ਸ਼੍ਰੀਨਗਰ 28 ਦਸੰਬਰ (ਪੀ. ਐਮ. ਆਈ.):- ਦੱਖਣੀ
ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਸ਼ੁੱਕਰਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ
ਵਿਚਕਾਰ ਭਿਆਨਕ ਮੁਠਭੇੜ ਜਾਰੀ ਹੈ। ਇਸ ਮੁਠਭੇੜ ਦੌਰਾਨ ਇਕ ਅੱਤਵਾਦੀ ਦੇ ਮਾਰੇ ਜਾਣ ਦੀ
ਖਬਰ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਇਕ ਗੁਪਤ
ਸੂਚਨਾ ਮਿਲਣ 'ਤੇ ਰਾਸ਼ਟਰੀ ਰਾਈਫਲਜ਼ ਅਤੇ ਪੁਲਸ ਨੇ ਪੁਲਵਾਮਾ ਦੇ ਚਾਂਦਗਾਮ ਅਸਥਾਨ
ਮੁਹੱਲਾ 'ਚ ਇਕ ਸੰਯੁਕਤ ਮੁਹਿੰਮ ਚਲਾਈ। ਸੁਰੱਖਿਆ ਬਲਾਂ ਦੇ ਉੱਥੇ ਪਹੁੰਚਦੇ ਹੀ ਉਨ੍ਹਾਂ
'ਤੇ ਅੱਤਵਾਦੀਆਂ ਨੇ ਸਵਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ
ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੰਦੇ ਹੋਏ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ।
|
No comments:
Post a Comment