ਭਾਵਨਗਰ 8 ਦਸੰਬਰ (ਪੀ. ਐਮ. ਆਈ.):-
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਵਨਗਰ ਜਿਲ੍ਹੇ 'ਚ ਇੱਕ
ਚੌਣ ਸਭਾ ਨੂੰ ਸੰਬੋਧਿਤ ਕੀਤਾ । ਮੋਦੀ ਦੇ ਭਾਸ਼ਣ ਦਿੰਦੇ ਸਮੇਂ ਇੱਕ ਦਲਿਤ ਨੌਜਵਾਨ
ਸਭਾ ਵਿੱਚ ਖੜਾ ਹੋ ਗਿਆ ਅਤੇ ਨਾਰੇ ਲਗਾਉਣ ਲਗਾ...'ਥਾਨਗੜ ਹੱਤਿਆ ਕਾਂਡ ਦਾ ਜਵਾਬ
ਦੋ...ਜਵਾਬ ਦੋ' ।ਨੌਜਵਾਨ
ਦੀ ਇਸ ਹਰਕੱਤ ਤੋਂ ਸਭਾ ਵਿੱਚ ਮੌਜੂਦ ਲੋਕ ਅਤੇ ਖੁਦ ਮੋਦੀ ਵੀ ਭੜਕ ਉੱਠੇ । ਮੋਦੀ ਇਸ
ਤੋਂ ਪਹਿਲਾ ਇਸ ਬੰਦੇ ਨੂੰ ਕੋਈ ਜਵਾਬ ਦਿੰਦਾ ਕਿ ਮੋਦੀ ਦੇ ਸਮਰਥਕ ਅਤੇ ਸੁਰੱਖਿਆ
ਕਰਮਚਰੀਆਂ ਨੇ ਵਿਰੋਧ ਪ੍ਰਦਸ਼ਨ ਕਰ ਰਹੇ ਨੌਜਵਾਨ ਨੂੰ ਫੜ ਕੇ ਸਭਾ ਤੋਂ ਬਾਹਰ ਕਰ ਦਿੱਤਾ
। ਮੋਦੀ ਨੇ ਆਪਣੇ ਭਾਸ਼ਣ ਵਿੱਚ ਗੱਲ ਬਦਲੀ ਅਤੇ ਕਿਹਾ , ਚਲੋਂ ਚੰਗਾ ਹੈ ਇਸ ਵਿਧਾਨਸਭਾ
ਖੇਤਰ ਵਿੱਚ ਮੇਰਾ ਵਿਰੋਧ ਕਰਣ ਲਈ ਕਾਂਗਰਸੀ ਨੇਤਾ ਨੂੰ ਕੋਈ ਤਾਂ ਮਿਲਿਆ ।ਜਦੋਂ
ਕਿ ਇਹ ਦਲਿਤ ਨੌਜਵਾਨ ਥਾਨਗੜ ਵਿੱਚ 21 ਸਿਤੰਬਰ ਨੂੰ ਲੱਗੇ ਮੇਲਾ ਹੱਤਿਆ ਕਾਂਡ ਦੇ ਲਈ
ਨਾਰੇ ਲਾ ਰਿਹਾ ਸੀ। ਇਸ ਮੇਲੇ ਵਿੱਚ ਦੋ ਗੁਟਾਂ ਵਿੱਚ ਵਿਵਾਦ ਹੋਇਆ ਸੀ । ਜਿਸ ਨੂੰ ਕਾਬੂ
ਕਰਨ ਲਈ ਪੁਲਸ ਨੂੰ ਫਾਇਰਿੰਗ ਕਰਨੀ ਪਈ । ਇਸ ਵਿੱਚ ਇੱਕ ਦੀ ਮੌਤ ਹੋ ਗਈ । ਰਾਤ ਭਰ
ਕਸਬੇ ਵਿੱਚ ਤਨਾਵ ਰਿਹਾ । ਐਤਵਾਰ ਦੁਪਹਿਰ ਨੂੰ ਫਿਰ ਇਸ ਗੁੱਟ ਦੇ ਲੋਕ ਭੜਕ ਗਏ ।
ਪੁਲਸ ਨੂੰ ਫਿਰ ਫਾਇਰਿੰਗ ਕਰਨੀ ਪਈ । ਇਸ ਵਿੱਚ ਦੋ ਦਲਿਤਾਂ ਦੀ ਮੌਤ ਹੋ ਗਈ ਸੀ ।
|
No comments:
Post a Comment