬ 'ਚ ਭਾਰਤ ਦੇ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼ ਦੇ ਬਰਾਇਨ ਲਾਰਾ ਦੀ ਬਰਾਬਰੀ 'ਤੇ ਪਹੁੰਚ ਗਿਆ ਹੈ। ਆਈ. ਸੀ. ਸੀ. ਕ੍ਰਿਕਟਰ ਆਫ ਦੀ ਯੀਅਰ ਸੰਗਾਕਾਰਾ ਨੇ ਆਸਟਰੇਲੀਆ ਦੇ ਖਿਲਾਫ ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ 58 ਦੌੜਾਂ ਦੀ ਪਾਰੀ ਦੌਰਾਨ ਇਹ ਉਪਲੱਬਧੀ ਆਪਣੇ ਨਾਂ ਕੀਤੀ। ਸੰਗਾਕਾਰਾ ਆਪਣੇ 115ਵੇਂ ਟੈਸਟ ਦੀ 195ਵੀਂ ਪਾਰੀ 'ਚ ਇਸ ਅੰਕੜੇ ਤੱਕ ਪਹੁੰਚਿਆ ਹੈ। ਸੰਗਾਕਾਰਾ ਸਭ ਤੋਂ ਤੇਜ਼ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ 'ਚ ਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚ ਗਿਆ ਹੈ। ਤਿੰਨੇ ਬੱਲੇਬਾਜ਼ਾਂ ਨੇ ਆਪਣੀ 195ਵੀਂ ਪਾਰੀ 'ਚ ਇਹ ਅੰਕੜਾ ਛੂਹਿਆ ਹੈ। ਹਾਲਾਂਕਿ ਇਸ ਅੰਕੜੇ ਲਈ ਲਾਰਾ ਨੇ 111 ਟੈਸਟ, ਸੰਗਾਕਾਰਾ ਨੇ 115 ਟੈਸਟ ਅਤੇ ਸਚਿਨ ਨੇ 122 ਟੈਸਟ ਮੈਚ ਖੇਡੇ ਹਨ। ਸੰਗਾਕਾਰਾ ਨੇ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ 'ਚ 12 ਸਾਲ 159 ਦਿਨ ਦਾ ਸਮਾਂ ਲਗਾਇਆ ਹੈ ਅਤੇ ਇਸ ਲਿਹਾਜ਼ ਨਾਲ ਉਹ ਭਾਰਤ ਦੇ ਰਾਹੁਲ ਦ੍ਰਾਵਿੜ ਤੋਂ ਬਾਅਦ ਦੂਸਰਾ ਸਭ ਤੋਂ ਤੇਜ਼ ਬੱਲੇਬਾਜ਼ ਹੈ। ਦ੍ਰਾਵਿੜ ਨੇ 11 ਸਾਲ 280 ਦਿਨਾਂ 'ਚ ਇਹ ਅੰਕੜਾ ਛੂਹਿਆ ਸੀ। ਲਾਰਾ ਨੇ 13 ਸਾਲ 150 ਦਿਨ ਅਤੇ ਸਚਿਨ ਨੇ 15 ਸਾਲ 121 ਦਿਨਾਂ 'ਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ।

ਮਜੀਠੀਆ ਕਦ ਤਕ ਦੇਣਗੇ ਦਾਗੀ ਨੇਤਾਵਾਂ ਬਾਰੇ ਆਪਣੀ ਸਫਾਈ

ਮਜੀਠੀਆ ਕਦ ਤਕ ਦੇਣਗੇ ਦਾਗੀ ਨੇਤਾਵਾਂ ਬਾਰੇ ਆਪਣੀ ਸਫਾਈਮਜੀਠੀਆ ਕਦ ਤਕ ਦੇਣਗੇ ਦਾਗੀ ਨੇਤਾਵਾਂ ਬਾਰੇ ਆਪਣੀ ਸਫਾਈ

ਲੁਧਿਆਣਾ,(PTI)- ਜਦ ਤੋਂ ਯੂਥ ਅਕਾਲੀ ਦਲ ਦੀ ਕਮਾਂਡ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੰਭਾਲੀ ਹੈ, ਤਦ ਤੋਂ ਯੂਥ ਅਕਾਲੀ ਨੇਤਾਵਾਂ ਦੀ ਮਾਨਸਿਕਤਾ 'ਤੇ ਸੱਤਾ ਦਾ ਨਸ਼ਾ ਇਸ ਕਦਰ ਹਾਵੀ ਹੋ ਗਿਆ ਕਿ ਉਹ ਲੋਕਾਂ ਨੂੰ ਤਾਂ ਛੱਡੋ, ਉਨ੍ਹਾਂ ਨੂੰ ਪੁਲਸ ਦੀ ਖਾਕੀ ਦਾ ਵੀ ਖੌਫ ਨਹੀਂ ਹੈ। ਹਰ ਵਾਰ ਕੋਈ ਵਾਰਦਾਤ ਹੋਣ ਦੇ ਬਾਅਦ ਮਜੀਠੀਆ ਵਿਰੋਧੀਆਂ ਦੇ ਦੋਸ਼ਾਂ ਦਾ ਇਹੀ ਜਵਾਬ ਦਿੰਦੇ ਹਨ ਕਿ ਕਾਨੂੰਨ ਹੱਥ 'ਚ ਲੈਣ ਵਾਲੇ ਨੇਤਾਵਾਂ ਦਾ ਯੂਥ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ।
ਪਰ ਮਜੀਠੀਆ ਨੇ ਬਿਆਨ ਦਿੱਤਾ ਕਿ ਸੰਨੀ ਗੁਡਵਿਲ ਦਾ ਯੂਥ ਅਕਾਲੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਦਕਿ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਤਿੰਨੇ ਦੋਸ਼ੀ ਯੂਥ ਅਕਾਲੀ ਦਲ ਨਾਲ ਸਬੰਧਤ ਹੈ। ਸੰਨੀ ਗੁਡਵਿਲ ਯੂਥ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ, ਅਮਨ ਗੁਡਵਿਲ ਜਨਰਲ ਸਕੱਤਰ ਅਤੇ ਰਿਸ਼ੀ ਵੀ ਯੂਥ ਅਕਾਲੀ ਦਲ 'ਚ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਰਹੇ ਹਨ।
ਮਜੀਠੀਆ ਦਾ ਬਿਆਨ ਉਸ ਸਮੇਂ ਖਾਰਿਜ ਹੋ ਜਾਂਦਾ ਹੈ ਜਿਸਦਾ ਨਤੀਜਾ ਹੈ ਕਿ ਦੋ ਦਿਨ ਪਹਿਲਾਂ ਮਜੀਠੀਆ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਦੀ ਬਰਸੀ 'ਚ ਸ਼ਰੀਕ ਹੋਣ ਆਏ ਸਨ, ਉਸ ਸਮੇਂ ਵੀ ਸੰਨੀ ਐਂਡ ਪਾਰਟੀ ਉਥੇ ਮੌਜੂਦ ਸੀ ਅਤੇ ਉਨ੍ਹਾਂ ਲੋਕਾਂ ਨੇ ਮਜੀਠੀਆ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ ਸੀ। ਇਸ ਤੋਂ ਵੀ ਵਧ ਕੇ ਗੱਲ ਇਹ ਰਹੀ ਕਿ ਜਦ ਏ. ਡੀ. ਸੀ. ਪੀ. ਜੋਗਿੰਦਰ ਸਿੰਘ ਦੀ ਪੁਲਸ ਪਾਰਟੀ ਉਸਦੇ ਹੋਟਲ ਨੂੰ ਸੀਲ ਕਰਨ ਅਤੇ ਜਾਂਚ ਦੇ ਲਈ ਗਈ ਤਾਂ ਆਫਿਸ ਦੇ ਅੰਦਰ ਵੀ ਸੰਨੀ ਅਤੇ ਮਜੀਠੀਆ ਦੀ ਫੋਟੋ ਦੀਵਾਰ 'ਤੇ ਟੰਗੀ ਹੋਈ ਸੀ।
ਅੱਜ ਜਦ ਸੰਨੀ ਐਂਡ ਪਾਰਟੀ ਨੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ 'ਤੇ ਕਾਤਲਾਨਾ ਹਮਲਾ ਕੀਤਾ ਤਾਂ ਮਜੀਠੀਆ ਨੇ ਫਿਰ ਬਿਆਨ ਦੇ ਦਿੱਤਾ ਕਿ ਸੰਨੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਯੂਥ ਅਕਾਲੀ ਦਲ ਨਾਲ। ਇੰਨਾ ਹੀ ਨਹੀਂ ਪੱਤਰਕਾਰ ਸੰਮੇਲਨ 'ਚ ਵੀ ਆਲਾ ਅਧਿਕਾਰੀ ਮਜੀਠੀਆ ਦਾ ਬਚਾਅ ਕਰਦੇ ਦਿਖਾਈ ਦਿਤੇ ਕਿ ਮਜੀਠੀਆ ਨੇ ਸਾਫ ਕਿਹਾ ਕਿ ਕਾਨੂੰਨ ਹੱਥ 'ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅਧਿਕਾਰੀ ਤਾਂ ਇਥੋਂ ਤਕ ਕਹਿ ਗਏ ਕਿ ਮਜੀਠੀਆ ਦੇ ਅਨੁਸਾਰ ਸੰਨੀ ਨੂੰ ਕੁਝ ਮਹੀਨੇ ਪਹਿਲਾਂ ਯੂਥ ਅਕਾਲੀ ਦਲ ਤੋਂ ਕੱਢ ਦਿਤਾ ਗਿਆ ਸੀ ਪਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਚੰਦ ਦਿਨ ਪਹਿਲਾਂ ਵੀ ਸੰਨੀ ਦੀ ਕਾਰ ਕਮਿਸ਼ਨਰ ਦਫਤਰ 'ਚ ਉਨ੍ਹਾਂ ਦੀ ਕਾਰ ਦੇ ਕੋਲ ਜਾ ਕੇ ਰੁਕੀ, ਜੋ ਸਾਬਿਤ ਕਰਨ ਦੇ ਲਈ ਕਾਫੀ ਸੀ ਕਿ ਸੰਨੀ ਦੀ ਸਰਕਾਰੇ-ਦਰਬਾਰ ਕੀ ਪੈਠ ਹੈ। ਉਥੇ ਲੋਕ ਇਹ ਵੀ ਜਾਣਦੇ ਹਨ ਕਿ ਮਜੀਠੀਆ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਰਿਹਾ ਹੈ ਅਤੇ ਪਿਛਲੇ ਪੰਜ ਸਾਲ 'ਚ ਸੰਨੀ 'ਤੇ ਮਜੀਠੀਆ ਕਿਸ ਕਦਰ ਮੇਹਰਬਾਨ ਰਹੇ ਹਨ। ਇਸ ਤੋਂ ਵੀ ਜ਼ਿਆਦਾ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੇਖਣਾ ਚਾਹੁੰਦਾ ਹੈ ਕਿ ਉਸਦੀ ਪੈਠ ਪ੍ਰਸ਼ਾਸਨ 'ਤੇ ਕਿਸ ਕਦਰ ਹਾਵੀ ਸੀ ਤਾਂ ਸੰਨੀ ਦੇ ਮੋਬਾਈਲਾਂ ਦੀ ਕਾਲ ਡਿਟੇਲ ਕੱਢਵਾ ਕੇ ਪੁਲਸ ਇਸਦੀ ਤਸੱਲੀ ਕਰ ਸਕਦੀ ਹੈ।

Tuesday 25 December 2012

ਅੰਕ ਲੋਕ ਮੰਚ ਦੇ ਧਿਆਨ ਹਿੱਤ ਕੈਂਸਰ ਨਾਲ ਤੜਪਦੇ ਮਰੀਜ਼ਾਂ ਦਾ ਦੁੱਖ ਵੇਖਕੇ ਭਾਈ ਘਨ•ੱਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਸਥਾਪਨਾਂ ਕੀਤੀ---ਚੰਦਬਾਜਾ

 ਸ: ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ।  
www.sabblok.blogspot.com

ਭਾਈ ਘਨ•ੱਈਆਂ ਕੈਂਸਰ ਰੋਕੋ ਸੁਸਾਇਟੀ ਰਜਿ: ਫਰੀਦਕੋਟ ( ਪੰਜਾਬ ) ਦੇ ਪ੍ਰਧਾਨ ਗੁਰਪ੍ਰੀਤ ਸੰਘ ਚੰਦਬਾਜਾ , ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਆਪਣੀ ਟੀਮ ਸਮੇਤ ਜੁਟੇ ਹੋਏ ਹਨ , ਦਾ ਕਹਿਣਾ ਹੈ ਕਿ ਜਿਲ•ਾ ਫਰੀਦਕੋਟ ਵਿਚ ਪੈਂਦਾ ਪਿੰਡ ਚੰਦਬਾਜਾ ਜਿੱਥੇ ਉਨ•ਾਂ ਨੇ ਦਰਜਨ ਕੈਂਸਰ ਦੇ ਮਰੀਜ਼ਾਂ ਨੂੰ ਤੜਪ ਤੜਪ ਕੇ ਮਰਦੇ  ਵੇਖਿਆ ਤਾਂ ਉਨ•ਾਂ ਨੇ ਪ੍ਰਣ ਲਿਆ ਕਿ ਇਸ ਨਾ-ਮੁਰਾਦ ਬੀਮਾਰੀ ਵਿਰੁੱਧ ਲੜਾਈ ਲੜਨੀ ਹੀ ਹੈ ਅਤੇ ਇਸਨੂੰ ਚੁਣੌਤੀ ਵਜੋਂ ਕਬੂਲ ਕਰਦਿਆਂ ਇਸ ਪਿੰਡ ਤੋਂ ਭਾਈ ਘਨੱ•ਈਆਂ ਕੈਂਸਰ ਰੋਕੋ ਸੁਸਾਇਟੀ ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਅਤੇ ਪਹਿਲਾ ਕੰਮ ਪਿੰਡ ਵਿਚ ਇਸ ਬੀਮਾਰੀ  ਸੰਬੰਧੀ ਸਰਵੇਖਣ ਕਰਵਾਇਆ ਜਿਸ ਵਿਚ ਔਰਤਾਂ ਦੀ ਵਧੇਰੇ ਗਿਣਤੀ ਇਸ ਬੀਮਾਰੀ ਦੀ ਪਕੜ ਵਿਚ ਪਾਈ ਗਈ। ਇਸ ਉਪਰੰਤ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਿਹਤ ਮੰਤਰੀ ਭਾਰਤ ਸਰਕਾਰ, ਪੁਨੀਤ ਕੌਰ, ਮਨੋਹਰ ਸਿੰਘ ਗਿੱਲ, ਤਰਲੋਚਨ ਸਿੰਘ ਮੈਂਬਰ  ਘੱਟ ਗਿਣਤੀ ਕਮਿਸ਼ਨ, ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਸਮੁੱਚੇ ਮੈਂਬਰ ਪਾਰਲੀਮੈਂਟ ਨੂੰ ਰਜਿ: ਪੱਤਰ ਭੇਜਕੇ ਇਸ ਬੀਮਾਰੀ ਪ੍ਰਤੀ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਨੂੰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇ, ਪੰਜਾਬ ਨਿਰੋਗੀ ਯੋਜਨਾਂ ਤੋਂ ਬੀ.ਪੀ.ਐਲ ਦੀ ਸ਼ਰਤ ਹਟਾਈ ਜਾਵੇ, ਆਮਦਨ ਦੀ ਤਸਦੀਕ ਪਟਵਾਰੀ ਜਾਂ ਸਰਪੰਚ ਤੋਂ ਕਰਵਾਈ ਜਾਵੇ, ਦਿੱਲੀ ਚ ਗੁਰੂ ਤੇਗ ਬਹਾਦਰ ਹਸਪਤਾਲ, ਸਫਦਰਗੰਜ ਹਸਪਤਾਲ , ਮੌਲਾਨਾ ਆਜ਼ਾਦ ਏ. ਆਈ. ਐਮ . ਐਸ.ਵਰਗੇ ਹਸਪਤਾਲਾਂ ਵਿਚ ਮੁਫਤ ਦਵਾਈ ਦੀ ਸਹੂਲਤ ਵਾਂਗ ਪੰਜਾਬ ਵਿਚ ਵੀ ਇਹ ਸਹੂਲਤ ਲਾਗੂ ਕੀਤੀ ਜਾਵੇ, ਅਲਟਰਾ ਸਾਊਂਡ ਦੇ ਡਾਕਟਰਾਂ ਦੀ ਘਾਟ ਤੇ ਵੇਟਿੰਗ ਖਤਮ ਕੀਤੀ ਜਾਵੇ , ਮਰੀਜ਼ ਦੇ ਇਲਾਜ ਲਈ ਹਸਪਤਾਲ ਦਾਖਲ ਹੋਣ ਤੇ ਹੀ ਸਰਕਾਰੀ ਸਹਾਇਤਾ ਸ਼ੁਰੂ ਕੀਤੀ ਜਾਵੇਸਿੰਘ , ਮਾਲਵੇ ਨੂੰ ਕਵਰ ਕਰਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਖਾਲੀ ਪਈ ਰੇਡੀਓਲੈਜਿਸਟ ਦੀ ਆਸਾਮੀ ਭਰੀ ਜਾਵੇ  ਅਤੇ ਪਿੰਡ ਪਿੰਡ ਇਸ ਬੀਮਾਰੀ ਪ੍ਰਤੀ ਸਰਵੇਖਣ ਕਰਵਾਇਆ ਜਾਵੇ। ਇਸ ਪੱਤਰ ਦੇ ਨਾਲ ਮੋਗਾ, ਫਿਰੋਜ਼ਪੁਰ, ਫਰੀਦਕੋਟ ਜਿਲਿ•ਆਂ ਦੀਆਂ 156 ਪੰਚਾਇਤਾਂ ਦੇ ਮਤੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮਤੇ ਪਵਾਕੇ ਭੇਜੇ ਗਏ ਪਰ ਅਫਸੋਸ ਕਿ ਇਸ ਪੱਤਰ ਦਾ ਜਵਾਬ ਸਿਰਫ ਸ: ਤਰਲੋਚਨ ਸਿੰਘ ਮੈਂਬਰ ਘੱਟ ਗਿਣਤੀ ਕਮਿਸ਼ਨ ਨੇ ਹੀ ਦਿੱਤਾ ਬਾਕੀ ਕਿਸੇ ਨੇ ਨਹੀਂ ਦਿੱਤਾ ਸਾਰੇ ਸਿਰਫ ਲੋਕ ਹਮਦਰਦੀ ਦੇ ਡਰਾਮੇਂ ਹੀ ਕਰਦੇ ਹਨ। ਇਸਦੇ ਨਾਲ ਨਾਲ ਸ: ਚੰਦਬਾਜਾ ਨੇ ਆਪਣੇ ਤੌਰ ਤੇ ਸੰਨ 2009 ਵਿਚ ਪਿੰਡ ਪਿੰਡ ਇਸ ਬੀਮਾਰੀ ਪ੍ਰਤੀ ਜਾਣਕਾਰੀ ਕੈਂਪ ਲਾਉਣੇ ਸ਼ੁਰੂ ਕੀਤੇ ਅਤੇ ਜਾਗਰੂਕਤਾ ਰੈਲੀਆਂ ਕੱਢੀਆਂ। ਬੀਮਾਰੀ ਸਬੰਧੀ ਜਾਗਰੂਕ ਕਰਦੇ 10 ਹਜ਼ਾਰ ਪੈਂਫਲਿਟ ਅਤੇ 6 ਹਜ਼ਾਰ ਸਟਿੱਕਰ ਲੋਕਾਂ ਚ ਵੰਡੇ, ਬੱਸਾਂ ਅਤੇ ਜਨਤਕ ਥਾਵਾਂ ਤੇ ਫਲੈਕਸ ਬੋਰਡ ਵੀ ਲਗਾਏ। ਵਾਤਾਵਰਣ ਦੀ ਸ਼ੁਧਤਾ ਲਈ ਸੰਸਥਾ ਵੱਲੋਂ 5000 ਪੌਦੇ ਵੀ ਲਗਾਏ ਗਏ ਹਨ।  ਸਾਲ 2010 ਵਿਚ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਦੇਣੀ ਅਰੰਭ ਕੀਤੀ ਅਤੇ ਹੁਣ ਤੱਕ 400 ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਹਨ। ਕੈਂਸਰ ਮਰੀਜ਼ਾਂ ਨੂੰ ਅਤੇ ਸਹਾਇਕ ਨੂੰ ਸਰਕਾਰ ਤੋਂ ਮੁਫਤ ਬੱਸ ਸਫਰ  ਦੀ ਸਹੂਲਤ ਸ਼ੁਰੂ ਕਰਵਾਈ । ਫਰੀਦਕੋਟ ਸ਼ਹਿਰ ਵਿਚ ਯੂਰੇਨੀਅਮ ਵਾਲੇ ਨਲਕੇ ਸੀਲ ਕਰਵਾਏ ਜੋ ਅੱਜ ਤੱਕ ਸੀਲ ਹਨ। ਵਾਤਾਵਰਣ ਤੇ ਹਰ ਸਾਲ ਸੈਮੀਨਾਰ ਕਰਵਾਉਣੇ ਸ਼ੁਰੂ ਕੀਤੇ। ਪਸ਼ੂਆਂ ਅਤੇ ਜਾਨਵਰਾਂ ਵਿਚ ਵੀ ਮਨੁੱਖਾਂ ਵਾਂਗ ਕੈਂਸਰ ਦੀ ਬੀਮਾਰੀ ਹੋਣ ਦਾ ਪਤਾ ਇਸ ਸੰਸਥਾ ਨੇ ਸਾਹਮਣੇ ਲਿਆਂਦਾ। ਮੈਡੀਕਲ ਹਸਪਤਾਲ ਵਿਚ ਮਰੀਜ਼ਾਂ ਨੂੰ ਲਾਗਤ ਰੇਟ ਤੇ ਦਵਾਈਆਂ ਮੁਹੱਈਆਂ ਕਰਵਾਉਣ ਅਤੇ ਮੁਫਤ ਸੀ ਟੀ ਸਕੈਨ ਦੀ ਮੰਗ ਵੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਰੱਖੀ। ਸੰਸਥਾ ਇਹ ਲੜਾਈ ਵੀ ਲੜ ਰਹੀ ਹੈ ਕਿ ਦਵਾਈਆਂ ਦੀ ਐਮ ਆਰ ਪੀ ਕੰਪਨੀਆਂ ਵੱਲੋਂ ਠੀਕ ਲਿਖੀ ਜਾਵੇ ਤਾਂ ਕਿ ਮਰੀਜ਼ਾਂ ਨੂੰ ਹਜ਼ਾਰਾਂ ਰੁਪਏ ਦੀ ਲੁੱਟ ਤੋਂ ਬਚਾਇਆ ਜਾ ਸਕੇ।  ਇਸ ਸੰਸਥਾ ਵੱਲੋਂ ਮਰੀਜ਼ਾਂ ਦੀ ਸੇਵਾ ਨਿਰਵਿਘਨ ਜਾਰੀ ਹੈ। ਮੈਡੀਕਲ ਹਸਪਤਾਲ ਫਰੀਦਕੋਟ ਵਿਚ ਮਰੀਜ਼ਾਂ  ਲਈ ਲੰਗਰ ਦੀ ਸੇਵਾ ਲਈ ਯੋਗਦਾਨ ਪਾਇਆ ਜਾਂਦਾ ਹੈ। ਦੁੱਧ ਤੇ ਰਸ ਰੋਜ਼ਾਨਾਂ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਘੱਟੋ ਘੱਟ ਖਰਚ ਤੇ ਐਂਬੂਲੈਂਸ ਮੁਹੱਈਆ ਕਰਵਾਈ ਜਾਂਦੀ ਹੈ। ਅਗਲਾ ਕਦਮ ਮਰੀਜ਼ਾਂ ਦੇ ਵਾਰਸਾਂ ਲਈ ਮੁਫਤ ਰਿਹਾਇਸ਼  ਲਈ ਸਰਾਂ ਅਤੇ ਲੰਗਰ ਦੀ ਸੇਵਾ ਜਾਰੀ ਰੱਖਣਾ ਹੈ। ਇਸ ਸੰਸਥਾ ਨੂੰ ਸੰਗਤ ਤੋਂ ਇਲਾਵਾ ਰਾਜਿੰਦਰ ਸਿੰਘ ਵਾਲੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਇਸ ਸੰਸਥਾ ਦੇ ਪੰਜਾਬ ਦੇ ਚੇਅਰਮੈਨ ਵੀ ਹਨ, ਬਾਬਾ ਬਲਵੀਰ ਸਿੰਘ ਸੀਚੇਵਾਲ, ਪਾਲ ਸਿੰਘ ਪੁਰੇਵਾਲ, ਕੁਲਵੰਤ ਸਿੰਘ ਧਾਲੀਵਾਲ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।  
           ਗੁਰਭੇਜ ਸਿੰਘ ਚੌਹਾਨ
           98143 06545

Saturday 22 December 2012

ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਸਾਲਾਨਾ ਮੀਟਿੰਗ

www.sabblok.blogspot.com
ਜਲੰਧਰ, 17 ਦਸੰਬਰ:      ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਸਾਲਾਨਾ ਮੀਟਿੰਗ 'ਚ ਜਿਥੇ ਬੀਤੇ ਵਰੇ• ਦੀਆਂ ਸਰਗਰਮੀਆਂ, ਹਿਸਾਬ ਦਾ ਲੇਖਾ-ਜੋਖਾ, ਹੱਥ ਲਏ ਕੰਮਾਂ, 21ਵੇਂ ਮੇਲੇ ਉਪਰ ਮੋੜਵੀਂ ਝਾਤ ਮਾਰੀ ਗਈ ਉਥੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਦਾ ਸਿਖਰ ਯਾਦਗਾਰੀ ਸਮਾਗਮ, ਅਗਲਾ ਪੂਰਾ ਵਰ•ਾ ਲਾ-ਮਿਸਾਲ ਮੁਹਿੰਮ ਸਫ਼ਲਤਾ ਪੂਰਵਕ ਨੇਪਰੇ ਚਾੜਨ ਅਤੇ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਦੀ ਸੋਚ ਅਤੇ ਆਦਰਸ਼ਾਂ ਨੂੰ ਅਜੋਕੇ ਸਮੇਂ ਅਤੇ ਭਵਿੱਖ ਦੀਆਂ ਤਿੱਖੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੁੰਦੇ ਹੋਏ ਗ਼ਦਰ ਲਹਿਰ ਦੀ ਪ੍ਰਸੰਗਕਤਾ ਉਭਾਰਨ ਦਾ ਫੈਸਲਾ ਲਿਆ ਗਿਆ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਬੀਤੇ ਵਰੇ• ਦੀਆਂ ਸਰਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜਨਰਲ ਹਾਊਸ ਅਗੇ ਪੇਸ਼ ਕੀਤੀ।  ਉਨ•ਾਂ ਦੱਸਿਆਂ ਕਿ ਗ਼ਦਰ ਪਾਰਟੀ ਸਥਾਪਨਾ ਦਿਵਸ, ਵਿਸ਼ਵ ਰੰਗ ਮੰਚ ਦਿਹਾੜਾ, ਸਿਖਿਆਰਥੀ ਚੇਤਨਾ ਕੈਂਪ, ਨਾਟਕ ਅਤੇ ਵਿਚਾਰ-ਗੋਸ਼ਟੀ ਸਰਗਰਮੀਆਂ, ਦਰਜਣ ਦੇ ਕਰੀਬ ਕਿਤਾਬਾਂ ਦੀਆਂ ਪ੍ਰਕਾਸ਼ਨਾਵਾਂ, ਵੱਖ-ਵੱਖ ਪਿੰਡਾਂ ਵਿਚ ਗ਼ਦਰੀ ਮੇਲੇ, ਪੰਜਾਬ ਅਤੇ ਵੱਖ-ਵੱਖ ਮੁਲਕਾਂ ਅੰਦਰ ਸ਼ਤਾਬਦੀ ਸਬੰਧੀ ਸਰਗਰਮੀਆਂ, ਲਾਇਬ੍ਰੇਰੀ, ਮਿਊਜ਼ੀਅਮ ਆਦਿ 'ਚ ਹੋ ਰਹੇ ਕੰਮਾਂ 'ਚ ਕੇਂਦਰੀ ਨੁਕਤਾ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੀ ਸਫ਼ਲਤਾ ਲਈ ਪੁਲਾਂਘਾਂ ਭਰਨ ਦਾ ਰਖਿਆ ਜਾ ਰਿਹਾ ਹੈ।  ਉਨ•ਾਂ ਦਸਿਆ ਕਿ ਦੇਸ਼ ਬਦੇਸ਼ ਅੰਦਰ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਬਾਰੇ ਉਤਸ਼ਾਹ ਪਾਇਆ ਜਾ ਰਿਹਾ ਹੈ।  ਉਨ•ਾਂ ਦੱਸਿਆ ਕਿ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਰ•ਾ ਗ਼ਦਰ ਪਾਰਟੀ ਦੇ ਸੁਪਨਿਆਂ ਮੁਤਾਬਕ ਸਾਮਰਾਜੀ ਅਤੇ ਦੇਸੀ ਲੁੱਟ ਦੇ ਦਾਬੇ ਤੋਂ ਮੁਕਤ ਆਜ਼ਾਦ, ਖੁਸ਼ਹਾਲ, ਜਮਹੂਰੀ ਅਤੇ ਧਰਮ-ਨਿਰਪੱਖ ਸਮਾਜ ਸਿਰਜਣ ਵੱਲ ਅਹਿਮ ਭੂਮਿਕਾ ਅਦਾ ਕਰੇਗਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਸਬੰਧੀ ਢੁਕਵੀਆਂ ਕਲਾ ਵੰਨਗੀਆਂ ਲਈ ਹੁਣ ਤੋਂ ਹੀ ਉੱਦਮ ਜੁਟਾਉਣੇ ਚਾਹੀਦੇ ਹਨ।  ਗ਼ਦਰੀ ਬਾਬਿਆਂ ਦੇ ਮੇਲੇ 'ਚ ਪੇਸ਼ ਕਲਾ ਕਿਰਤਾਂ, ਵੱਖ ਵੱਖ ਮੁਕਾਬਲਿਆਂ, ਪੁਸਤਕ ਪਰਦਰਸ਼ਨੀ ਅਤੇ ਚਾਰ ਚੁਫ਼ੇਰਿਓ ਹਰ ਪੱਖੋਂ ਮਿਲੇ ਹੁੰਗਾਰੇ ਦੀ ਵਿਆਖਿਆ ਪੂਰਵਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਅਜ਼ਾਦ ਹਿੰਦ ਫੌਜ਼ ਨੂੰ ਸਮਰਪਤ ਮੇਲਾ ਇਸ ਲਹਿਰ, ਗ਼ਦਰ ਲਹਿਰ ਅਤੇ ਨੇੜੇ ਆ ਰਹੀ ਗ਼ਦਰ ਸ਼ਤਾਬਦੀ ਦੇ ਪਰਸਪਰ ਸਬੰਧਾਂ, ਮਨੋਰਥਾਂ ਅਤੇ ਮਹੱਤਤਾ ਉਜਾਗਰ ਕਰਨ 'ਚ ਸਫ਼ਲ ਰਿਹਾ।  ਕਮੇਟੀ ਦੇ ਵਿੱਤ ਸਕੱਤਰ ਕਾਮਰੇਡ ਰਘਬੀਰ ਸਿੰਘ ਛੀਨਾ ਨੇ ਬੀਤੇ ਵਰੇ• ਦੌਰਾਨ ਇਕੱਤਰ ਰਾਸ਼ੀ ਅਤੇ ਖਰਚਿਆਂ ਦਾ ਵੇਰਵਾ ਪੇਸ਼ ਕੀਤਾ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਯਾਦਗਾਰ ਹਾਲ ਦੇ ਵਿਹੜੇ, ਵੱਖ-ਵੱਖ ਪਿੰਡਾਂ/ਇਲਾਕਿਆਂ/ਦੇਸ਼ਾਂ ਅੰਦਰਲੀਆਂ ਸਰਗਰਮੀਆਂ ਨੂੰ ਸੂਤਰਬੱਧ ਕਰਦੇ ਹੋਏ ਸਾਨੂੰ ਇਸਦੇ ਸਿਖਰ ਤੇ 1 ਨਵੰਬਰ ਨੂੰ ਦੇਸ਼ ਭਗਤ ਹਾਲ 'ਚ ਹੋਣ ਵਾਲੇ ਸ਼ਤਾਬਦੀ ਸਮਾਗਮ ਲਈ ਗ਼ਦਰੀ ਦੇਸ਼ ਭਗਤਾਂ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਘਰਸ਼ਸ਼ੀਲ ਸਭਨਾਂ ਸ਼ਕਤੀਆਂ ਦਾ ਸਹਿਯੋਗ ਹਾਸਲ ਕਰਦੇ ਹੋਏ ਕਮੇਟੀ ਦੀ ਅਗਵਾਈ 'ਚ ਚੜ•ਦੇ ਵਰੇ• ਤੋਂ ਹੀ ਇਸ ਮੁਹਿੰਮ ਨੂੰ ਨਵੇਂ ਪੰਧ 'ਤੇ ਪਾਉਣ ਲਈ ਉੱਦਮ ਜੁਟਾਉਣੇ ਚਾਹੀਦੇ ਹਨ।
ਜਾਰੀ ਕਰਤਾ
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735

