ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਅਹੁੱਦੇਦਾਰ ਅਤੇ ਗੁਰਿੰਦਰ ਸਿੰਘ ਗੋਦਾਰਾਂ ਕੈਂਸਰ ਮਰੀਜਾਂ ਨੂੰ ਦਵਾਈਆ ਵੰਡਦੇ ਹੋਏ। |
ਫ਼ਰੀਦਕੋਟ, 4 ਦਸੰਬਰ (ਗੁਰਭੇਜ ਸਿੰਘ ਚੌਹਾਨ )- ਭਾਈ ਘਨੱਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਨੇ ਹਰਿੰਦਰ ਸਿੰਘ ਗੋਦਾਰਾ ਅਮਰੀਕਾ ਦੇ ਸਹਿਯੋਗ ਨਾਲ ਉਨ•ਾਂ ਦੇ ਬੇਟੇ ਕਾਕਾ ਜਗਮੀਤ ਸਿੰਘ ਗੋਦਾਰਾ ਦੇ ਜਨਮ ਦਿਨ ਦੀ ਖੁਸ਼ੀ ਵਿਚ ਅਤੇ ਆਸਟ੍ਰੇਲੀਆਂ ਦੀ ਸੰਗਤ ਦੇ ਸਹਿਯੋਗ ਨਾਲ 23 ਕੈਂਸਰ ਮਰੀਜਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਮੁਫਤ ਦਵਾਈਆਂ ਵੰਡੀਆਂ ਗਈ। ਇਸ ਮੌਕੇ 'ਤੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ 3 ਸਾਲਾਂ ਵਿਚ ਲਗਭਗ 387 ਮਰੀਜ਼ਾਂ ਨੂੰ ਦੇਸ਼ –ਵਿਦੇਸ ਵਿਚ ਵੱਸਦੇ ਦਾਨੀਆਂ ਸੱਜਣਾਂ ਦੇ ਸਹਿਯੋਗ ਨਾਲ ਮੁਫ਼ਤ ਦਵਾਈਆ ਵੰਡੀਆ ਗਈਆ ਅਤੇ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਜਾਗਰੂਕ ਕਰਨ ਲਈ ਅਨੇਕਾਂ ਕੈਂਪ ਲਗਾਏ ਗਏ। ਇਸ ਮੌਕੇ ਤੇ ਗੁਰਿੰਦਰ ਸਿੰਘ ਗੁਗਨੀ ਗੋਦਾਰਾ ਨੇ ਕੈਂਸਰ ਮਰੀਜ ਸੋਨੂੰ ਹਬੀਬ ਵਾਲਾ, ਬਲਵਿੰਦਰ ਕੌਰ ਕੋਟਕਪੂਰਾ, ਮਾਇਆ ਦੇਵੀ ਫਿਰੋਜਪੁਰ, ਗੀਤਾ ਦੇਵੀ ਅਬੋਹਰ, ਅੰਗਰੇਜ ਕੌਰ ਬਿਆਨਾ ਬਠਿੰਡਾ, ਸੁਰਿੰਦਰ ਕੌਰ ਪਿੱਪਲੀ, ਰਾਜੀਵ ਕੁਮਾਰ ਮੁਕਤਸਰ, ਬੇਅੰਤ ਕੌਰ ਹਮੀਰਗੜ• ਬਰਨਾਲਾ, ਨੀਲਾ ਰਾਮ ਬਠਿੰਡਾ, ਮੁਖਤਿਆਰ ਕੌਰ ਮਾਨਸਾ, Îਮਹਿੰਦਰ ਸਿੰਘ ਮੁਕਤਸਰ, ਰਾਣੋ ਫਾਜਿਲਕਾ,ਜਸਵੀਰ ਕੌਰ ਵਾਅ ਫਿਰੋਜਪੁਰ, ਮਾਇਆ ਕੌਰ ਗੁੱਜਰ, ਰਾਣੀ ਕੌਰ ਮਾੜੀ ਬਠਿੰਡਾ, ਜੰਗੀਰ ਕੌਰ ਥਰਾਜਵਾਲਾ, ਬਲਬੀਰ ਕੌਰ ਸੇਢਾ ਸਿੰਘ ਵਾਲਾ, ਗੁਰਜੀਤ ਕੌਰ ਰਣੀਆਂ, ਸਰਬਜੀਤ ਕੌਰ ਸੇਖੋ ਸੰਗਰੂਰ, ਸੁਰਜੀਤਸਿੰਘ ਦਾਰਾਪੁਰ ਅਤੇ ਗੁਰਮੇਲ ਸਿੰਘ ਜੀਆ ਬੱਗਾ ਫਿਰੋਜਪੁਰ ਨੂੰ ਦਵਾਈਆ ਵੰਡੀਆਂ ਗਈਆ। ਇਸ ਮੌਕੇ ਤੇ ਡਾ. ਮਨਜੀਤ ਸਿੰਘ ਜੌੜਾ , ਡਾ. ਮਨਜੀਤ ਸਿੰਘ ਸਿੱਧੂ ਤੋਂ ਇਲਾਵਾ ਸੁਸਾਇਟੀ ਦੇ ਅਹੁੱਦੇਦਾਰਾਂ ਵਿਚ ਮੱਘਰ ਸਿੰਘ ਜਰਨਲ ਸਕੱਤਰ, ਹਰਲਾਲ ਸਿੰਘ ਗਰੇਵਾਲ, ਰਾਜਿੰਦਰ ਸਿੰਘ ਬਰਾੜ, ਕੁਲਤਾਰ ਸਿੰਘ ਸੰਧਵਾ, ਸ਼ਿਵਜੀਤ ਸਿੰਘ, ਥਾਨਾ ਸਿੰਘ, ਦਰਸ਼ਨ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ।
No comments:
Post a Comment