ਚੇਨਈ- ਚੇਨਈ ਦੇ ਐੱਮ. ਏ. ਚਿੰਦਾਬਰਮ ਸਟੇਡੀਅਮ 'ਚ ਪਹਿਲੇ ਇਕ ਰੋਜ਼ਾ ਮੈਚ 'ਚ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਲੀਡ ਹਾਸਲ ਕਰ ਲਈ ਹੈ। ਪਾਕਿਸਤਾਨ ਵੱਲੋਂ ਨਾਸਿਰ ਜਮਸ਼ੇਦ ਨੇ ਸੈਂਕੜੇਦਾਰ ਪਾਰੀ ਖੇਡਦੇ ਹੋਏ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। 228 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਮਾੜੀ ਰਹੀ ਅਤੇ ਕਪਤਾਨ ਮੁਹੰਮਦ ਹਫੀਜ਼ ਬਿਨਾਂ ਖਾਤਾ ਖੋਲ੍ਹਿਆ ਬੋਲਡ ਹੋ ਗਿਆ। ਅਜ਼ਹਰ ਅਲੀ 9 ਦੌੜਾਂ ਬਣਾ ਕੇ ਆਊਟ ਹੋਇਆ। ਨਾਸਿਰ ਜਮਸ਼ੇਦ ਅਤੇ ਯੂਨਿਸ ਖਾਨ ਨੇ ਸੰਭਲ ਕੇ ਖੇਡਦੇ ਹੋਏ ਤੀਸਰੀ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਯੂਨਿਸ ਖਾਨ 58 ਦੌੜਾਂ ਬਣਾ ਕੇ ਆਊਟ ਹੋਇਆ। ਮਿਸਬਾਹ ਉਲ ਹੱਕ 16 ਦੌੜਾਂ ਬਣਾ ਕੇ ਆਊਟ ਹੋਇਆ। ਨਾਸਿਰ ਜਮਸ਼ੇਦ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਜੜ੍ਹਿਆ। ਨਾਸਿਰ ਜਮਸ਼ੇਦ ਨੇ 132 ਗੇਂਦਾਂ 'ਚ 101 ਦੌੜਾਂ ਦੀ ਪਾਰੀ ਖੇਡੀ। ਸ਼ੋਇਬ ਮਲਿਕ ਨੇ 34 ਦੌੜਾਂ ਦੀ ਮਹੱਵਪੂਰਨ ਪਾਰੀ ਖੇਡੀ। ਭਾਰਤ ਵੱਲੋਂ ਭੁਵਨੇਸ਼ਵਰ ਕੁਮਾਰ ਨੇ ਦੋ ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਅਤੇ ਅਸ਼ੋਕ ਡਿੰਡਾ ਨੇ ਇਕ-ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਵਰਿੰਦਰ ਸਹਿਵਾਗ ਨੂੰ ਚਾਰ ਦੌੜਾਂ ਦੇ ਨਿੱਜੀ ਸਕੋਰ 'ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਇਰਫਾਨ ਖਾਨ ਨੇ ਬੋਲਡ ਕੀਤਾ ਅਤੇ ਜੁਨੇਦ ਖਾਨ ਨੇ ਗੌਤਮ ਗੰਭੀਰ (8), ਵਿਰਾਟ ਕੋਹਲੀ (0) ਅਤੇ ਯੁਵਰਾਜ ਸਿੰਘ (2) ਨੂੰ ਬੋਲਡ ਕੀਤਾ। ਰੋਹਿਤ ਸ਼ਰਮਾ ਚਾਰ ਦੌੜਾਂ ਬਣਾ ਕੇ ਜੁਨੇਦ ਦੀ ਗੇਂਦ 'ਤੇ ਮੁਹੰਮਦ ਹਫੀਜ਼ ਹੱਥੋਂ ਕੈਚ ਆਊਟ ਹੋਇਆ। 29 ਦੌੜਾਂ 'ਤੇ ਪੰਜ ਵਿਕਟਾਂ ਗਵਾਉਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਣਾ ਨੇ ਭਾਰਤ ਨੂੰ ਸੰਕਟ ਦੀ ਘੜੀ 'ਚੋਂ ਕੱਢਿਆ। ਦੋਹਾਂ ਨੇ ਛੇਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਸੁਰੇਸ਼ ਰੈਣਾ 43 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਮਾਰਿਆ। ਧੋਨੀ ਨੇ 125 ਗੇਂਦਾਂ 'ਚ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 113 ਦੌੜਾਂ ਬਣਾਈਆਂ। ਆਰ. ਅਸ਼ਵਿਨ ਨੇ ਧੋਨੀ ਦਾ ਭਰਪੂਰ ਸਾਥ ਦਿੰਦੇ ਹੋਏ ਸੱਤਵੀਂ ਵਿਕਟ ਲਈ 125 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਅਸ਼ਵਿਨ ਨੇ 39 ਗੇਂਦਾਂ 'ਚ 31 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਵੱਲੋਂ ਜੁਨੇਦ ਖਾਨ ਨੇ 43 ਦੌੜਾਂ ਦੇ ਚਾਰ ਵਿਕਟਾਂ ਲਈਆਂ। ਮੁਹੰਮਦ ਇਰਫਾਨ ਅਤੇ ਮੁਹੰਮਦ ਹਫੀਜ਼ ਦੇ ਖਾਤੇ 'ਚ ਇਕ-ਇਕ ਵਿਕਟ ਗਈ।
ਸਕੋਰ ਬੋਰਡ
ਭਾਰਤ
ਗੌਤਮ ਗੰਭੀਰ  ਬੋਲਡ ਇਰਫਾਨ  08
ਵਰਿੰਦਰ ਸਹਿਵਾਗ  ਬੋਲਡ ਜੁਨੇਦ ਖਾਨ  04
ਵਿਰਾਟ ਕੋਹਲੀ  ਬੋਲਡ ਜੁਨੇਦ ਖਾਨ  00
ਯੁਵਰਾਜ ਸਿੰਘ  ਬੋਲਡ ਜੁਨੇਦ ਖਾਨ  02
ਰੋਹਿਤ ਸ਼ਰਮਾ  ਕੈ ਹਫੀਜ਼ ਬੋ ਜੁਨੇਦ ਖਾਨ  04
ਸੁਰੇਸ਼ ਰੈਣਾ  ਬੋਲਡ ਮੁਹੰਮਦ ਹਫੀਜ਼  43
ਮਹਿੰਦਰ ਸਿੰਘ ਧੋਨੀ  ਅਜੇਤੂ  113
ਰਵੀਚੰਦਰਨ ਅਸ਼ਵਿਨ  ਅਜੇਤੂ  31
ਵਾਧੂ :  22
ਕੁੱਲ ਜੋੜ : 50 ਓਵਰਾਂ 'ਚ  6/227
ਵਿਕਟ ਪਤਨ : 1-17, 2-17, 3-19, 4-20, 5-29, 6-102
ਗੇਂਦਬਾਜ਼ੀ :  ਮੁਹੰਮਦ ਇਰਫਾਨ (9-2-58-1), ਜੁਨੇਦ ਖਾਨ (9-1-43-4), ਉਮਰ ਗੁੱਲ (8-0-38-0), ਸਈਦ ਅਜ਼ਮਲ (10-1-42-0), ਮੁਹੰਮਦ ਹਫੀਜ਼ (10-2-26-1)
ਪਾਕਿਸਤਾਨ
ਮੁਹੰਮਦ ਹਫੀਜ਼  ਬੋਲਡ ਭੁਵਨੇਸ਼ਵਰ  00
ਨਾਸਿਰ ਜਮਸ਼ੇਦ  ਅਜੇਤੂ  101
ਅਜ਼ਹਰ ਅਲੀ  ਕੈਚ ਰੋਹਿਤ ਸ਼ਰਮਾ ਬੋ ਭੁਵਨੇਸ਼ਵਰ  09
ਯੁਨਿਸ ਖਾਨ ਕੈਚ ਅਸ਼ਵਿਨ ਬੋ ਡਿੰਡਾ  58
ਮਿਸਬਾਹ ਉਲ ਹੱਕ  ਬੋਲਡ ਇਸ਼ਾਂਤ ਸ਼ਰਮਾ 09
ਸ਼ੋਇਬ ਮਲਿਕ  ਅਜੇਤੂ  34
ਵਾਧੂ :  8
ਕੁੱਲ ਜੋੜ :  48.1 ਓਵਰ 'ਚ  4/228
ਵਿਕਟ ਪਤਨ : 1-0, 2-21, 3-133, 4-172
ਗੇਂਦਬਾਜ਼ੀ : ਭੁਵਨੇਸ਼ਵਰ ਕੁਮਾਰ (9-3-27-2), ਇਸ਼ਾਂਤ ਸ਼ਰਮਾ (10-0-39-1), ਅਸ਼ੋਕ ਡਿੰਡਾ (9.1-0-45-1), ਅਸ਼ਵਿਨ (10-0-34-0) ਯੁਵਰਾਜ ਸਿੰਘ (5-0-33-0)