jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 15 December 2012

ਪੰਜਾਬ ਦੇ ਜੱਟ ਸਿੱਖਾਂ ਨੂੰ ਵੀ ਪਿਛੜਿਆ ਵਰਗ ਕਰਾਰ ਦਿੱਤਾ ਜਾਵੇ-- ਭਾਰਤੀ ਕਿਸਾਨ ਯੂਨੀਅਨ

www.sabblok.blogspot.com

  ਗੁਰਭੇਜ ਸਿੰਘ ਚੌਹਾਨ
ਫਰੀਦਕੋਟ14 ਦਸੰਬਰ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਸ: ਗੁਰਮੀਤ ਸਿੰਘ ਗੋਲੇਵਾਲਾ ਨੇ ਹਾਲ ਹੀ ਵਿਚ ਹਰਿਆਣਾ ਸਰਕਾਰ ਵੱਲੋਂ ਜਾਟ, ਜੱਟ ਸਿੱਖ, ਬਿਸ਼ਨੋਈ ਅਤੇ ਤਿਆਗੀ ਜਾਤੀਆਂ ਨੂੰ ਪਿਛੜੇ ਵਰਗ ਵਿਚ ਸ਼ਾਮਲ ਕਰਨ ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਕਿਸਾਨੀ ਦੀ ਦਿਨ ਬਦਿਨ ਨਿੱਘਰਦੀ  ਜਾ ਰਹੀ ਮਾੜੀ ਆਰਥਿਕ ਸਥਿੱਤੀ ਦੇ ਆਧਾਰ ਤੇ , ਅਤੇ ਮਾੜੀ ਆਰਥਿਕਤਾ ਕਾਰਨ ਕਿਸਾਨੀ ਪਰੀਵਾਰਾਂ ਵਿਚ ਵਧ ਰਹੇ ਖੁਦਕਸ਼ੀਆਂ ਦੇ ਰੁਝਾਨ ਨੂੰ ਠੱਲ• ਪਾਉਣ ਲਈ ਪੰਜਾਬ ਦੀ ਕਿਸਾਨੀ ਵਿਚ ਸ਼ਾਮਲ ਜੱਟ ਸਿੱਖ ਜਾਤੀਆਂ ਨੂੰ ਵੀ ਪਿਛੜਿਆ ਵਰਗ ਕਰਾਰ ਦਿੱਤਾ ਜਾਵੇ ਅਤੇ ਕਰਜ਼ੇ ਦੀ ਮੁਆਫੀ ਦੇ ਨਾਲ ਨਾਲ ਇਨ•ਾਂ ਪਰੀਵਾਰਾਂ ਨੂੰ ਸਰਕਾਰੀ ਨੌਕਰੀਆਂ ਵਿਚ ਵੀ ਪਹਿਲ ਦਿੱਤੀ ਜਾਵੇ। ਉਨ•ਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਚ ਸਰਕਾਰ ਨੂੰ ਇਕ ਆਰਥਿਕ ਸਰਵੇਖਣ ਕਰਵਾਉਣਾ ਚਾਹੀਦਾ ਹੈ ਅਤੇ ਆਰਥਿਕ ਸਥਿੱਤੀ ਦੇ ਆਧਾਰ ਤੇ ਹੀ ਸਹੂਲਤਾਂ ਤੇ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਜਿਹੜੇ ਲੋਕ ਮਜ਼ਬੂਤ ਆਰਥਿਕਤਾ ਵਾਲੇ ਹਨ , ਭਾਵੇਂ ਉਹ ਕਿਸੇ ਜਾਤੀ ਨਾਲ ਸੰਬੰਧ ਰੱਖਦੇ ਹੋਣ, ਉਨ•ਾਂ ਨੂੰ ਰਾਖਵੇਂਕਰਨ ਅਤੇ ਪਿਛੜੇਪਣ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਆਰਥਿਕ ਤੌਰ ਤੇ ਪਿਛੜੇ ਉੱਚ ਜਾਤੀ ਵਾਲੇ ਲੋਕਾਂ ਨੂੰ ਇਨ•ਾਂ ਸਹੂਲਤਾਂ ਵਿਚ ਸ਼ਾਮਲ ਕਰ  ਲੈਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ  ਜੇਕਰ ਪੰਜਾਬ ਸਰਕਾਰ ਨੇ ਇਸ ਬਾਰੇ ਗੌਰ ਨਾਂ ਕੀਤੀ ਤਾਂ ਭਾਰਤੀ ਕਿਸਾਨ ਯੂਨੀਅਨ ਵੀ ਜਾਟ ਬਰਾਦਰੀ ਵਾਂਗ ਸੰਘਰਸ਼ ਕਰੇਗੀ। ਉਨ•ਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਿੰਦੁਸਤਾਨ ਦਾ ਢਿੱਡ ਭਰਦਿਆਂ ਆਪਣੇ ਢਿੱਡ ਵਿਚ ਲੱਤ ਮਾਰ ਲਈ ਹੈ ਅਤੇ ਅੰਨ ਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਅੱਜ ਕੰਗਾਲਾਂ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਹੈ। ਛੋਟਾ ਕਿਸਾਨ ਬੇ-ਜ਼ਮੀਨਾਂ ਹੋ ਗਿਆ ਹੈ ਅਤੇ ਵੱਡਾ ਕਿਸਾਨ ਵੀ ਹੌਲੀ ਹੌਲੀ ਖੁਰ ਰਿਹਾ ਹੈ। ਉਹ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ, ਚੰਗੀ ਸਿਹਤ ਦੇਣ ਤੋਂ ਵਿਰਵਾ ਹੋ ਰਿਹਾ ਹੈ ਅਤੇ ਉਸਨੇ ਉਲਟਾ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਖਰੀਦ ਲਈਆਂ ਹਨ ਅਤੇ ਜੱਟਾਂ ਦੇ ਪੁੱਤ ਮਜ਼ਦੂਰੀ ਕਰਨ ਲਈ ਮਜ਼ਬੂਰ ਹੋ ਗਏ ਹਨ। ਭਾਵੇਂ ਕੋਈ ਇੱਥੇ ਮਜ਼ਦੁਰੀ ਕਰ ਰਿਹਾ ਹੈ ਅਤੇ ਭਾਵੇਂ ਕੋਈ ਵਿਦੇਸ਼ਾਂ ਵਿਚ ਕਰ ਰਿਹਾ ਹੈ। ਹੁਣ ਸੋਚਣ ਦੀ ਘੜੀ ਹੈ ਅਤੇ ਸਰਕਾਰ ਨੂੰ ਇਸ ਪਾਸੇ ਤੁਰੰਤ ਤਵੱਜੋ ਦੇਣੀ ਚਾਹੀਦੀ ਹੈ। ਇਸ ਮੌਕੇ ਉਨ•ਾਂ ਦੇ ਨਾਲ ਸਿਮਰਜੀਤ ਸਿੰਘ ਘੁੱਦੂਵਾਲਾ ਜਿਲ•ਾ ਮੀਤ ਪ੍ਰਧਾਨ, ਜਸਪਿੰਦਰ ਸਿੰਘ ਰੁਪੱਈਆਂ ਵਾਲਾ ਜਿਲ•ਾ ਜਨਰਲ ਸਕੱਤਰ, ਚਮਕੌਰ ਸਿੰਘ ਚਮੇਲੀ ਜਿਲਾ• ਸੰਗਠਨ ਸਕੱਤਰ, ਜਸਵਿੰਦਰ ਸਿੰਘ ਸੂਰਘੂਰੀ ਜਿਲ•ਾ ਸਕੱਤਰ ਜਨਰਲ ਆਦਿ  ਆਗੂ ਹਾਜ਼ਰ ਸਨ।  

No comments: