ਲੁਧਿਆਣਾ 30 ਦਸੰਬਰ (ਪੀ. ਐਮ. ਆਈ.):- ਜ਼ਿਲਾ
ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਵਿੱਦਿਆ ਸਾਗਰ ਨੇ ਦੱਸਿਆ ਕਿ ਲੁਧਿਆਣਾ ਮੱਛੀ
ਪਾਲਣ ਦੇ ਕਿੱਤੇ ਵਿਚ ਪੰਜਾਬ ਦਾ ਮੋਹਰੀ ਜ਼ਿਲਾ ਹੈ। ਇਸ ਵਿੱਤੀ ਸਾਲ ਦੌਰਾਨ 913
ਹੈਕਟੇਅਰ ਰਕਬੇ ਵਿਚੋਂ 4840 ਟਨ ਮੱਛੀ ਪੈਦਾ ਕਰਨ ਦੇ ਟੀਚੇ ਵਿਚ 30 ਨਵੰਬਰ ਤੱਕ 789
ਹੈਕਟੇਅਰ ਰਕਬੇ 'ਤੇ 3479 ਟਨ ਮੱਛੀ ਦੀ ਪੈਦਾਵਾਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ
ਕਿ ਮੱਛੀ ਪਾਲਕਾਂ ਨੂੰ 50 ਲੱਖ ਰੁਪਏ ਦੇ ਬੈਂਕ ਕਰਜ਼ੇ ਦੇਣ ਦੇ ਮਿੱਥੇ ਟੀਚੇ 'ਚੋਂ 33
ਲੱਖ ਰੁਪਏ ਦੇ ਕਰਜ਼ੇ ਮੱਛੀ ਪਾਲਕਾਂ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਵਿੱਤੀ
ਸਾਲ ਦੌਰਾਨ 265 ਵਿਅਕਤੀਆਂ ਨੂੰ 5 ਦਿਨਾ ਸਿਖਲਾਈ ਦੇਣ ਦਾ ਟੀਚਾ ਹੈ, ਜਿਸ ਵਿਚੋਂ 196
ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਇਸੇ ਤਰ੍ਹਾਂ 1825 ਵਿਅਕਤੀਆਂ ਨੂੰ 1
ਰੋਜ਼ਾ ਸਿਖਲਾਈ ਦੇਣ ਦੇ ਮਿੱਥੇ ਟੀਚੇ ਵਿਚੋਂ ਹੁਣ ਤੱਕ 1271 ਵਿਅਕਤੀ ਸਿਖਲਾਈ ਲੈ
ਚੁੱਕੇ ਹਨ। ਸਹਾਇਕ ਡਾਇਰੈਕਟਰ ਵਿੱਦਿਆ ਸਾਗਰ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ
ਰਵਾਇਤੀ ਖੇਤੀਬਾੜੀ ਦੇ ਬਦਲ ਵਜੋਂ ਢੁੱਕਵਾਂ ਤੇ ਲਾਹੇਵੰਦ ਕਿੱਤਾ ਸਾਬਿਤ ਹੋਇਆ ਹੈ ਅਤੇ
ਲਗਭਗ 12 ਹਜ਼ਾਰ ਵਿਅਕਤੀਆਂ ਲਈ ਸਿੱਧੇ ਅਤੇ ਅਸਿੱਧੇ ਤੌਰ 'ਤੇ ਰੋਜ਼ਗਾਰ ਦਾ ਸਾਧਨ ਹੈ।
ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਪਿੰਡ ਮੋਹੀ ਵਿਖੇ ਸਰਕਾਰੀ ਮੱਛੀ ਪੂੰਗ ਫ਼ਾਰਮ ਹੈ ਅਤੇ
ਚਾਲੂ ਵਿੱਤੀ ਸਾਲ ਦੌਰਾਨ ਇਸ ਫ਼ਾਰਮ ਤੋਂ 23.44 ਲੱਖ ਵਧੀਆ ਕੁਆਲਿਟੀ ਦਾ ਮੱਛੀ ਪੂੰਗ
ਰਿਆਇਤੀ ਦਰਾਂ 'ਤੇ ਮੱਛੀ ਕਾਸ਼ਤਕਾਰਾਂ ਨੂੰ ਸਪਲਾਈ ਕੀਤਾ ਜਾ ਚੁੱਕਾ ਹੈ। ਉਨ੍ਹਾਂ
ਦੱਸਿਆ ਕਿ ਜ਼ਿਲੇ ਦੇ 3 ਮੱਛੀ ਕਾਸ਼ਤਕਾਰਾਂ ਰਾਜਵਿੰਦਰਪਾਲ ਸਿੰਘ ਪਿੰਡ ਮੰਡਿਆਣੀ ਨੂੰ
ਜਗਜੀਵਨ ਰਾਮ ਸਨਮਾਨ, ਕੰਵਲਜੀਤ ਸਿੰਘ ਸਿੱਧੂ ਨੂੰ ਮਤੱਸਿਆ ਸ੍ਰੀ ਅਤੇ ਦਰਸ਼ਨ ਸਿੰਘ ਪਿੰਡ
ਹਯਾਤਪੁਰਾ ਨੂੰ ਜਗਜੀਵਨ ਰਾਮ ਸਨਮਾਨ ਨਾਲ ਮੱਛੀ ਪਾਲਣ ਦੇ ਕਿੱਤੇ ਵਿਚ ਵਿਲੱਖਣ ਯੋਗਦਾਨ
ਦੇਣ ਲਈ ਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਗਿਆ।
|
No comments:
Post a Comment