ਮੁੰਬਈ 28 ਦਸੰਬਰ (ਪੀ. ਐਮ. ਆਈ.):- ਕੌਮਾਂਤਰੀ
ਏਅਰਲਾਈਨ ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਤੋਂ ਪਿਛਲੇ ਸ਼ੁੱਕਰਵਾਰ
ਨੂੰ ਇਕ ਦਿਨ ਵਿਚ 50 ਹਜ਼ਾਰ ਲੋਕਾਂ ਨੇ ਸਫਰ ਕੀਤਾ ਜੋ ਇਕ ਰਿਕਾਰਡ ਹੈ। ਏਅਰਲਾਈਨ ਦੇ ਇਕ
ਅਧਿਕਾਰੀ ਨੇ ਦੱਸਿਆ ਕਿ 21 ਦਸੰਬਰ ਨੂੰ ਏਅਰ ਇੰਡੀਆ ਦੀ ਘਰੇਲੂ ਅਤੇ ਅੰਤਰਰਾਸ਼ਟਰੀ
ਉਡਾਣਾਂ ਵਿਚ ਸਫਰ ਕਰਨ ਵਾਲੇ ਲੋਕਾਂ ਦਾ ਅੰਕੜਾ 50,765 ਤੋਂ ਪਾਰ ਹੋ ਗਿਆ। ਘਰੇਲੂ
ਉਡਾਣਾਂ ਵਿਚ 35,246 ਲੋਕਾਂ ਨੇ ਸਫਰ ਕੀਤਾ ਜਦੋਂ ਕਿ ਅੰਤਰਰਾਸ਼ਟਰੀ ਉਡਾਣਾਂ ਰਾਹੀਂ
15,519 ਲੋਕਾਂ ਨੇ ਸਫਰ ਕੀਤਾ। 21ਦਸੰਬਰ ਨੂੰ ਏਅਰ ਇੰਡੀਆ ਦੀ ਕਮਾਈ 48 ਕਰੋੜ ਰੁਪਏ ਤੱਕ
ਪਹੁੰਚ ਗਿਆ। ਜਿਨ੍ਹਾਂ ਵਿਚੋਂ 25 ਕਰੋੜ ਰੁਪਏ ਅੰਤਰਰਾਸ਼ਟਰੀ ਉਡਾਣਾਂ ਤੋਂ ਕਮਾਏ ਗਏ
ਹਨ।
|
No comments:
Post a Comment