jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 6 December 2012

16ਵੇਂ ਦਿਨ ਵੀ ਰੋਸ ਧਰਨਾ ਜਾਰੀ

www.sabblok.blogspot.com



 ਨਕੋਦਰ, 1 ਦਸੰਬਰ (ਟੋਨੀ )-ਨਗਰ ਕੌਂਸਲ ਅਧੀਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸਰਕਾਰ ਵੱਲੋਂ ਆਏ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਧਰਨੇ, ਪ੍ਰਦਰਸ਼ਨਾਂ ਦੀ ਕੜੀ ਤਹਿਤ ਸੰਘਰਸ਼ ਦੇ 16ਵੇਂ ਦਿਨ ਵੀ ਵੱਡੀ ਗਿਣਤੀ 'ਚ ਸਫਾਈ ਕਾਮਿਆਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਸੂਬਾ ਪ੍ਰਧਾਨ ਪ੍ਰੇਮ ਲਾਲ ਨੇ ਕਿਹਾ ਕਿ ਪ੍ਰਸ਼ਾਸਨ ਸਾਨੂੰ ਤਿੱਖੇ ਸੰਘਰਸ਼ ਵੱਲ ਧੱਕ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਅਧਿਕਾਰੀਆਂ ਨੇ ਛੇਤੀ ਹੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਮੁਹੱਲਾ ਪੱਧਰ 'ਤੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੰਜੀਵ ਕੁਮਾਰ, ਰੂਪ ਲਾਲ, ਸੋਨੂੰ, ਦੀਪਾ, ਬਲਵੰਤ, ਦੇਬੀ, ਲਾਲ ਚੰਦ, ਇੰਦਰਾ, ਕਮਲਾ, ਆਸ਼ਾ, ਮਾਲਤੀ ਨੇ ਵੀ ਸੰਬੋਧਨ ਕੀਤਾ।
------------------------------
---------------------------------------------------------------------------

No comments: