www.sabblok.blogspot.com
ਨਕੋਦਰ, 1 ਦਸੰਬਰ (ਟੋਨੀ )-ਸ਼ਹਿਰ ਦੀ ਤਰਸਯੋਗ ਹਾਲਤ ਵੇਖ ਕੇ ਲਗਦਾ ਹੈ ਕਿ ਜਲਦੀ ਇਥੇ ਕੋਈ ਭਿਆਨਕ ਬਿਮਾਰੀ ਫੈਲਣ ਵਾਲੀ ਹੈ। ਦੱਖਣੀ ਗੇਟ ਤੋਂ ਅੰਬੇਡਕਰ ਚੌਕ ਤੱਕ ਸਵੇਰੇ ਥਾਂ-ਥਾਂ ਬਣੇ ਕੂੜੇ ਦੇ ਡੰਪ ਅਤੇ ਫੈਲੀ ਗੰਦਗੀ ਕਾਰਨ ਰਾਹਗੀਰ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹੁੰਦੇ ਹਨ। ਸੀਨੀਅਰ ਕਾਂਗਰਸੀ ਆਗੂ ਗੌਰਵ ਜੈਨ ਨੇ ਇਸ ਸਮੱਸਿਆ ਸਬੰਧੀ ਕਾਰਜ ਸਾਧਕ ਅਫਸਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਚੀਫ਼ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸ਼ਹਿਰ ਦੀ ਸਫ਼ਾਈ ਦੀ ਵਿਗੜ ਰਹੀ ਦਸ਼ਾ ਵੱਲ ਧਿਆਨ ਦੁਆਇਆ ਹੈ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਆਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਉਚਿੱਤ ਕਦਮ ਉਠਾਉਣ ਲਈ ਬੇਨਤੀ ਕੀਤੀ ਹੈ।
------------------------------
------------------------------ ------------------------------ ---------
ਨਕੋਦਰ, 1 ਦਸੰਬਰ (ਟੋਨੀ )-ਸ਼ਹਿਰ ਦੀ ਤਰਸਯੋਗ ਹਾਲਤ ਵੇਖ ਕੇ ਲਗਦਾ ਹੈ ਕਿ ਜਲਦੀ ਇਥੇ ਕੋਈ ਭਿਆਨਕ ਬਿਮਾਰੀ ਫੈਲਣ ਵਾਲੀ ਹੈ। ਦੱਖਣੀ ਗੇਟ ਤੋਂ ਅੰਬੇਡਕਰ ਚੌਕ ਤੱਕ ਸਵੇਰੇ ਥਾਂ-ਥਾਂ ਬਣੇ ਕੂੜੇ ਦੇ ਡੰਪ ਅਤੇ ਫੈਲੀ ਗੰਦਗੀ ਕਾਰਨ ਰਾਹਗੀਰ ਬੇਹੱਦ ਦੁੱਖੀ ਤੇ ਪ੍ਰੇਸ਼ਾਨ ਹੁੰਦੇ ਹਨ। ਸੀਨੀਅਰ ਕਾਂਗਰਸੀ ਆਗੂ ਗੌਰਵ ਜੈਨ ਨੇ ਇਸ ਸਮੱਸਿਆ ਸਬੰਧੀ ਕਾਰਜ ਸਾਧਕ ਅਫਸਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਚੀਫ਼ ਸਕੱਤਰ ਅਤੇ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸ਼ਹਿਰ ਦੀ ਸਫ਼ਾਈ ਦੀ ਵਿਗੜ ਰਹੀ ਦਸ਼ਾ ਵੱਲ ਧਿਆਨ ਦੁਆਇਆ ਹੈ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਆਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਉਚਿੱਤ ਕਦਮ ਉਠਾਉਣ ਲਈ ਬੇਨਤੀ ਕੀਤੀ ਹੈ।
------------------------------
No comments:
Post a Comment