jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 22 December 2012

ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਸਾਲਾਨਾ ਮੀਟਿੰਗ

www.sabblok.blogspot.com
ਜਲੰਧਰ, 17 ਦਸੰਬਰ:      ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਸਾਲਾਨਾ ਮੀਟਿੰਗ 'ਚ ਜਿਥੇ ਬੀਤੇ ਵਰੇ• ਦੀਆਂ ਸਰਗਰਮੀਆਂ, ਹਿਸਾਬ ਦਾ ਲੇਖਾ-ਜੋਖਾ, ਹੱਥ ਲਏ ਕੰਮਾਂ, 21ਵੇਂ ਮੇਲੇ ਉਪਰ ਮੋੜਵੀਂ ਝਾਤ ਮਾਰੀ ਗਈ ਉਥੇ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ-2013 ਦਾ ਸਿਖਰ ਯਾਦਗਾਰੀ ਸਮਾਗਮ, ਅਗਲਾ ਪੂਰਾ ਵਰ•ਾ ਲਾ-ਮਿਸਾਲ ਮੁਹਿੰਮ ਸਫ਼ਲਤਾ ਪੂਰਵਕ ਨੇਪਰੇ ਚਾੜਨ ਅਤੇ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਦੀ ਸੋਚ ਅਤੇ ਆਦਰਸ਼ਾਂ ਨੂੰ ਅਜੋਕੇ ਸਮੇਂ ਅਤੇ ਭਵਿੱਖ ਦੀਆਂ ਤਿੱਖੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੁੰਦੇ ਹੋਏ ਗ਼ਦਰ ਲਹਿਰ ਦੀ ਪ੍ਰਸੰਗਕਤਾ ਉਭਾਰਨ ਦਾ ਫੈਸਲਾ ਲਿਆ ਗਿਆ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਬੀਤੇ ਵਰੇ• ਦੀਆਂ ਸਰਗਰਮੀਆਂ ਦੀ ਰਿਪੋਰਟ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜਨਰਲ ਹਾਊਸ ਅਗੇ ਪੇਸ਼ ਕੀਤੀ।  ਉਨ•ਾਂ ਦੱਸਿਆਂ ਕਿ ਗ਼ਦਰ ਪਾਰਟੀ ਸਥਾਪਨਾ ਦਿਵਸ, ਵਿਸ਼ਵ ਰੰਗ ਮੰਚ ਦਿਹਾੜਾ, ਸਿਖਿਆਰਥੀ ਚੇਤਨਾ ਕੈਂਪ, ਨਾਟਕ ਅਤੇ ਵਿਚਾਰ-ਗੋਸ਼ਟੀ ਸਰਗਰਮੀਆਂ, ਦਰਜਣ ਦੇ ਕਰੀਬ ਕਿਤਾਬਾਂ ਦੀਆਂ ਪ੍ਰਕਾਸ਼ਨਾਵਾਂ, ਵੱਖ-ਵੱਖ ਪਿੰਡਾਂ ਵਿਚ ਗ਼ਦਰੀ ਮੇਲੇ, ਪੰਜਾਬ ਅਤੇ ਵੱਖ-ਵੱਖ ਮੁਲਕਾਂ ਅੰਦਰ ਸ਼ਤਾਬਦੀ ਸਬੰਧੀ ਸਰਗਰਮੀਆਂ, ਲਾਇਬ੍ਰੇਰੀ, ਮਿਊਜ਼ੀਅਮ ਆਦਿ 'ਚ ਹੋ ਰਹੇ ਕੰਮਾਂ 'ਚ ਕੇਂਦਰੀ ਨੁਕਤਾ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਦੀ ਸਫ਼ਲਤਾ ਲਈ ਪੁਲਾਂਘਾਂ ਭਰਨ ਦਾ ਰਖਿਆ ਜਾ ਰਿਹਾ ਹੈ।  ਉਨ•ਾਂ ਦਸਿਆ ਕਿ ਦੇਸ਼ ਬਦੇਸ਼ ਅੰਦਰ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਬਾਰੇ ਉਤਸ਼ਾਹ ਪਾਇਆ ਜਾ ਰਿਹਾ ਹੈ।  