jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 8 December 2012

ਤੀਸਰਾ ਵਿਸ਼ਵ ਕੱਪ ਕਬੱਡੀ 2012-ਇੰਗਲੈਂਡ ਨੂੰ ਹਰਾ ਕੇ ਭਾਰਤ ਵੱਲੋਂ ਜੇਤੂ ਮਹਿੰਮ ਦਾ ਆਗਾਜ਼

www.sabblok.blogspot.com

  •  ਮਹਿਲਾ ਵਰਗ ਵਿੱਚ ਡੈਨਮਾਰਕ ਵੱਲੋਂ ਧਮਾਕੇਦਾਰ ਸ਼ੁਰੂਆਤ
  • ਪੁਰਸ਼ ਵਰਗ ਵਿੱਚ ਵੀ ਡੈਨਮਾਰਕ ਨੇ ਖੋਲ੍ਹਿਆ ਖਾਤਾ
  • ਮੁੱਖ ਮੰਤਰੀ ਵੱਲੋਂ ਦੋਦਾ ਵਿਖੇ ਕਬੱਡੀ ਮੁਕਾਬਲਿਆਂ ਦਾ ਉਦਘਾਟਟਨ
  • ਸੁਖਬੀਰ ਸਿੰਘ ਬਾਦਲ ਵੱਲੋਂ ਮਹਿਲਾ ਵਿਸ਼ਵ ਕੱਪ ਦਾ ਉਦਘਾਟਨ
  • ਡੈਨਿਸ਼ ਜਾਫੀ ਟਰੇਸਾ ਨੇ 17 ਜੱਫੇ ਲਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ
  • ਦਰਸ਼ਕਾਂ ਦੇ ਭਾਰੀ ਇਕੱਠ ਨੇ ਮਾਣਿਆ ਕਬੱਡੀ ਮੈਚਾਂ ਦਾ ਆਨੰਦ
ਦੋਦਾ (ਸ੍ਰੀ ਮੁਕਤਸਰ ਸਾਹਿਬ), 5 ਦਸੰਬਰ - ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਧਰਤੀ ਦੇ ਪਿੰਡ ਦੋਦਾ ਦੇ ਖੇਡ ਸਟੇਡੀਅਮ ਵਿਖੇ ਅੱਜ ਅੱਜ ਭਾਰਤੀ ਪੁਰਸ਼ ਕਬੱਡੀ ਟੀਮ ਨੇ ਇੰਗਲੈਂਡ ਨੂੰ 57-28 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਜੇਤੂ ਆਗਾਜ਼ ਕੀਤਾ ਗਿਆਪੁਰਸ਼ ਵਰਗ ਦੇ ਦੂਜੇ ਮੈਚ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਡੈਨਮਾਰਕ ਨੇ ਅਫਗਾਨਸਿਤਾਨ ਨੂੰ 55-33 ਨਾਲ ਹਰਾ ਕੇ ਆਪਣਾ ਖਾਤਾ ਖੋਲ੍ਹਿਆਮਹਿਲਾ ਵਰਗ ਦੇ ਉਦਘਾਟਨੀ ਮੈਚ ਵਿੱਚ ਡੈਨਮਾਰਕ ਨੇ ਕੈਨੇਡਾ ਨੂੰ 47-16 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ 
          ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਕੱਪ ਦੇ ਮੁਕਾਬਲਿਆਂ ਦਾ ਆਰੰਭ ਕੀਤਾ ਗਿਆ ਜਦੋਂ ਕਿ ਉਪ ਮੁੱਖ ਮੰਤਰੀ ਨੇ ਡੈਨਮਾਰਕ ਤੇ ਕੈਨੇਡਾ ਦੀਆਂ ਮਹਿਲਾ ਕਬੱਡੀ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆਅੱਜ ਦੇ ਮੁਕਾਬਲਿਆਂ ਦੌਰਾਨ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਭਰਾ ਸ. ਗੁਰਦਾਸ ਸਿੰਘ ਬਾਦਲ ਵੀ ਹਾਜ਼ਰ ਸਨ 
          ਅੱਜ ਖੇਡੇ ਗਏ ਪਹਿਲੇ ਮੈਚ ਦੌਰਾਨ ਡੈਨਮਾਰਕ ਦੀ ਟੀਮ ਪਹਿਲੇ ਅੱਧ ਤੱਕ ਅਫ਼ਗਾਨਿਸਤਾਨ ਤੋਂ 30-15 ਨਾਲ ਅੱਗੇ ਸੀਡੈਨਮਾਰਕ ਦੇ ਰੇਡਰਾਂ ਵਿੱਚੋਂ ਦਲਜਿੰਦਰ ਪਾਲ ਸਿੰਘ ਨੇ 13 ਤੇ ਜਸਪੇਸ ਇਮਿਲ ਨੇ 11 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਧਨਰਾਜ ਸਿੰਘ ਨੇ 8 ਅਤੇ ਜਸਰਾਜ ਤੂਰ ਤੇ ਜਸਵਿੰਦਰ ਭੋਲਾ ਨੇ 5-5 ਜੱਫੇ ਲਾਏਅਫਗਾਨਸਿਤਾਨ ਵੱਲੋਂ ਰੇਡਰ ਸੈਫਉੱਲਾ ਤੇ ਨਜੀਬ ਅੱਲਾ ਗਰਜੇਜੀ ਨੇ 7-7 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਪ੍ਰਵੇਜ਼ ਸਖੀਜ਼ਾਦਾ ਨੇ 6 ਤੇ ਸਪੀਔਲਾ ਨੇ 2 ਜੱਫੇ ਲਾਏ
