jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 6 December 2012

ਰਾਈਸ ਕਮਿਸ਼ਨ ਨੂੰ ਕਿਸਾਨਾਂ ਤੋਂ ਵਧ ਕੇ ਖਪਤਕਾਰਾਂ ਦੇ ਹਿੱਤਾਂ ਦਾ ਖਿਆਲ ਆਇਆ--ਭਾਰਤੀ ਕਿਸਾਨ ਯੂਨੀਅਨ

www.sabblok.blogspot.com

ਫਰੀਦਕੋਟ 5 ਦਸੰਬਰ ( ਗੁਰਭੇਜ ਸਿੰਘ ਚੌਹਾਨ )  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਨੇ ਪ੍ਰਾਈਸ ਕਮਿਸ਼ਨ ਵੱਲੋਂ ਕਣਕ ਦੀ ਕੀਮਤ ਨਾਂ ਵਧਾਉਣ ਦੀ ਸਿਫਾਰਸ਼ ਤੇ ਸਖਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਪ੍ਰਾਈਸ ਕਮਿਸ਼ਨ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਕੇ ਬਣਾਇਆ ਹੈ ਕਿ ਉਹ ਕਿਸਾਨ ਦੇ ਫਸਲ ਤੇ ਹੋਣ ਵਾਲੇ ਖਰਚਿਆਂ ਦਾ ਲੇਖਾ ਜੋਖਾ ਕਰਕੇ ਕਿਸਾਨ ਨੂੰ ਫਸਲ ਦਾ ਵਾਜਬ ਮੁੱਲ ਦਿਵਾਏ, ਪਰੰਤੂ ਇਹ ਕਮਿਸ਼ਨ ਆਪਣੀ ਕਿਸਾਨ ਪ੍ਰਤੀ ਵਫਾਦਾਰੀ ਨਿਭਾਉਣ ਦੀ ਬਜਾਏ ਖਪਤਕਾਰਾਂ ਦੇ ਹਿੱਤਾਂ ਦਾ ਪੱਖ ਪੂਰਕੇ ਆਉਣ ਵਾਲੀ ਕਣਕ ਦੀ ਫਸਲ ਦਾ ਭਾਅ ਨਾਂ ਵਧਾਉਣ ਦੀ ਸਿਫਾਰਸ਼ ਕਰ ਰਿਹਾ ਹੈ। ਜਦੋਂ ਕਿ ਖੇਤੀ ਨਾਲ ਸੰਬੰਧਤ ਖਰਚੇ, ਡੀਜ਼ਲ, ਖਾਦਾਂ, ਕੀਟਨਾਸ਼ਕਾਂ, ਮਜ਼ਦੂਰੀ, ਖੇਤੀ ਸੰਦਾਂ ਦੇ ਭਾਅ ਕਈ ਗੁਣਾ ਵਧ ਚੁੱਕੇ ਹਨ। ਸ: ਗੋਲੇਵਾਲਾ ਨੇ ਕਿਹਾ ਕਿ ਖਪਤਕਾਰਾਂ ਦਾ ਫਿਕਰ ਸਰਕਾਰ ਨੂੰ ਹੋਣਾ ਚਾਹੀਦਾ ਹੈ ਨਾਂ ਕਿ ਪ੍ਰਾਈਸ ਕਮਿਸ਼ਨ ਨੂੰ। ਪ੍ਰਾਈਸ ਕਮਿਸ਼ਨ ਦਾ ਕੰਮ ਖਰਚੇ ਦਾ ਲੇਖਾ ਜੋਖਾ ਕਰਕੇ ਵਾਜਬ ਮੁਨਾਫਾ ਰੱਖਕੇ ਭਾਅ ਨਿਸਚਿਤ ਕਰਨਾਂ ਹੈ। ਉਨ•ਾਂ ਕਿਹਾ ਕਿ ਇਕੱਲੀ ਕਣਕ ਦੇ ਭਾਅ ਵਧਣ ਨਾਲ ਹੀ  ਖਪਤਕਾਰਾਂ ਤੇ ਬੋਝ ਨਹੀਂ ਪੈਂਦਾ ਬਾਕੀ ਨਿੱਤ ਵਰਤੋਂ ਦੀਆਂ ਚੀਜ਼ਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਉਨ•ਾਂ ਨੂੰ ਵੀ ਠੱਲ• ਪੈਣੀ ਚਾਹੀਦੀ ਹੈ ਜਦੋਂ ਕਿ ਸਰਕਾਰ ਦੀ ਇਸਤੇ ਕੋਈ ਪਕੜ ਨਹੀਂ ਅਤੇ ਵਪਾਰੀ ਦੇ ਆਪਣੇ ਮਰਜ਼ੀ ਦੇ ਭਾਅ ਹਨ।  