ਸ੍ਰੀ
ਮੁਕਤਸਰ ਸਾਹਿਬ, 8 ਦਸੰਬਰ ()- ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਅਤੇ ਜ਼ਿਲ•ਾ
ਪ੍ਰਸ਼ਾਸਨ ਵੱਲੋਂ ਸਨਮਾਨਿਤ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਸਾਲ
2013 ਲਈ ਮੈਂਬਰਸ਼ਿਪ ਚਾਲੂ ਹੈ। ਇਸ ਸੰਬੰਧੀ ਅੱਜ ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ
ਟਰੱਸਟ ਦੀ ਜਨਰਲ ਸਕੱਤਰ ਮੈਡਮ ਸ਼ਕੁੰਤਲਾ ਚੌਧਰੀ ਨੇ ਦੱਸਿਆ ਹੈ ਕਿ ਟਰੱਸਟ ਦੇ ਮੈਂਬਰ
ਬਨਣ ਦੇ ਚਾਹਵਾਨ ਵਿਅਕਤੀ ਰਜਿਸਟਰੇਸ਼ਨ ਕਰਵਾਉਣ ਲਈ ਨਿਰਧਾਰਿਤ ਪ੍ਰਫਾਰਮ ਸੰਸਥਾ ਦੇ
ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਤੋਂ (99144-23732) ਤੋਂ ਪ੍ਰਾਪਤ ਕਰ ਸਕਦੇ ਹਨ। ਮੈਡਮ
ਨੇ ਇਹ ਵੀ ਦੱਸਿਆ ਹੈ ਕਿ ਉਨ•ਾਂ ਦੀ ਸੰਸਥਾ ਵੱਲੋਂ ਹੁਣ ਤੱਕ 105 ਲੋੜਵੰਦ ਗਰੀਬ
ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹੋਰ ਬਹੁਤ
ਸਾਰੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਇਹ ਕੰਮ ਭਵਿੱਖ ਵਿਚ ਵੀ ਜਾਰੀ ਰੱਖੇ
ਜਾਣਗੇ। ਉਨ•ਾਂ ਅੱਗੇ ਕਿਹਾ ਹੈ ਕਿ ਕੇਵਲ ਨਿਰਪੱਖ ਸੋਚ ਅਤੇ ਸਮਾਜ ਸੇਵਾ ਦੀ ਨਿਰਸਵਾਰਥ
ਭਾਵਨਾ ਰੱਖਣ ਵਾਲੇ ਵਿਅਕਤੀ ਹੀ ਸੰਪਰਕ ਕਰਨ।
|
No comments:
Post a Comment