jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 30 September 2012

ਬਾਬਾ ਦਾਦੂਵਾਲ ਸੜਕ ਹਾਦਸੇ 'ਚ ਬਾਲ ਬਾਲ ਬਚੇ -----ਰਾਤ ਦੇ ਢਾਈ ਵਜੇ ਡੀ. ਟੀ. ਓ. ਮਾਨਸਾ ਵੱਲੋਂ ਅਚਾਨਕ ਰੋਕੇ ਜਾਣ 'ਤੇ ਭੀਖੀ ਵਿਖੇ ਗੱਡੀਆਂ ਟਕਰਾਈਆਂ

www.sabblok.blogspot.com

ਬਰਨਾਲਾ, 30 ਸਤੰਬਰ, (ਜਗਸੀਰ ਸਿੰਘ ਸੰਧੂ) : ਉਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਬੀਤੀ ਰਾਤ ਉਸ ਸਮੇਂ ਇੱਕ ਸੜਕ ਹਾਦਸੇ ਵਿਚੋਂ ਬਾਲ ਬਾਲ ਬਚ ਗਏ, ਜਦੋਂ ਉਹ ਲਾਲੜੂ ਵਿਖੇ ਤੋਂ ਦੀਵਾਨ ਲਗਾ ਕੇ ਵਾਪਸ ਆ ਰਹੇ ਸਨ ਤਾਂ ਭੀਖੀ ਦੇ ਸਮਾਉਂ ਚੌਂਕ ਵਿੱਚ ਮਾਨਸਾ ਦੇ ਡੀ. ਟੀ. ਓ. ਵੱਲੋਂ ਅਚਾਨਕ ਗੱਡੀਆਂ ਰੋਕੇ ਜਾਣ ਕਾਰਨ ਜਦੋਂ ਉਹਨਾਂ ਦੀਆਂ ਦੋ ਗੱਡੀਆਂ ਆਪਸ ਵਿੱਚ ਬੁਰੀ ਤਰਾਂ ਟਕਰਾਅ ਗਈਆਂ। ਬਾਬਾ ਦਾਦੂਵਾਲ ਵੱਲੋਂ ਫੋਨ 'ਤੇ ਇਸ ਘਟਨਾ ਸਬੰਧੀ 'ਪਹਿਰੇਦਾਰ' ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ ਉਹ ਲਾਲੜੂ ਵਿਖੇ ਦੂਸਰੇ ਦਿਨ ਦੇ ਦੀਵਾਨ ਖਤਮ ਕਰਕੇ ਵਾਪਸ ਆ ਰਹੇ ਸਨ ਤਾਂ ਰਾਤ ਦੇ ਕਰੀਬ ਢਾਈ ਵਜੇ ਜਦੋਂ ਉਹਨਾਂ ਦੀਆਂ ਗੱਡੀਆਂ ਭੀਖੀ ਦੇ ਸਮਾਉਂ ਚੌਂਕ ਕੋਲ ਪਹੁੰਚੀਆਂ ਤਾਂ ਉਥੇ ਖੜੇ ਡੀ. ਟੀ. ਓ ਮਾਨਸਾ ਨੇ ਇੱਕ ਦਮ ਲਾਇਟਾਂ ਦਾ ਇਸ਼ਾਰਾ ਕਰਕੇ ਗੱਡੀਆਂ ਨੂੰ ਰੋਕਣਾ ਚਾਹਿਆ, ਜਿਸ ਕਾਰਨ ਅੱਗੇ ਜਾ ਰਹੀ ਸਕਾਰਪਿਓ ਗੱਡੀ ਵੱਲੋਂ ਜਬਰਦਸਤ ਬਰੈਕਾਂ ਲਗਾ ਜਾਣ 'ਤੇ ਪਿਛੇ ਆ ਰਹੀ ਉਹਨਾਂ ਦੀ ਇੰਨਡੈਵਰ ਗੱਡੀ ਉਸ ਨਾਲ ਟਕਰਾਅ ਗਈ। ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਉਸ ਇੰਨਡੈਵਰ ਗੱਡੀ ਵਿੱਚ ਸਵਾਰ ਸਨ ਅਤੇ
ਅਚਾਨਕ ਗੱਡੀਆਂ ਟਕਰਾਉਣ ਨਾਲ ਉਹਨਾਂ ਦੇ ਗੋਡੇ ਉਪਰ ਕਾਫੀ ਸੱਟ ਵੱਜ ਗਈ। ਜਦੋਂ ਗੱਡੀਆਂ ਟਕਰਾਉਣ ਦੇ ਧਮਾਕੇ ਤੋਂ ਬਾਅਦ ਬਾਬਾ ਦਾਦੂਵਾਲ ਨਾਲ ਚੱਲ ਰਹੇ ਸਾਸ਼ਤਰਧਾਰੀ ਸਿੱਖ ਗੱਡੀਆਂ ਵਿਚੋਂ ਬਾਹਰ ਨਿਕਲੇ ਤਾਂ ਦੇਖਦਿਆਂ ਹੀ ਡੀ. ਟੀ. ਓ. ਮਾਨਸਾ ਉਥੋਂ ਆਪਣੀ ਗੱਡੀ ਵਿੱਚ ਬੈਠ ਕੇ ਰਫੂ ਚੱਕਰ ਹੋ ਗਿਆ, ਪਰ ਪਤਾ ਲੱਗਿਆ ਹੈ ਕਿ ਡੀ. ਟੀ.ਓ ਸਾਹਿਬ ਨਾਲ ਚੱਲ ਰਹੀ ਜਿਪਸੀ ਵਿੱਚ ਬੈਠੇ ਕੁਝ ਪੁਲਸ ਮੁਲਾਜਮ ਬਾਬਾ ਦਾਦੂਵਾਲ ਦੇ ਅੰਗ ਰੱਖਿਅਕ ਸਿੰਘਾਂ ਦੇ ਅੜਿੱਕੇ ਆ ਗਏ, ਜਿਹਨਾਂ ਕੋਲੋਂ ਰਾਤ ਦੇ ਤਿੰਨ ਵਜੇ ਇਸ ਤਰਾਂ ਨਾਕੇ ਲਾਉਣ ਵਾਲੇ ਸਿੰਘਾਂ ਨੇ ਪੁਛਗਿੱਛ ਕੀਤੀ। ਬਾਬਾ ਦਾਦੂਵਾਲ ਨੇ ਕਿਹਾ ਕਿ ਆਮ ਤੌਰ 'ਤੇ ਡੀ. ਟੀ. ਓ ਸਵੇਰੇ ਤੋਂ ਲੈ ਕੇ ਰਾਤ ਨੌ ਵਜੇ ਤੱਕ ਨਾਕੇ ਲਾਉਂਦੇ ਤਾਂ ਦੇਖੇ ਗਏ ਹਨ, ਪਰ ਇਸ ਡੀ. ਟੀ. ਓ. ਸਾਬ੍ਹ ਨੇ ਰਾਤ ਦੇ ਤਿੰਨ ਵਜੇ ਕਿਉਂ ਨਾਕਾ ਲਾਇਆ ਹੋਇਆ ਸੀ, ਇਸ ਸਬੰਧੀ ਕੁਝ ਦੱਸਣ ਦੀ ਬਜਾਏ ਉਹ ਉਥੋਂ ਭੱਜ ਹੀ ਗਏ। ਇਸ ਘਟਨਾ ਸਬੰਧੀ ਬਾਬਾ ਲਾਲ ਸਿੰਘ ਡੀਖੀ ਵਾਲਿਆਂ ਨੇ ਦੱਸਿਆ ਕਿ ਬਾਬਾ ਦਾਦੂਵਾਲ ਦੀਆਂ ਦੋਵਾਂ ਗੱਡੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ, ਪਰ ਉਹ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਨ ਕਿ ਪੰਥ ਦੇ ਉਘੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦਾ ਪੂਰੀ ਤਰਾਂ ਬਚਾਅ ਹੋ ਗਿਆ। ਉਹਨਾਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜੁੰਮੇਵਾਰ ਡੀ. ਟੀ. ਓ. ਮਾਨਸਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਸਾਦਿਕ ਵਿਚ ਪਰਜਾਪਤ ਬਰਾਦਰੀ ਦਾ ਆਪਣੀਆਂ ਮੰਗਾਂ ਪ੍ਰਤੀ ਵਿਸ਼ਾਲ ਇਕੱਠ ਹੋਇਆ

 ਸਾਦਿਕ ਵਿਖੇ ਪੰਜਾਬ ਪੱਧਰੀ ਪਰਜਾਪਤੀ ਮਹਾਂ ਸੰਘ ਰਜਿ: ਪੰਜਾਬ ਵੱਲੋਂ ਕਰਵਾਏ ਗਏ ਸੰਮੇਲਨ ਦੀ ਜੋਤੀ ਪ੍ਰਚੰਡ ਕਰਕੇ ਸ਼ੁਰੂਆਤ ਕਰਦੇ ਹੋਏ ਸੰਤ ਬਾਬਾ ਗੁਰਦੇਵ ਸਿੰਘ , ਸੂਬਾ ਪ੍ਰਧਾਨ ਕਰਮਚੰਦ ਪੱਪੀ ਤੇ  ਹੋਰ ਪਤਵੰਤੇ ।( ਤਸਵੀਰ ਗੁਰਭੇਜ ਸਿੰਘ ਚੌਹਾਨ)
www.sabblok.blogspot.com

ਗੁਰਭੇਜ ਸਿੰਘ ਚੌਹਾਨ
ਸਾਦਿਕ , 30 ਸਤੰਬਰ
-ਪਰਜਾਪਤ ਮਹਾਂ ਸੰਘ ਰਜਿ: ਪੰਜਾਬ ਵੱਲੋਂ  ਸਾਦਿਕ  ਵਿਖੇ ਕਰਵਾਏ ਗਏ  ਸੂਬਾ ਪੱਧਰੀ ਸੰਮੇਲਨ ਦੇ ਮੁੱਖ ਮਹਿਮਾਨ ਸੰਤ ਬਾਬਾ ਗੁਰਦੇਵ ਸਿੰਘ ਕੁੱਲੀਵਾਲੇ ਅਮ੍ਰਿੰਤਸਰ ਨੇ ਜੋਤ ਪ੍ਰਚੰਡ ਕਰਕੇ ਮੋਂਗਾ ਰੀਜ਼ੋਰਟ ਸਾਦਿਕ ਵਿਚ ਸਮਾਗਮ ਦੀ ਸ਼ੁਰੂਆਤ ਕੀਤੀ। ਮੰਚ 'ਤੇ ਬਿਰਾਜਮਾਨ ਸ਼ਖਸ਼ੀਅਤਾਂ ਵਿਚ ਸੁਰਿੰਦਰ ਕੁਮਾਰ ਸਿੰਘ, ਰਾਮ ਸਿੰਘ ਐਮ.ਸੀ ਤਰਨਤਾਰਨ, ਰਾਮ ਕੁਮਾਰ ਮਾਨਸਾ, ਇੰਦਰਜੀਤ ਦਿੱਲੀ, ਮਨਿੰਦਰ ਸਿੰਘ ਬਰਨਾਲਾ, ਸੁਨੀਲ ਕੁਮਾਰ ਮਲੇਟੀਆ ਪ੍ਰਧਾਨ ਸਰਪੰਚ ਯੂਨੀਅਨ, ਪ੍ਰਕਾਸ਼, ਬਲਵੀ ਨਾਭਾ, ਸੁਰੇਸ਼ ਕੁਮਾਰ ਪਟਿਆਲਾ, ਭਗਵਾਨ ਦਾਸ ਬਲਰਾਮ ਜ਼ੀਰਾ, ਜਸਪਾਲ ਸਿੰਘ ਹੁਸ਼ਿਆਰਪੁਰ, ਚਮਨ ਲਾਲ ਸੂਬਾ ਪ੍ਰੈਸ ਸਕੱਤਰ, ਬਾਬੂ ਰਾਮ ਮੁਕਤਸਰ, ਪੂਰਨ ਚੰਦ ਫਾਜ਼ਿਲਕਾ, ਬਾਬੂ ਰਾਮ ਜੈਤੋ, ਨਰਾਇਣ ਦਾਸ ਫਰੀਦਕੋਟ, ਮਾਮ ਚੰਦ ਬਠਿੰਡਾ, ਭਗਵਾਨ ਦਾਸ ਅਬੋਹਰ, ਰਾਮ ਪਾਲ, ਪਰਮਜੀਤ ਸਾਦਿਕ, ਪਵਨ ਪਰਜਾਪਤੀ ਚੀਫ ਜਨਰਲ, ਰਘਵੀਰ ਸਿੰਘ ਪ੍ਰੈਸ ਸਕੱਤਰ, ਜਸਵੰਤ ਸਿੰਘ ਫਾਜ਼ਿਲਕਾ, ਜੋਤੀ ਫਿਰੋਜ਼ਪੁਰ ਤੋਂ ਇਲਾਵਾ ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਦੀਪਕ ਕੁਮਾਰ ਸੋਨੂੰ ਵਾਈਸ ਪ੍ਰਧਾਨ ਵਪਾਰ ਮੰਡਲ ਪੰਜਾਬ ਬਿਰਾਜਮਾਨ ਸਨ। ਸਮਾਗਮ ਦਾ  ਮੰਚ ਸੰਚਾਲਨ ਪਵਨ ਕੁਮਾਰ ਨੇ ਕੀਤਾ। ਸੂਬਾ ਸਕੱਤਰ ਭਗਵਾਨ ਦਾਸ ਨੇ ਆਏ ਲੋਕਾਂ ਨੂੰ ਜੀ ਆਇਆਂ ਕਿਹਾ। ਗੈਰ ਰਾਜਨੀਤਿਕ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਕਰਮਚੰਦ ਪੱਪੀ ਨੇ ਕਿਹਾ ਕਿ ਪੰਜਾਬ ਵਿੱਚ ਮਾਟੀ ਕਲਾ ਬੋਰਡ ਦਾ ਗਠਨ ਕਰਨ, ਪਰਜਾਪਤਾਂ ਦੇ ਬੱਚਿਆਂ ਨੂੰ ਪੜ•ਾਈ ਵਿੱਚ ਵਿਸ਼ੇਸ਼ ਛੋਟ ਦੇਣ, ਪਰਜਾਪਤ ਸਮਾਜ ਨੂੰ ਪਿਛੜਾ ਵਰਗ ਘੋਸ਼ਿਤ ਕਰਵਾ ਕੇ ਓ.ਬੀ.ਸੀ ਦੀ 27 ਪ੍ਰਤੀਸ਼ਤ ਰਿਜ਼ਰਵੇਸ਼ਨ ਵਿੱਚੋਂ 10 ਪ੍ਰਤੀਸ਼ਤ ਰਿਜਰਵੇਸ਼ਨ ਲੈਣ, ਪਰਜਾਪਤ ਸਮਾਜ ਦੇ ਬੱਚਿਆਂ ਨੂੰ ਉੱਚ ਵਿਦਿਆ ਦਿਵਾ ਕੇ ਸਮੇਂ ਦੀਆਂ ਸਰਕਾਰਾਂ ਤੋਂ ਆਪਣੇ ਹੱਕ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ। ਅੱਜ ਦਾ ਇਹ ਇਕੱਠ ਬਹੁਤ ਵੱਡਾ ਇਕੱਠ ਸੀ ਜੋ ਅੱਜ ਤੱਕ ਸਾਦਿਕ ਵਿਚ ਕਿਸੇ ਰਾਜਨੀਤਕ ਪਾਰਟੀ ਦਾ ਵੀ ਨਹੀਂ ਹੋਇਆ ਜਦੋਂ ਕਿ ਇਹ ਗੈਰ ਰਾਜਨੀਤਕ ਸੀ। ਇਸ ਨੇ ਸਰਕਾਰ ਨੂੰ ਦੱਸ  ਦਿੱਤਾ ਹੈ ਕਿ ਪਰਜਾਪਤ ਸਮਾਜ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।

Saturday, 29 September 2012

ਕਾਰਲ ਮਾਰਕਸ ਤੇ ਸਾਡੇ ਪ੍ਰਗਤੀਵਾਦੀ -ਗੁਰਬਚਨ

www.sabblok.blogspot.com

ਪ੍ਰਗਤੀਵਾਦ ਕਦੇ ਸ਼ਾਨਦਾਰ ਸਾਹਿਤਕ ਲਹਿਰ ਸੀ। ਉਰਦੂ ਦੇ ਸ਼ਾਇਰਾਂ ਨੇ ਇਸ ਲਹਿਰ 'ਚ ਜਾਨ ਭਰੀ। ਫ਼ੈਜ਼ ਅਹਿਮਦ ਫ਼ੈਜ਼, ਕੈਫ਼ੀ ਆਜ਼ਮੀ, ਸਰਦਾਰ ਜ਼ਾਫ਼ਰੀ, ਜਾਨ ਨਿਸਾਰ ਅਖਤਰ ਤੇ ਸਾਹਿਰ ਲੁਧਿਆਣਵੀ ਇਹਦੀ ਰੂਹੇ-ਰੂਆਂ ਬਣੇ ਰਹੇ। ਉਨ੍ਹਾਂ ਕਰਕੇ ਮੁੰਬਈ ਦੀਆਂ ਫ਼ਿਲਮਾਂ ਦੀ ਮੁਹਾਣ ਆਮ ਆਦਮੀ ਦੀਆਂ ਤਕਲੀਫ਼ਾਂ ਵਲ ਹੋਈ। ਇਸ ਲਹਿਰ ਦਾ ਅਸਰ ਪੰਜਾਬ 'ਚ ਦੇਖਿਆ ਗਿਆ। ਇਸ ਨੇ ਰਚਨਾਤਮਿਕ ਮਾਹੌਲ ਸਿਰਜਿਆ।