ਸ: ਗੋਲੇਵਾਲਾ ਨੇ ਕਿਹਾ ਕਿ ਖੇਤੀ ਮਾਹਿਰ ਡਾ ਸਵਾਮੀਨਾਥਨ ਦੀ ਰੀਪੋਰਟ ਅਨੁਸਾਰ ਕਿਸਾਨਾਂ ਨੂੰ ਅੱਜ ਤੱਕ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਦਿੱਤੇ ਗਏ ਅਤੇ ਕਿਸਾਨ ਜੱਥੇਬੰਦੀਆਂ ਲੰਮੇ ਸਮੇਂ ਤੋਂ ਇਸ ਸੰਬੰਧੀ ਸੰਘਰਸ਼ ਕਰਦੀਆਂ ਆ  ਰਹੀਆਂ ਹਨ ਪਰ ਅਜੇ ਤੱਕ ਕਿਸਾਨ ਦੇ ਆਮਦਨ ਖਰਚ ਦਾ ਭਾਅ ਦੇਣ ਸਮੇਂ ਕੋਈ ਖਿਆਲ ਨਹੀਂ ਰੱਖਿਆ ਗਿਆ। ਜਿਸ ਨਾਲ ਕਿਸਾਨੀ ਕਿੱਤੇ ਵਿਚ ਦਿਨੋ ਦਿਨ ਨਿਘਾਰ ਆਉਂਦਾ ਗਿਆ ਅਤੇ ਕਿਸਾਨ ਖੁਦਕਸ਼ੀਆਂ ਦੇ ਰਾਹ ਤੁਰ ਪਏ। ਮਾੜੀ ਆਰਥਿਕਤਾ ਕਾਰਨ ਪੰਜਾਬ ਦੇ ਹਜ਼ਾਰਾਂ ਕਿਸਾਨ ਖੁਦਕਸ਼ੀਆਂ ਕਰ ਚੁੱਕੇ ਹਨ ਜਦੋਂ ਕਿ ਸਰਕਾਰੀ ਅੰਕੜੇ ਘਟਾਕੇ ਗੱਲ ਕਰਦੇ ਹਨ। ਉਨ•ਾਂ ਕਿਹਾ ਕਿ ਕਿਸਾਨ ਕਦੇ ਵੀ ਕਿਸਾਨ ਮਾਰੂ ਫੈਸਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ । ਕਿਸਾਨ ਜੱਥੇਬੰਦੀਆਂ ਹੁਣ ਸੰਘਰਸ਼ ਦੇ ਰੌਂਅ ਵਿਚ ਹਨ ਅਤੇ ਕਣਕ ਦਾ ਵਾਜਬ ਭਾਅ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਦਿੱਲੀ ਨੂੰ ਘੇਰਨ ਦਾ ਪ੍ਰੋਗਾਮ ਉਲੀਕਿਆ ਹੈ।  ਇਸ ਮੌਕੇ ਉਨ•ਾਂ ਦੇ ਨਾਲ ਜਿਲ•ਾ ਪ੍ਰਧਾਨ ਬਲਵੀਰ ਸਿੰਘ, ਜਿਲ•ਾ ਮੀਤ  ਪ੍ਰਧਾਨ ਸਿਮਰਜੀਤ ਸਿੰਘ ਘੁੱਦੂਵਾਲਾ, ਜਿਲ•ਾ ਸਕੱਤਰ ਜਸਵਿੰਦਰ ਸਿੰਘ ਸੂਰਘੂਰੀ, ਜਿਲ•ਾ ਜਨਰਲ ਸਕੱਤਰ ਜਸਪਿੰਦਰ ਸਿੰਘ ਰੁਪੱਈਆਂ ਵਾਲਾ ਅਤੇ ਹੋਰ ਆਗੂ ਵੀ ਸਨ।

 

No comments: