ਵਾਸ਼ਿੰਗਟਨ 30 ਦਸੰਬਰ (ਪੀ. ਐਮ. ਆਈ.):- ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਦੀ ਇਕ ਅਦਾਲਤ ਵਿਚ ਉਨ੍ਹਾਂ ਦੇ ਖਿਲਾਫ
ਦਰਜ ਮਨੁੱਖੀ ਅਧਿਕਾਰਾਂ ਦੇ ਉਲੰਘਣ ਦਾ ਮਾਮਲਾ ਖਾਰਜ ਕਰਵਾਉਣਾ ਚਾਹੁੰਦੇ ਹਨ। ਉਹ ਉਨ੍ਹਾਂ
ਨੂੰ ਅਦਾਲਤ ਵੱਲੋਂ ਸੰਮਨ ਮਿਲਣ ਦੇ ਆਧਾਰ 'ਤੇ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ।ਬਾਦਲ
ਦੇ ਖਿਲਾਫ ਦਰਜ ਇਸ ਮੁਕੱਦਮੇ ਨੂੰ ਖਾਰਜ ਕਰਵਾਉਣ ਦੇ ਸਮਰਥਨ ਵਿਚ ਅਟਾਰਨੀ ਜਨਰਲ ਮਿਸ਼ੇਲ
ਜੈਕਬਸ ਨੇ ਕਿਹਾ ਕਿ ਸਪੱਸ਼ਟ ਅਤੇ ਠੋਸ ਸਬੂਤ ਪੇਸ਼ ਕੀਤਾ ਗਿਆ ਹੈ ਕਿ ਬਾਦਲ ਦਾ ਇਸ ਵਿਚ
ਕੋਈ ਲੈਣਾ-ਦੇਣਾ ਨਹੀਂ ਹੈ, ਇਸ ਲਈ ਮਮਲੇ ਨੂੰ ਖਾਰਜ ਕੀਤਾ ਜਾਣਾ ਚਾਹੀਦਾ ਹੈ।ਅਦਾਲਤ
ਵਿਚ ਨਿਊਯਾਰਕ ਦੇ ਸਿੱਖ ਸੰਗਠਨ 'ਸਿੱਖ ਫਾਰ ਜਸਟਿਸ' ਨੇ ਬਾਦਲ ਦੇ ਖਿਲਾਫ ਇਕ ਮਾਮਲਾ
ਦਰਜ ਕਰਵਾਇਆ ਹੈ ਕਿ ਉਨ੍ਹਾਂ ਨੇ ਪੁਲਸ ਨੂੰ ਆਦੇਸ਼ ਦਿੱਤਾ ਸੀ, ਜਿਸ ਨੇ ਕਥਿਤ ਤੌਰ 'ਤੇ
ਪੰਜਾਬ ਵਿਚ ਸਿੱਖਾਂ 'ਤੇ ਜ਼ੁਲਮ ਕੀਤੇ ਅਤੇ ਤੰਗ ਕੀਤਾ।ਦੂਜੇ
ਪਾਸੇ ਸਪੈਸ਼ਲ ਏਜੰਟਾਂ ਮਾਰਟਿਨ ਓ ਟੂਲੇ ਅਤੇ ਡੇਵਿਡ ਸਕਾਰਲੇਟ ਦੇ ਸਹੁੰ ਪੱਤਰਾਂ
ਮੁਤਾਬਕ 9 ਅਗਸਤ 2012 ਨੂੰ ਬਾਦਲ ਓਕ ਕ੍ਰੀਕ ਹਾਈ ਸਕੂਲ ਜਾਂ ਵਿਸਕਾਨਸਿਨ ਵਿਚ ਨਹੀਂ ਸਨ।
ਦੋਹਾਂ ਏਜੰਟਾਂ ਨੂੰ ਅਗਸਤ 2012 ਵਿਚ ਬਾਦਲ ਦੀ ਸੁਰੱਖਿਆ ਜਾਣਕਾਰੀ ਲਈ ਤਾਇਨਾਤ ਕੀਤਾ
ਗਿਆ ਸੀ।ਬਾਦਲ
ਓਕ ਕ੍ਰੀਕ ਗੁਰਦੁਆਰਾ ਗੋਲੀਕਾਂਡ ਦੇ ਕੁਝ ਸਮੇਂ ਬਾਅਦ ਹੀ ਅਮਰੀਕਾ ਪਹੁੰਚੇ ਸਨ। ਸੰਗਠਨ
ਦੇ ਮੁਤਾਬਕ ਜਦੋਂ ਬਾਦਲ ਨੂੰ ਅਮਰੀਕੀ ਅਦਾਲਤ ਨੇ ਸੰਮਨ ਭੇਜੇ ਤਾਂ ਉਹ ਸ਼ਾਮ 4.50 ਵਜੇ
ਮਿਲਵਾਕੀ ਦੇ ਬੋਈਲਟਰ ਸੁਪਰਸਟੋਰ ਵਿਚ ਸਨ। ਵੈਸੇ ਸੰਗਠਨ ਨੇ ਕਿਹਾ ਹੈ ਕਿ ਉਹ ਬਾਦਲ ਦੇ
ਖਿਲਾਫ ਮਾਮਲਾ ਜਾਰੀ ਰੱਖਣ ਦੇ ਪ੍ਰਤੀ ਯਕੀਨੀ ਹੈ ਅਤੇ ਉਸ ਨੇ ਅਮਰੀਕੀ ਸੰਘੀ ਅਦਾਲਤ
ਵੱਲੋਂ ਬਾਦਲ ਦੇ ਖਿਲਾਫ ਜਾਰੀ ਸੰਮਨ ਹੋਗਕਨਵੈਂਸ਼ਨ ਦੇ ਤਹਿਤ ਭਾਰਤ ਭੇਜ ਦਿੱਤੇ ਗਏ ਹਨ।
|
No comments:
Post a Comment