ਨਵੀਂ ਦਿੱਲੀ 10 ਦਸੰਬਰ (ਪੀ. ਐਮ. ਆਈ.):- ਕੇਂਦਰ
ਦੀ ਯੂ. ਪੀ. ਏ. ਸਰਕਾਰ ਭਾਵੇਂ ਆਪਣਾ ਕਾਰਜਕਾਲ ਪੂਰਾ ਕਰਦੀ ਦਿਖਾਈ ਦੇ ਰਹੀ ਹੈ ਪਰ
ਅਗਲੀਆਂ ਆਮ ਚੋਣਾਂ ਦੀ ਕਮਾਂਡ ਸੰਭਾਲਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ
ਗਾਂਧੀ ਨੇ ਸਰਗਰਮੀ ਤੇਜ਼ ਕਰ ਦਿਤੀ ਹੈ। ਹਾਲ ਹੀ ਵਿਚ ਉਨ੍ਹਾਂ ਦਿੱਲੀ ਦੀ ਨਬਜ਼ ਲੱਭਣ ਲਈ
ਇਕ ਸਰਵੇ ਕਰਵਾਇਆ ਜਿਸ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਪਾਰਟੀ ਦੇ 7 ਸੰਸਦ
ਮੈਂਬਰ ਲੋਕ ਸਭਾ ਵਿਚ ਪੁੱਜ ਸਕਦੇ ਹਨ। ਇਸ ਵਿਚ ਇਕ ਕੇਂਦਰੀ ਮੰਤਰੀ ਸਮੇਤ 4 ਸੰਸਦ
ਮੈਂਬਰਾਂ ਲਈ ਚੰਗੇ ਨਤੀਜੇ ਸਾਹਮਣੇ ਨਹੀਂ ਆਏ ਹਨ। ਸਰਵੇ ਵਿਚ ਅਜੇ ਮਾਕਨ, ਕਪਿਲ ਸਿੱਬਲ
ਅਤੇ ਸੰਦੀਪ ਦੀਕਸ਼ਤ ਤਾਂ ਸੇਫ ਦੱਸੇ ਜਾ ਰਹੇ ਹਨ ਅਤੇ ਬਾਕੀ 4 ਸੰਸਦ ਮੈਂਬਰਾਂ ਦੀ
ਉਮੀਦਵਾਰੀ 'ਤੇ ਤਲਵਾਰ ਲਟਕ ਰਹੀ ਹੈ।ਅੰਗਰੇਜ਼ੀ
ਅਖਬਾਰ ਮੁਤਾਬਕ ਗੋਆ ਸੂਬਾ ਕਾਂਗਰਸ ਪ੍ਰਧਾਨ ਸੁਭਾਸ਼ ਸ਼ਿਰੋਡਕਰ ਨੇ ਰਾਹੁਲ ਗਾਂਧੀ ਦੇ
ਨਿਰਦੇਸ਼ 'ਤੇ ਪਿਛਲੇ ਹਫਤੇ ਦਿੱਲੀ ਵਿਚ ਖੁਫੀਆ ਸਰਵੇ ਕਰਵਾਇਆ। ਇਸ ਦਾ ਮਕਸਦ ਇਹ ਜਾਣਨਾ
ਸੀ ਕਿ ਆਮ ਚੋਣਾਂ ਦੌਰਾਨ ਦਿੱਲੀ ਦੇ ਵੋਟਰਾਂ ਦਾ ਰੁਖ਼ ਕੀ ਰਹੇਗਾ। ਸ਼ਿਰੋਡਕਰ ਕਾਂਗਰਸ
ਦੇ ਬਲਾਕ ਤੋਂ ਲੈ ਕੇ ਜ਼ਿਲਾ ਪ੍ਰਧਾਨ ਤਕ ਨੂੰ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ
ਵਿਧਾਇਕਾਂ, ਐੱਨ. ਜੀ. ਓ. ਦੇ ਨੁਮਾਇੰਦਿਆਂ ਅਤੇ ਪ੍ਰੋਫੈਸ਼ਨਲਜ਼ ਤੋਂ ਰਾਏਸ਼ੁਮਾਰੀ
ਕਰਕੇ ਦਿੱਲੀ ਦੀ ਸਿਆਸੀ ਹਵਾ ਦਾ ਰੁਖ਼ ਸਮਝਣ ਦੀ ਕੋਸ਼ਿਸ਼ ਕੀਤੀ। ਪਹਿਲੇ ਦੌਰ ਦਾ ਸਰਵੇ
ਪੂਰਾ ਹੋ ਗਿਆ ਹੈ ਅਤੇ ਦੂਜੇ ਦੌਰ ਦਾ ਕੰਮ ਜਨਵਰੀ ਤੋਂ ਸ਼ੁਰੂ ਹੋਵੇਗਾ।
|
No comments:
Post a Comment