jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 6 December 2012

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਰੀ ਦੀਵਾਨ ਸਜਾਏ ਗਏ

www.sabblok.blogspot.com

ਨਕੋਦਰ, (ਟੋਨੀ/ਬਿੱਟੂ )-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਭਾਰੀ ਦੀਵਾਨ ਸਜਾਏ ਗਏ। 20 ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਪੰਥ ਪ੍ਰਸਿੱਧ ਰਾਗੀ ਜਥਾ ਭਾਈ ਦਰਸ਼ਨ ਸਿੰਘ ਕੋਮਲ ਤੇ ਸਾਥੀਆਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਰਸਭਿੰਨਾ ਕੀਰਤਨ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਫਿਲਾਸਫੀ ਸਬੰਧੀ ਗਿਆਨ ਭਰਪੂਰ ਵਿਆਖਿਆ ਵੀ ਕੀਤੀ। ਸੰਗਤਾਂ ਵਿਚ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਿੰਘ ਸਭਾ ਦੇ ਪ੍ਰਧਾਨ ਗੁਰਬਚਨ ਸਿੰਘ ਧੀਮਾਨ, ਅਜੀਤਪਾਲ ਸਿੰਘ ਸੀ: ਮੀਤ ਪ੍ਰਧਾਨ, ਹਰਭਜਨ ਸਿੰਘ ਕਲਸੀ ਜਨਰਲ ਸਕੱਤਰ, ਵਿੱਤ ਸਕੱਤਰ ਭੁਪਿੰਦਰ ਸਿੰਘ ਚੱਢਾ, ਭਗਵਾਨ ਸਿੰਘ ਪਰੂਥੀ (ਕੌਂਸਲਰ), ਜੋਗਿੰਦਰ ਸਿੰਘ ਗਿੱਲ ਕੌਂਸਲਰ, ਹਰਵਿੰਦਰ ਸਿੰਘ ਸਰੀਂਹ, ਗੁਰਦੇਵ ਸਿੰਘ ਜੰਡੂ, ਜ: ਪ੍ਰੀਤਮ ਸਿੰਘ ਗਾਂਧਰਾ, ਮਾਸਟਰ ਸੁਜਾਨ ਸਿੰਘ, ਅਵਤਾਰ ਸਿੰਘ ਅਨੇਜਾ ਤੇ ਸਵਰਨ ਸਿੰਘ ਸੰਘਾ ਹਾਜ਼ਰ ਸਨ।

No comments: