ਜੀ ਐਸ ਸੀ ਫੋਟੋ |
ਫ਼ਰੀਦਕੋਟ, 29 ਨਵੰਬਰ (ਗੁਰਭੇਜ ਸਿੰਘ ਚੌਹਾਨ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜ•ੇ ਨੂੰ ਸਮਰਪਿਤ, ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਵੱਲੋਂ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਮੰਦਬੁੱਧੀ, ਬੋਲੇ ਅਤੇ ਨੇਤਰ ਹੀਣ ਸਕੂਲ ਦੇ 75 ਵਿਦਿਆਰਥੀਆਂ ਅਤੇ ਇੱਥੇ ਹੀ ਚੱਲ ਰਹੇ ਬਿਰਧ ਆਸ਼ਰਮ ਵਿਚ ਰਹਿ ਰਹੇ 10 ਬਜ਼ੁਰਗਾਂ ਨੂੰ ਫਲ ਅਤੇ ਦੁੱਧ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਉਪਰੰਤ ਸਿਵਲ ਹਸਪਤਾਲ, ਗੁਰੂ ਗੋਬਿੰਦ ਸਿੰੰਘ ਮੈਡੀਕਲ ਹਸਪਤਾਲ ਦੇ ਮਰੀਜਾਂ ਨੂੰ ਸੇਬ,ਕੇਲੇ ਅਤੇ ਦੁੱਧ ਦਾ ਲੰਗਰ ਵਰਤਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮੱਘਰ ਸਿੰਘ ਨੇ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ• ਦੀ ਵਧਾਈ ਦਿੱਤੀ। ਜਿਲਾ• ਰੈਡ ਕਰਾਸ ਦੇ ਸਕੱਤਰ ਸ੍ਰੀ ਰੋਸ਼ਨ ਲਾਲ ਗੋਇਲ ਨੇ ਸੁਸਾਇਟੀ ਦੇ ਸਮੂਹ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਮੰਦਬੁੱਧੀ ਅਤੇ ਨੇਤਰ ਹੀਣ ਵਿਦਿਆਰਥੀਆਂ ਦੇ ਚਲ ਰਹੇ ਸਕੂਲ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ 'ਤੇ ਡਾ. ਮਨਜੀਤ ਸਿੰਘ, ਮਲੂਕ ਸਿੰੰਘ ਸੰਧੂ ਸੀਨੀ:ਮੀਤ ਪ੍ਰਧਾਨ, ਰਾਜਿੰਦਰ ਸਿੰੰਘ ਬਰਾੜ ਮੀਤ ਪ੍ਰਧਾਨ, ਸ਼ਿਵਜੀਤ ਸਿੰਘ ਖਾਲਸਾ, ਗੁਰਭੇਜ ਸਿੰਘ ਚੌਹਾਨ ਪ੍ਰੈਸ ਸਕੱਤਰ, ਇੰਦਰਜੀਤ ਸਿੰਘ ਟਹਿਣਾ, ਸੁਰਜੀਤ ਸਿੰਘ, ਥਾਨਾ ਸਿੰਘ ਪਹਿਲੂਵਾਲਾ, ਕਰਮ ਸਿੰਘ ਜੋਗੀ, ਬਾਬੂ ਸਿੰਘ ਬਰਾੜ ਸ਼ਾਮਿਲ ਹੋਏ।
No comments:
Post a Comment