ਲੁਧਿਆਣਾ,(PTI)- ਜਦ ਤੋਂ ਯੂਥ ਅਕਾਲੀ ਦਲ ਦੀ ਕਮਾਂਡ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੰਭਾਲੀ ਹੈ, ਤਦ ਤੋਂ ਯੂਥ ਅਕਾਲੀ ਨੇਤਾਵਾਂ ਦੀ ਮਾਨਸਿਕਤਾ 'ਤੇ ਸੱਤਾ ਦਾ ਨਸ਼ਾ ਇਸ ਕਦਰ ਹਾਵੀ ਹੋ ਗਿਆ ਕਿ ਉਹ ਲੋਕਾਂ ਨੂੰ ਤਾਂ ਛੱਡੋ, ਉਨ੍ਹਾਂ ਨੂੰ ਪੁਲਸ ਦੀ ਖਾਕੀ ਦਾ ਵੀ ਖੌਫ ਨਹੀਂ ਹੈ। ਹਰ ਵਾਰ ਕੋਈ ਵਾਰਦਾਤ ਹੋਣ ਦੇ ਬਾਅਦ ਮਜੀਠੀਆ ਵਿਰੋਧੀਆਂ ਦੇ ਦੋਸ਼ਾਂ ਦਾ ਇਹੀ ਜਵਾਬ ਦਿੰਦੇ ਹਨ ਕਿ ਕਾਨੂੰਨ ਹੱਥ 'ਚ ਲੈਣ ਵਾਲੇ ਨੇਤਾਵਾਂ ਦਾ ਯੂਥ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ।
ਪਰ ਮਜੀਠੀਆ ਨੇ ਬਿਆਨ ਦਿੱਤਾ ਕਿ ਸੰਨੀ ਗੁਡਵਿਲ ਦਾ ਯੂਥ ਅਕਾਲੀ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਦਕਿ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਤਿੰਨੇ ਦੋਸ਼ੀ ਯੂਥ ਅਕਾਲੀ ਦਲ ਨਾਲ ਸਬੰਧਤ ਹੈ। ਸੰਨੀ ਗੁਡਵਿਲ ਯੂਥ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ, ਅਮਨ ਗੁਡਵਿਲ ਜਨਰਲ ਸਕੱਤਰ ਅਤੇ ਰਿਸ਼ੀ ਵੀ ਯੂਥ ਅਕਾਲੀ ਦਲ 'ਚ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਉਂਦੇ ਰਹੇ ਹਨ।
ਮਜੀਠੀਆ ਦਾ ਬਿਆਨ ਉਸ ਸਮੇਂ ਖਾਰਿਜ ਹੋ ਜਾਂਦਾ ਹੈ ਜਿਸਦਾ ਨਤੀਜਾ ਹੈ ਕਿ ਦੋ ਦਿਨ ਪਹਿਲਾਂ ਮਜੀਠੀਆ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਦੀ ਬਰਸੀ 'ਚ ਸ਼ਰੀਕ ਹੋਣ ਆਏ ਸਨ, ਉਸ ਸਮੇਂ ਵੀ ਸੰਨੀ ਐਂਡ ਪਾਰਟੀ ਉਥੇ ਮੌਜੂਦ ਸੀ ਅਤੇ ਉਨ੍ਹਾਂ ਲੋਕਾਂ ਨੇ ਮਜੀਠੀਆ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਕੀਤਾ ਸੀ। ਇਸ ਤੋਂ ਵੀ ਵਧ ਕੇ ਗੱਲ ਇਹ ਰਹੀ ਕਿ ਜਦ ਏ. ਡੀ. ਸੀ. ਪੀ. ਜੋਗਿੰਦਰ ਸਿੰਘ ਦੀ ਪੁਲਸ ਪਾਰਟੀ ਉਸਦੇ ਹੋਟਲ ਨੂੰ ਸੀਲ ਕਰਨ ਅਤੇ ਜਾਂਚ ਦੇ ਲਈ ਗਈ ਤਾਂ ਆਫਿਸ ਦੇ ਅੰਦਰ ਵੀ ਸੰਨੀ ਅਤੇ ਮਜੀਠੀਆ ਦੀ ਫੋਟੋ ਦੀਵਾਰ 'ਤੇ ਟੰਗੀ ਹੋਈ ਸੀ।
