jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 6 December 2012

ਪਿਊ ਪੁੱਤ ਜਾਨੀ,ਮਾਵਾਂ ਧੀਆਂ ਗਾਉਣ ਵਾਲੀਆਂ

www.sabblok.blogspot.com
 
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545

ਬੀਤੀ ਰਾਤ ਤੀਜੇ ਵਿਸ਼ਵ ਕਬੱਡੀ ਕੱਪ ਦਾ ਉਦਘਾਟਨੀ ਸਮਾਰੋਹ ਵੇਖਣ ਨੂੰ ਮਿਲਿਆ। ਬੜੀ ਗਹਿਮਾਂ ਗਹਿਮੀ ਸੀ ਕਰੋੜਾਂ ਰੁਪੱਈਆ ਫੂਕਕੇ ਸਟੇਡੀਅਮ ਸਜਾਇਆ ਗਿਆ ਸੀ। ਜਿਨ•ਾਂ ਲੋਕਾਂ ਅੱਗੇ ਹੱਥ ਜੋੜ ਜੋੜ ਕੇ ਵੋਟਾਂ ਪਾਉਣ ਲਈ ਘਰ ਘਰ ਹਾੜੇ ਕੱਢੇ ਜਾਂਦੇ ਹਨ ਫਿਰ ਉਨ•ਾਂ ਨਾਲ ਡੰਗਰਾਂ ਵਾਲਾ ਵਿਹਾਰ ਹੁੰਦਾ ਇੱਥੇ ਵੇਖਿਆ ਗਿਆ। ਇਕ ਪਾਸੇ ਮਹਾਰਾਜਿਆਂ ਵਾਲੇ ਪਕਵਾਨ ਵੀ ਆਈ ਪੀ ਲਈ ਤੇ ਇਕ ਪਾਸੇ ਪੀਣ ਵਾਲੇ ਫੋਕੇ ਪਾਣੀ ਨੂੰ ਤਰਸਦੇ ਲੋਕ ਵੇਖੇ ਗਏ। ਇਕ ਪਾਸੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੀਆਂ ਅੰਤਿਮ ਰਸਮਾਂ ਹੋ ਰਹੀਆਂ ਸਨ ਤੇ ਇਕ ਪਾਸੇ  ਐਕਟਰਾਂ ਦੇ ਨਾਚ ਗਾਣੇ ਹੋ ਰਹੇ ਸੀ। ਹੋਰ ਕਿਸੇ ਦਾ ਨਾਂ ਨਹੀਂ ਹਰ ਪਾਸੇ ਬਾਦਲ ਬਾਦਲ ਹੋ ਰਹੀ ਸੀ।  ਇਕ ਪਾਸੇ ਖਾਲੀ ਖਜ਼ਾਨੇ ਦਾ ਰੌਲਾ ਤੇ ਇਕ ਪਾਸੇ ਬੇ-ਥਾਹ ਫਜ਼ੂਲ ਖਰਚੀ, ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਸ ਵਿਸ਼ਵ ਕਬੱਡੀ ਕੱਪ ਦਾ ਪੰਜਾਬ ਨੂੰ ਕੀ ਲਾਭ? ਕਿਹਾ ਜਾ ਰਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ ਪਰ ਨਸ਼ਿਆਂ ਤੋਂ ਤਾਂ ਨੌਜਵਾਨ ਤਾਂ ਹੀ ਬਚ ਸਕਣਗੇ ਕਿ ਜੇ ਸਰਕਾਰ ਆਪਣੇ ਖਰਚ ਤੇ ਪਿੰਡ ਪਿੰਡ ਇਸ ਖੇਡ ਦੇ ਜਾਂ ਹੋਰ ਪੰਜਾਬੀਆਂ ਦੀਆਂ ਖੇਡਾਂ ਲਈ ਉਪਰਾਲੇ ਕਰਦੀ। ਵਿਦੇਸ਼ੀ ਟੀਮਾਂ ਤੇ ਕਰੋੜਾਂ ਰੁਪਏ ਰੋੜ•ਨ ਦਾ ਕੀ ਫਾਇਦਾ? ਇਸ ਵਿਚ ਤਾਂ ਫਾਇਦਾ ਸਿਰਫ ਬਾਦਲ ਪਰੀਵਾਰ ਦਾ ਨਿੱਜੀ ਫਾਇਦਾ ਹੀ ਨਜ਼ਰ ਆ ਰਿਹਾ ਹੈ ਰਾਜਨੀਤਕ ਲਾਹਾ ਲੈਣ ਅਤੇ ਆਪਣੇ ਚੈਨਲਾਂ ਤੇ ਕਰੋੜਾਂ ਦੀ ਇਸ਼ਤਿਹਾਰਬਾਜ਼ੀ ਦੀ ਕਮਾਈ ਕਰਨਾਂ। ਆਮ  ਲੋਕਾਂ ਨੂੰ ਤਾਂ ਸਿਵਾਏ ਪਰੇਸ਼ਾਨੀਆਂ ਦੇ ਹੋਰ ਕੁੱਝ ਪੱਲੇ ਪਿਆ ਨਜ਼ਰ ਨਹੀਂ ਆਇਆ। ਆਪ ਹੀ ਕਬੱਡੀ ਕੱਪ ਕਰਵਾਉਣ ਵਾਲੇ ਆਪ ਹੀ ਮੁੱਖ ਮਹਿਮਾਨ ,' ਮਾਵਾਂ ਧੀਆਂ ਗਾਉਣ ਵਾਲੀਆਂ, ਪਿਉ ਪੁੱਤ ਜਾਨੀ', ਸਿਰਫ ਸ਼ੁਹਰਤ ਲਈ ਐਨੀ ਫਜ਼ੂਲ ਖਰਚੀ।  ਇਸ ਸਾਲ ਆਮ ਲੋਕਾਂ ਤੇ ਟੈਕਸਾਂ ਦਾ ਐੈਨਾਂ ਬੋਝ ਪਾ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਰੋਜ਼ਮਰਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਾਲੇ ਪਏ ਹੋਏ ਹਨ। ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨ, ਦੇਸ਼ ਦੀ ਜਵਾਨੀ ਵਿਦੇਸ਼ਾਂ ਵੱਲ ਰੋਜ਼ੀ ਰੋਟੀ ਦੀ ਭਾਲ ਵਿਚ ਧੱਕੇ ਖਾ ਰਹੀ ਹੈ। ਕੀ ਢਿੱਡੋਂ ਭੁੱਖੇ ਕਬੱਡੀ ਦੇ ਖਿਡਾਰੀ ਬਣ ਜਾਣਗੇ। ਪੇਟ ਨਾਂ ਪਈਆਂ ਰੋਟੀਆਂ ਸੱਭੇ ਗੱਲਾਂ ਖੋਟੀਆਂ। ਦੂਸਰਾ ਪੰਜਾਬ ਦੇ ਲੋਕਾਂ ਵਿਚ ਕੈਂਸਰ, ਕਾਲਾ ਪੀਲੀਆ ਤੇ ਹੋਰ ਭਿਆਨਕ ਬੀਮਾਰੀਆਂ ਘਰਾਂ ਦੇ ਘਰ ਵਿਹਲੇ ਕਰ ਰਹੀਆਂ ਹਨ। ਲੋਕਾਂ ਕੋਲ ਮਹਿੰਗੇ ਇਲਾਜ ਲਈ ਪੈਸਾ ਨਹੀਂ। ਸਮਾਜ ਸੇਵੀ ਜੱਥੇਬੰਦੀਆਂ ਤਿਲ ਫੁੱਲ ਇਕੱਠਾ ਕਰਕੇ ਲੋਕਾਂ ਦੇ ਇਲਾਜ ਦੇ ਉਪਰਾਲੇ ਕਰ ਰਹੀਆਂ ਹਨ ਪਰ ਸਰਕਾਰ ਲੋਕਾਂ ਦੇ ਭਲੇ ਲਈ ਇਕੱਠੇ ਕੀਤੇ ਪੈਸੇ ਨੂੰ ਇਹੋ ਜੇ ਫਜ਼ੂਲ ਦੇ ਕੰਮਾਂ ਤੇ ਉਜਾੜ ਰਹੀ ਹੈ। ਕੀ ਪੰਜਾਬ ਦੇ ਲੋਕ ਉਸ ਭਾਰ ਢੋਣ ਵਾਲੇ ਗਧੇ ਵਰਗੇ ਹੋ ਗਏ ਹਨ ਜਿਸਤੇ ਜਿੰਨਾ ਮਰਜ਼ੀ ਬੋਝ ਲੱਦਿਆ ਜਾਵੇ ਚੁੱਕਣਾ ਹੀ ਹੈ। ਕਿਉਂ ਨਹੀਂ ਆਵਾਜ਼ ਉਠਾਉਂਦੇ ਕਿ ਸਾਨੂੰ ਅਜਿਹੀਆਂ ਫਜ਼ੂਲ ਖਰਚੀਆਂ ਮਨਜ਼ੂਰ ਨਹੀਂ। ਇਹੋ ਜੇ ਚੋਜ ਤਾਂ ਹੀ ਸ਼ੋਭਦੇ ਹਨ ਜੇ ਕੋਲ ਵਾਧੂ ਪੈਸਾ ਹੋਵੇ। ਲੋਕਾਂ ਨੂੰ ਪੁੱਛਕੇ ਵੇਖੋ ਉਨ•ਾਂ ਦਾ ਦਿਨ ਕਿਵੇਂ ਲੰਘਦਾ ਹੈ। 

No comments: