ਤਰਨਤਾਰਨ, ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ
ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਢੇਰਿਆਂ ਨੇ ਪਾਰਟੀ ਲਈ ਅਥਾਹ ਕੁਰਬਾਨੀਆਂ ਕਰਕੇ
ਦੇਸ਼ ਅਤੇ ਸੂਬੇ ਦੀ ਭਲਾਈ ਲਈ ਕਾਰਜਾਂ ਦੀ ਪ੍ਰਾਪਤੀ ਕੀਤੀ। ਹੁਣ ਸ਼੍ਰੋਮਣੀ ਅਕਾਲੀ ਦਲ ਨੇ
ਸੂਬੇ ਦੀ ਦੂਸਰੀ ਵਾਰ ਸੱਤਾ 'ਤੇ ਆ ਕੇ ਮਨਮਰਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਾਰਟੀ ਦੇ ਨਾਂ 'ਤੇ ਨੌਜਵਾਨਾਂ ਨੂੰ ਮਾੜੀਆਂ ਕੁਰੀਤੀਆਂ ਵੱਲ ਧੱਕ ਕੇ ਉਨ੍ਹਾਂ ਦਾ
ਭਵਿੱਖ ਬਣਾਉਣ ਦੀ ਥਾਂ ਨਸ਼ੀਲੇ ਪਦਾਰਥਾਂ ਅਤੇ ਦਿਨ-ਦਿਹਾੜੇ ਗੁੰਡਾਗਰਦੀ ਦੇ ਨਾਚ ਵੱਲ
ਕਰਵਾ ਰੱਖਿਆ ਹੈ। ਮਨਪ੍ਰੀਤ ਸਿੰਘ ਬਾਦਲ ਖਡੂਰ ਸਾਹਿਬ ਦੇ ਸੀਨੀਅਰ ਜ਼ਿਲ੍ਹਾ ਆਗੂ
ਠੇਕੇਦਾਰ ਬਲਵਿੰਦਰ ਸਿੰਘ ਦੇ ਗ੍ਰਹਿ ਖਡੂਰ ਸਾਹਿਬ ਵਿਖੇ ਆਉਣ ਸਮੇਂ ਪੱਤਰਕਾਰਾਂ ਨਾਲ
ਗੱਲਬਾਤ ਕਰ ਰਹੇ ਹਨ। ਉਨ੍ਹਾਂ ਭਾਵੁਕ ਹੁੰਦਿਆ ਕਿਹਾ ਕਿ ਜਿਹੜੇ ਅਣਖੀ ਬਹਾਦਰ ਪੰਜਾਬੀਆਂ
ਦੇ ਵਢੇਰਿਆਂ ਨੇ ਦੇਸ਼ ਦੇ ਹਰੇਕ ਖੇਤਰ ਦੇ ਵਰਗ ਦੀਆ ਨੂੰਹ-ਧੀਆਂ ਦੀ ਇਜ਼ਤ ਦੀ ਰਾਖੀ
ਕੀਤੀ ਉਸ ਵਰਗ ਦੇ ਰਾਜ 'ਚ ਅੱਜ ਉਨ੍ਹਾਂ ਦੇ ਅਹੁਦੇਦਾਰ ਬਣਾਏ ਆਗੂਆ ਵੱਲੋਂ ਪੰਜਾਬ ਦੀ
ਔਰਤ-ਬੇਟੀ ਦੀ ਪੱਤ ਨੂੰ ਹੱਥ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦੀ ਰਾਖੀ ਕਰਨ ਵਾਲੀ ਪੁਲਸ
ਦੇ ਅਧਿਕਾਰੀਆ ਨੂੰ ਦਿਨੇ-ਦਿਹਾੜੇ ਕਤਲ ਕਰਨ ਅਤੇ ਲੱਤਾਂ ਤੋੜਨ ਵਾਲੇ ਕਾਰਨਾਮੇ ਕੀਤੇ
ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਥਕ ਰਾਜ ਦੱਸਣ ਵਾਲਿਆਂ ਦੇ ਆਪਣੇ ਚਹੇਤੇ ਤਾਂ
ਸਰਕਾਰੀ ਖਜ਼ਾਨੇ ਨੂੰ ਦੋਹੀ ਹੱਥੀਂ ਲੁੱਟ ਰਹੇ ਹਨ ਪਰ ਆਮ ਲੋਕਾਂ ਦੇ ਹੋਣ ਵਾਲੇ ਵਿਕਾਸ
ਕਾਰਜ਼ਾਂ ਲਈ ਖਜ਼ਾਨੇ 'ਚ ਪੈਸਾ ਨਹੀਂ। ਉਨ੍ਹਾਂ ਕਿਹਾ ਕਿ ਜਿਸ ਰਾਜ ਦੇ ਲੋਕ ਮਹਿੰਗਾਈ,
ਬੇਰੁਜ਼ਗਾਰੀ ਤੇ ਗੁੰਡਾਰਾਜ 'ਚ ਜਕੜੇ ਹੋਣ ਉਸ ਸਤਾ 'ਤੇ ਬਣੇ ਰਹਿਣ ਦਾ ਅਕਾਲੀ ਜਥੇਦਾਰਾ
ਨੂੰ ਕੋਈ ਹੱਕ ਨਹੀਂ। ਅਕਾਲੀਆਂ ਦੇ ਰਾਜ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਪਈ
ਹੈ। ਇਸ ਮੌਕੇ ਪਾਰਟੀ ਆਗੂ ਠੇਕੇਦਾਰ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਜਥੇ. ਬਲੀ
ਸਿੰਘ, ਡਾਇਰੈਕਟਰ ਸਲਵਿੰਦਰ ਸਿੰਘ ਸੰਧੂ ਸਰਲੀ, ਦਿਲਬਾਗ ਸਿੰਘ ਖਹਿਰਾ, ਜਥੇ. ਬਖਸ਼ੀਸ
ਸਿੰਘ, ਜਥੇ. ਕਰਮ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ। ਇਸ ਮੌਕੇ ਠੇਕੇਦਾਰ
ਬਲਵਿੰਦਰ ਸਿੰਘ ਵੱਲੋਂ ਹਾਜ਼ਰ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ
ਕੀਤਾ ਗਿਆ।
No comments:
Post a Comment