ਵਾਸ਼ਿੰਗਟਨ 10 ਦਸੰਬਰ (ਪੀ. ਐਮ. ਆਈ.):- ਸੋਸ਼ਲ
ਮੀਡੀਆ ਦੇ ਵਧਦੇ ਰੁਝੇਵੇਂ ਦੇ ਬਾਵਜੂਦ ਸਾਡੇ ਸੰਬੰਧ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ
ਜ਼ਿਆਦਾ ਚੰਗੇ ਹੁੰਦੇ ਹਨ। ਇਹ ਜਾਣਕਾਰੀ ਸੋਸ਼ਲ ਨੈੱਟਵਰਕਿੰਗ ਸਾਈਟ 'ਗਵਾਲਾ' ਵਲੋਂ
ਇਕੱਠਾ ਕੀਤੇ ਅੰਕੜਿਆਂ 'ਚ ਸਾਹਮਣੇ ਆਈ ਹੈ।'ਰੇਨਸੇਲਰ
ਪਾਲੀਟੈਕਨੀਕਲ ਇੰਸਟੀਚਿਊਟ' ਦੇ 'ਸ਼ੋਸ਼ਲ ਕਾਗਨੀਟਿਵ ਨੈੱਟਵਰਕਿੰਗ ਅਕੈਡਮੀ ਰਿਸਰਚ
ਸੈਂਟਰ' (ਐਸ. ਸੀ. ਐਨ. ਏ. ਆਰ. ਸੀ.) ਵਲੋਂ ਕੀਤੇ ਗਏ ਇਕ ਅਧਿਐਨ ਤੋਂ ਇਹ ਗੱਲ ਸਾਹਮਣੇ
ਆਈ ਹੈ ਕਿ ਲੋਕ ਦੋਸਤਾਂ ਨਾਲ ਘੁੰਮਣਾ ਪਸੰਦ ਕਰਦੇ ਹਨ ਅਤੇ ਦੋ ਲੋਕ ਜੋ ਕਿ ਅਚਾਨਕ ਕਿਸੇ
ਸਥਾਨ 'ਤੇ ਮਿਲੇ ਹੋਣ ਉਨ੍ਹਾਂ 'ਚ ਦੋਸਤੀ ਦੀ ਸੰਭਾਵਨਾ ਨਹੀਂ ਹੁੰਦੀ ਹੈ। ਐਸ. ਸੀ. ਐਨ.
ਆਰ. ਏ. ਸੀ. ਦੇ ਡਾਇਰੈਕਟਰ ਅਤੇ ਰੇਨਸੇਲਰ 'ਚ ਕੰਪਿਊਟਰ ਵਿਗਿਆਨ ਦੇ ਪ੍ਰਿੰਸੀਪਲ
ਬੋਲੇਸਲਾ ਜਿਮੈਨਸਕੀ ਨੇ ਕਿਹਾ ਕਿ ਤੁਹਾਡਾ ਸਥਾਨ ਕਾਫੀ ਮਾਇਨੇ ਰੱਖਦਾ ਹੈ। ਤੁਹਾਡੇ
ਜ਼ਿਆਦਾਤਰ ਦੋਸਤ ਤੁਹਾਡੀ ਰਿਹਾਇਸ਼ 'ਤੇ ਧਿਆਨ ਦਿੰਦੇ ਹਨ ਅਤੇ ਜਿਵੇਂ-ਜਿਵੇਂ ਦੂਰੀ ਵਧਦੀ
ਹੈ, ਧਿਆਨ ਵੀ ਘਟਦਾ ਜਾਂਦਾ ਹੈ। ਐਸ. ਸੀ. ਐਨ. ਆਰ. ਏ. ਸੀ. ਦੇ ਮੈਂਬਰ ਅਰੇ ਰੇਨਸੇਲਰ
'ਚ ਗ੍ਰੈਜੂਏਸ਼ਨ ਦੇ ਵਿਦਿਆਰਥੀ ਟਾਮ ਨਗੁਆਨ ਨੇ ਕਿਹਾ ਕਿ ਇਸ ਅਧਿਐਨ ਤੋਂ ਇਹ ਵੀ ਪਤਾ
ਚੱਲਿਆ ਹੈ ਕਿ ਡਿਜ਼ੀਟਲ ਯੁੱਗ ਦੇ ਬਾਵਜੂਦ ਲੋਕ ਕਿਸੇ ਨਾਲ ਵਿਅਕਤੀਗਤ ਜਾਣ-ਪਛਾਣ ਬਣਾਉਣਾ
ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਇੰਟਰਨੈੱਟ ਕਾਰਨ ਲੋਕ ਕਿਸੇ ਨਾਲ ਵੀ ਦੋਸਤੀ ਕਰ ਲੈਂਦੇ
ਹਨ ਪਰ ਬਾਵਜੂਦ ਇਸ ਦੇ ਦੂਰ ਸਥਿਤ ਲੋਕਾਂ ਨਾਲ ਦੋਸਤੀ ਕਰਨ ਵਾਲਿਆਂ ਦੀ ਗਿਣਤੀ ਇਕ ਸਥਾਨ
'ਤੇ ਦੋਸਤੀ ਕਰਨ ਵਾਲਿਆਂ ਦੇ ਮੁਕਾਬਲੇ ਘੱਟ ਹੋਈ ਹੈ।
|
No comments:
Post a Comment