ਅੱਜ ਜਦ ਸੰਨੀ ਐਂਡ ਪਾਰਟੀ ਨੇ ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ 'ਤੇ ਕਾਤਲਾਨਾ ਹਮਲਾ ਕੀਤਾ ਤਾਂ ਮਜੀਠੀਆ ਨੇ ਫਿਰ ਬਿਆਨ ਦੇ ਦਿੱਤਾ ਕਿ ਸੰਨੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਯੂਥ ਅਕਾਲੀ ਦਲ ਨਾਲ। ਇੰਨਾ ਹੀ ਨਹੀਂ ਪੱਤਰਕਾਰ ਸੰਮੇਲਨ 'ਚ ਵੀ ਆਲਾ ਅਧਿਕਾਰੀ ਮਜੀਠੀਆ ਦਾ ਬਚਾਅ ਕਰਦੇ ਦਿਖਾਈ ਦਿਤੇ ਕਿ ਮਜੀਠੀਆ ਨੇ ਸਾਫ ਕਿਹਾ ਕਿ ਕਾਨੂੰਨ ਹੱਥ 'ਚ ਲੈਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅਧਿਕਾਰੀ ਤਾਂ ਇਥੋਂ ਤਕ ਕਹਿ ਗਏ ਕਿ ਮਜੀਠੀਆ ਦੇ ਅਨੁਸਾਰ ਸੰਨੀ ਨੂੰ ਕੁਝ ਮਹੀਨੇ ਪਹਿਲਾਂ ਯੂਥ ਅਕਾਲੀ ਦਲ ਤੋਂ ਕੱਢ ਦਿਤਾ ਗਿਆ ਸੀ ਪਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਚੰਦ ਦਿਨ ਪਹਿਲਾਂ ਵੀ ਸੰਨੀ ਦੀ ਕਾਰ ਕਮਿਸ਼ਨਰ ਦਫਤਰ 'ਚ ਉਨ੍ਹਾਂ ਦੀ ਕਾਰ ਦੇ ਕੋਲ ਜਾ ਕੇ ਰੁਕੀ, ਜੋ ਸਾਬਿਤ ਕਰਨ ਦੇ ਲਈ ਕਾਫੀ ਸੀ ਕਿ ਸੰਨੀ ਦੀ ਸਰਕਾਰੇ-ਦਰਬਾਰ ਕੀ ਪੈਠ ਹੈ। ਉਥੇ ਲੋਕ ਇਹ ਵੀ ਜਾਣਦੇ ਹਨ ਕਿ ਮਜੀਠੀਆ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਰਿਹਾ ਹੈ ਅਤੇ ਪਿਛਲੇ ਪੰਜ ਸਾਲ 'ਚ ਸੰਨੀ 'ਤੇ ਮਜੀਠੀਆ ਕਿਸ ਕਦਰ ਮੇਹਰਬਾਨ ਰਹੇ ਹਨ। ਇਸ ਤੋਂ ਵੀ ਜ਼ਿਆਦਾ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਦੇਖਣਾ ਚਾਹੁੰਦਾ ਹੈ ਕਿ ਉਸਦੀ ਪੈਠ ਪ੍ਰਸ਼ਾਸਨ 'ਤੇ ਕਿਸ ਕਦਰ ਹਾਵੀ ਸੀ ਤਾਂ ਸੰਨੀ ਦੇ ਮੋਬਾਈਲਾਂ ਦੀ ਕਾਲ ਡਿਟੇਲ ਕੱਢਵਾ ਕੇ ਪੁਲਸ ਇਸਦੀ ਤਸੱਲੀ ਕਰ ਸਕਦੀ ਹੈ।