Saturday 15 December 2012

ਪੰਜਾਬ ਦੇ ਜੱਟ ਸਿੱਖਾਂ ਨੂੰ ਵੀ ਪਿਛੜਿਆ ਵਰਗ ਕਰਾਰ ਦਿੱਤਾ ਜਾਵੇ-- ਭਾਰਤੀ ਕਿਸਾਨ ਯੂਨੀਅਨ

www.sabblok.blogspot.com

  ਗੁਰਭੇਜ ਸਿੰਘ ਚੌਹਾਨ
ਫਰੀਦਕੋਟ14 ਦਸੰਬਰ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਹਾਲ ਹੀ ਵਿਚ ਹਰਿਆਣਾ ਸਰਕਾਰ ਵੱਲੋਂ ਜਾਟ, ਜੱਟ ਸਿੱਖ, ਬਿਸ਼ਨੋਈ ਅਤੇ ਤਿਆਗੀ ਜਾਤੀਆਂ ਨੂੰ ਪਿਛੜੇ ਵਰਗ ਵਿਚ ਸ਼ਾਮਲ ਕਰਨ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਦੀ ਦਿਨ ਬਦਿਨ ਨਿੱਘਰਦੀ  ਜਾ ਰਹੀ ਮਾੜੀ ਆਰਥਿਕ ਸਥਿੱਤੀ ਦੇ ਆਧਾਰ ਤੇ , ਅਤੇ ਮਾੜੀ ਆਰਥਿਕਤਾ ਕਾਰਨ ਕਿਸਾਨੀ ਪਰੀਵਾਰਾਂ ਵਿਚ ਵਧ ਰਹੇ ਖੁਦਕਸ਼ੀਆਂ ਦੇ ਰੁਝਾਨ ਨੂੰ ਠੱਲ• ਪਾਉਣ ਲਈ ਪੰਜਾਬ ਦੀ ਕਿਸਾਨੀ ਵਿਚ ਸ਼ਾਮਲ ਜੱਟ ਸਿੱਖ ਜਾਤੀਆਂ ਨੂੰ ਵੀ ਪਿਛੜਿਆ ਵਰਗ ਕਰਾਰ ਦਿੱਤਾ ਜਾਵੇ ਅਤੇ ਕਰਜ਼ੇ ਦੀ ਮੁਆਫੀ ਦੇ ਨਾਲ ਨਾਲ ਇਨ•ਾਂ ਪਰੀਵਾਰਾਂ ਨੂੰ ਸਰਕਾਰੀ ਨੌਕਰੀਆਂ ਵਿਚ ਵੀ ਪਹਿਲ ਦਿੱਤੀ ਜਾਵੇ। ਉਨ•ਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਚ ਸਰਕਾਰ ਨੂੰ ਇਕ ਆਰਥਿਕ ਸਰਵੇਖਣ ਕਰਵਾਉਣਾ ਚਾਹੀਦਾ ਹੈ ਅਤੇ ਆਰਥਿਕ ਸਥਿੱਤੀ ਦੇ ਆਧਾਰ ਤੇ ਹੀ ਸਹੂਲਤਾਂ ਤੇ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਜਿਹੜੇ ਲੋਕ ਮਜ਼ਬੂਤ ਆਰਥਿਕਤਾ ਵਾਲੇ ਹਨ , ਭਾਵੇਂ ਉਹ ਕਿਸੇ ਜਾਤੀ ਨਾਲ ਸੰਬੰਧ ਰੱਖਦੇ ਹੋਣ, ਉਨ•ਾਂ ਨੂੰ ਰਾਖਵੇਂਕਰਨ ਅਤੇ ਪਿਛੜੇਪਣ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਆਰਥਿਕ ਤੌਰ ਤੇ ਪਿਛੜੇ ਉੱਚ ਜਾਤੀ ਵਾਲੇ ਲੋਕਾਂ ਨੂੰ ਇਨ•ਾਂ ਸਹੂਲਤਾਂ ਵਿਚ ਸ਼ਾਮਲ ਕਰ  ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ  ਜੇਕਰ ਪੰਜਾਬ ਸਰਕਾਰ ਨੇ ਇਸ ਬਾਰੇ ਗੌਰ ਨਾਂ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਵੀ ਜਾਟ ਬਰਾਦਰੀ ਵਾਂਗ ਸੰਘਰਸ਼ ਕਰੇਗੀ। ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ ਦਾ ਢਿੱਡ ਭਰਦਿਆਂ ਆਪਣੇ ਢਿੱਡ ਵਿਚ ਲੱਤ ਮਾਰ ਲਈ ਹੈ ਅਤੇ ਅੰਨ ਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਕੰਗਾਲਾਂ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਹੈ। ਛੋਟਾ ਕਿਸਾਨ ਬੇ-ਜ਼ਮੀਨਾਂ ਹੋ ਗਿਆ ਹੈ ਅਤੇ ਵੱਡਾ ਕਿਸਾਨ ਵੀ ਹੌਲੀ ਹੌਲੀ ਖੁਰ ਰਿਹਾ ਹੈ। ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ, ਚੰਗੀ ਸਿਹਤ ਦੇਣ ਤੋਂ ਵਿਰਵਾ ਹੋ ਰਿਹਾ ਹੈ ਅਤੇ ਉਸਨੇ ਉਲਟਾ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਖਰੀਦ ਲਈਆਂ ਹਨ ਅਤੇ ਜੱਟਾਂ ਦੇ ਪੁੱਤ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਗਏ ਹਨ। ਭਾਵੇਂ ਕੋਈ ਇੱਥੇ ਮਜ਼ਦੁਰੀ ਕਰ ਰਿਹਾ ਹੈ ਅਤੇ ਭਾਵੇਂ ਕੋਈ ਵਿਦੇਸ਼ਾਂ ਵਿਚ ਕਰ ਰਿਹਾ ਹੈ। ਹੁਣ ਸੋਚਣ ਦੀ ਘੜੀ ਹੈ ਅਤੇ ਸਰਕਾਰ ਨੂੰ ਇਸ ਪਾਸੇ ਤੁਰੰਤ ਤਵੱਜੋ ਦੇਣੀ ਚਾਹੀਦੀ ਹੈ। ਇਸ ਮੌਕੇ ਉਨ•ਾਂ ਦੇ ਨਾਲ ਸਿਮਰਜੀਤ ਸਿੰਘ ਘੁੱਦੂਵਾਲਾ ਜਿਲ•ਾ ਮੀਤ ਪ੍ਰਧਾਨ, ਜਸਪਿੰਦਰ ਸਿੰਘ ਰੁਪੱਈਆਂ ਵਾਲਾ ਜਿਲ•ਾ ਜਨਰਲ ਸਕੱਤਰ, ਚਮਕੌਰ ਸਿੰਘ ਚਮੇਲੀ ਜਿਲਾ• ਸੰਗਠਨ ਸਕੱਤਰ, ਜਸਵਿੰਦਰ ਸਿੰਘ ਸੂਰਘੂਰੀ ਜਿਲ•ਾ ਸਕੱਤਰ ਜਨਰਲ ਆਦਿ  ਆਗੂ ਹਾਜ਼ਰ ਸਨ।  

ਅੰਤਰਰਾਸ਼ਟਰੀ ਕੁਮੈਂਟੇਟਰ ਤੇ ਗੀਤਕਾਰ ਸੰਦੀਪ ਕੁਰੜ ਵਿਆਹ ਦੇ ਬੰਧਨ 'ਚ ਬੱਝਿਆ

www.sabblok.blogspot.com
►ਹਰਜੀਤ ਹਰਮਨ, ਇੰਦਰਜੀਤ ਨਿੱਕੂ, ਮਾਸ਼ਾ ਅਲੀ, ਧਰਮਪ੍ਰੀਤ, ਗੁੱਡੂ ਗਿੱਲ, ਭੁਪਿੰਦਰ ਗਿੱਲ, ਮਿੱਸ ਪੰਮੀ ਨੇ ਲਾਈ ਗੀਤਾਂ ਦੀ ਸ਼ਹਿਬਰ
ਮਹਿਲ ਕਲਾਂ, 
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਅਤੇ ਚਰਚਿਤ ਗੀਤਕਾਰ ਸੰਦੀਪ ਗਿੱਲ ਕੁਰੜ ਪੁੱਤਰ ਦਰਸ਼ਨ ਸਿੰਘ ਗਿੱਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਬੀਬੀ ਰਮਨਪ੍ਰੀਤ ਕੌਰ ਪੁੱਤਰੀ ਸਵ. ਦਰਬਾਰਾ ਸਿੰਘ ਵਾਸੀ ਕਲਾਲ ਮਾਜਰਾ ਨਾਲ ਪੂਰਨ ਗੁਰ ਮਰਿਯਾਦਾ ਨਾਲ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਗਾਇਕਾਂ ਹਰਜੀਤ ਹਰਮਨ, ਇੰਦਰਜੀਤ ਨਿੱਕੂ, ਮਾਸ਼ਾ ਅਲੀ, ਧਰਮਪ੍ਰੀਤ, ਗੁੱਡੂ ਗਿੱਲ, ਭੁਪਿੰਦਰ ਗਿੱਲ, ਮਿੱਸ ਪੰਮੀ ਨੇ 'ਮਿੱਤਰਾਂ ਦਾ ਨਾਂ ਚਲਦਾ', 'ਮੋਟਰ ਵਾਲਾ ਜਿੰਦਾ', ਸੂਹਿਆਂ ਬੁੱਲ੍ਹਾਂ 'ਚੋਂ ਲੈਦੇ ਮੇਰਾਂ ਨਾਂ', 'ਨਿੱਤਰੀ ਸ਼ਰਾਬ', 'ਬਟੂਆ' ਆਦਿ ਮਕਬੂਲ ਗੀਤ ਗਾ ਮਹੌਲ ਨੂੰ ਰੰਗੀਨ ਬਣਾਇਆ। ਇਸ ਮੌਕੇ ਅਮਰ ਆਡੀਓ ਦੇ ਪਿੰਕੀ ਧਾਲੀਵਾਲ, ਚਰਨਜੀਤ ਸਿੰਘ ਗਿੱਲ ਯੂ. ਐਸ. ਏ., ਗਾਇਕ ਹਰਪ੍ਰੀਤ ਢਿੱਲੋਂ, ਸੰਮਤੀ ਮੈਂਬਰ ਰੂਬਲ ਗਿੱਲ ਕੈਨੇਡਾ, ਗੁਰਪ੍ਰੀਤ ਸਿੰਘ ਚੀਮਾ, ਟਰੱਸਟ ਚੇਅਰਮੈਨ ਰਾਜਾ ਰਾਹਲ, ਗੀਤਕਾਰ ਬੰਟੀ ਹਿੰਮਤਪੁਰਾ ਤੇ ਅਮਨ ਬਿਲਾਸਪੁਰੀ, ਕੁਮੈਂਟੇਟਰ ਰੁਪਿੰਦਰ ਜਲਾਲ, ਨਛੱਤਰ ਸਿੰਘ ਗਿੱਲ, ਗੁਰਮੇਲ ਸਿੰਘ ਗਿੱਲ, ਪ੍ਰਧਾਨ ਗੁਰਮੀਤ ਸਿੰਘ ਸੋਢਾ, ਸਰਬਜੀਤ ਸਿੰਘ ਸੋਢਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਪੀਪੀਪੀ ਆਗੂ ਸਰਬਜੀਤ ਸਿੰਘ ਕਲਾਲ ਮਾਜਰਾ ਤੇ ਗੁਲਬੰਤ ਔਲਖ, ਟੋਨੀ ਮਹਿਲ ਕਲਾਂ, ਗੋਲਡੀ ਕੁਰੜ, ਗੁਰਪ੍ਰੀਤ ਸਿੰਘ ਅਣਖੀ ਆਦਿ ਸ਼ਖਸੀਅਤਾਂ ਨੇ ਪਹੁੰਚ ਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਅੰਤਰਰਾਸ਼ਟਰੀ ਕੁਮੈਂਟੇਟਰ ਤੇ ਗੀਤਕਾਰ ਸੰਦੀਪ ਕੁਰੜ ਵਿਆਹ ਦੇ ਬੰਧਨ 'ਚ ਬੱਝਿਆ

►ਹਰਜੀਤ ਹਰਮਨ, ਇੰਦਰਜੀਤ ਨਿੱਕੂ, ਮਾਸ਼ਾ ਅਲੀ, ਧਰਮਪ੍ਰੀਤ, ਗੁੱਡੂ ਗਿੱਲ, ਭੁਪਿੰਦਰ ਗਿੱਲ, ਮਿੱਸ ਪੰਮੀ ਨੇ ਲਾਈ ਗੀਤਾਂ ਦੀ ਸ਼ਹਿਬਰ


ਮਹਿਲ ਕਲਾਂ,
ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਅਤੇ ਚਰਚਿਤ ਗੀਤਕਾਰ ਸੰਦੀਪ ਗਿੱਲ ਕੁਰੜ ਪੁੱਤਰ ਦਰਸ਼ਨ ਸਿੰਘ ਗਿੱਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਬੀਬੀ ਰਮਨਪ੍ਰੀਤ ਕੌਰ ਪੁੱਤਰੀ ਸਵ. ਦਰਬਾਰਾ ਸਿੰਘ ਵਾਸੀ ਕਲਾਲ ਮਾਜਰਾ ਨਾਲ ਪੂਰਨ ਗੁਰ ਮਰਿਯਾਦਾ ਨਾਲ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਸਿੱਧ ਗਾਇਕਾਂ ਹਰਜੀਤ ਹਰਮਨ, ਇੰਦਰਜੀਤ ਨਿੱਕੂ, ਮਾਸ਼ਾ ਅਲੀ, ਧਰਮਪ੍ਰੀਤ, ਗੁੱਡੂ ਗਿੱਲ, ਭੁਪਿੰਦਰ ਗਿੱਲ, ਮਿੱਸ ਪੰਮੀ ਨੇ 'ਮਿੱਤਰਾਂ ਦਾ ਨਾਂ ਚਲਦਾ', 'ਮੋਟਰ ਵਾਲਾ ਜਿੰਦਾ', ਸੂਹਿਆਂ ਬੁੱਲ੍ਹਾਂ 'ਚੋਂ ਲੈਦੇ ਮੇਰਾਂ ਨਾਂ', 'ਨਿੱਤਰੀ ਸ਼ਰਾਬ', 'ਬਟੂਆ' ਆਦਿ ਮਕਬੂਲ ਗੀਤ ਗਾ ਮਹੌਲ ਨੂੰ ਰੰਗੀਨ ਬਣਾਇਆ। ਇਸ ਮੌਕੇ ਅਮਰ ਆਡੀਓ ਦੇ ਪਿੰਕੀ ਧਾਲੀਵਾਲ, ਚਰਨਜੀਤ ਸਿੰਘ ਗਿੱਲ ਯੂ. ਐਸ. ਏ., ਗਾਇਕ ਹਰਪ੍ਰੀਤ ਢਿੱਲੋਂ, ਸੰਮਤੀ ਮੈਂਬਰ ਰੂਬਲ ਗਿੱਲ ਕੈਨੇਡਾ, ਗੁਰਪ੍ਰੀਤ ਸਿੰਘ ਚੀਮਾ, ਟਰੱਸਟ ਚੇਅਰਮੈਨ ਰਾਜਾ ਰਾਹਲ, ਗੀਤਕਾਰ ਬੰਟੀ ਹਿੰਮਤਪੁਰਾ ਤੇ ਅਮਨ ਬਿਲਾਸਪੁਰੀ, ਕੁਮੈਂਟੇਟਰ ਰੁਪਿੰਦਰ ਜਲਾਲ, ਨਛੱਤਰ ਸਿੰਘ ਗਿੱਲ, ਗੁਰਮੇਲ ਸਿੰਘ ਗਿੱਲ, ਪ੍ਰਧਾਨ ਗੁਰਮੀਤ ਸਿੰਘ ਸੋਢਾ, ਸਰਬਜੀਤ ਸਿੰਘ ਸੋਢਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਪੀਪੀਪੀ ਆਗੂ ਸਰਬਜੀਤ ਸਿੰਘ ਕਲਾਲ ਮਾਜਰਾ ਤੇ ਗੁਲਬੰਤ ਔਲਖ, ਟੋਨੀ ਮਹਿਲ ਕਲਾਂ, ਗੋਲਡੀ ਕੁਰੜ, ਗੁਰਪ੍ਰੀਤ ਸਿੰਘ ਅਣਖੀ ਆਦਿ ਸ਼ਖਸੀਅਤਾਂ ਨੇ ਪਹੁੰਚ ਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।

Tuesday 11 December 2012

ਰਾਹੁਲ ਦੀ ਪ੍ਰੀਖਿਆ ਚ 4 ਸੰਸਦ ਮੈਂਬਰ ਫੇਲ

ਰਾਹੁਲ ਦੀ ਪ੍ਰੀਖਿਆ ਚ 4 ਸੰਸਦ ਮੈਂਬਰ ਫੇਲ
ਨਵੀਂ ਦਿੱਲੀ 10 ਦਸੰਬਰ (ਪੀ. ਐਮ. ਆਈ.):- ਕੇਂਦਰ ਦੀ ਯੂ. ਪੀ. ਏ. ਸਰਕਾਰ ਭਾਵੇਂ ਆਪਣਾ ਕਾਰਜਕਾਲ ਪੂਰਾ ਕਰਦੀ ਦਿਖਾਈ ਦੇ ਰਹੀ ਹੈ ਪਰ ਅਗਲੀਆਂ ਆਮ ਚੋਣਾਂ ਦੀ ਕਮਾਂਡ ਸੰਭਾਲਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੇ ਸਰਗਰਮੀ ਤੇਜ਼ ਕਰ ਦਿਤੀ ਹੈ। ਹਾਲ ਹੀ ਵਿਚ ਉਨ੍ਹਾਂ ਦਿੱਲੀ ਦੀ ਨਬਜ਼ ਲੱਭਣ ਲਈ ਇਕ ਸਰਵੇ ਕਰਵਾਇਆ ਜਿਸ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਪਾਰਟੀ ਦੇ 7 ਸੰਸਦ ਮੈਂਬਰ ਲੋਕ ਸਭਾ ਵਿਚ ਪੁੱਜ ਸਕਦੇ ਹਨ। ਇਸ ਵਿਚ ਇਕ ਕੇਂਦਰੀ ਮੰਤਰੀ ਸਮੇਤ 4 ਸੰਸਦ ਮੈਂਬਰਾਂ ਲਈ ਚੰਗੇ ਨਤੀਜੇ ਸਾਹਮਣੇ ਨਹੀਂ ਆਏ ਹਨ। ਸਰਵੇ ਵਿਚ ਅਜੇ ਮਾਕਨ, ਕਪਿਲ ਸਿੱਬਲ ਅਤੇ ਸੰਦੀਪ ਦੀਕਸ਼ਤ ਤਾਂ ਸੇਫ ਦੱਸੇ ਜਾ ਰਹੇ ਹਨ ਅਤੇ ਬਾਕੀ 4 ਸੰਸਦ ਮੈਂਬਰਾਂ ਦੀ ਉਮੀਦਵਾਰੀ 'ਤੇ ਤਲਵਾਰ ਲਟਕ ਰਹੀ ਹੈ।
ਅੰਗਰੇਜ਼ੀ ਅਖਬਾਰ ਮੁਤਾਬਕ  ਗੋਆ ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਸ਼ਿਰੋਡਕਰ ਨੇ ਰਾਹੁਲ ਗਾਂਧੀ ਦੇ ਨਿਰਦੇਸ਼ 'ਤੇ ਪਿਛਲੇ ਹਫਤੇ ਦਿੱਲੀ ਵਿਚ ਖੁਫੀਆ ਸਰਵੇ ਕਰਵਾਇਆ। ਇਸ ਦਾ ਮਕਸਦ ਇਹ ਜਾਣਨਾ ਸੀ ਕਿ ਆਮ ਚੋਣਾਂ ਦੌਰਾਨ ਦਿੱਲੀ ਦੇ ਵੋਟਰਾਂ ਦਾ ਰੁਖ਼ ਕੀ ਰਹੇਗਾ। ਸ਼ਿਰੋਡਕਰ ਕਾਂਗਰਸ ਦੇ ਬਲਾਕ ਤੋਂ ਲੈ ਕੇ ਜ਼ਿਲਾ ਪ੍ਰਧਾਨ ਤਕ ਨੂੰ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਵਿਧਾਇਕਾਂ, ਐੱਨ. ਜੀ. ਓ. ਦੇ ਨੁਮਾਇੰਦਿਆਂ ਅਤੇ ਪ੍ਰੋਫੈਸ਼ਨਲਜ਼ ਤੋਂ ਰਾਏਸ਼ੁਮਾਰੀ  ਕਰਕੇ ਦਿੱਲੀ ਦੀ ਸਿਆਸੀ ਹਵਾ ਦਾ ਰੁਖ਼ ਸਮਝਣ ਦੀ ਕੋਸ਼ਿਸ਼ ਕੀਤੀ। ਪਹਿਲੇ ਦੌਰ ਦਾ ਸਰਵੇ ਪੂਰਾ ਹੋ ਗਿਆ ਹੈ ਅਤੇ ਦੂਜੇ ਦੌਰ ਦਾ ਕੰਮ ਜਨਵਰੀ ਤੋਂ ਸ਼ੁਰੂ ਹੋਵੇਗਾ।
 

ਹਰੀ ਨਗਰ ਮਸਲੇ ਤੇ ਸਿਯਾਸਤ ਨਾ ਕੀਤੀ ਜਾਏ

ਹਰੀ ਨਗਰ ਮਸਲੇ ਤੇ ਸਿਯਾਸਤ ਨਾ ਕੀਤੀ ਜਾਏ
ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜਥੇਬੰਦਕ ਸਕਤਰ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਮੇਮ੍ਬਰ ਰਵਿੰਦਰ ਸਿੰਘ ਖੁਰਾਨਾ ਨੇ ਹਰੀ ਨਗਰ ਵਿਖੇ ਗੁਰੂਦਵਾਰਾ ਰਾਮਗੜੀਆ ਸਭਾ ਦੇ ਲੰਗਰ ਹਾਲ ਵਿਖੇ 'ਸਾਈ ਸੰਧਿਯਾ ਦਾ ਪ੍ਰੋਗਰਾਮ ਕਿਸੇ ਪਰਿਵਾਰ ਵਲੋ ਕਰਵਾਉਣ ਦੀ ਕੋਸ਼ਿਸ ਕਰਨ ਦੀ ਸਖਤ ਸਬਦਾ ਵਿਚ ਨਿਖੇਦੀ ਕਰਦਿਆ ਕਿਹਾ ਕੀ ਗੁਰੂ ਘਰ ਵਿਚ ਰਹਤ ਮਰਿਯਾਦਾ ਨੂੰ ਕਾਯਮ ਰਖਣਾ ਹਰ ਪ੍ਰਬੰਧਕ ਦਾ ਫਰਜ ਹੈ ਤੇ ਉਹਨਾ ਦਾ ਫਰਜ ਬਣਦਾ ਹੈ ਕੀ ਗੁਰੂ ਘਰ ਦੇ ਹਾਲ ਨੂੰ  ਬੂਕ ਕਰਨ ਤੋ ਪਹਲੇ ਓਹ ਏਸ ਗਲ ਦੀ ਪੂਰੀ ਜਾਣਕਾਰੀ ਲੈ ਲੇਣ ਕੀ ਓਥੇ ਕੀ ਪ੍ਰੋਗਰਾਮ ਹੋਣ ਵਾਲਾ ਹੈ ਕਿਓਕੀ ਗੁਰੂ ਘਰ ਵਿਚ ਕੋਈ ਐਸਾ ਕਮ ਪ੍ਰਵਾਨ ਨਹੀ ਕੀਤਾ ਜਾ  ਸਕਦਾ ਜੋ ਕੀ ਰਹਤ ਮਰਯਾਦਾ ਦੇ ਉਲਟ ਹੋਇ ਪਰ ਗੁਰੂ ਮਹਾਰਾਜ ਦੀ ਕਿਰਪਾ ਅਤੇ  ਕੁਝ ਪੰਥਦਰਦੀ ਜੱਥੇਬੰਦਿਆ  ਦੇ ਵੀਰਾ ਦੇ ਯਤਨਾ ਸਦਕਾ ਗੁਰੂਦਵਾਰਾ ਸਾਹਿਬ ਵਿਖੇ ਸਮਯ ਸਿਰ ਏਸ ਪ੍ਰੋਗਰਾਮ ਨੂੰ ਰੋਕ ਦਿਤਾ ਗਿਆ ਪਰ ਦਿੱਲੀ ਕਮੇਟੀ ਤੇ ਕਾਬਿਜ ਸਰਨਾ ਦਲ ਨੇ ਏਸ ਮਸਲੇ ਨੂੰ ਵੀ ਅਕਾਲੀ ਦਲ ਦੇ ਸਿਰ ਤੇ ਮੜ੍ਹਨ ਦੀ ਕੋਝੀ ਕੋਸ਼ਿਸ਼ ਕਰਨੀ ਸੁਰੂ ਕਰ ਦਿਤੀ ਜਦੋਕਿ ਗੁਰੂਦਵਾਰਾ ਰਾਮਗੜੀਆ ਸਭਾ ਹਰੀ ਨਗਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੇਮ੍ਬਰ ਸਾਡੀ ਪਾਰਟੀ ਦਾ ਕਾਰ੍ਕੂਨ ਨਹੀ ਹੈ,ਪਰ ਕਿਓਕੀ ਸਰਨਾ ਦਲ ਨੂੰ ਪਤਾ ਹੈ ਕੀ ਦਿੱਲੀ ਵਿਚ ਕੋਈ ਉਹਨਾ ਦੇ ਨਾਕਾਬਿਲ ਨਿਜਾਮ ਨੂੰ ਹਟਾਉਣ ਦੀ ਤਾਕਤ ਰਖਦਾ ਹੈ ਤੇ ਓਹ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਏਸ ਵਾਸਤੇ ਅਗਰ ਉਹਨਾ ਦੇ ਧਰਮ ਪ੍ਰਚਾਰ ਦੇ ਨ੍ਕਾਬਿਲ ਚੇਯਰ੍ਮੇਨਾ ਦੀ ਗਫਲਤ ਸਦਕਾ ਅਗਰ ਕੋਈਗਲਤ ਕਮ ਗੁਰਮਤ ਦੇ ਉਲਟ ਦਿੱਲੀ ਵਿਖੇ ਹੁੰਦਾ ਹੈ ਤੇ ਉਹਨਾ ਨੂੰ ਉਸਦਾ ਦੋਸ਼ੀ  ਸਿਰਫ ਬਾਦਲ ਅਕਾਲੀ ਦਲ ਹੀ ਨਜਰ ਆਉਂਦਾ ਹੈ ਤੇ ਤਾ ਇਹਨਾ ਦੀ ਜਬਾਨ ਨੂੰ ਤਾਲੇ ਲਗ ਜਾਉਂਦੇ ਨੇ ਜਦੋ ਬਾਲਾ ਸਾਹਿਬ ਹੋਸਪਿਟਲ ਬੀ.ਐਲ .ਕਪੂਰ ਨੂੰ ਦੇਣ ਵਾਸਤੇ ਹਰਵਿੰਦਰ ਸਿੰਘ ਸਰਨਾ ਖੁਦ ਓਥੇ 'ਭੂਮੀ ਪੂਜਨਦੇ ਨਾਮ ਤੇ ਹਵਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋ ਇਲਾਕੇ ਦੀ ਜਾਗਰੂਕ ਸੰਗਤ ਇਹਨਾ ਦੀ ਏਸ ਗਲ ਦਾ ਵਿਰੋਧ ਕਰਦੀ ਹੈ ਤੇ ਓਥੇ ਪੂਲੀਸ ਦੀ ਲਾਠੀ ਤੇ ਗੋਲੀ ਸੰਗਤ ਤੇ ਚਲਦੀ ਹੈ ਤੇ ਰਾਜੋਰੀ ਗਾਰਡਨ ਸਿੰਘ ਸਭਾ ਦਾ ਪ੍ਰਧਾਨ ਤੇ ਸਰਨਾ ਦਲ ਦਾ ਵਡਾ ਹਿਮਾਯਤੀ ਮਨਮੋਹਨ ਸਿੰਘ ਕੋਛੜ ਜਦੋ ਕਾੰਗ੍ਰੇਸ ਦੇ ਏਕ ਵਡੇ ਮੰਤਰੀ ਦੇ ਪਰਵਾਰਿਕ ਭੋਗ ਸਮਾਗਮ ਦੋਰਾਨ ਗੁਰੂ ਘਰ ਵਿਖੇ ਹਵਨ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾ ਵੀ ਇਹਨਾ ਸਨ ਭਰਾਵਾ ਦੀ ਜੁਬਾਨ ਨਹੀ ਖੁਲਦੀ ! ਉਹ੍ਨਾ ਕਿਹਾ ਕੀ ਅਸੀਂ ਪੰਥਦਰਦੀ ਵੀਰਾ ਦਾ ਵੀ ਧੰਨਵਾਦ ਕਰਦੇ ਹਾ ਜਿਨ੍ਹਾ ਬੜੀ ਸੂਝ - ਬੁਝ ਏਸ ਮਸਲੇ ਨੂੰ ਹਲ ਵਲ ਟੋਰਯਿਆ ਤੇ ਨਾਲ ਹੀ ਸਰਨਾ ਦਲ ਦੇ ਆਗੂਆ ਨੂੰ ਬੇਨਤੀ ਕਰਦੇ ਹਾ ਕੀ ਉਹ ਏਸ ਮਸਲੇ ਤੇ ਸਿਯਾਸਤ ਨਾ ਕਰਨ ਤੇ ਅਸੀਂ ਸ੍ਰੀ ਅਕਾਲਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਵੀ ਬੇਨਤੀ ਕਰਦੇ ਹਾ ਕੀ ਏਸ ਮਸਲੇ ਦੀ ਪੜਤਾਲ ਕਰਨ ਵਾਸਤੇ ਏਕ ਪੜਤਾਲੀਆ ਕਮੇਟੀ ਬਣਾਈ ਜਾਏ ਤਾਕੀ ਏਸ ਮਸਲੇ ਦੇ ਅਸਲੀ ਸਾਜਿਸ੍ਕ੍ਰਤਾ ਨੂੰ ਸੰਗਤ ਦੇ ਮੁਹਰੇ ਬੇਨਕਾਬ ਕੀਤਾ ਜਾ ਸਕੇ ਕਿਓਕੀ ਸਾਨੂੰ ਏਸ ਗਲ ਦਾ ਇਲਮ ਹੈ ਕੀ ਇਹ ਸਭ ਏਕ ਸੋਚੀ ਸਮਝੀ ਸਾਜਿਸ ਤਹਤ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਨ ਵਸਤੇ ਕਿਸੇ ਸਰਾਰਤੀ ਅਨਸਰ ਨੇ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ !   

ਸ਼ਲ ਨੈੱਟਵਰਸਿੰਗ ਸਾਈਟਸ ਤੇ ਦੋਸਤੀ ਮਜ਼ਬੂਤ ਨਹੀਂ ਹੁੰਦੀ

ਸ਼ਲ ਨੈੱਟਵਰਸਿੰਗ ਸਾਈਟਸ ਤੇ ਦੋਸਤੀ ਮਜ਼ਬੂਤ ਨਹੀਂ ਹੁੰਦੀ
ਵਾਸ਼ਿੰਗਟਨ 10 ਦਸੰਬਰ (ਪੀ. ਐਮ. ਆਈ.):- ਸੋਸ਼ਲ ਮੀਡੀਆ ਦੇ ਵਧਦੇ ਰੁਝੇਵੇਂ ਦੇ ਬਾਵਜੂਦ ਸਾਡੇ ਸੰਬੰਧ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਜ਼ਿਆਦਾ ਚੰਗੇ ਹੁੰਦੇ ਹਨ। ਇਹ ਜਾਣਕਾਰੀ ਸੋਸ਼ਲ ਨੈੱਟਵਰਕਿੰਗ ਸਾਈਟ 'ਗਵਾਲਾ' ਵਲੋਂ ਇਕੱਠਾ ਕੀਤੇ ਅੰਕੜਿਆਂ 'ਚ ਸਾਹਮਣੇ ਆਈ ਹੈ।
'ਰੇਨਸੇਲਰ ਪਾਲੀਟੈਕਨੀਕਲ ਇੰਸਟੀਚਿਊਟ' ਦੇ 'ਸ਼ੋਸ਼ਲ ਕਾਗਨੀਟਿਵ ਨੈੱਟਵਰਕਿੰਗ ਅਕੈਡਮੀ ਰਿਸਰਚ ਸੈਂਟਰ' (ਐਸ. ਸੀ. ਐਨ. ਏ. ਆਰ. ਸੀ.) ਵਲੋਂ ਕੀਤੇ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਦੋਸਤਾਂ ਨਾਲ ਘੁੰਮਣਾ ਪਸੰਦ ਕਰਦੇ ਹਨ ਅਤੇ ਦੋ ਲੋਕ ਜੋ ਕਿ ਅਚਾਨਕ ਕਿਸੇ ਸਥਾਨ 'ਤੇ ਮਿਲੇ ਹੋਣ ਉਨ੍ਹਾਂ 'ਚ ਦੋਸਤੀ ਦੀ ਸੰਭਾਵਨਾ ਨਹੀਂ ਹੁੰਦੀ ਹੈ। ਐਸ. ਸੀ. ਐਨ. ਆਰ. ਏ. ਸੀ. ਦੇ ਡਾਇਰੈਕਟਰ ਅਤੇ ਰੇਨਸੇਲਰ 'ਚ ਕੰਪਿਊਟਰ ਵਿਗਿਆਨ ਦੇ ਪ੍ਰਿੰਸੀਪਲ ਬੋਲੇਸਲਾ ਜਿਮੈਨਸਕੀ ਨੇ ਕਿਹਾ ਕਿ ਤੁਹਾਡਾ ਸਥਾਨ ਕਾਫੀ ਮਾਇਨੇ ਰੱਖਦਾ ਹੈ। ਤੁਹਾਡੇ ਜ਼ਿਆਦਾਤਰ ਦੋਸਤ ਤੁਹਾਡੀ ਰਿਹਾਇਸ਼ 'ਤੇ ਧਿਆਨ ਦਿੰਦੇ ਹਨ ਅਤੇ ਜਿਵੇਂ-ਜਿਵੇਂ ਦੂਰੀ ਵਧਦੀ ਹੈ, ਧਿਆਨ ਵੀ ਘਟਦਾ ਜਾਂਦਾ ਹੈ। ਐਸ. ਸੀ. ਐਨ. ਆਰ. ਏ. ਸੀ. ਦੇ ਮੈਂਬਰ ਅਰੇ ਰੇਨਸੇਲਰ 'ਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਟਾਮ ਨਗੁਆਨ ਨੇ ਕਿਹਾ ਕਿ ਇਸ ਅਧਿਐਨ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਡਿਜ਼ੀਟਲ ਯੁੱਗ ਦੇ ਬਾਵਜੂਦ ਲੋਕ ਕਿਸੇ ਨਾਲ ਵਿਅਕਤੀਗਤ ਜਾਣ-ਪਛਾਣ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਇੰਟਰਨੈੱਟ ਕਾਰਨ ਲੋਕ ਕਿਸੇ ਨਾਲ ਵੀ ਦੋਸਤੀ ਕਰ ਲੈਂਦੇ ਹਨ ਪਰ ਬਾਵਜੂਦ ਇਸ ਦੇ ਦੂਰ ਸਥਿਤ ਲੋਕਾਂ ਨਾਲ ਦੋਸਤੀ ਕਰਨ ਵਾਲਿਆਂ ਦੀ ਗਿਣਤੀ ਇਕ ਸਥਾਨ 'ਤੇ ਦੋਸਤੀ ਕਰਨ ਵਾਲਿਆਂ ਦੇ ਮੁਕਾਬਲੇ ਘੱਟ ਹੋਈ ਹੈ।
 

Saturday 8 December 2012

ਫਾਜ਼ਿਲਕਾ ਪਹਿਲੀ ਵਾਰ ਕਰੇਗਾ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ

ਫਾਜ਼ਿਲਕਾ ਪਹਿਲੀ ਵਾਰ ਕਰੇਗਾ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ

ਫਾਜ਼ਿਲਕਾ ਪਹਿਲੀ ਵਾਰ ਕਰੇਗਾ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ
ਮਹਿਲਾ ਵਰਗ ਵਿੱਚ ਭਾਰਤ ਤੇ ਕੈਨੇਡਾ ਅਤੇ ਇੰਗਲੈਂਡ ਤੇ ਮਲੇਸ਼ੀਆ ਵਿਚਾਲੇ ਹੋਵੇਗਾ ਮੈਚ
ਸੈਮੀ ਫਾਈਨਲ ਵਿੱਚ ਦਾਖਲੇ ਲਈ ਜ਼ੋਰ ਲਾਉਣਗੇ ਕੈਨੇਡਾ ਤੇ ਨਾਰਵੇ ਦੇ ਗੱਭਰੂ
ਫਾਜ਼ਿਲਕਾ- ਫਾਜ਼ਿਲਕਾ 9 ਦਸੰਬਰ ਨੂੰ ਉਸ ਵੇਲੇ ਕਬੱਡੀ ਵਿਸ਼ਵ ਕੱਪ ਦੀ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਵਿੱਚ ਸ਼ੁਮਾਰ ਹੋ ਜਾਵੇਗਾ ਜਦੋਂ ਇਥੋਂ ਦੇ ਐਮ.ਆਰ.ਸਰਕਾਰੀ ਕਾਲਜ ਸਟੇਡੀਅਮ ਵਿਖੇ ਤੀਸਰੇ ਵਿਸ਼ਵ ਕੱਪ ਕਬੱਡੀ 2012 ਦੇ ਤਿੰਨ ਮੈਚ ਖੇਡੇ ਜਾਣਗੇ। ਨਵੇਂ ਬਣੇ ਜ਼ਿਲੇ ਫਾਜ਼ਿਲਕਾ ਦੇ ਲੋਕਾਂ ਨੂੰ ਤੋਹਫਾ ਦਿੰਦਿਆਂ ਇਸ ਸ਼ਹਿਰ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾ ਵਿੱਚ ਸ਼ਾਮਲ ਕੀਤਾ ਗਿਆ। ਫਾਜ਼ਿਲਕਾ ਵਿਖੇ ਮੈਚ ਵੀ ਕਾਂਟੇ ਦੀ ਟੱਕਰ ਦੇ ਹੋਣਗੇ। ਪੁਰਸ਼ ਵਰਗ ਵਿੱਚ ਜਿੱਥੇ ਪੂਲ 'ਬੀ' ਦੇ ਮੈਚ ਵਿੱਚ ਕੈਨੇਡਾ ਤੇ ਨਾਰਵੇ ਦੀਆਂ ਟੀਮਾਂ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਜ਼ੋਰ ਲਾਉਣਗੀਆਂ ਉਥੇ ਮਹਿਲਾ ਵਰਗ ਵਿੱਚ ਇੰਗਲੈਂਡ ਤੇ ਮਲੇਸ਼ੀਆ ਅਤੇ ਭਾਰਤ ਤੇ ਕੈਨੇਡਾ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ।
ਫਾਜ਼ਿਲਕਾ ਵਿਖੇ ਦਿਨ ਦੇ ਪਹਿਲੇ ਮੈਚ ਵਿੱਚ ਕੈਨੇਡਾ ਤੇ ਨਾਰਵੇ ਵਿਚਾਲੇ ਜਬਰਦਸਤ ਟੱਕਰ ਦੇਖਣ ਨੂੰ ਮਿਲੇਗੀ। ਦੋਵੇਂ ਟੀਮਾਂ ਨੇ ਹੁਣ ਤੱਕ ਖੇਡੇ ਆਪਣੇ ਇਕੋ-ਇਕ ਮੈਚ ਵਿੱਚ ਦੋਵਾਂ ਨੇ ਹੀ ਨਿਊਜ਼ੀਲੈਂਡ ਨੂੰ ਹਰਾਇਆ ਸੀ ਅਤੇ ਭਲਕੇ ਦੇ ਮੈਚ ਦੀ ਜੇਤੂ ਟੀਮ ਸੈਮੀ ਫਾਈਨਲ ਲਈ ਸਿੱਧੀ ਕੁਆਲੀਫਾਈ ਹੋਵੇਗੀ। ਕਪਤਾਨ ਹਰਦੀਪ ਤਾਊ ਦੀ ਜਾਫ ਲਾਈਨ ਅਤੇ ਪਹਿਲੇ ਵਿਸ਼ਵ ਕੱਪ ਦੇ ਸਰਵੋਤਮ ਰੇਡਰ ਕੁਲਜੀਤ ਮਲਸੀਆ ਦੀ ਮੌਜੂਦਗੀ ਕੈਨੇਡਾ ਲਈ ਵੱਡੀ ਤਾਕਤ ਹੈ। ਨਾਰਵੇ ਦੀ ਟੀਮ ਵੀ ਪਹਿਲੇ ਮੈਚ ਵਿੱਚ ਵੱਡੀ ਜਿੱਤ ਨਾਲ ਦਾਅਵੇਦਾਰ ਬਣੀ ਹੋਈ ਹੈ। ਮਹਿਲਾ ਵਰਗ ਵਿੱਚ ਪੂਲ 'ਏ' ਵਿੱਚ ਕੈਨੇਡਾ ਵਿਰੁੱਧ ਖੇਡਣ ਵਾਲੀ ਭਾਰਤੀ ਟੀਮ ਹੀ ਜਿੱਤ ਦੀ ਵੱਡੀ ਦਾਅਵੇਦਾਰ ਹੈ। ਪਿਛਲੇ ਵਾਰ ਦੀ ਚੈਂਪੀਅਨ ਟੀਮ ਭਾਰਤ ਨੇ ਡੈਨਮਾਰਕ ਨੂੰ ਵੱਡੀ ਹਾਰ ਦਿੱਤੀ ਸੀ ਜਦੋਂ ਕਿ ਡੈਨਮਾਰਕ ਨੇ ਕੈਨੇਡਾ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਹੀ ਜਿੱਤ ਦੀ ਵੱਡੀ ਦਾਅਵੇਦਾਰ ਹੈ। ਮਹਿਲਾ ਵਰਗ ਦੇ ਪੂਲ 'ਬੀ' ਦੇ ਇਕ ਹੋਰ ਮੈਚ ਵਿੱਚ ਪਿਛਲੇ ਵਾਰ ਦੀ ਉਪ ਜੇਤੂ ਇੰਗਲੈਂਡ ਅਤੇ ਪਹਿਲੇ ਹੀ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਵਾਲੀ ਮਲੇਸ਼ੀਆ ਦੀ ਟੱਕਰ ਹੋਵੇਗੀ। ਇਹ ਮੈਚ ਬੇਹੱਦ ਫਸਵਾਂ ਰਹਿਣ ਦੇ ਆਸਾਰ ਹਨ।

ਅਸ਼ਵਿਨ ਨੇ ਟਾਲੀ ਪਾਰੀ ਦੀ ਹਾਰ

ਅਸ਼ਵਿਨ ਨੇ ਟਾਲੀ ਪਾਰੀ ਦੀ ਹਾਰ

ਅਸ਼ਵਿਨ ਨੇ ਟਾਲੀ ਪਾਰੀ ਦੀ ਹਾਰ
ਕੋਲਕਾਤਾ(PTI)- ਬੇਮਿਸਾਲ ਕਹੇ ਜਾਣ ਵਾਲੇ ਬੱਲੇਬਾਜ਼ਾਂ ਦੇ ਠੁੱਸ ਸਾਬਤ ਹੋਣ ਤੋਂ ਬਾਅਦ 8ਵੇਂ ਨੰਬਰ ਦੇ ਬੱਲੇਬਾਜ਼ ਰਵੀਚੰਦਰਨ ਅਸ਼ਵਿਨ ਨੇ ਅਜੇਤੂ 83 ਦੌੜਾਂ ਦੀ ਪਾਰੀ ਖੇਡ ਕੇ ਇੱਥੇ ਭਾਰਤ ਨੂੰ ਨਾ ਸਿਰਫ ਪਾਰੀ ਦੀ ਹਾਰ ਤੋਂ ਬਚਾਇਆ, ਸਗੋਂ ਇੰਗਲੈਂਡ ਦਾ ਤੀਜਾ ਟੈਸਟ ਮੈਚ ਜਿੱਤਣ ਦਾ ਇੰਤਜ਼ਾਰ 5ਵੇਂ ਦਿਨ ਤੱਕ ਵਧਾ ਦਿੱਤਾ। ਭਾਰਤ ਨੇ ਚੌਥੇ ਦਿਨ 14 ਦੌੜਾਂ ਅੰਦਰ ਇੰਗਲੈਂਡ ਦੇ ਬਾਕੀ ਚਾਰ ਬੱਲੇਬਾਜ਼ਾਂ ਨੂੰ ਆਊਟ ਕਰਕੇ ਉਸ ਨੂੰ 523 ਦੌੜਾਂ ਬਣਾਉਣ ਦਿੱਤੀਆਂ। ਇਸ ਤਰ੍ਹਾਂ ਪਹਿਲੀ ਪਾਰੀ 'ਚ ਉਸ ਨੇ 207 ਦੌੜਾਂ ਦੀ ਲੀਡ ਹਾਸਲ ਕਰ ਲਈ। ਪਹਿਲੀ ਪਾਰੀ 'ਚ 316 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 9 ਵਿਕਟਾਂ 'ਤੇ 239 ਦੌੜਾਂ ਬਣਾਈਆਂ ਹਨ ਅਤੇ ਉਸ ਨੂੰ 32 ਦੌੜਾਂ ਦੀ ਲੀਡ ਮਿਲ ਗਈ ਹੈ।
ਇਕ ਸਮੇਂ ਲੱਗ ਰਿਹਾ ਸੀ ਕਿ ਇੰਗਲੈਂਡ ਚੌਥੇ ਦਿਨ ਹੀ ਜਿੱਤ ਦਰਜ ਕਰਕੇ 4 ਮੈਚਾਂ ਦੀ ਲੜੀ 'ਚ 2-1 ਨਾਲ ਲੀਡ ਹਾਸਲ ਕਰ ਲਵੇਗਾ ਪਰ ਅਸ਼ਵਿਨ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਅਸ਼ਵਿਨ ਜਦੋਂ ਕ੍ਰੀਜ਼ 'ਤੇ ਆਇਆ ਉਸ ਸਮੇਂ ਭਾਰਤ ਦਾ ਸਕੋਰ 6 ਵਿਕਟਾਂ 'ਤੇ 122 ਦੌੜਾਂ ਸੀ। ਅਸ਼ਵਿਨ ਹੁਣ ਤੱਕ 151 ਗੇਂਦਾਂ ਖੇਡ ਚੁੱਕਿਆ ਹੈ ਅਤੇ ਆਪਣੀ 83 ਦੌੜਾਂ ਦੀ ਅਜੇਤੂ ਪਾਰੀ ਦੌਰਾਨ 13 ਚੌਕੇ ਲਗਾਏ। ਅਸ਼ਵਿਨ ਨੇ ਇਸ਼ਾਂਤ ਸ਼ਰਮਾ (10) ਨਾਲ 9ਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਪ੍ਰਗਿਆਨ ਓਝਾ (ਅਜੇਤੂ 3) ਨਾਲ 10ਵੀਂ ਵਿਕਟ ਲਈ 42 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ।
ਗੌਤਮ ਗੰਭੀਰ ਅਤੇ ਵਰਿੰਦਰ ਸਹਿਵਾਗ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਸਹਿਵਾਗ ਅਰਧ ਸੈਂਕੜੇ ਤੋਂ 1 ਦੌੜ ਨਾਲ ਖੁੰਝ ਗਿਆ ਅਤੇ 49 ਦੌੜਾਂ 'ਤੇ ਗਰੀਮ ਸਵਾਨ ਦੀ ਗੇਂਦ 'ਤੇ ਬੋਲਡ ਹੋ ਗਿਆ। ਸਹਿਵਾਗ ਅਤੇ ਗੰਭੀਰ ਨੇ ਪਹਿਲੀ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਚੇਤੇਸ਼ਵਰ ਪੁਜਾਰਾ 8 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਗੌਤਮ ਗੰਭੀਰ ਨੂੰ 40 ਦੌੜਾਂ ਦੇ ਨਿੱਜੀ ਸਕੋਰ 'ਤੇ ਸਟੀਵਨ ਫਿਨ ਨੇ ਵਿਕਟਕੀਪਰ ਮੈਟ ਪ੍ਰਾਇਰ ਹੱਥੋਂ ਕੈਚ ਕਰਵਾਇਆ। ਸਚਿਨ ਤੇਂਦੁਲਕਰ 5 ਦੌੜਾਂ ਬਣਾ ਕੇ ਸਵਾਨ ਦੀ ਗੇਂਦ 'ਤੇ ਸਲਿਪ 'ਤੇ ਕੈਚ ਆਊਟ ਹੋਇਆ। ਯੁਵਰਾਜ ਸਿੰਘ ਨੂੰ 11 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮਸ ਐਂਡਰਸਨ ਨੇ ਬੋਲਡ ਕੀਤਾ। ਕਪਤਾਨ ਮਹਿੰਦਰ ਸਿੰਘ ਧੋਨੀ ਖਾਤਾ ਵੀ ਨਹੀਂ ਖੋਲ੍ਹ ਸਕਿਆ, ਜਿਸ ਨੂੰ ਐਂਡਰਸਨ ਨੇ ਕੁੱਕ ਦੇ ਹੱਥੋਂ ਕੈਚ ਕਰਵਾਇਆ। ਵਿਰਾਟ ਕੋਹਲੀ 20 ਦੌੜਾਂ ਬਣਾ ਕੇ ਸਟੀਵਨ ਫਿਨ ਦੀ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋਇਆ। ਇੰਗਲੈਂਡ ਵਲੋਂ ਸਟੀਵਨ ਫਿਨ ਨੇ ਤਿੰਨ, ਐਂਡਰਸਨ ਅਤੇ ਸਵਾਨ ਨੇ ਦੋ-ਦੋ ਅਤੇ ਮੋਂਟੀ ਪਨੇਸਰ ਨੇ ਇਕ ਵਿਕਟ ਹਾਸਲ ਕੀਤੀ।