          ਦਿਨ ਦਾ ਦੂਜਾ ਮੈਚ ਮਹਿਲਾ ਵਰਗ ਦਾ ਉਦਘਾਟਨੀ ਮੈਚ ਸੀ ਜਿਸ ਵਿੱਚ ਪਹਿਲੀ ਵਾਰ ਖੇਡਣ ਆਈਆਂ ਕੈਨੇਡਾ ਤੇ ਡੈਨਮਾਰਕ ਦੀਆਂ ਟੀਮਾਂ ਆਹਮੋ-ਸਾਹਮਣੇ ਸਨਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦੋਵੇਂ ਟੀਮਾਂ ਨਾਲ ਜਾਣ ਪਛਾਣ ਕਰ ਕੇ ਮਹਿਲਾ ਵਿਸ਼ਵ ਕੱਪ ਦਾ ਆਗਾਜ਼ ਕੀਤਾਵਿਸ਼ਵ ਕੱਪ ਦੀ ਦਾਅਵੇਦਾਰ ਵਜੋਂ ਉੱਤਰੀ ਡੈਨਮਾਰਕ ਦੀ ਟੀਮ ਨੇ ਕੈਨੇਡਾ ਨੂੰ 47-16 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀਡੈਨਮਾਰਕ ਦੀ ਰੇਡਰ ਰੀ ਨੇ 6 ਅੰਕ ਬਟੋਰੇ ਜਦੋਂ ਕਿ ਟੀਮ ਦੀ ਸਟਾਰ ਜਾਫੀ ਟਰੇਸਾ ਨੇ ਰਿਕਾਰਡ 17 ਜੱਫੇ ਲਾਏ
           ਦਿਨ ਦੇ ਤੀਜੇ ਤੇ ਆਖਰੀ ਮੈਚ ਦਾ ਸਾਹ ਰੋਕ ਕੇ ਉਡੀਕ ਕਰ ਰਹੇ ਦਰਸ਼ਕਾਂ ਦਾ ਮਾਣ ਰੱਖਦਿਆਂ ਮੇਜ਼ਬਾਨ ਭਾਰਤ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਇੰਗਲੈਂਡ ਨੂੰ 57-28 ਨਾਲ ਹਰਾ ਕੇ ਜੇਤੂ ਮੁਹਿੰਮ ਸ਼ੁਰੂ ਕੀਤੀਇਸ ਮੈਚ ਵਿੱਚ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਟੀਮਾਂ ਨਾਲ ਜਾਣ ਪਛਾਣ ਕਰ ਕੇ ਸ਼ੁਰੂਆਤ ਕਰਵਾਈਭਾਰਤੀ ਟੀਮ ਸ਼ੁਰੂਆਤੀ ਪਲਾਂ ਵਿੱਚ 4-5 ਨਾਲ ਪਿੱਛੇ ਰਹਿ ਗਈ ਸੀ ਪਰ ਫਿਰ ਉਸ ਨੇ ਸੰਭਲਦਿਆਂ ਵਾਪਸੀ ਕੀਤੀਭਾਰਤ ਦੇ ਰੇਡਰਾਂ ਵਿੱਚੋਂ ਮਨਜਿੰਦਰ ਸਰਾਂ ਤੇ ਬਲਰਾਮ ਸਿੰਘ ਨੇ 10-10, ਮਾਲਵਿੰਦਰ ਗੋਬਿੰਦਪੁਰਾ ਨੇ 8 ਤੇ ਸੁਖਦੇਵ ਸਿੰਘ ਸੁੱਖੀ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਗੁਰਜੀਤ ਗੋਗੋ ਤੇ ਏਕਮ ਹਠੂਰ ਨੇ 7-7, ਗੁਰਵਿੰਦਰ ਕਾਹਲਮਾਂ ਨੇ 5 ਅਤੇ ਗੁਰਪ੍ਰੀਤ ਗੋਪੀ ਮਾਣਕੀ ਤੇ ਯਾਦਵਿੰਦਰ ਸਿੰਘ ਨੇ 2-2 ਜੱਫੇ ਲਾਏਇੰਗਲੈਂਡ ਵੱਲੋਂ ਰੇਡਰ ਜਸਕਰਨ ਸਿੰਘ ਨੇ 8, ਗੁਰਦੇਵ ਸਿੰਘ ਨੇ 6 ਅਤੇ ਇੰਦਰਜੀਤ ਸਿੰਘ ਨੇ 4 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚੋਂ ਸੰਦੀਪ ਨੇ 5 ਤੇ ਜਗਤਾਰ ਸਿੰਘ ਜੱਸਾ ਨੇ 3 ਜੱਫੇ ਲਾਏ
           ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਹਲਕਾ ਗਿੱਦੜਬਾਹਾ ਦੇ ਇੰਚਾਰਜ ਸ. ਸੰਤ ਸਿੰਘ ਬਰਾੜ, ਵਿਧਾਇਕ ਸ. ਹਰਪ੍ਰੀਤ ਸਿੰਘ, ਅਕਾਲੀ ਆਗੂ ਸ. ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਦਿਆਲ ਸਿੰਘ ਕੋਲਿਆਵਾਲੀ ਤੇ ਸ. ਨਵਤੇਜ ਸਿੰਘ ਕਾਉਣੀ, ਅਕਾਲੀ ਆਗੂ ਸ. ਮਨਜੀਤ ਸਿੰਘ ਬਰਕੰਦੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ, ਡਿਵੀਜ਼ਨਲ ਕਮਿਸ਼ਨਰ ਸ੍ਰੀ ਰਮਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ

No comments: