ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜਥੇਬੰਦਕ ਸਕਤਰ ਕੁਲਦੀਪ ਸਿੰਘ ਭੋਗਲ ਅਤੇ ਦਿੱਲੀ ਕਮੇਟੀ ਮੇਮ੍ਬਰ ਰਵਿੰਦਰ ਸਿੰਘ ਖੁਰਾਨਾ ਨੇ ਹਰੀ ਨਗਰ ਵਿਖੇ ਗੁਰੂਦਵਾਰਾ ਰਾਮਗੜੀਆ ਸਭਾ ਦੇ ਲੰਗਰ ਹਾਲ ਵਿਖੇ 'ਸਾਈ ਸੰਧਿਯਾ ' ਦਾ ਪ੍ਰੋਗਰਾਮ ਕਿਸੇ ਪਰਿਵਾਰ ਵਲੋ ਕਰਵਾਉਣ ਦੀ ਕੋਸ਼ਿਸ ਕਰਨ ਦੀ ਸਖਤ ਸਬਦਾ ਵਿਚ ਨਿਖੇਦੀ ਕਰਦਿਆ ਕਿਹਾ ਕੀ ਗੁਰੂ ਘਰ ਵਿਚ ਰਹਤ ਮਰਿਯਾਦਾ ਨੂੰ ਕਾਯਮ ਰਖਣਾ ਹਰ ਪ੍ਰਬੰਧਕ ਦਾ ਫਰਜ ਹੈ ਤੇ ਉਹਨਾ ਦਾ ਫਰਜ ਬਣਦਾ ਹੈ ਕੀ ਗੁਰੂ ਘਰ ਦੇ ਹਾਲ ਨੂੰ ਬੂਕ ਕਰਨ ਤੋ ਪਹਲੇ ਓਹ ਏਸ ਗਲ ਦੀ ਪੂਰੀ ਜਾਣਕਾਰੀ ਲੈ ਲੇਣ ਕੀ ਓਥੇ ਕੀ ਪ੍ਰੋਗਰਾਮ ਹੋਣ ਵਾਲਾ ਹੈ ਕਿਓਕੀ ਗੁਰੂ ਘਰ ਵਿਚ ਕੋਈ ਐਸਾ ਕਮ ਪ੍ਰਵਾਨ ਨਹੀ ਕੀਤਾ ਜਾ ਸਕਦਾ ਜੋ ਕੀ ਰਹਤ ਮਰਯਾਦਾ ਦੇ ਉਲਟ ਹੋਇ ਪਰ ਗੁਰੂ ਮਹਾਰਾਜ ਦੀ ਕਿਰਪਾ ਅਤੇ ਕੁਝ ਪੰਥਦਰਦੀ ਜੱਥੇਬੰਦਿਆ ਦੇ ਵੀਰਾ ਦੇ ਯਤਨਾ ਸਦਕਾ ਗੁਰੂਦਵਾਰਾ ਸਾਹਿਬ ਵਿਖੇ ਸਮਯ ਸਿਰ ਏਸ ਪ੍ਰੋਗਰਾਮ ਨੂੰ ਰੋਕ ਦਿਤਾ ਗਿਆ ਪਰ ਦਿੱਲੀ ਕਮੇਟੀ ਤੇ ਕਾਬਿਜ ਸਰਨਾ ਦਲ ਨੇ ਏਸ ਮਸਲੇ ਨੂੰ ਵੀ ਅਕਾਲੀ ਦਲ ਦੇ ਸਿਰ ਤੇ ਮੜ੍ਹਨ ਦੀ ਕੋਝੀ ਕੋਸ਼ਿਸ਼ ਕਰਨੀ ਸੁਰੂ ਕਰ ਦਿਤੀ ਜਦੋਕਿ ਗੁਰੂਦਵਾਰਾ ਰਾਮਗੜੀਆ ਸਭਾ ਹਰੀ ਨਗਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੇਮ੍ਬਰ ਸਾਡੀ ਪਾਰਟੀ ਦਾ ਕਾਰ੍ਕੂਨ ਨਹੀ ਹੈ,ਪਰ ਕਿਓਕੀ ਸਰਨਾ ਦਲ ਨੂੰ ਪਤਾ ਹੈ ਕੀ ਦਿੱਲੀ ਵਿਚ ਕੋਈ ਉਹਨਾ ਦੇ ਨਾਕਾਬਿਲ ਨਿਜਾਮ ਨੂੰ ਹਟਾਉਣ ਦੀ ਤਾਕਤ ਰਖਦਾ ਹੈ ਤੇ ਓਹ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਏਸ ਵਾਸਤੇ ਅਗਰ ਉਹਨਾ ਦੇ ਧਰਮ ਪ੍ਰਚਾਰ ਦੇ ਨ੍ਕਾਬਿਲ 5 ਚੇਯਰ੍ਮੇਨਾ ਦੀ ਗਫਲਤ ਸਦਕਾ ਅਗਰ ਕੋਈਗਲਤ ਕਮ ਗੁਰਮਤ ਦੇ ਉਲਟ ਦਿੱਲੀ ਵਿਖੇ ਹੁੰਦਾ ਹੈ ਤੇ ਉਹਨਾ ਨੂੰ ਉਸਦਾ ਦੋਸ਼ੀ ਸਿਰਫ ਬਾਦਲ ਅਕਾਲੀ ਦਲ ਹੀ ਨਜਰ ਆਉਂਦਾ ਹੈ ਤੇ ਤਾ ਇਹਨਾ ਦੀ ਜਬਾਨ ਨੂੰ ਤਾਲੇ ਲਗ ਜਾਉਂਦੇ ਨੇ ਜਦੋ ਬਾਲਾ ਸਾਹਿਬ ਹੋਸਪਿਟਲ ਬੀ.