ਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚਿਆ ਦਸ ਹਜ਼ਾਰੀ ਸੰਗਾਕਾਰਾ
ਮੈਲਬੌਰਨ(PTI)-
ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਾਕਾਰਾ ਟੈਸਟ ਕ੍ਰਿਕਟ 'ਚ ਦਸ ਹਜ਼ਾਰ ਦੌੜਾਂ
ਬਣਾਉਣ ਵਾਲੇ ਖਿਡਾਰੀਆਂ ਦੇ ਵਿਸ਼ੇਸ਼ ਕਲੱਬ 'ਚ ਭਾਰਤ ਦੇ ਸਚਿਨ ਤੇਂਦੁਲਕਰ ਅਤੇ ਵੈਸਟਇੰਡੀਜ਼
ਦੇ ਬਰਾਇਨ ਲਾਰਾ ਦੀ ਬਰਾਬਰੀ 'ਤੇ ਪਹੁੰਚ ਗਿਆ ਹੈ। ਆਈ. ਸੀ. ਸੀ. ਕ੍ਰਿਕਟਰ ਆਫ ਦੀ
ਯੀਅਰ ਸੰਗਾਕਾਰਾ ਨੇ ਆਸਟਰੇਲੀਆ ਦੇ ਖਿਲਾਫ ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ 58 ਦੌੜਾਂ
ਦੀ ਪਾਰੀ ਦੌਰਾਨ ਇਹ ਉਪਲੱਬਧੀ ਆਪਣੇ ਨਾਂ ਕੀਤੀ। ਸੰਗਾਕਾਰਾ ਆਪਣੇ 115ਵੇਂ ਟੈਸਟ ਦੀ
195ਵੀਂ ਪਾਰੀ 'ਚ ਇਸ ਅੰਕੜੇ ਤੱਕ ਪਹੁੰਚਿਆ ਹੈ। ਸੰਗਾਕਾਰਾ ਸਭ ਤੋਂ ਤੇਜ਼ ਦਸ ਹਜ਼ਾਰ
ਦੌੜਾਂ ਪੂਰੀਆਂ ਕਰਨ 'ਚ ਸਚਿਨ ਅਤੇ ਲਾਰਾ ਦੀ ਬਰਾਬਰੀ 'ਤੇ ਪਹੁੰਚ ਗਿਆ ਹੈ। ਤਿੰਨੇ
ਬੱਲੇਬਾਜ਼ਾਂ ਨੇ ਆਪਣੀ 195ਵੀਂ ਪਾਰੀ 'ਚ ਇਹ ਅੰਕੜਾ ਛੂਹਿਆ ਹੈ। ਹਾਲਾਂਕਿ ਇਸ ਅੰਕੜੇ ਲਈ
ਲਾਰਾ ਨੇ 111 ਟੈਸਟ, ਸੰਗਾਕਾਰਾ ਨੇ 115 ਟੈਸਟ ਅਤੇ ਸਚਿਨ ਨੇ 122 ਟੈਸਟ ਮੈਚ ਖੇਡੇ
ਹਨ। ਸੰਗਾਕਾਰਾ ਨੇ ਦਸ ਹਜ਼ਾਰ ਦੌੜਾਂ ਪੂਰੀਆਂ ਕਰਨ 'ਚ 12 ਸਾਲ 159 ਦਿਨ ਦਾ ਸਮਾਂ
ਲਗਾਇਆ ਹੈ ਅਤੇ ਇਸ ਲਿਹਾਜ਼ ਨਾਲ ਉਹ ਭਾਰਤ ਦੇ ਰਾਹੁਲ ਦ੍ਰਾਵਿੜ ਤੋਂ ਬਾਅਦ ਦੂਸਰਾ ਸਭ
ਤੋਂ ਤੇਜ਼ ਬੱਲੇਬਾਜ਼ ਹੈ। ਦ੍ਰਾਵਿੜ ਨੇ 11 ਸਾਲ 280 ਦਿਨਾਂ 'ਚ ਇਹ ਅੰਕੜਾ ਛੂਹਿਆ ਸੀ।
ਲਾਰਾ ਨੇ 13 ਸਾਲ 150 ਦਿਨ ਅਤੇ ਸਚਿਨ ਨੇ 15 ਸਾਲ 121 ਦਿਨਾਂ 'ਚ ਦਸ ਹਜ਼ਾਰ ਦੌੜਾਂ
ਪੂਰੀਆਂ ਕੀਤੀਆਂ ਸਨ।
No comments:
Post a Comment