ਕੋਹਲੀ ਟੀ-20 ਰੈਂਕਿੰਗ 'ਚ 5ਵੇਂ ਸਥਾਨ 'ਤੇ
ਦੁਬਈ
— ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅੱਜ ਜਾਰੀ ਆਈ. ਸੀ. ਸੀ. ਟੀ-20 ਕੌਮਾਂਤਰੀ
ਬੱਲੇਬਾਜ਼ੀ ਰੈਂਕਿੰਗ 'ਚ 5 ਸਥਾਨਾਂ ਦੀ ਛਲਾਂਗ ਨਾਲ ਕੈਰੀਅਰ ਦੇ ਸਭ ਤੋਂ ਵਧੀਆ 5ਵੇਂ
ਸਥਾਨ 'ਤੇ ਪਹੁੰਚ ਗਿਆ। ਭਾਰਤ ਦੀ ਇੰਗਲੈਂਡ ਤੇ ਪਾਕਿਸਤਾਨ ਵਿਰੁੱਧ ਟੀ-20 ਲੜੀ ਤੇ
ਦੱਖਣੀ ਅਫਰੀਕਾ ਦੀ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਲੜੀ ਦੇ ਖਤਮ ਹੋਣ ਤੋਂ ਬਾਅਦ
ਰੈਂਕਿੰਗ ਜਾਰੀ ਕੀਤੀ ਗਈ। ਕੋਹਲੀ ਨੇ ਇੰਗਲੈਂਡ ਤੇ ਪਾਕਿਸਤਾਨ ਵਿਰੁੱਧ 4 ਮੈਚਾਂ 'ਚ
ਕੁੱਲ 95 ਦੌੜਾਂ ਬਣਾਈਆਂ ਹਨ, ਜਿਸ ਨਾਲ ਉਸ ਨੇ ਕੈਰੀਅਰ ਦੀ ਸਭ ਤੋਂ ਵਧੀਆ ਰੇਟਿੰਗ 731
ਹਾਸਲ ਕੀਤੀ। ਯੁਵਰਾਜ ਸਿੰਘ ਨੂੰ ਇੰਗਲੈਂਡ ਤੇ ਪਾਕਿ ਵਿਰੁੱਧ ਆਪਣੀਆਂ ਕੁਲ 124 ਦੌੜਾਂ
ਨਾਲ ਰੈਂਕਿੰਗ 'ਚ ਫਾਇਦਾ ਹੋਇਆ ਹੈ, ਉਹ 6 ਸਥਾਨਾਂ ਦੀ ਛਲਾਂਗ ਨਾਲ 13ਵੇਂ ਸਥਾਨ 'ਤੇ
ਪਹੁੰਚ ਗਿਆ ਹੈ। ਉਹ ਗੇਂਦਬਾਜ਼ੀ ਰੈਂਕਿੰਗ 'ਚ ਵੀ ਫਾਇਦੇ ਨਾਲ 35ਵੇਂ ਸਥਾਨ 'ਤੇ ਪਹੁੰਚ
ਗਿਆ। ਇਸ ਦੇ ਨਾਲ ਹੀ ਯੁਵਰਾਜ ਆਲਰਾਊਂਡਰਾਂ ਦੀ ਸੂਚੀ 'ਚ ਕੈਰੀਅਰ ਦੇ ਸਭ ਤੋਂ ਵਧੀਆ
337 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ। ਹੋਰ ਭਾਰਤੀਆਂ 'ਚ ਕਪਤਾਨ
ਮਹਿੰਦਰ ਸਿੰਘ ਧੋਨੀ 25ਵੇਂ ਤੇ ਅਜਿੰਕਯ ਰਹਾਨੇ 74ਵੇਂ ਸਥਾਨ 'ਤੇ ਪਹੁੰਚ ਗਏ ਹਨ।
ਬੱਲੇਬਾਜ਼ੀ ਰੈਂਕਿੰਗ 'ਚ ਸ਼ੇਨ ਵਾਟਸਨ ਪਹਿਲੇ, ਜਦਕਿ ਬ੍ਰੈਂਡਨ ਮੈਕਕੁਲਮ ਦੂਜੇ ਤੇ ਕ੍ਰਿਸ
ਗੇਲ ਤੀਜੇ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਸੂਚੀ 'ਚ ਸਈਦ ਅਜਮਲ ਚੋਟੀ 'ਤੇ ਹੈ।
No comments:
Post a Comment