www.sabblok.blogspot.com
ਹਾਰਰ ਫਿਲਮਾਂ ਦੇਖਣ ਨਾਲ ਘੱਟ ਹੁੰਦਾ ਹੈ
ਮੋਟਾਪਾ... ਹੈਰਾਨ ਹੋਣ ਦੀ ਲੋੜ ਨਹੀਂ ਇਹ ਸੱਚ ਹੈ ਕਿ ਹਾਰਰ ਫਿਲਮ ਦੇਖਣ ਨਾਲ ਲਗਭਗ 200
ਕੈਲੋਰੀ ਇਕ ਵਾਰ ʼਚ ਹੀ ਘੱਟ ਹੋ ਜਾਂਦੀ ਹੈ। ਇਥੇ ਸਥਿਤ ਵੈਸਟਮਿੰਸਟਰ ਯੂਨੀਵਰਸਿਟੀ ʼਚ
ਇਸ ਸੰਬੰਧੀ ਹੋਈ ਇਕ ਸ਼ੋਧ ʼਚ ਇਹ ਪਾਇਆ ਗਿਆ ਕਿ ਲੋਕ 90 ਮਿੰਟ ਦੀ ਫਿਲਮ ਦੇਖਣ ਦੌਰਾਨ
ਐਡ੍ਰਿਨਲ ਹਾਰਮੋਨ ਦੇ ਵਧਦੇ ਪੱਧਰ ʼਚ 113 ਕੈਲੋਰੀਜ਼ ਖਤਮ ਕਰ ਦਿੰਦੇ ਹਨ। ਇੰਨੀ ਕੈਲੋਰੀ
ਆਮ ਤੌਰ ʼਤੇ ਡੇਢ ਘੰਟੇ ਤੱਕ ਤੇਜੀ ਨਾਲ ਪੈਦਲ ਚੱਲਣ ਤੋਂ ਬਾਅਦ ਘੱਟਦੀ ਹੈ।
ਇਸ ਸ਼ੋਧ
ਦੌਰਾਨ 10 ਲੋਕਾਂ ਨੂੰ ਵੱਖ-ਵੱਖ ਡਰਾਵਨੀਆਂ ਫਿਲਮਾਂ ਦਿਖਾਈਆਂ ਗਈਆਂ ਅਤੇ ਇਸ ਦੌਰਾਨ
ਇਨ੍ਹਾਂ ਲੋਕਾਂ ਦੀ ਕਿੰਨੀ ਊਰਜਾ ਖਤਮ ਹੋਈ ਇਸ ਨੂੰ ਮਾਪਿਆ ਗਿਆ। ਵਿਗਿਆਨਿਕਾਂ ਨੇ
ਇਨ੍ਹਾਂ ਲੋਕਾਂ ਦੇ ਦਿਲ ਦੀ ਧੜਕਨ, ਆਕਸੀਜ਼ਨ ਗ੍ਰਹਿਣ ਕਰਨ ਦੀ ਦਰ ਅਤੇ ਕਾਰਬਨ ਡਾਈ
ਆਕਸਾਈਡ ਛੱਡਣ ਦੀ ਦਰ ʼਤੇ ਵੀ ਨਜ਼ਰ ਰੱਖੀ ਅਤੇ ਪਾਇਆ ਕਿ ਡਰਾਵਨੀ ਫਿਲਮ ਦੇਖਣ ਦੌਰਾਨ
ਊਰਜਾ ਖਤਮ ਹੋਣ ਦੀ ਦਰ ਔਸਤ ਤਿੰਨ ਗੁਣਾ ਵੱਧ ਗਈ।
No comments:
Post a Comment