jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 8 December 2012

ਅੰਮ੍ਰਿਤਸਰ ਕਤਲ ਕਾਂਡ ਨੂੰ ਲੈ ਕੇ ਸ.ਸੁਖਬੀਰ ਸਿੰਘ ਬਾਦਲ ਅਸਤੀਫਾ ਦੇਵੇ-ਭਾਈ ਮੋਹਕਮ ਸਿੰਘ

www.sabblok.blogspot.com

ਗੁਰਭੇਜ ਸਿੰਘ ਚੌਹਾਨ
ਅੱਜ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ•ਾਂ ਬੇਕਾਬੂ ਹੈ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਖਤਰਾ ਮੰਡਰਾ ਰਿਹਾ ਹੈ। ਜਿਸ ਦੀਆਂ ਪ੍ਰਮੁੱਖ ਮਿਸਾਲਾਂ  ਸ਼ਰੂਤੀ ਕਾਂਡ ਫਰੀਦਕੋਟ ਅਤੇ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਵਿਖੇ ਵਾਪਰੀ ਇਤਿਹਾਸ ਦੀ ਸ਼ਰਮਨਾਕ ਘਟਨਾ ਹੈ ਜਿੱਥੇ ਇਕ ਬਾਪ ਨੂੰ ਆਪਣੀ ਧੀ ਦੀ ਇੱਜ਼ਤ ਖਾਤਰ ਜਾਨ ਦੀ ਬਲੀ ਦੇਣੀ ਪਈ ਜਿੱਥੇ ਇੱਕ ਧੀ ਦੇ ਬਾਪ ਦੀ ਨਿਰਾਦਰੀ ਹੋਈ ਹੈ। ਉੱਥੇ ਉਹ ਇੱਕ ਵਰਦੀਧਾਰੀ ਪੁਲਿਸ ਦਾ ਥਾਣੇਦਾਰ ਸੀ ਜੋ ਕਿ ਅਮਨ ਕਾਨੂੰਨ ਦੀ ਰਾਖੀ ਲਈ ਬਣੀ ਹੋਈ ਹੈ ਉਸ ਸਮੇਂ ਉਹ ਵਰਦੀ ਵਿੱਚ ਸੀ ਅਤੇ ਕਿਸ ਤਰ•ਾਂ ਉਸ ਨੂੰ ਭਜਾ- ਭਜਾ ਕੇ ਗੋਲੀਆਂ ਮਾਰ ਕੇ ਇਹ ਸੁਨੇਹਾ ਦਿੱਤਾ ਕਿ ਅਕਾਲੀ ਆਗੂ ਹੀ ਕਾਨੂੰਨ ਹਨ ਉਨ•ਾਂ ਸਾਹਮਣੇ ਅਮਨ ਕਾਨੂੰਨ ਕੋਈ ਮਾਇਨੇ ਨਹੀ ਰੱਖਦਾ। ਇਹ ਸ਼ਬਦ ਭਾਈ ਮੋਹਕਮ ਸਿੰਘ ਮੁੱਖ ਬੁਲਾਰੇ ਦਮਦਮੀ ਟਕਸਾਲ ਨੇ  ਕਹੇ। ਉਹ ਇੱਕ ਨਿੱਜੀ ਸਮਾਗਮ ਤੇ ਪਹੁੰਚੇ ਹੋਏ ਸਨ।ਉਨ•ਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਜਿੰਨ•ਾਂ ਕੋਲ ਗ੍ਰਹਿ ਵਿਭਾਗ ਹੈ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਵੀ ਹੈ ਨੂੰ ਆਪਣੇ ਆਹੁਦੇ ਤੋਂ ਇਖਲਾਕੀ ਫਰਜ ਸਮਝਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜਿਵੇ ਬਹੁਤ ਸਾਰੇ  ਮਾਮਲਿਆਂ ਵਿੱਚ ਭਾਰਤ ਵਿੱਚ ਹੀ ਮਿਸਾਲਾਂ ਮਿਲਦੀਆਂ ਹਨ ਕਿ ਜਦ ਰੇਲ ਹਾਦਸਾ ਵਾਪਰਿਆ ਤਾਂ ਰੇਲ ਮੰਤਰੀ ਨੇ ਅਸਤੀਫਾ ਦਿੱਤਾ । ਜੇਕਰ ਵਿਦੇਸ਼ਾਂ ਵਿੱਚ ਜਾਂ ਕਿਸੇ ਵੀ ਵਿਭਾਗ ਵਿੱਚ ਕੋਈ ਘਟਨਾ ਵਾਪਰੀ ਤਾਂ ਮੰਤਰੀਆਂ ਨੇ ਇਖਲਾਕੀ ਤੌਰ ਤੇ ਅਸਤੀਫੇ ਦੇ ਦਿੱਤੇ ਸਨ। ਇਸ ਤਰ•ਾਂ ਸ. ਸੁਖਬੀਰ ਸਿੰਘ ਬਾਦਲ ਨੂੰ ਵੀ ਗ੍ਰਹਿ ਵਿਭਾਗ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਨ•ਾਂ ਕਿਹਾ ਕਿ ਅਕਾਲੀ ਦਲ ਦਾ ਇੱਕ ਸੁਨਹਿਰੀ ਇਤਿਹਾਸ ਹੈ ਜਿਸ ਵਿੱਚ ਬਾਬਾ ਖੜਕ ਸਿੰਘ, ਤੇਜਾ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਸੈਂਕੜੇ ਆਗੂ ਅਤੇ ਹਜ਼ਾਰਾਂ ਵਰਕਰ ਜਿੰਨ•ਾਂ ਕੁਰਬਾਨੀਆਂ ਦੇ ਕੇ ਇਸ ਨੂੰ ਹੋਂਦ ਵਿੱਚ ਲਿਆਂਦਾ ਅਤੇ ਇਸ ਦੇ ਉੱਚੇ ਇਖਲਾਕ ਨੂੰ ਕਾਇਮ ਰੱਖਿਆ ਉਨ•ਾਂ ਸ.ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਸ.ਬਾਦਲ ਜੀ ਤੁਸੀ ਸਤਿਕਾਰਯੋਗ ਆਗੂ  ਹੋ , ਬਜ਼ੁਰਗ ਹੋ ਅਕਾਲੀ ਦਲ ਦੇ ਨਾਂ ਤੇ ਪੰਜਵੀ ਵਾਰ ਮੁੱਖ ਮੰਤਰੀ ਬਣੇ ਹੋ ਇਸ ਕਰਕੇ ਇਸ ਦੀ ਹੌਂਦ ਨੂੰ ਕਲੰਕਿਤ ਹੋਣ ਤੋਂ  ਬਚਾਉਣ ਲਈ ਇਸ ਦੀ ਪ੍ਰਧਾਨਗੀ ਸ. ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਹੋਰ ਯੋਗ ਵਿਅਕਤੀ ਨੂੰ ਦਿਓ ਜੋ ਕਿ ਅਕਾਲੀ ਦਲ ਦਾ ਇਖਲਾਕ ਬਚਾ ਕੇ ਇਸ ਦੇ ਇਤਿਹਾਸ ਨੂੰ ਕਲੰਕਤ ਹੋਣ ਤੋਂ ਰੋਕ ਸਕੇ ਤਾਂਕਿ ਅਕਾਲੀ ਦਲ ਦੇ ਵੱਡਿਆਂ ਵਡੇਰਿਆਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲ ਸਕੇ। 

No comments: