ਟੋਕੀਓ 30
ਦਸੰਬਰ (ਪੀ. ਐਮ. ਆਈ.):- ਜਾਪਾਨ ਦੀ ਨਵੀਂ ਸਰਕਾਰ ਨੇ ਆਸ ਜਤਾਈ ਕਿ
ਤਿੰਨ ਸਾਲਾਂ ਦੌਰਾਨ ਦੇਸ਼ ਦੇ ਸਾਰੇ ਪ੍ਰਮਾਣੂ ਰੀਐਕਟਰਾਂ ਦੀ ਸੁਰੱਖਿਆ ਜਾਂਚ ਤੋਂ ਬਾਅਦ
ਉਹ ਇਸ ਗੱਲ ਦਾ ਫੈਸਲਾ ਕਰ ਸਕੇਗੀ ਕਿ ਇਨ੍ਹਾਂ ਰੀਐਕਟਰਾਂ ਵਿਚ ਕੰਮ ਦੁਬਾਰਾ ਸ਼ੁਰੂ ਕੀਤਾ
ਜਾਣਾ ਚਾਹੀਦਾ ਹੈ ਜਾਂ ਨਹੀਂ। ਹਾਲਾਂਕਿ ਦੇਸ਼ ਵਿਚ ਨਵੀਂ ਗਠਿਤ ਕੀਤੀ ਗਈ ਸੰਬੰਧਤ
ਅਥਾਰਟੀ ਤਿੰਨ ਸਾਲ ਵਿਚ ਜਾਂਚ ਦਾ ਕੰਮ ਪੂਰਾ ਹੋਣ ਦੀ ਗੱਲ ਨੂੰ ਅਸੰਭਵ ਦੱਸ ਰਹੀ ਹੈ। ਦੇਸ਼
ਦੀ ਊਰਜਾ ਨੀਤੀ ਨਿਰਮਾਣ ਦਾ ਕਾਰਜਭਾਰ ਸੰਭਾਲਣ ਵਾਲੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ
ਨੇ ਕਿਹਾ ਕਿ ਸੰਬੰਧਤ ਅਥਾਰਟੀ ਤੋਂ ਕੋਈ ਆਪੱਤੀ ਨਾ ਹੋਣ ਸੰਬੰਧੀ ਪੱਤਰ ਪ੍ਰਾਪਤ ਹੋਣ
ਤੋਂ ਬਾਅਦ ਹੀ ਰੀਐਕਟਰਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ।
|
No comments:
Post a Comment