ਧੋਨੀ ਨੇ ਇਕ ਰੋਜ਼ਾ 'ਚ 7,000 ਦੌੜਾਂ ਪੂਰੀਆਂ ਕੀਤੀਆਂ
ਚੇਨਈ-
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਪਾਕਿਸਤਾਨ ਦੇ ਖਿਲਾਫ ਪਹਿਲੇ ਇਕ ਰੋਜ਼ਾ
ਮੈਚ 'ਚ ਆਪਣੇ ਇਕ ਰੋਜ਼ਾ ਕ੍ਰਿਕਟ ਕੈਰੀਅਰ 'ਚ 7,000 ਦੌੜਾਂ ਪੂਰੀਆਂ ਕੀਤੀਆਂ। ਧੋਨੀ ਨੇ
ਅਜੇਤੂ 113 ਦੌੜਾਂ ਬਣਾ ਕੇ ਆਪਣੇ ਇਕ ਰੋਜ਼ਾ ਕੈਰੀਅਰ ਦਾ ਅੱਠਵਾਂ ਸੈਂਕੜਾ ਮਾਰਿਆ।
ਧੋਨੀ ਦੇ ਨਾਂ 212 ਮੈਚਾਂ ਦੀਆਂ 189 ਪਾਰੀਆਂ 'ਚ 7021 ਦੌੜਾਂ ਹਨ। ਧੋਨੀ ਭਾਰਤ ਵੱਲੋਂ
ਇਕ ਰੋਜ਼ਾ 'ਚ 7,000 ਦੌੜਾਂ ਪੂਰੀਆਂ ਕਰਨ ਵਾਲੇ ਸੱਤਵੇਂ ਖਿਡਾਰੀ ਬਣ ਗਏ ਹਨ। ਸਚਿਨ
ਤੇਂਦੁਲਕਰ, ਸੌਰਵ ਗਾਂਗੁਲੀ, ਰਾਹੁਲ ਦ੍ਰਾਵਿੜ, ਮੁਹੰਮਦ ਅਜ਼ਹਰੂਦੀਨ, ਵਰਿੰਦਰ ਸਹਿਵਾਗ
ਅਤੇ ਯੁਵਰਾਜ ਸਿੰਘ ਉਹ ਕ੍ਰਿਕਟਰ ਹਨ ਜਿਹੜੇ ਸੱਤ ਹਜ਼ਾਰ ਤੋਂ ਵੱਧ ਦੌੜਾਂ ਬਣਾ ਚੁੱਕੇ
ਹਨ। ਧੋਨੀ ਨੇ ਚੌਕਾ ਲਗਾ ਕੇ ਆਪਣੀਆਂ 7,000 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।
No comments:
Post a Comment