ਸ: ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨੱ•ਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ। |
ਭਾਈ ਘਨ•ੱਈਆਂ ਕੈਂਸਰ ਰੋਕੋ ਸੁਸਾਇਟੀ ਰਜਿ: ਫਰੀਦਕੋਟ ( ਪੰਜਾਬ ) ਦੇ ਪ੍ਰਧਾਨ ਗੁਰਪ੍ਰੀਤ ਸੰਘ ਚੰਦਬਾਜਾ , ਜੋ ਦਿਨ ਰਾਤ ਕੈਂਸਰ ਦੇ ਮਰੀਜ਼ਾਂ ਦੀ ਸੇਵਾ ਵਿਚ ਆਪਣੀ ਟੀਮ ਸਮੇਤ ਜੁਟੇ ਹੋਏ ਹਨ , ਦਾ ਕਹਿਣਾ ਹੈ ਕਿ ਜਿਲ•ਾ ਫਰੀਦਕੋਟ ਵਿਚ ਪੈਂਦਾ ਪਿੰਡ ਚੰਦਬਾਜਾ ਜਿੱਥੇ ਉਨ•ਾਂ ਨੇ ਦਰਜਨ ਕੈਂਸਰ ਦੇ ਮਰੀਜ਼ਾਂ ਨੂੰ ਤੜਪ ਤੜਪ ਕੇ ਮਰਦੇ ਵੇਖਿਆ ਤਾਂ ਉਨ•ਾਂ ਨੇ ਪ੍ਰਣ ਲਿਆ ਕਿ ਇਸ ਨਾ-ਮੁਰਾਦ ਬੀਮਾਰੀ ਵਿਰੁੱਧ ਲੜਾਈ ਲੜਨੀ ਹੀ ਹੈ ਅਤੇ ਇਸਨੂੰ ਚੁਣੌਤੀ ਵਜੋਂ ਕਬੂਲ ਕਰਦਿਆਂ ਇਸ ਪਿੰਡ ਤੋਂ ਭਾਈ ਘਨੱ•ਈਆਂ ਕੈਂਸਰ ਰੋਕੋ ਸੁਸਾਇਟੀ ਨਾਂ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ ਅਤੇ ਪਹਿਲਾ ਕੰਮ ਪਿੰਡ ਵਿਚ ਇਸ ਬੀਮਾਰੀ ਸੰਬੰਧੀ ਸਰਵੇਖਣ ਕਰਵਾਇਆ ਜਿਸ ਵਿਚ ਔਰਤਾਂ ਦੀ ਵਧੇਰੇ ਗਿਣਤੀ ਇਸ ਬੀਮਾਰੀ ਦੀ ਪਕੜ ਵਿਚ ਪਾਈ ਗਈ। ਇਸ ਉਪਰੰਤ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਿਹਤ ਮੰਤਰੀ ਭਾਰਤ ਸਰਕਾਰ, ਪੁਨੀਤ ਕੌਰ, ਮਨੋਹਰ ਸਿੰਘ ਗਿੱਲ, ਤਰਲੋਚਨ ਸਿੰਘ ਮੈਂਬਰ ਘੱਟ ਗਿਣਤੀ ਕਮਿਸ਼ਨ, ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ, ਸਮੁੱਚੇ ਮੈਂਬਰ ਪਾਰਲੀਮੈਂਟ ਨੂੰ ਰਜਿ: ਪੱਤਰ ਭੇਜਕੇ ਇਸ ਬੀਮਾਰੀ ਪ੍ਰਤੀ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਨੂੰ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਵਰਤਿਆ ਜਾਵੇ, ਪੰਜਾਬ ਨਿਰੋਗੀ ਯੋਜਨਾਂ ਤੋਂ ਬੀ.ਪੀ.ਐਲ ਦੀ ਸ਼ਰਤ ਹਟਾਈ ਜਾਵੇ, ਆਮਦਨ ਦੀ ਤਸਦੀਕ ਪਟਵਾਰੀ ਜਾਂ ਸਰਪੰਚ ਤੋਂ ਕਰਵਾਈ ਜਾਵੇ, ਦਿੱਲੀ ਚ ਗੁਰੂ ਤੇਗ ਬਹਾਦਰ ਹਸਪਤਾਲ, ਸਫਦਰਗੰਜ ਹਸਪਤਾਲ , ਮੌਲਾਨਾ ਆਜ਼ਾਦ ਏ. ਆਈ. ਐਮ . ਐਸ.ਵਰਗੇ ਹਸਪਤਾਲਾਂ ਵਿਚ ਮੁਫਤ ਦਵਾਈ ਦੀ ਸਹੂਲਤ ਵਾਂਗ ਪੰਜਾਬ ਵਿਚ ਵੀ ਇਹ ਸਹੂਲਤ ਲਾਗੂ ਕੀਤੀ ਜਾਵੇ, ਅਲਟਰਾ ਸਾਊਂਡ ਦੇ ਡਾਕਟਰਾਂ ਦੀ ਘਾਟ ਤੇ ਵੇਟਿੰਗ ਖਤਮ ਕੀਤੀ ਜਾਵੇ , ਮਰੀਜ਼ ਦੇ ਇਲਾਜ ਲਈ ਹਸਪਤਾਲ ਦਾਖਲ ਹੋਣ ਤੇ ਹੀ ਸਰਕਾਰੀ ਸਹਾਇਤਾ ਸ਼ੁਰੂ ਕੀਤੀ ਜਾਵੇਸਿੰਘ , ਮਾਲਵੇ ਨੂੰ ਕਵਰ ਕਰਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਖਾਲੀ ਪਈ ਰੇਡੀਓਲੈਜਿਸਟ ਦੀ ਆਸਾਮੀ ਭਰੀ ਜਾਵੇ ਅਤੇ ਪਿੰਡ ਪਿੰਡ ਇਸ ਬੀਮਾਰੀ ਪ੍ਰਤੀ ਸਰਵੇਖਣ ਕਰਵਾਇਆ ਜਾਵੇ। ਇਸ ਪੱਤਰ ਦੇ ਨਾਲ ਮੋਗਾ, ਫਿਰੋਜ਼ਪੁਰ, ਫਰੀਦਕੋਟ ਜਿਲਿ•ਆਂ ਦੀਆਂ 156 ਪੰਚਾਇਤਾਂ ਦੇ ਮਤੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮਤੇ ਪਵਾਕੇ ਭੇਜੇ ਗਏ ਪਰ ਅਫਸੋਸ ਕਿ ਇਸ ਪੱਤਰ ਦਾ ਜਵਾਬ ਸਿਰਫ ਸ: ਤਰਲੋਚਨ ਸਿੰਘ ਮੈਂਬਰ ਘੱਟ ਗਿਣਤੀ ਕਮਿਸ਼ਨ ਨੇ ਹੀ ਦਿੱਤਾ ਬਾਕੀ ਕਿਸੇ ਨੇ ਨਹੀਂ ਦਿੱਤਾ ਸਾਰੇ ਸਿਰਫ ਲੋਕ ਹਮਦਰਦੀ ਦੇ ਡਰਾਮੇਂ ਹੀ ਕਰਦੇ ਹਨ। ਇਸਦੇ ਨਾਲ ਨਾਲ ਸ: ਚੰਦਬਾਜਾ ਨੇ ਆਪਣੇ ਤੌਰ ਤੇ ਸੰਨ 2009 ਵਿਚ ਪਿੰਡ ਪਿੰਡ ਇਸ ਬੀਮਾਰੀ ਪ੍ਰਤੀ ਜਾਣਕਾਰੀ ਕੈਂਪ ਲਾਉਣੇ ਸ਼ੁਰੂ ਕੀਤੇ ਅਤੇ ਜਾਗਰੂਕਤਾ ਰੈਲੀਆਂ ਕੱਢੀਆਂ। ਬੀਮਾਰੀ ਸਬੰਧੀ ਜਾਗਰੂਕ ਕਰਦੇ 10 ਹਜ਼ਾਰ ਪੈਂਫਲਿਟ ਅਤੇ 6 ਹਜ਼ਾਰ ਸਟਿੱਕਰ ਲੋਕਾਂ ਚ ਵੰਡੇ, ਬੱਸਾਂ ਅਤੇ ਜਨਤਕ ਥਾਵਾਂ ਤੇ ਫਲੈਕਸ ਬੋਰਡ ਵੀ ਲਗਾਏ। ਵਾਤਾਵਰਣ ਦੀ ਸ਼ੁਧਤਾ ਲਈ ਸੰਸਥਾ ਵੱਲੋਂ 5000 ਪੌਦੇ ਵੀ ਲਗਾਏ ਗਏ ਹਨ। ਸਾਲ 2010 ਵਿਚ ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਦੇਣੀ ਅਰੰਭ ਕੀਤੀ ਅਤੇ ਹੁਣ ਤੱਕ 400 ਮਰੀਜ਼ਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ ਹਨ। ਕੈਂਸਰ ਮਰੀਜ਼ਾਂ ਨੂੰ ਅਤੇ ਸਹਾਇਕ ਨੂੰ ਸਰਕਾਰ ਤੋਂ ਮੁਫਤ ਬੱਸ ਸਫਰ ਦੀ ਸਹੂਲਤ ਸ਼ੁਰੂ ਕਰਵਾਈ । ਫਰੀਦਕੋਟ ਸ਼ਹਿਰ ਵਿਚ ਯੂਰੇਨੀਅਮ ਵਾਲੇ ਨਲਕੇ ਸੀਲ ਕਰਵਾਏ ਜੋ ਅੱਜ ਤੱਕ ਸੀਲ ਹਨ। ਵਾਤਾਵਰਣ ਤੇ ਹਰ ਸਾਲ ਸੈਮੀਨਾਰ ਕਰਵਾਉਣੇ ਸ਼ੁਰੂ ਕੀਤੇ। ਪਸ਼ੂਆਂ ਅਤੇ ਜਾਨਵਰਾਂ ਵਿਚ ਵੀ ਮਨੁੱਖਾਂ ਵਾਂਗ ਕੈਂਸਰ ਦੀ ਬੀਮਾਰੀ ਹੋਣ ਦਾ ਪਤਾ ਇਸ ਸੰਸਥਾ ਨੇ ਸਾਹਮਣੇ ਲਿਆਂਦਾ। ਮੈਡੀਕਲ ਹਸਪਤਾਲ ਵਿਚ ਮਰੀਜ਼ਾਂ ਨੂੰ ਲਾਗਤ ਰੇਟ ਤੇ ਦਵਾਈਆਂ ਮੁਹੱਈਆਂ ਕਰਵਾਉਣ ਅਤੇ ਮੁਫਤ ਸੀ ਟੀ ਸਕੈਨ ਦੀ ਮੰਗ ਵੀ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਰੱਖੀ। ਸੰਸਥਾ ਇਹ ਲੜਾਈ ਵੀ ਲੜ ਰਹੀ ਹੈ ਕਿ ਦਵਾਈਆਂ ਦੀ ਐਮ ਆਰ ਪੀ ਕੰਪਨੀਆਂ ਵੱਲੋਂ ਠੀਕ ਲਿਖੀ ਜਾਵੇ ਤਾਂ ਕਿ ਮਰੀਜ਼ਾਂ ਨੂੰ ਹਜ਼ਾਰਾਂ ਰੁਪਏ ਦੀ ਲੁੱਟ ਤੋਂ ਬਚਾਇਆ ਜਾ ਸਕੇ। ਇਸ ਸੰਸਥਾ ਵੱਲੋਂ ਮਰੀਜ਼ਾਂ ਦੀ ਸੇਵਾ ਨਿਰਵਿਘਨ ਜਾਰੀ ਹੈ। ਮੈਡੀਕਲ ਹਸਪਤਾਲ ਫਰੀਦਕੋਟ ਵਿਚ ਮਰੀਜ਼ਾਂ ਲਈ ਲੰਗਰ ਦੀ ਸੇਵਾ ਲਈ ਯੋਗਦਾਨ ਪਾਇਆ ਜਾਂਦਾ ਹੈ। ਦੁੱਧ ਤੇ ਰਸ ਰੋਜ਼ਾਨਾਂ ਮਰੀਜ਼ਾਂ ਨੂੰ ਦਿੱਤਾ ਜਾਂਦਾ ਹੈ। ਘੱਟੋ ਘੱਟ ਖਰਚ ਤੇ ਐਂਬੂਲੈਂਸ ਮੁਹੱਈਆ ਕਰਵਾਈ ਜਾਂਦੀ ਹੈ। ਅਗਲਾ ਕਦਮ ਮਰੀਜ਼ਾਂ ਦੇ ਵਾਰਸਾਂ ਲਈ ਮੁਫਤ ਰਿਹਾਇਸ਼ ਲਈ ਸਰਾਂ ਅਤੇ ਲੰਗਰ ਦੀ ਸੇਵਾ ਜਾਰੀ ਰੱਖਣਾ ਹੈ। ਇਸ ਸੰਸਥਾ ਨੂੰ ਸੰਗਤ ਤੋਂ ਇਲਾਵਾ ਰਾਜਿੰਦਰ ਸਿੰਘ ਵਾਲੀਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਇਸ ਸੰਸਥਾ ਦੇ ਪੰਜਾਬ ਦੇ ਚੇਅਰਮੈਨ ਵੀ ਹਨ, ਬਾਬਾ ਬਲਵੀਰ ਸਿੰਘ ਸੀਚੇਵਾਲ, ਪਾਲ ਸਿੰਘ ਪੁਰੇਵਾਲ, ਕੁਲਵੰਤ ਸਿੰਘ ਧਾਲੀਵਾਲ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ।
ਗੁਰਭੇਜ ਸਿੰਘ ਚੌਹਾਨ
98143 06545
No comments:
Post a Comment