ਬਾਲਮਿਕ ਸਭਾ ਫ਼ਰੀਦਕੋਟ ਵੱਲੋਂ ਕੈਬਨਿਟ ਮੰਤਰੀ ਭਗਤ ਚੂੰਨੀ ਲਾਲ ਨੂੰ ਸਨਮਾਨਿਤ ਕਰਦੇ ਹੋਏ |
ਫਰੀਦਕੋਟ 4 ਦਸੰਬਰ (ਚੌਹਾਨ )-ਬਾਲਮਿਕ ਸਭਾ ਫ਼ਰੀਦਕੋਟ ਵੱਲੋਂ ਕੈਬਨਿਟ ਮੰਤਰੀ ਭਗਤ ਚੂੰਨੀ ਲਾਲ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੋਨੂੰ ਠੇਕੇਦਾਰ ਪ੍ਰਧਾਨ ਐਸ.ਸੀ.ਵਿੰਗ (ਭਾਰਤੀ ਜਨਤਾ ਪਾਰਟੀ ) ਦੇ ਗ੍ਰਹਿ ਵਿਖੇ ਭਗਤ ਚੂੰਨੀ ਲਾਲ ਕੈਬਨਿਟ ਮੰਤਰੀ ਬਾਲਮਿਕ ਸਮਾਜ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਸ੍ਰੀ ਭਗਤ ਚੂਨੀ ਲਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਪੰਜਾਬ ਦੇ ਹਰ ਵਰਗ ਨੂੰ ਲਾਭ ਪੁੱਜੇਗਾ। ਉਨ•ਾਂ ਕਿਹਾ ਸਰਕਾਰ ਵੱਲੋਂ ਪਿੰਡਾਂ ਦਾ ਸਰਵਪੱਖੀ ਵਿਕਾਸ ਲਈ ਨਿੱਜੀ ਕੰਪਨੀਆਂ ਵੱਲੋ ਸਰਵੇ ਕੀਤੇ ਜਾ ਰਹੇ ਹਨ ਅਤੇ ਸ਼ਹਿਰਾਂ ਵਿਚ ਜਲਦੀ ਸੀਵਰੇਜ ਦਾ ਕੰਮ ਚਾਲੂ ਕੀਤਾ ਜਾਵੇਗਾ। ਇਸ ਮੌਕੇ 'ਤੇ ਸ੍ਰੀ ਮੋਹਨ ਲਾਲ ਵਧੀਕ ਡਿਪਟੀ ਕਮਿਸ਼ਨਰ, ਕਮਲ ਸ਼ਰਮਾਂ ਸਿਆਸੀ ਸਕੱਤਰ ਮੁੱਖ ਮੰਤਰੀ, ਡੀ.ਪੀ.ਚੰਦਨ ਜਿਲ•ਾ ਇੰਚਾਰਜ, ਜਗਦੀਸ਼ ਸ਼ਰਮਾਂ , ਪ੍ਰਵੀਨ ਗੁਪਤਾ ਜਿਲਾ• ਪ੍ਰਧਾਨ ਬੀ.ਜੇ.ਪੀ, ਦਿਲਬਾਗ ਸਿੰਘ ਪੰਨੂੰ ਐਸ.ਪੀ.(ਡੀ) , , ਗੁਰਸੇਵਕ ਸਿੰਘ ਈ.ਓ, ਥਾਣਾ ਕੋਤਵਾਲੀ ਮੁਖੀ ਜਤਿੰਦਰ ਕੁਮਾਰ, ਗਗਨ ਸੁਖੀਜਾ ਪ੍ਰਧਾਨ ਸ਼ਹਿਰੀ ਸਰਕਲ, ਪ੍ਰੇਮ ਕੁਮਾਰ ਗੇਰਾ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ, ਓਮ ਪ੍ਰਕਾਸ਼ ਪ੍ਰਧਾਨ ਭਾਵਾਧਸ, ਸੁਖਦੇਵ ਸਿੰਘ ਐਮ.ਸੀ, ਸੰਤ ਰਾਮ ਪ੍ਰਧਾਨ ਸਫਾਈ ਸੇਵਕ ਯੂਨੀਅਨ , ਧਰਮਵੀਰ , ਮਦਨ ਲਾਲ, ਕਿਸ਼ਨ ਲਾਲ,ਵਿਨੋਦ ਕੁਮਾਰ, ਦੀਪੂ ਸਾਰਵਨ, ਸੰਜੇ ਅਤੇ ਹੋਰ ਕਈ ਭਾਰਤੀ ਜਨਤਾ ਪਰਟੀ ਦੇ ਅਹੁੱਦੇਦਾਰ ਸ਼ਾਮਿਲ ਹੋਏ।
No comments:
Post a Comment