-ਮੋਰਿੰਡਾਂ
28 ਦਸੰਬਰ (ਹਰਸਿਮਰਤ ਸਿੰਘ ਭਟੋਆ) ਸੀਨੀਅਰ ਵੋਕੇਸਨਲ ਮਾਸਟਰ ਯੂਨੀਅਨ ਪੰਜਾਬ ਦੇ ਪ੍ਰੈਸ
ਸਕੱਤਰ ਸ੍ਰ, ਹਰਿੰਦਰ ਸਿੰਘ ਹੀਰਾ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਿਆ ਜਦੋ ਉਨਾ ਦੇ
ਸਤਿਕਾਰਯੋਗ ਪਿਤਾ ਜੀ ਸ,ਛੱਜਾ ਸਿੰਘ ਦਾ ਨਾਮੁਰਾਦ ਬਿਮਾਰੀ ਕੈਂਸਰ ਕਾਰਨ ਪੀਜੀਆਈ
ਚੰਡੀਗੜ ਵਿਖੇ ਦਿਹਾਂਤ ਹੋ ਗਿਆ ਸਵ: ਛੱਜਾ ਸਿੰਘ ਜੋਕਿ ਅਧਿਆਪਕ ਦਲ ਜਿਲਾ ਰੋਪੜ ਦੇ
ਲੰਮਾਂ ਸਮਾ ਪ੍ਰਧਾਨ ਰਹੇ ਹਨ ,ਦਾ ਅੱਜ ਉਨਾ ਦੇ ਜੱਦੀ ਪਿੰਡ ਬੁਰਜਾਵਾਲਾ ਵਿਖੇ ਪੂਰਨ
ਧਾਰਮਿਕ ਰਹੁਰੀਤਾਂ ਅਨੁਸਾਰ ਸੰਸਕਾਰ ਕਰ ਦਿੱਤਾ ਗਿਆ ਹੈ ! ਸੰਸਕਾਰ ਸਮੇ ਅਧਿਆਪਕ ਦਲ ਅਤੇ
ਵੋਕੇਸਨਲ ਮਾਸਟਰਜ ਯੂਨੀਅਨ ਪੰਜਾਬ ਵੱਲੋ ਅਤੇ ਹੋਰ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ
ਵੱਲੋ ਸਵ:ਛੱਜਾ ਸਿੰਘ ਦੀ ਮ੍ਰਿਤਕ ਦੇਹ ਤੇ ਦੁਸਾਲੇ ਚੜਾਏ ਗਏ! ਇਸ ਮੌਕੇ ਤੇ ਹੋਰਾ ਤੋ
ਬਿਨਾਂ ਅਕਾਲੀ ਆਗੂ ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ, ਸ੍ਰ, ਸੁੱਚਾ ਸਿੰਘ
ਭਲਵਾਨ,ਡਾਕਟਰ ਤੇਜਵੰਤ ਸਿੰਘ ਸਿੱਧੂ,ਅਧਿਆਪਕ ਆਗੂ ਸ੍ਰ, ਕੁਲੰਵਤ ਸਿੰਘ ਖਾਲਸਾ,ਤੀਰਥ
ਸਿੰਘ ਭਟੋਆ,ਅਵਤਾਰ ਸਿੰਘ ,ਗੁਰਨਾਮ ਸਿੰਘ ਚਨਾਲੋ ,ਸੇਵਾਮੁਕਤ ਅਧਿਆਪਕ ਸ੍ਰ, ਰਤਨ ਸਿੰਘ
ਖੇੜੀ,ਸ੍ਰ, ਗੁਰਚਰਨ ਸਿੰਘ ਅਤੇ ਹੋਰ ਬਾਹੁਤ ਸਾਰੇ ਅਧਿਆਪਕ ਤੇ ਐਸਸੀਐਫਐਲ ਦੇ ਕਰਮਚਾਰੀ
ਅਤੇ ਰਿਸਤੇਦਾਰ ਤੇ ਇਲਾਕਾਨਿਵਾਸੀ ਮੌਜੂਦ ਸਨ !ਦੱਸਣਯੋਗ ਹੈ ਕਿ ਸਵ: ਛੱਜਾ ਸਿੰਘ ਨੇ
ਲੰਮਾਂ ਸਮਾਂ ਅਧਿਆਪਕ ਹਿੱਤਾ ਖਾਤਰ ਨਿਸਕਾਮ ਸੇਵਾ ਕਰਦਿਆ ਸੰਘਰਸ ਲੜਿਆ ਅਤੇ ਉਹ 31
ਸਾਲਾਂ ਤੋ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਿਰੰਤਰ ਸੇਵਾ ਨਿਭਾਉਦੇ ਰਹੇ! ਜਿਸ ਕਾਰਨ
ਉਨਾਂ ਨੇ ਅਧਿਆਪਕਾਂ , ਨਗਰਨਿਵਾਸੀਆਂ ਅਤੇ ਰਾਜਸੀ ਤੇ ਧਾਰਮਿਕ ਖੇਤਰ ਵਿੱਚ ਚੰਗਾਂ ਨਾਮਣਾ
ਖੱਟਿਆ! ਸਵ: ਛੱਜਾ ਸਿੰਘ ,ਆਪਣੇ ਪਿੱਛੇ ਤਿੰਨ ਬੇਟੇ ਅਤੇ ਆਪਣੀ ਸੁਪਤਨੀ ਛੱਡ ਗਏ ਹਨ!
|
No comments:
Post a Comment