ਵਿਸ਼ਵ ਕੱਬਡੀ ਕੱਪ, ਸੀਏਰਾ ਲੀਓਨ ਨੇ ਸਕਾਟਲੈਂਡ ਨੂੰ ਪੂੰਝਿਆ
ਤਰਨਤਾਰਨ(PTI)-
ਤੀਸਰੇ ਕਬੱਡੀ ਵਿਸ਼ਵ ਕੱਪ ਦਾ ਤਰਨਤਾਰਨ ਜ਼ਿਲ੍ਹੇ 'ਚ ਅੱਜ ਦੇ ਦਿਨ ਦਾ ਪਹਿਲਾ ਮੈਚ
ਸੀਏਰਾ ਲੀਓਨ ਅਤੇ ਸਕਾਟਲੈਂਡ (ਮਰਦ ਵਰਗ) ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ
ਸੀਏਰਾ ਲੀਓਨ ਨੇ ਸਕਾਟਲੈਂਡ ਨੂੰ 73-24 ਨਾਲ ਹਰਾ ਦਿੱਤਾ। ਸੀਏਰਾ ਲੀਓਨ ਦੇ ਖਿਡਾਰੀਆਂ
ਨੇ ਪ੍ਰਭਾਵਸ਼ਾਲੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਮੈਚ 'ਚ ਆਪਣੀ ਪਕੜ ਬਣਾਈ ਰੱਖੀ ਅਤੇ
ਇਕ ਤਰਫਾ ਮੁਕਾਬਲੇ 'ਚ ਆਸਾਨ ਜਿੱਤ ਦਰਜ ਕੀਤੀ। ਦੂਸਰਾ ਮੁਕਾਬਲਾ ਇੰਗਲੈਂਡ ਅਤੇ ਅਮਰੀਕਾ
(ਮਹਿਲਾ ਵਰਗ) ਵਿਚਕਾਰ ਖੇਡਿਆ ਜਾਵੇਗਾ। ਤੀਸਰੇ ਮੁਕਾਬਲੇ 'ਚ ਪਾਕਿਸਤਾਨ ਅਤੇ ਇਟਲੀ
(ਮਰਦ ਵਰਗ) ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ।
No comments:
Post a Comment