ਐਲ .ਕਪੂਰ ਨੂੰ ਦੇਣ ਵਾਸਤੇ ਹਰਵਿੰਦਰ ਸਿੰਘ ਸਰਨਾ ਖੁਦ ਓਥੇ 'ਭੂਮੀ ਪੂਜਨ' ਦੇ ਨਾਮ ਤੇ ਹਵਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਦੋ ਇਲਾਕੇ ਦੀ ਜਾਗਰੂਕ ਸੰਗਤ ਇਹਨਾ ਦੀ ਏਸ ਗਲ ਦਾ ਵਿਰੋਧ ਕਰਦੀ ਹੈ ਤੇ ਓਥੇ ਪੂਲੀਸ ਦੀ ਲਾਠੀ ਤੇ ਗੋਲੀ ਸੰਗਤ ਤੇ ਚਲਦੀ ਹੈ ਤੇ ਰਾਜੋਰੀ ਗਾਰਡਨ ਸਿੰਘ ਸਭਾ ਦਾ ਪ੍ਰਧਾਨ ਤੇ ਸਰਨਾ ਦਲ ਦਾ ਵਡਾ ਹਿਮਾਯਤੀ ਮਨਮੋਹਨ ਸਿੰਘ ਕੋਛੜ ਜਦੋ ਕਾੰਗ੍ਰੇਸ ਦੇ ਏਕ ਵਡੇ ਮੰਤਰੀ ਦੇ ਪਰਵਾਰਿਕ ਭੋਗ ਸਮਾਗਮ ਦੋਰਾਨ ਗੁਰੂ ਘਰ ਵਿਖੇ ਹਵਨ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾ ਵੀ ਇਹਨਾ ਸਨ ਭਰਾਵਾ ਦੀ ਜੁਬਾਨ ਨਹੀ ਖੁਲਦੀ ! ਉਹ੍ਨਾ ਕਿਹਾ ਕੀ ਅਸੀਂ ਪੰਥਦਰਦੀ ਵੀਰਾ ਦਾ ਵੀ ਧੰਨਵਾਦ ਕਰਦੇ ਹਾ ਜਿਨ੍ਹਾ ਬੜੀ ਸੂਝ - ਬੁਝ ਏਸ ਮਸਲੇ ਨੂੰ ਹਲ ਵਲ ਟੋਰਯਿਆ ਤੇ ਨਾਲ ਹੀ ਸਰਨਾ ਦਲ ਦੇ ਆਗੂਆ ਨੂੰ ਬੇਨਤੀ ਕਰਦੇ ਹਾ ਕੀ ਉਹ ਏਸ ਮਸਲੇ ਤੇ ਸਿਯਾਸਤ ਨਾ ਕਰਨ ਤੇ ਅਸੀਂ ਸ੍ਰੀ ਅਕਾਲਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਵੀ ਬੇਨਤੀ ਕਰਦੇ ਹਾ ਕੀ ਏਸ ਮਸਲੇ ਦੀ ਪੜਤਾਲ ਕਰਨ ਵਾਸਤੇ ਏਕ ਪੜਤਾਲੀਆ ਕਮੇਟੀ ਬਣਾਈ ਜਾਏ ਤਾਕੀ ਏਸ ਮਸਲੇ ਦੇ ਅਸਲੀ ਸਾਜਿਸ੍ਕ੍ਰਤਾ ਨੂੰ ਸੰਗਤ ਦੇ ਮੁਹਰੇ ਬੇਨਕਾਬ ਕੀਤਾ ਜਾ ਸਕੇ ਕਿਓਕੀ ਸਾਨੂੰ ਏਸ ਗਲ ਦਾ ਇਲਮ ਹੈ ਕੀ ਇਹ ਸਭ ਏਕ ਸੋਚੀ ਸਮਝੀ ਸਾਜਿਸ ਤਹਤ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਨ ਵਸਤੇ ਕਿਸੇ ਸਰਾਰਤੀ ਅਨਸਰ ਨੇ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਹੈ !
|
No comments:
Post a Comment