ਉਨ•ਾਂ ਦੱਸਿਆ ਕਿ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਰ•ਾ ਗ਼ਦਰ ਪਾਰਟੀ ਦੇ ਸੁਪਨਿਆਂ ਮੁਤਾਬਕ ਸਾਮਰਾਜੀ ਅਤੇ ਦੇਸੀ ਲੁੱਟ ਦੇ ਦਾਬੇ ਤੋਂ ਮੁਕਤ ਆਜ਼ਾਦ, ਖੁਸ਼ਹਾਲ, ਜਮਹੂਰੀ ਅਤੇ ਧਰਮ-ਨਿਰਪੱਖ ਸਮਾਜ ਸਿਰਜਣ ਵੱਲ ਅਹਿਮ ਭੂਮਿਕਾ ਅਦਾ ਕਰੇਗਾ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਗ਼ਦਰ ਸ਼ਤਾਬਦੀ ਸਬੰਧੀ ਢੁਕਵੀਆਂ ਕਲਾ ਵੰਨਗੀਆਂ ਲਈ ਹੁਣ ਤੋਂ ਹੀ ਉੱਦਮ ਜੁਟਾਉਣੇ ਚਾਹੀਦੇ ਹਨ।  ਗ਼ਦਰੀ ਬਾਬਿਆਂ ਦੇ ਮੇਲੇ 'ਚ ਪੇਸ਼ ਕਲਾ ਕਿਰਤਾਂ, ਵੱਖ ਵੱਖ ਮੁਕਾਬਲਿਆਂ, ਪੁਸਤਕ ਪਰਦਰਸ਼ਨੀ ਅਤੇ ਚਾਰ ਚੁਫ਼ੇਰਿਓ ਹਰ ਪੱਖੋਂ ਮਿਲੇ ਹੁੰਗਾਰੇ ਦੀ ਵਿਆਖਿਆ ਪੂਰਵਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਅਜ਼ਾਦ ਹਿੰਦ ਫੌਜ਼ ਨੂੰ ਸਮਰਪਤ ਮੇਲਾ ਇਸ ਲਹਿਰ, ਗ਼ਦਰ ਲਹਿਰ ਅਤੇ ਨੇੜੇ ਆ ਰਹੀ ਗ਼ਦਰ ਸ਼ਤਾਬਦੀ ਦੇ ਪਰਸਪਰ ਸਬੰਧਾਂ, ਮਨੋਰਥਾਂ ਅਤੇ ਮਹੱਤਤਾ ਉਜਾਗਰ ਕਰਨ 'ਚ ਸਫ਼ਲ ਰਿਹਾ।  ਕਮੇਟੀ ਦੇ ਵਿੱਤ ਸਕੱਤਰ ਕਾਮਰੇਡ ਰਘਬੀਰ ਸਿੰਘ ਛੀਨਾ ਨੇ ਬੀਤੇ ਵਰੇ• ਦੌਰਾਨ ਇਕੱਤਰ ਰਾਸ਼ੀ ਅਤੇ ਖਰਚਿਆਂ ਦਾ ਵੇਰਵਾ ਪੇਸ਼ ਕੀਤਾ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋਆਰਡੀਨੇਟਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਯਾਦਗਾਰ ਹਾਲ ਦੇ ਵਿਹੜੇ, ਵੱਖ-ਵੱਖ ਪਿੰਡਾਂ/ਇਲਾਕਿਆਂ/ਦੇਸ਼ਾਂ ਅੰਦਰਲੀਆਂ ਸਰਗਰਮੀਆਂ ਨੂੰ ਸੂਤਰਬੱਧ ਕਰਦੇ ਹੋਏ ਸਾਨੂੰ ਇਸਦੇ ਸਿਖਰ ਤੇ 1 ਨਵੰਬਰ ਨੂੰ ਦੇਸ਼ ਭਗਤ ਹਾਲ 'ਚ ਹੋਣ ਵਾਲੇ ਸ਼ਤਾਬਦੀ ਸਮਾਗਮ ਲਈ ਗ਼ਦਰੀ ਦੇਸ਼ ਭਗਤਾਂ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਘਰਸ਼ਸ਼ੀਲ ਸਭਨਾਂ ਸ਼ਕਤੀਆਂ ਦਾ ਸਹਿਯੋਗ ਹਾਸਲ ਕਰਦੇ ਹੋਏ ਕਮੇਟੀ ਦੀ ਅਗਵਾਈ 'ਚ ਚੜ•ਦੇ ਵਰੇ• ਤੋਂ ਹੀ ਇਸ ਮੁਹਿੰਮ ਨੂੰ ਨਵੇਂ ਪੰਧ 'ਤੇ ਪਾਉਣ ਲਈ ਉੱਦਮ ਜੁਟਾਉਣੇ ਚਾਹੀਦੇ ਹਨ।
ਜਾਰੀ ਕਰਤਾ
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735

No comments: