jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 31 December 2012

ਹੁਣ ਹਾਊਸ ਟੈਕਸ ਦੀ ਜਗ੍ਹਾ ਲੱਗੇਗਾ ਪ੍ਰਾਪਰਟੀ ਟੈਕਸ- ਡਿਪਟੀ ਡਾਇਰੈਕਟਰ

www.sabblok.blogspot.com

ਨਕੋਦਰ, 30 ਦਸੰਬਰ (ਟੋਨੀ/ਬਿੱਟੂ )- ਸਥਾਨਕ ਨਗਰ ਕੌਂਸਲ ਦਫ਼ਤਰ 'ਚ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਲਗਾਉਣ ਲਈ ਸਰਕਾਰ ਵਲੋਂ ਆਈਆਂ ਹਦਾਇਤਾਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਇਕ ਬੈਠਕ ਪ੍ਰੀਤਮ ਸਿੰਘ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਜਲੰਧਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਕੌਂਸਲ ਪ੍ਰਧਾਨ ਗੁਰਚਰਨ ਸਿੰਘ ਧੀਮਾਨ, ਈ.ਓ. ਬਲਜੀਤ ਸਿੰਘ ਬਿਲਗਾ, ਤੀਰਥ ਰਾਮ ਸੰਧੂ ਪ੍ਰਧਾਨ ਨੂਰਮਹਿਲ ਕੌਂਸਲ, ਤਹਿਸੀਲਦਾਰ ਭੁਪਿੰਦਰ ਸਿੰਘ, ਕੁਲਵੰਤ ਸਿੰਘ ਨਾਇਬ ਤਹਿਸੀਲਦਾਰ ਨੂਰਮਹਿਲ, ਸ਼ਹਿਰ ਦੇ ਕੌਂਸਲਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਸ੍ਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਹਾਊਸ ਟੈਕਸ ਨਹੀਂ ਹੁਣ ਪ੍ਰਾਪਰਟੀ ਟੈਕਸ ਲਗਾਇਆ ਜਾਵੇਗਾ। ਇਸ ਵਿਚ 8-8 ਜ਼ੋਨ ਕਲਾਸੀਫਿਕੇਸ਼ਨ ਦੇ ਅਨੁਸਾਰ ਏ ਤੋਂ ਐੱਚ ਤੱਕ ਬਣਾਏ ਗਏ ਹਨ। ਜਿਸ ਦਾ ਆਧਾਰ ਸਰਕਾਰੀ ਭਾਅ, ਮਾਰਕਿਟ ਰੇਟ ਤੇ ਉਸ ਖੇਤਰ ਦਾ ਪਟੇਸ਼ਿਅਲ ਰੱਖਿਆ ਗਿਆ ਹੈ। ਇਸ ਦੇ ਨਕਸ਼ੇ ਨਗਰ ਕੌਂਸਲਰਾਂ ਦੇ ਦਫ਼ਤਰਾਂ 'ਚ ਵੀ ਲਗਾ ਦਿੱਤੇ ਜਾਣਗੇ ਅਤੇ ਅਖ਼ਬਾਰਾਂ'ਚ ਵੀ ਇਸ਼ਤਿਹਾਰ ਦੇ ਤੌਰ 'ਤੇ ਲਗਾਏ ਜਾਣਗੇ। ਇਹ ਟੈਕਸ ਨਕੋਦਰ, ਸ਼ਾਹਕੋਟ, ਲੋਹੀਆਂ, ਨੂਰਮਹਿਲ ਅਤੇ ਮਹਿਤਪੁਰ ਆਦਿ 'ਚ ਲੱਗੇਗਾ। ਉਨ੍ਹਾਂ ਦੱਸਿਆ ਕਿ 30 ਦਿਨਾਂ ਦੇ ਬਾਅਦ ਇਤਰਾਜ਼ ਲਏ ਜਾਣਗੇ ਤੇ ਅਜਿਹੀ ਮੀਟਿੰਗ ਕਰਕੇ ਸੁਣੇ ਜਾਣਗੇ। ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। 

No comments: