ਬੰਗਲੌਰ 30
ਦਸੰਬਰ (ਪੀ. ਐਮ. ਆਈ.):- ਜਦੋਂ ਟੈਕਸਦਾਤਿਆਂ ਦੇ ਧਨ 'ਤੇ ਐਸ਼ਪ੍ਰਸਤੀ ਅਤੇ ਦਿਖਾਵੇ ਦੀ
ਗੱਲ ਆਉਂਦੀ ਹੈ ਤਾਂ ਸਰਕਾਰ ਦੁਬਾਰਾ ਨਹੀਂ ਸੋਚਦੀ। ਇਸ ਗੱਲ ਦਾ ਸਬੂਤ ਉਦੋਂ ਸਾਹਮਣੇ ਆ
ਗਿਆ ਜਦੋਂ ਕਰਨਾਟਕ ਸਰਕਾਰ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਲਗਾਮ ਵਿਚ ਸੁਆਗਤ ਲਈ
ਆਪਣੀ ਤਿਜੌਰੀ ਖੋਲ੍ਹ ਦਿੱਤੀ ਅਤੇ ਇਕ ਘੰਟੇ ਦੇ ਕਿਆਮ ਲਈ ਹੀ ਸਰਕਟ ਹਾਊਸ ਦੇ ਨਵੀਕਰਨ
ਉਪਰ 1.98 ਕਰੋੜ ਰੁਪਏ ਉਡਾ ਦਿੱਤੇ। ਸੂਤਰਾਂ ਅਨੁਸਾਰ ਬੇਲਗਾਮ ਵਿਚ ਪੁਰਾਣੇ ਸਰਕਟ ਹਾਊਸ
ਦੇ ਨਵੀਕਰਨ ਉਪਰ ਰੁ. 1.61 ਕਰੋੜ ਦੀ ਰਕਮ ਖਰਚ ਕੀਤੀ ਗਈ ਜਦਕਿ ਬਾਕੀ 37 ਲੱਖ ਰੁਪਏ
ਅਚਨਚੇਤੀ ਖਰਚਿਆਂ ਵਿਚ ਚਲੇ ਗਏ ਜਿਵੇਂ ਕਿ ਪਰਦੇ ਪੰਜ ਲੱਖ, ਬਾਥਰੂਮ ਟਾਈਲਾਂ, ਟਾਇਲਟ ਦੇ
ਦਰਵਾਜ਼ਿਆਂ ਅਤੇ ਤਾਲਿਆਂ ਉਪਰ 6 ਲੱਖ ਰੁਪਏ ਖਰਚੇ ਗਏ। ਹੋਰ 7.5 ਲੱਖ ਰੁਪਏ ਦੀਆਂ
ਬੈੱਡਸ਼ੀਟਾਂ ਤੌਲੀਏ ਅਤੇ ਹੋਰ ਕਿੱਟਾਂ ਉੱਪਰ ਅਤੇ 4 ਲੱਖ ਤਸਵੀਰਾਂ ਆਦਿ ਲਈ ਖਰਚੇ ਗਏ।
ਰਾਸ਼ਟਰਪਤੀ 11 ਅਕਤੂਬਰ ਨੂੰ ਰਾਜ ਦੀ ਦੂਜੀ ਵਿਧਾਨ ਸਭਾ ਬਿਲਡਿੰਗ ''ਸੁਵਰਨਾ ਵਿਧਾਨਾ
ਸੌਧਾ'' ਦੇ ਉਦਘਾਟਨ ਲਈ ਅੱਧੇ ਦਿਨ ਦੀ ਯਾਤਰਾ 'ਤੇ ਉੱਤਰ ਕਰਨਾਟਕ ਦੇ ਇਸ ਸ਼ਹਿਰ ਗਏ ਸਨ।
|
No comments:
Post a Comment