ਸਮਾਂ ਆਇਆ ਪੰਜਾਬੀ 'ਚ ਇਹ ਲਹਿਰ ਮਿਡਲ ਕਲਾਸੀ ਬੰਦੇ ਦੀਆਂ ਤੋਟਾਂ ਦੀ ਸ਼ਿਕਾਰ ਹੋ ਗਈ। ਤਰੱਕੀ ਪਸੰਦ ਤੋਂ ਸਥਾਪਨਾ ਪਸੰਦ ਬਣ ਗਈ। ਅਭਿਆਸੀ ਲੇਖਕ ਪ੍ਰਗਤੀਵਾਦ ਨੂੰ ਬ੍ਰਾਂਡ ਸਮਝਣ ਲੱਗੇ। ਸ਼ਨਾਖ਼ਤੀ ਖਾਈਆਂ ਪੁਰ ਹੋਣ ਲੱਗੀਆਂ। ਬਿਨਾਂ ਮਾਰਕਸ ਨੂੰ ਪੜ੍ਹਿਆਂ/ਗੁੜ੍ਹਿਆਂ ਸਿੱਧੜ ਨੁਸਖ਼ੇ ਸਾਹਿਤ ਸਿਰਜਨਾ 'ਤੇ ਵਰਤੇ ਜਾਣ ਲੱਗੇ। ਸੱਜੀ ਕਮਿਊਨਿਸਟ ਪਾਰਟੀ ਦਾ ਕੇਂਦਰੀ ਲੇਖਕ ਸਭਾ 'ਤੇ ਕਬਜ਼ਾ ਹੋ ਗਿਆ।
ਕੁਝ ਇਕ ਪ੍ਰੋਫੈਸਰ ਇਸ ਲਹਿਰ ਨਾਲ ਜੁੜੇ। ਉਹ ਪਾਰਟੀ ਦੇ ਸਾਹਿਤਕ ਕਾਡਰ ਦੇ ਨੇਤਾ ਬਣ ਗਏ। ਵੱਖਰੀ ਸੋਚ ਤੇ ਨਵੀਂ ਲਿਖਣ ਸ਼ੈਲੀ ਵਾਲੇ ਨੂੰ ਭੰਡਨਾ ਉਨ੍ਹਾਂ ਦਾ ਕੰਮ ਹੋ ਗਿਆ। ਜੋ ਪ੍ਰਗਤੀਵਾਦੀ ਨਹੀਂ ਉਹ ਅਸਤਿਤਵਵਾਦੀ ਹੈ। ਜਾਂ ਸੰਰਚਨਾਵਾਦੀ ਹੈ। ਜਾਂ ਪੋਸਟ ਮਾੱਡਰਨ ਹੈ। ਦੋਸ਼ ਲਗਾਣ ਵਾਲਿਆਂ ਨੂੰ ਨਾ ਅਸਤਿਤਵਵਾਦ, ਨਾ ਸੰਰਚਨਾਵਾਦ ਤੇ ਨਾ ਪੋਸਟ ਮਾੱਡਰਨਿਜ਼ਮ ਦੀ ਸਮਝ ਸੀ, ਪਰ ਕਾਰਵਾਈ ਪੈਂਦੀ ਰਹੀ। ਕਾਰਵਾਈ ਪਾਉਣ ਨੂੰ ਸਾਹਿਤਕਾਰੀ ਸਮਝਦੇ ਰਹੇ। ਮਾਹੌਲ ਨੂੰ ਤੱਤਾ ਰੱਖਦੇ ਰਹੇ।
ਇਸ ਮੁਹਾਜ਼ ਨੇ ਨਵੀਆਂ ਪੁਸ਼ਤਾਂ ਨੂੰ ਸਾਹਿਤ ਦੀ ਭਾਸ਼ਾ 'ਚ ਅਨਪੜ੍ਹ ਰੱਖਿਆ। ਸਾਹਿਤ ਚਿੰਤਨ ਦੀ ਤੋਰ ਰੁਕ ਗਈ। ਪ੍ਰੀਤਮ ਸਿੰਘ ਸਫ਼ੀਰ, ਦੇਵਿੰਦਰ ਸਤਿਆਰਥੀ, ਬਾਵਾ ਬਲਵੰਤ, ਸ਼ਿਵ ਕੁਮਾਰ, ਮਹਿੰਦਰ ਸਿੰਘ ਸਰਨਾ ਜਿਹੇ ਜ਼ਹੀਨ ਸਾਹਿਤਕਾਰ ਮੁੱਖ ਧਾਰਾ ਤੋਂ ਲਾਂਭੇ ਰਹੇ। ਹਰਿਭਜਨ ਸਿੰਘ ਨੂੰ 'ਸੁਹਜਵਾਦੀ' ਹੋਣ ਦਾ ਫ਼ਤਵਾ ਦੇਂਦੇ ਪ੍ਰਗਤੀਏ ਬੁੜੇ ਹੋ ਗਏ; ਸ਼ਬਦ ਸੁਹਜ ਤੋਂ ਟੁੱਟੇ ਰਹੇ। ਸਪਾਟ ਵਾਕ-ਬਣਤਰ 'ਚ ਮੋਟੇ ਠੁੱਲ੍ਹੇ ਮੈਸੇਜ ਟੁੰਗਦੇ ਰਹੇ।
ਹੋਰ ਮਿਸਾਲ ਕਹਾਣੀ ਖੇਤਰ 'ਚੋਂ ਲੈਂਦੇ ਹਾਂ। ਦੋ ਨਾਂ ਉਭਰ ਕੇ ਆਏ - ਪ੍ਰੇਮ ਪ੍ਰਕਾਸ਼ ਤੇ ਵਰਿਆਮ ਸਿੰਘ ਸੰਧੂ। ਵਰਿਆਮ 'ਚ ਨਾ ਰਚਨਾਤਮਿਕ ਸੋਚ ਤੇ ਨਾ ਨਵੇਂ ਬਿਰਤਾਂਤਕ ਨਜ਼ਰੀਏ ਦੀ ਚਿਣਗ ਸੀ। ਇਹਦਾ ਪਤਾ ਉਹਦੀ ਲਿਖਣ ਸ਼ੈਲੀ ਤੋਂ ਲੱਗ ਜਾਂਦਾ ਸੀ। ਪਰ ਉਹ 'ਨਕਸਲੀ' ਸੀ, ਪ੍ਰਗਤੀ ਦੇ ਤੁਰਲੇਧਾਰਾਂ ਦਾ ਜੋਟੀਦਾਰ ਸੀ। ਉਹਨੂੰ ਸਮਝ ਆਈ ਕਿ ਕਹਾਣੀ ਨੂੰ ਲੰਮੇ ਕੈਨਵਸ 'ਤੇ ਫੈਲਾਇਆ ਜਾਵੇ ਤਾਂ ਪ੍ਰਭਾਵ ਕਾਟਵਾਂ ਪੈ ਸਕਦਾ ਹੈ। ਏਦਾਂ ਹੀ ਕੀਤਾ। ਜ਼ਿਕਰਯੋਗ ਕਹਾਣੀਆਂ ਲਿਖੀਆਂ। ਤਾਰੀਫ਼ ਹੋਈ। ਕਹਾਣੀ ਲਿਖਣ ਦੀ ਉਹਦੀ ਵਿਧੀ ਪੁਰਾਣੀ ਸੀ, ਘਟਨਾਕਾਰੀ ਵਾਲੀ। ਬਿਰਤਾਂਤ ਨੂੰ ਉਸਾਰਨ ਵਾਲੀ ਭਾਸ਼ਾ ਸੂਖਮ ਪਰਤਾਂ ਤੋਂ ਸੱਖਣੀ ਸੀ। ਅਜਿਹੀ ਰਚਨਾਕਾਰੀ ਕਾਠ ਦੀ ਹਾਂਡੀ ਹੁੰਦੀ ਹੈ। ਵਰਿਆਮ ਦੀ ਇਸ ਹਾਂਡੀ ਬਾਰੇ ਕਿਸੇ ਨੇ ਜ਼ਿਕਰ ਨਾ ਕੀਤਾ। ਪ੍ਰਗਤੀ ਸਥਾਪਨਾ ਨੇ ਉਹਨੂੰ ਸਿਰ 'ਤੇ ਚੱਕਿਆ ਹੋਇਆ ਸੀ। ਨੁਕਸਾਨ ਸਾਹਿਤ ਚਿੰਤਨ ਦਾ ਹੋਇਆ। ਕਹਾਣੀਕਾਰ ਵਰਿਆਮ ਦਾ ਆਪਣਾ ਨੁਕਸਾਨ ਕਿਤੇ ਵੱਧ ਹੋਇਆ। ਪਿੰਡ ਤੋਂ ਟੁੱਟ ਕੇ ਕਹਾਣੀ ਕਹਿਣ ਦੇ ਸਰੋਤ ਸੁੱਕ ਗਏ। ਅੱਜ ਉਹ ਕਹਾਣੀਕਾਰ ਵਜੋਂ ਆਪਣੀ ਅਪ੍ਰਸੰਗਿਕਤਾ 'ਤੇ ਹੈਰਾਨ ਹੈ। ਕਦੇ ਟਰਾਂਟੋ ਅਤੇ ਕਦੇ ਜਾਲੰਧਰ ਵਿਚ ਫੰਕਸ਼ਨਾਂ 'ਚ ਮੰਚਕਾਰੀ ਰਾਹੀਂ ਆਪਣੀ ਹਾਜ਼ਰੀ ਲਗਵਾਂਦਾ ਹੈ।
ਘਟਨਾਵਾਂ ਨੂੰ ਪ੍ਰਤਿਧੁਨੀਆਂ ਨਾਲ ਲੈਸ ਕਰਨ ਦੀ ਸਿਰਜਨ ਭਾਸ਼ਾ ਜਿਸ ਕਹਾਣੀਕਾਰ 'ਚ ਨਹੀਂ ਹੁੰਦੀ ਉਹਦਾ ਹਸ਼ਰ ਇਹੀ ਹੁੰਦਾ। ਸਮੇਂ ਦੀ ਗਤੀ ਅੱਗੇ ਗੁੱਟ ਨਿਕੰਮੇ ਹੋ ਜਾਂਦੇ ਹਨ।
ਵਰਿਆਮ ਦੇ ਮੁਕਾਬਲੇ ਪ੍ਰੇਮ ਪ੍ਰਕਾਸ਼ ਨੇ ਮਨੁੱਖੀ ਮਨ ਦੀਆਂ ਗ੍ਰੰਥੀਆਂ ਤੇ ਕਾਮੁਕ ਤੈਹਾਂ ਦੁਆਲੇ ਬਿਰਤਾਂਤ ਸਿਰਜਿਆ ਜੋ ਨਵੀਂ ਗੱਲ ਸੀ। ਮਿਡਲ ਕਲਾਸੀ ਬੰਦੇ ਦੀਆਂ ਕਾਮੁੱਕ ਕਮੀਨਗੀਆਂ ਤੇ ਹੱਵਸਾਂ ਦਾ ਚਿਤਰਨ ਪ੍ਰੇਮ ਨੇ ਪਹਿਲੀ ਵੇਰ ਕੀਤਾ। ਉਹਦਾ ਕਹਾਣੀ ਕਹਿਣ ਦਾ ਅੰਦਾਜ਼ ਹਰ ਸੀਮਾ ਨੂੰ ਤੋੜਦਾ ਸੀ। ਉਹਦੇ ਬਿਰਤਾਂਤ ਕੋਲ ਨਵੀਂ ਅੱਖ ਸੀ। ਬਿਨਾਂ ਅਜਿਹੀ ਅੱਖ ਦੇ 'ਡੈੱਡਲਾਈਨ' ਵਰਗੀ ਕਹਾਣੀ ਲਿਖੀ ਨਹੀਂ ਜਾ ਸਕਦੀ। ਉਹਨੇ ਨਵੀਨਤਾ ਅਨੁਕੂਲ ਬਿਰਤਾਂਤਕ ਭਾਸ਼ਾ ਦਾ ਸਿਰਜਨ ਕੀਤਾ। ਕੰਪੋਜ਼ੀਸ਼ਨ ਵਿਚ ਤਾਜ਼ਗੀ ਭਰੀ। ਪ੍ਰਗਤੀ ਸਥਾਪਨਾ ਨੂੰ ਉਸ ਇਕੱਲੇ ਹੀ ਚੁਣੌਤੀ ਦਿੱਤੀ ਰੱਖੀ। ਪ੍ਰਗਤੀ ਦੀ ਡਫ਼ਲੀ ਵਜਾਣ ਵਾਲਾ ਰਘਬੀਰ ਪ੍ਰੇਮ ਪ੍ਰਕਾਸ਼ ਦਾ ਵਿਰੋਧ ਕਰਦਾ ਰਿਹਾ। ਹੁਣ ਉਹੀ ਰਘਬੀਰ ਸੁਖਜੀਤ 'ਤੇ ਵਾਰ ਕਰਨ ਲੱਗ ਪਿਆ ਹੈ, ਜਦ ਕਿ ਸੁਖਜੀਤ ਦੀ 'ਅੰਤਰਾ' ਕਹਾਣੀ ਸਾਹਮਣੇ ਕੋਈ ਹੋਰ ਕਹਾਣੀ ਨਹੀਂ ਖੜਦੀ।
ਰਘਬੀਰ ਦਾ ਟ੍ਰੈਕ-ਰਿਕਾੱਡ ਸਾਹਿਤਕ ਭਾਸ਼ਾ ਦੇ ਹਵਾਲੇ ਨਾਲ ਅਨਪੜ੍ਹਾਂ ਵਾਲਾ ਹੈ। ਉਹ ਪ੍ਰਗਤੀਵਾਦ ਦੇ ਓਵਰਕੋਟ ਹੇਠ ਆਪਣੀ ਅਨਪੜ੍ਹਤਾ ਲੁਕੋਂਦਾ ਹੈ। ਸਮੁੱਚਾ ਕਿਰਦਾਰ ਗਿਆਨਕਾਰੀ ਅਤੇ ਸਾਹਿਤਕਾਰੀ ਦੋਨਾਂ ਖੇਤਰਾਂ ਵਿਚ ਪ੍ਰਤਿਕਿਰਿਆਵਾਦੀ (reactionary) ਵਾਲਾ ਹੈ। ਅਜਿਹਾ ਬੰਦਾ ਮਾਰਕਸ ਦਾ ਪੈਰੋਕਾਰ ਨਹੀਂ ਹੋ ਸਕਦਾ। ਕਾਰਲ ਮਾਰਕਸ ਕਦੇ ਬੌਧਿਕ ਆਲ੍ਹਸੀਆਂ ਦਾ ਸੰਗੀ ਸਾਥੀ ਨਹੀਂ ਸੀ। ਨਾ ਹੀ ਉਹ ਬੁਰਜੂਆ ਸੁਖਾਂ ਦੀ ਖਾਤਰ ਸਥਾਪਨਾ ਦੀ ਚਾਪਲੂਸੀ ਕਰਨ ਵਾਲਿਆਂ ਦਾ ਮਿਤਰ ਸੀ। ਉਹ ਸੱਤਾ ਨਾਲ ਲੜਦਾ ਰਿਹਾ। ਪਰੱਸ਼ੀਅਨ ਸੱਤਾ ਨੇ ਦੇਸ਼ ਨਿਕਾਲਾ ਦਿੱਤਾ ਤਾਂ ਉਹ ਕੋਲਨ (ਜਰਮਨੀ) ਤੋਂ ਪੈਰਿਸ ਆ ਗਿਆ। ਫਰਾਂਸ ਸਰਕਾਰ ਨੇ ਜਰਮਨਾਂ ਦੇ ਦਬਾਅ ਹੇਠ ਉਹਨੂੰ ਪੈਰਿਸ ਛੱਡਣ ਦਾ ਹੁਕਮ ਦੇ ਦਿੱਤਾ ਉਹ ਬੈਲਜਿਅਮ ਦੀ ਰਾਜਧਾਨੀ ਬਰੱਸਲਜ਼ ਆ ਗਿਆ। ਉੱਥੋਂ ਲੰਡਨ ਪੁੱਜਾ। ਸੱਤਾ ਨਾਲ ਉਹਦੀ ਲੜਾਈ ਜਾਰੀ ਰਹੀ।
ਇਹਦੇ ਉਲਟ ਸਾਡੇ ਪੇਸ਼ਾਵਰ ਪ੍ਰਗਤੀਏ ਜਾਲੰਧਰ/ਚੰਡੀਗੜ੍ਹ 'ਚ ਕੋਠੀਆਂ ਉਸਾਰ ਕੈਨੇਡਾ 'ਚ ਇਮੀਗ੍ਰੇਸ਼ਨ ਲੈਂਦੇ ਹਨ। ਅੱਧਾ ਵਰ੍ਹਾ ਕੈਨੇਡਾ/ਅਮਰੀਕਾ 'ਚ ਪ੍ਰਗਤੀ ਦੇ ਨਾਂ 'ਤੇ ਰੋਟੀਆਂ ਸੇਕਦੇ ਹਨ ਤੇ ਸਰਦੀਆਂ 'ਚ ਪੰਜਾਬ ਮਹੰਤੀ ਕਰਨ ਆ ਜਾਂਦੇ ਹਨ। ਦੋਨਾਂ ਥਾਵਾਂ 'ਤੇ ਪ੍ਰਧਾਨਗੀਆਂ ਦਾ ਲੁਤਫ਼ ਲੈਂਦੇ ਹਨ, ਘੁੰਡ-ਚੁਕਾਈਆਂ ਕਰਦੇ ਹਨ।

ਸੰਕਟ ਗਹਿਰਾ ਉਦੋਂ ਹੁੰਦਾ ਹੈ ਜਦੋਂ ਇਹ ਸਾਹਿਤਕ ਅਦਾਰਿਆਂ 'ਚ ਚੌਧਰ ਹੱਥਿਆਂਦੇ ਹਨ ਤੇ ਇਸ ਰੁੱਤਬੇ ਨੂੰ ਨਿੱਜੀ ਚੜ੍ਹਤ ਦੀ ਖਾਤਰ ਵਰਤਦੇ ਹਨ। ਸੰਵਾਰ ਕੇ ਫ਼ਿਕਰਾ ਲਿਖਣਾ ਨਹੀਂ ਆਉਂਦਾ, ਨਾ ਨਿੱਠ ਬੈਠ ਕੇ ਉਨ੍ਹਾਂ ਮਾਰਕਸੀ ਚਿੰਤਕਾਂ ਦਾ ਅਧਿਅਨ ਕੀਤਾ ਹੁੰਦਾ। ਨਾ ਨਾਤਾ ਵਿਸ਼ਵ ਸਾਹਿਤ ਨਾਲ ਹੈ। ਨਿਤ ਗਰਦਸ਼ 'ਚ ਰਹਿਣਾ ਉਨ੍ਹਾਂ ਦਾ ਕੰਮ ਹੁੰਦਾ। ਅਜਿਹੇ ਬੰਦੇ ਪਾਸ਼, ਭਗਤ ਸਿੰਘ, ਗ਼ਦਰੀ ਬਾਬਿਆਂ ਦੇ ਨਾਂ 'ਤੇ ਸਮਾਗਮ ਰਚਾਂਦੇ ਹਨ। ਮਕਸਦ ਹਜੂਮ 'ਕੱਠੇ ਕਰਨ ਦਾ ਹੁੰਦਾ ਹੈ। ਹਜੂਮ 'ਚ ਹੀ ਉਹ ਸੁਰੱਖਿਅਤ ਹਨ। ਨਾ ਚਾਹਤ ਚੰਗਾ ਲਿਖਣ ਦੀ ਹੁੰਦੀ ਹੈ, ਨਾ ਬੌਧਿਕ ਸੀਮਾ ਤੋਂ ਪਾਰ ਜਾਣ ਦੀ। ਲਿਲਕ ਗੁੱਟਬੰਦੀਆਂ ਦੀ ਰੌਣਕ ਮਾਣਨ ਦੀ ਰਹਿੰਦੀ ਹੈ। ਮਾਰਕਸ ਨੇ ਯੂਨਾਨੀ ਨਾਟਕਕਾਰਾਂ, ਸ਼ੈਕਸਪੀਅਰ ਤੇ ਹੋਰ ਯੌਰਪੀ ਸਾਹਿਤਕਾਰਾਂ ਦਾ ਗਹਿਰਾ ਅਧਿਅਨ ਕੀਤਾ। ਸ਼ਬਦਕਾਰੀ ਦੀ ਸਰਵ-ਉੱਚਤਾ ਨੂੰ ਸਵੀਕਾਰ ਕੀਤਾ। ਬਾਲਜ਼ਾਕ ਤੇ ਹੋਰ ਕਈ ਸਾਹਿਤਕਾਰਾਂ ਦੀ ਮਹਾਨਤਾ ਨੂੰ ਸਵੀਕਾਰ ਜੇ ਕੀਤਾ ਤਾਂ ਇਸ ਲਈ ਕਿ ਇਨ੍ਹਾਂ ਕੋਲ ਉਹ ਅੱਖ ਹੈ ਜੋ ਅਪ੍ਰਤੱਖ ਦਾ ਪ੍ਰਤੱਖਣ ਕਰਦੀ ਹੈ। ਅਜਿਹਾ ਪ੍ਰਤੱਖਣ ਜੋ ਸਮਾਜ ਸ਼ਾਸਤਰੀ ਵੀ ਨਹੀਂ ਕਰ ਸਕਦੇ।
ਰਚਨਾਤਮਿਕਤਾ ਅਦ੍ਰਿਸ਼ਟ 'ਚ ਖੁੱਭਣ ਦਾ ਕਸਬ ਹੈ। ਇਹ ਕਸਬ ਹੀ 'ਸਾਹਿਤ ਦੀ ਭਾਸ਼ਾ' ਹੈ। ਜਿਵੇਂ ਸਿਨੇਮਾ ਦੀ ਭਾਸ਼ਾ ਹੁੰਦੀ ਹੈ ਜਾਂ ਪੇਂਟਿੰਗ ਦੀ, ਜਾਂ ਸੰਗੀਤ ਦੀ। ਸਾਹਿਤਕ ਭਾਸ਼ਾ 'ਫਾਰਮ' ਦੀਆਂ ਹੱਦਾਂ ਤੋਂ ਪਾਰ ਦਾ ਪ੍ਰਵਚਨ ਹੈ। ਇਹਦੀਆਂ ਪ੍ਰਤਿਧੁਨੀਆਂ 'ਫਾਰਮ' ਦੇ ਆਰਪਾਰ ਫੈਲਦੀਆਂ ਹਨ, ਯਾਨੀਕਿ ਇਨ੍ਹਾਂ 'ਚ ਅਜਿਹਾ ਮੈਸੇਜ ਹੁੰਦਾ ਹੈ ਜੋ ਪਾਠਕ ਦੇ ਮਾਈਂਡ-ਸੈੱਟ ਨੂੰ ਤੋੜਦਾ ਹੈ। ਕਿਸਮ ਦੇ ਸੋਚਵਾਨ, ਜਿਨ੍ਹਾਂ 'ਤੇ ਕੋਈ ਵੱਖਰੀ ਚੀਜ਼ ਅਸਰ ਨਹੀਂ ਕਰਦੀ, ਇਹਦੇ ਖਿਲਾਫ ਹੋ ਜਾਂਦੇ ਹਨ। ਰਚਨਾਕਾਰ ਨੂੰ ਇਹਦੀ ਪ੍ਰਵਾਹ ਨਹੀਂ ਹੁੰਦੀ। ਉਹ ਆਪਣੇ ਯੁੱਗ ਦਾ ਦਾਸ ਨਹੀਂ ਹੁੰਦਾ, ਨਾ ਚਿੰਤਨ ਦੀ ਉਸ ਹੁਕਮਦਾਰੀ ਦਾ ਦਾਸ ਹੁੰਦਾ ਹੈ ਜੋ ਸਮੇਂ ਨੂੰ ਕਾਬੂ ਕਰਨ 'ਚ ਲੱਗੀ ਹੰਦੀ ਹੈ। ਸਾਡੇ ਪ੍ਰਗਤੀਏ ਆਪਣੇ ਆਪ ਨੂੰ ਯੁੱਗ-ਚਿੰਤਨ ਦੇ ਹੁਕਮਦਾਰ ਸਮਝਦੇ ਹਨ। ਵੱਖਰੀ ਸੋਚ, ਵੱਖਰੀ ਸ਼ੈਲੀ, ਵੱਖਰੀ ਚਿੰਤਨ, ਵੱਖਰਾ ਸੁਨੇਹਾ, ਵੱਖਰਾ ਪ੍ਰਤੱਖਣ ਇਨ੍ਹਾਂ ਨੂੰ ਅਵਾਜ਼ਾਰ ਕਰਦਾ ਹੈ ਤਾਂ ਤੁਅੱਸਬੀ ਹੋ ਜਾਂਦੇ ਹਨ।
ਸਾਡੇ ਪ੍ਰਗਤੀਆਂ ਕੋਲ ਅਜਿਹੀ ਭਾਸ਼ਾ ਨਹੀਂ ਜੋ ਥਿਰਤਾ ਦੀ ਤੋੜਕ ਬਣ ਸਕੇ। ਇਹ ਮਲੀਨ ਭਾਸ਼ਾ 'ਚ ਭਾਰੇ ਭਰਕਮ ਸੁਨੇਹੇ ਲੱਦਦੇ ਹਨ ਤੇ ਇਹਨੂੰ ਸਮਾਜਵਾਦੀ ਯਥਾਰਥਵਾਦ ਕਹਿੰਦੇ ਹਨ। ਗੱਲ ਪਾਬਲੋ ਨੇਰੂਦਾ, ਬ੍ਰੈਸ਼ਟ, ਲੋਰਕਾ, ਨਾਜਮ ਹਿਕਮਤ ਦੀ ਕਰਦੇ ਹਨ, ਬਿਨਾਂ ਇਹ ਜਾਣਿਆਂ ਕਿ ਇਨ੍ਹਾਂ ਸਭਨਾਂ ਦੀ ਬੁਲੰਦੀ ਦਾ ਰਾਜ਼ ਇਨ੍ਹਾ ਦੀ ਭਾਸ਼ਾਕਾਰੀ ਦੀ ਨਵੇਕਲੀ ਅੱਖ ਸੀ।
ਸੰਕਟ ਦੀ ਤੈਹ ਤੱਕ ਜਾਣ ਦੀ ਲੋੜ ਹੈ। ਪੰਜਾਬੀ ਭੋਇੰ ਨਾਲ ਭਾਸ਼ਾ/ਸਭਿਆਚਾਰ ਦੇ ਹਵਾਲੇ ਨਾਲ ਵਾਪਰੀ ਇਤਿਹਾਸਕ ਟ੍ਰੈਜਡੀ ਨੇ ਪੰਜਾਬੀ ਭਾਸ਼ਾ ਨੂੰ ਸੀਮਤ ਲੋਕਾਈ ਦੀ ਭਾਸ਼ਾ ਬਣਾ ਦਿੱਤਾ ਹੈ। ਹਿੰਦੂ ਮੁਸਲਮਾਨ ਲੇਖਕ ਕਿਨਾਰਾਕਸ਼ੀ ਕਰ ਗਏ। ਵੀਹਵੀਂ ਸਦੀ ਦੇ ਸ਼ੁਰੂ ਵਿਚ ਸ਼ਹਿਰੀ ਪਿਛੋਕੜ ਵਾਲੀ ਪੜ੍ਹੀ ਲਿਖੀ ਜਮਾਤ ਪੰਜਾਬੀ 'ਚ ਲਿਖਣ ਵਲ ਵਧੀ ਸੀ, ਹੁਣ ਉਹ ਵੀ ਬੇਦਾਵਾ ਲਿਖ ਕੇ ਦੇ ਗਈ ਹੈ। ਮੈਦਾਨ ਅਲਪ ਬੁੱਧ ਲਿਖਣਕਾਰਾਂ ਦੀਆਂ ਪਾਲਾਂ ਲਈ ਖਾਲ੍ਹੀ ਹੋ ਗਿਆ। ਉਹੀ ਹੁਣ ਸਾਡੀ ਸਾਹਿਤ ਭੂਮੀ ਦੇ ਦੁਲਾਰੇ ਹਨ। ਅਕਾਦਮਿਕਤਾ ਨੇ ਵੀ ਇਨ੍ਹਾਂ ਦੁਆਲੇ ਕਾਇਮ ਰਹਿਣਾ ਹੈ। ਪ੍ਰਗਤੀ ਦੀ ਡਫ਼ਲੀ ਵਜਾਣ ਵਾਲੇ ਇਨ੍ਹਾਂ ਬਗ਼ੈਰ ਵਿਹਲੇ ਹੋ ਜਾਣਗੇ, ਕਿੱਥੇ ਜਾਣਗੇ? ਪੰਜਾਬੀ ਸਾਹਿਤਕਾਰੀ ਦੇ ਸੰਕਟ ਨੂੰ ਇਸ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ।
ਮਾਰਕਸ ਨੇ ਬਰਲਿਨ ਯੂਨੀਵਰਸਟੀ ਤੋਂ ਪੀਐਚ. ਡੀ. ਕੀਤੀ ਤਾਂ ਉਹਨੇ ਅਕਾਦਮਿਕ ਪਥ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਜਿਹੜੀਆਂ ਧਿਰਾਂ ਹੱਥ ਸੱਤਾ ਸੀ ਉਨ੍ਹਾਂ ਦਾ ਸੁੱਕਾ ਵਿਰੋਧ ਉਹਨੂੰ ਰਾਸ ਨਹੀਂ ਸੀ ਆ ਰਿਹਾ। ਉਹਨੇ 'ਜੋ ਹੈ' ਦੀ ਥਾਹ ਪਾਉਣ ਲਈ 'ਅਜਿਹਾ ਕਿਉਂ ਹੈ' ਵਲ ਮੁਹਾਣ ਕੀਤੀ। ਅਜਿਹਾ ਕਰਦਿਆਂ ਉਹ ਬੌਧਿਕ ਸੀਮਾ ਦੀਆਂ ਕੁੱਲ ਹੱਦਾਂ ਪਾਰ ਕਰ ਗਿਆ। ਉਹਦਾ ਉਦੇਸ਼ ਰੂਹਾਨੀ ਪੱਧਰ ਦਾ ਸੀ। ਤਦ ਹੀ ਸਹੰਸਰ ਰੁਕਾਵਟਾਂ ਦੇ ਬਾਵਜੂਦ ਉਹ ਆਪਣੇ ਇਰਾਦੇ 'ਚ ਅਟੁੱਟ ਰਿਹਾ। ਦਹਾਕਿਆਂ ਤੱਕ ਮਿਹਨਤ ਕੀਤੀ। ਭੁੱਖਾਂ ਸਹੀਆਂ। ਵੀਹ ਸਾਲ ਬ੍ਰਿਟਿਸ਼ ਮਿਊਜ਼ਿਅਮ ਲਾਇਬਰੇਰੀ 'ਚ ਬੈਠ ਮੁਤਾਲਿਆ ਕੀਤਾ। ਇੱਕੋ ਕੋਟ ਸੀ, ਜਿਸ 'ਤੇ ਸਿਗਾਰ ਦੀ ਰਾਖ਼ ਡਿੱਗੀ ਹੁੰਦੀ। ਕੁਰਸੀ 'ਤੇ ਬੈਠਾ ਪੜ੍ਹਦਾ ਲਿਖਦਾ ਲੰਡਨ ਦੀਆਂ ਸਰਦ ਰਾਤਾਂ 'ਚ ਸੌਂ ਜਾਂਦਾ। ਇਕ ਧੁੰਨ ਸੀ ਉਹਦੇ 'ਤ ਸਵਾਰ ਕਿ ਗੱਲ ਦੀ ਤੈਹ ਤੱਕ ਜਾਣਾ ਹੈ। ਏਸ ਤਰ੍ਹਾਂ ਦੇ ਬੌਧਿਕ ਮਿਹਨਤਕਸ਼ ਦੇ ਨਾਂ ਦੀ ਦੁਰਵਰਤੋਂ ਠੱਗ-ਬਿਰਤੀ ਵਾਲੇ ਜਦ ਕਰਦੇ ਹਨ ਤਾਂ ਪਤਾ ਚਲਦਾ ਸੋਵੀਅਤ ਯੂਨੀਅਨ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਲਿਆਂ ਦੇ ਚਿਹਰੇ ਕਿਹੋ ਜਿਹੇ ਸਨ।

‘ਚਿੱਟੀ ਸਿਓਂਕ----ਵਰਿੰਦਰ ਸਿੰਘ ਗੋਲਡੀ ’

www.sabblok.blogspot.com

ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਅਕਾਲ ਦੇ ਪੁਜਾਰੀ ਨੂੰ ਕਾਲ ਦਾ ਪੁਜਾਰੀ ਬਣਾ ਗਈ ਇਹ ਚਿੱਟੀ ਸਿਓਂਕ,
ਬ੍ਰਾਹਮਿਨ ਵਾਲੇ ਸਾਰੇ ਕਰਮਕਾਂਡ ਸਿਖਾ ਗਈ ਇਹ ਚਿੱਟੀ ਸਿਓਂਕ,
ਸ਼ਬਦ ਗੁਰੂ ਨੂ ਛੱਡ ਕੇ ਬੰਦੇ ਪੂਜਨ ਲਾ ਗਈ ਇਹ ਚਿੱਟੀ ਸਿਓਂਕ ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਸ਼ਬਦਾਂ ਦੇ ਮੰਤਰ ਬਣਾ ਬਣਾ ਕੇ ਜੱਪਣ ਲਾ ਤਾ ਭੋਲੇ ਲੋਕਾਂ ਨੂੰ ,
ਜਿਥੋਂ ਬਾਬੇ ਕਢਿਆ ਸਾਨੂ ਓਥੇ ਫਿਰ ਫਸਾ ਤਾ ਭੋਲੇ ਲੋਕਾਂ ਨੂੰ,
ਲੋਕਾਂ ਕੋਲੋਂ ਲੁੱਟ ਲੁੱਟ ਕੇ ਆਪਣੇ ਮਹਲ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਲੀਡਰਾਂ ਨੂ ਨਾਲ ਰਲਾ ਕੇ ਸਿੱਖੀ ਦਾ ਘਾਣ ਇਹ ਕਰਦੇ,
ਧੀਆਂ ਭੈਣਾ ਦੀਆਂ ਇਜ਼ਤਾਂ ਲੁੱਟਨੋ ਵੀ ਇਹ ਨਾ ਡਰਦੇ,
ਕਈਆਂ ਦੇ ਘਰ ਉਜੜੇ ਤੇ ਕਈਆਂ ਨੂ ਖਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|

ਹਾਲੇ ਵੀ ਸੰਭਲੋ ਲੋਕੋ ਇਹਨਾ ਦੀ ਅਸਲੀਅਤ ਪਹਚਾਨੋ,
ਰੱਬ ਨਾਲੋਂ ਤੋੜ ਕੇ ਆਪਣੇ ਲੜ ਲਾਉਂਦੇ ਬੱਸ ਐਨਾ ਹੀ ਜਾਨੋ,
‘ਗੋਲਡੀ’ ਸਿੱਖੀ ਦਾ ਮਤਲਬ ਹੀ ਕੁਝ ਹੋਰ ਬਣਾ ਗਈ ਇਹ ਚਿੱਟੀ ਸਿਓਂਕ,
ਪਤਾ ਨਹੀਂ ਕਿਥੋਂ ਆ ਗਈ ਇਹ ਚਿੱਟੀ ਸਿਓਂਕ,
ਮੇਰੀ ਕੌਮ ਨੂੰ ਖਾ ਗਈ ਇਹ ਚਿੱਟੀ ਸਿਉਂਕ|
.......ਵਰਿੰਦਰ ਸਿੰਘ (ਗੋਲਡੀ)

Friday, 28 September 2012

ਪੁਲੀਸ ਦੇ ਮੁਖ਼ਬਰ ਅਤੇ ਏਜੰਸੀਆਂ ਦੇ ਬੰਦੇ ਫੇਕ ਆਈ ਡੀ ਬਣਾ ਕੇ ਫੇਸਬੁੱਕ ਤੇ ਭੋਲੇ ਭਾਲੇ ਲੋਕਾਂ ਨੂੰ ਉਕਸਾ ਰਹੇ ਹਨ - ਭਿਉਰਾ

www.sabblok.blogspot.com ਪੇਸ਼ੀ ਭੁਗਤਣ ਆਏ ਭਾਈ ਪਰਮਜੀਤ ਸਿੰਘ ਭਿਉਰਾ ਨੇ ਫੇਸਬੁੱਕ ਵਰਤਣ ਵਾਲੇ ਦੋਸਤਾਂ ਨੂੰ ਸਲਾਹ ਦਿੱਤੀ ਕਿ ਜਿਸ ਵਿਅਕਤੀ ਨੂੰ ਨਹੀਂ ਜਾਣਦੇ ਉਸ ਨਾਲ ਬਹੁਤੀ ਗੱਲਬਾਤ ਨਾ ਕਰਨ ਕਿਉਂਕਿ ਫੇਸਬੁੱਕ ਉਪਰ ਪੁਲੀਸ ਦੇ ਮੁਖ਼ਬਰ ਅਤੇ ਏਜੰਸੀਆਂ ਦੇ ਬੰਦੇ ਜਾਅਲੀ ਆਈ ਡੀ ਬਣਾ ਕੇ ਲੋਕਾਂ ਨੂੰ ਉਕਸਾ ਰਹੇ ਹਨ । ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਸਜ਼ਾ ਯਾਫ਼ਤਾ ਭਾਈ ਭਿਉਰਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਵੇਰ ਫੇਰ ਕਾਲਾ ਦੌਰ ਲੈ ਕੇ ਆ ਰਹੀ ਹੈ ਤੇ ਬੇਗੁਨਾਹ ਸਿੱਖਾਂ ਨੂੰ ਜਬਰੀ ਘਰੋਂ ਚੁੱਕ ਚੁੱਕ ਕੇ ਜੇਲ੍ਹਾਂ ਵਿੱਚਬੰਦ ਕਰੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਭਾਈ ਬਿੱਟੂ ਅਤੇ ਭਾਈ ਬੜਾ ਪਿੰਡ ਨਾਲ ਕੀਤਾ ਗਿਆ ਅਣਮਨੁੱਖੀ ਤਸ਼ੱਦਦ ਦੀ ਅਸੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਕੌਮ ਦੇ ਲੀਡਰਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਾਰੇ ਵਾਕਿਆਤ ਦੀ ਸੱਚਾਈ ਨੂੰ ਸੰਸਾਰ ਪੱਧਰ ਤੇ ਦੱਸਣ ਦਾ ਉਪਰਾਲਾ ਕੀਤਾ ਜਾਏ ਤੇ ਹੋਰ ਬੇਗੁਨਾਹ ਲੋਕਾਂ ਨੂੰ ਬਚਾਇਆ ਜਾਏ ।

SOLIDLY BEHIND NDA ON FDI ISSUE- PARKASH SINGH BADAL AND SUKHBIR REITERATE

www.sabblok.blogspot.com

BADAL SETS POLITICAL TONE FOR UPCOMING LOK SABHA POLLS

www.sabblok.blogspot.com

ਸਾਡੀ ਕੋਸ਼ਿਸ਼ ਨੌਜਵਾਨਾਂ ਚੋਂ ਸਾਮਾਜਿਕ ਕੁਰੀਤੀਆਂ ਤੇ ਪਤਿਤਪੁਣੇ ਨੂੰ ਦੂਰ ਕਰਨਾਂ--ਪਰਮਜੀਤ ਸਿੰਘ ਖਾਲਸਾ

 ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਸਾਦਿਕ ਇਕਾਈ ਦੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਫੈਡਰੇਸ਼ਨ ਆਗੂ। (ਤਸਵੀਰ ਗੁਰਭੇਜ ਸਿੰਘ ਚੌਹਾਨ)
www.sabblok.blogspot.com

ਸਾਦਿਕ 28 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਅੱਜ ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੀ ਸਾਦਿਕ ਇਕਾਈ ਦੀ ਚੋਣ ਦਾ ਐਲਾਨ ਕਰਨ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ , ਸਕੱਤਰ ਜਨਰਲ ਮੇਜਰ ਸਿੰਘ ਖਾਲਸਾ, ਭਾਈ ਜਸਪਾਲ ਸਿੰਘ, ਜਿਲ•ਾ ਪ੍ਰਧਾਨ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮੇਂ ਭਾਈ ਪਰਮਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮੰਤਵ ਸਾਡੀ ਨੌਜਵਾਨ ਪੀੜ•ੀ ਨੂੰ ਸਾਮਾਜਿਕ ਬੁਰਾਈਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ। ਉਨ•ਾਂ ਕਿਹਾ ਕਿ ਸਾਡੀ ਨੌਜਵਾਨ ਪੀੜ•ੀ ਤੇ ਇਲੈਕਟਰਾਨਿਕ ਯੁੱਗ ਨੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ ਅਤੇ ਸਾਡੇ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ ਅਤੇ ਸਾਡੀ ਜਵਾਨੀ ਨਸ਼ਿਆਂ ਵਿਚ ਵੀ ਗਲਤਾਨ ਹੋ ਗਈ ਹੈ ਜਿਸਦੇ ਰਾਜਸੀ ਕਾਰਨ ਵੀ ਹਨ। ਉਨ•ਾਂ ਨੇ ਸਿੱਖ ਰਹਿਤ ਮਰਿਆਦਾ ਵਿਚ ਪ੍ਰੇਮ ਵਿਆਹ ਦੀ ਪ੍ਰਥਾ ਨੂੰ ਵੀ ਨਾ ਮਨਜ਼ੂਰ ਕੀਤਾ ਅਤੇ ਜਵਾਨੀ ਨੂੰ ਆਪਣੇ ਮਾਪਿਆਂ ਦੀਆਂ ਇੱਜ਼ਤ ਦਾ ਧਿਆਨ ਰੱਖਣ ਦੀ ਚਿਤਾਵਨੀ ਦਿੱਤੀ। ਉਨ•ਾਂ ਇਹ ਵੀ ਕਿਹਾ ਕਿ ਸਾਡਾ ਮੰਤਵ ਨੌਜਵਾਨਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾਂ, ਉੱਚ ਵਿੱਦਿਆ ਲਈ ਪ੍ਰੇਰਿਤ ਕਰਨਾਂ ਹੈ, ਕਿਉਂ ਕਿ ਸਿੱਖ ਕੌਮ ਵਿੱਦਿਆ ਵਿਚ ਬਹੁਤ ਪਛੜ ਗਈ ਹੈ। ਉਨ•ਾਂ ਨੇ ਵੱਖਰੇ ਬਿਆਨ ਵਿਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਬੜਾ ਪਿੰਡ ਦੀ ਗ੍ਰਿਫਤਾਰੀ ਦੀ ਨਿਖੇਧੀ ਵੀ ਕੀਤੀ। ਉਨ•ਾਂ ਨੇ ਅੱਜ ਸਾਦਿਕ ਇਲਾਕੇ ਦੇ ਨੌਜਵਾਨਾਂ ਦੇ ਫੈਡਰੇਸ਼ਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਾਦਿਕ ਇਕਾਈ ਦੀ ਚੋਣ ਵਿਚ ਪਰਮਜੀਤ ਸਿੰਘ ਕਿਲੀ ਨੂੰ ਪ੍ਰਧਾਨ, ਮਿਹਰ ਸਿੰਘ ਸੈਦੇ ਕੇ ਮੀਤ ਪ੍ਰਧਾਨ, ਰਣਜੀਤ ਸਿੰਘ ਸਾਦਿਕ ਜਨਰਲ ਸਕੱਤਰ, ਜਗਜੀਤ ਸਿੰਘ ਜੱਗਾ ਪ੍ਰੈਸ ਸਕੱਤਰ, ਸਰਵਣ ਸਿੰਘ ਚੰਨੀਆਂ ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ।
 
Thursday, 27 September 2012

REVIEW OF BHELPURI

www.sabblok.blogspot.com

BHELPURI Is 5th book printed by AUTHORS ASSOCIATION OF INDIA a trust formed by an internationally acclaimed authoress Dr Aroona Reejhsinghani who has written 226 books,this trust  is created by her to promote new writers and poets it is a slim book of about 75 pages half of which contains Aroona's writings which include short stories and shairies
there are 3 short stories all containing a message first is I WANT TO LIVE  its a story about a young woman who is forcibally made a sati by her inlaws to usurp her dead husbands property 
 2nd is Mother it is about an unborn baby girl who is a three months old and is about to be aborted by an unscruplous doctor 
 third story is FARIDA which  revolves around the riots of 1992 when whole of mumbai went up in flames all the three stories are written very crisply and catch the attention of the readers
she has created a revolutions by writing the hindi shairies in english script its a novel idea some of her shairies rise upto the standard of Nida fazli and other famous urdu shairs this book will appeal to those who love shairies but cannot read hindi script they will love the shairies writtrn in english script  we hope soon roona will write a whole shairi book in her own unique style
Aroona has written 3 excellent blogs which have put her in the top category of  topwriters in the world
BIOGRAPHY OF AN UNCOMON WRITER,till date 30,000 people have read it from all over the world and found it highly inspring
WHEN GOD WALKED THE EARTH has also been read by 25,000 people who have found this book very awesome
COLLECTOR OF CORPSES is a thriller which makes your hair stand on end as you read it
we all her numerous fans scattered around the world hope and pray that these books soon come out in print form and win a booker prize for this writer who has worked hard to attain this place in the world of writing
atleast i lover of shairiesb finds this book very intresting because now i can read the shairies and recite the amongst my friends this book will have a special place on my book shelf always
the book also contains writings of ten other writers of special mention are Ayesha khan,Manohar bhatia,Tribhuvan kaul,Sushama Shah,Shobha Rao,Dr V.N.Vanmudrai for their first attempt they have written well and with time and with Aroona's excellent guidiance some of them may turn into excellent writers
All in all it is a good book to read when you are all by yourself or are travelling by plane or train and to gift to friends  it is at a affordable price of Rs 150/- only for ordering books write to arunasxn@yahoo,com
REVIEW BY PESI DOCTOR PRESS CORRESPONDENT

ਐਫ.ਡੀ.ਆਈ. ਮੁੱਦੇ 'ਤੇ ਪੂਰੀ ਤਰਾਂ ਐਨ.ਡੀ.ਏ. ਦੇ ਨਾਲ- ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ

www.sabblok.blogspot.com

• ਦਿੱਲੀ 'ਚ ਬੈਠੇ 'ਦੋ ਬੰਦਿਆਂ' ਨੂੰ ਕੋਈ ਹੱਕ ਨਹੀਂ ਕਿ ਉਹ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ
• ਯੂ.ਪੀ.ਏ. ਨੂੰ ਦੇਸ਼ ਨੂੰ ਬਹੁ-ਰਾਸ਼ਟਰੀ ਕੰਪਨੀਆਂ ਦੇ ਹੱਥ ਨਹੀਂ ਵੇਚਣ ਦੀ ਇਜ਼ਾਜ਼ਤ ਨਹੀਂ ਦੇ ਸਕਦੇ
• ਕਾਂਗਰਸ ਪਾਰਟੀ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਵਿਸ਼ਵ ਦੇ ਇਤਿਹਾਸ 'ਚ ਸੱਭ ਤੋਂ ਵੱਧ ਭ੍ਰਿਸ਼ਟ ਪਾਰਟੀ ਦਾ ਖਿਤਾਬ ਹਾਸਿਲ ਕਰਨ ਦੀ ਹੋੜ 'ਚ

ਮੌੜ ਮੰਡੀ (ਬਠਿੰਡਾ), 27 ਸਤੰਬਰ- ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਜੋਰ ਦਿੰਦਿਆਂ ਦੁਹਰਾਇਆ ਹੈ ਕਿ ਪ੍ਰਚੂਨ ਖੇਤਰ 'ਚ ਐਫ.ਡੀ.ਆਈ. ਦੇ ਮਾਮਲੇ 'ਚ ਉਹ ਪੂਰੀ ਤਰਾਂ ਐਨ.ਡੀ.ਏ. ਦੇ ਨਾਲ ਹਨ ਅਤੇ ਇਸ ਮੁੱਦੇ ਨੂੰ ਲੈ ਕੇ ਗਠਜੋੜ ਦੇ ਦੋਵਾਂ ਭਾਈਵਾਲਾਂ ਦਰਮਿਆਨ ਕੋਈ ਵਖਰੇਵਾਂ ਨਹੀਂ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅੱਜ ਇਥੇ ਇੱਕ ਵਿਸ਼ਾਲ ਜਨਤਕ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਲਗਾਤਾਰ ਇਹੀ ਕਹਿੰਦੇ ਆਏ ਹਨ ਕਿ ਯੂ.ਪੀ.ਏ. ਨੂੰ ਅਜਿਹਾ ਕੋਈ ਵੀ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਇਸ ਮੁੱਦੇ ਨਾਲ ਸਬੰਧਤ ਸਾਰੀਆਂ ਧਿਰਾਂ ਜਿੰਨਾਂ 'ਚ ਕਰਿਆਨਾ ਵਪਾਰੀ, ਕਿਸਾਨ. ਬੇਰੁਜ਼ਗਾਰ ਨੌਜਵਾਨ ਅਤੇ ਵਿਰੋਧੀ ਸਿਆਸੀ ਪਾਰਟੀਆਂ ਸ਼ਾਮਿਲ ਹਨ, ਨੂੰ ਵਿਸ਼ਵਾਸ 'ਚ ਲੈਣਾ ਚਾਹੀਦਾ ਸੀ ਕਿਉਂਕਿ ਇਸ ਫੈਸਲੇ ਦਾ ਦੇਸ਼ ਦੇ ਆਰਥਕ ਮਾਹੌਲ 'ਤੇ ਦੂਰਗਾਮੀ ਪ੍ਰਭਾਵ ਹੋਵੇਗਾ। ਇਸ ਮੌਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ 'ਚ ਬੈਠੇ 'ਦੋ ਬੰਦਿਆਂ' ਨੂੰ ਕੋਈ ਹੱਕ ਨਹੀਂ ਹੈ ਕਿ ਉਹ ਦੇਸ਼ ਦੇ ਭਵਿੱਖ ਦਾ ਫੈਸਲਾ ਕਰਨ। ਉਨ•ਾਂ ਕਿਹਾ ਕਿ ਅੰਗਰੇਜ ਸ਼ਾਸਕ ਵੀ ਕੋਈ ਬਿਲ ਪਾਸ ਕਰਨ ਤੋਂ ਪਹਿਲਾਂ ਉਸ ਦੀਆਂ ਕਾਪੀਆਂ ਜਨਤਾ 'ਚ ਵੰਡਦੇ ਸਨ ਤਾਂ ਕਿ ਇਸ 'ਤੇ ਆਮ ਸਹਿਮਤੀ ਬਣ ਸਕੇ, ਪਰ ਇਥੇ ਤਾਂ ਸਿਰਫ 'ਦੋ ਵਿਅਕਤੀ' ਹੀ 120 ਕਰੋੜ ਲੋਕਾਂ ਦੇ ਹਿਤਾਂ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਹੱਥਾਂ 'ਚ ਗਹਿਣੇ ਰੱਖ ਦੇਣਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਅਸਲ ਮੁੱਦਾ ਤਾਂ ਇਹ ਹੈ ਕਿ ਕੇਂਦਰ ਸਰਕਾਰ ਨੇ ਲੋਕਾਂ ਦਾ ਧਿਆਨ ਬਹੁ ਕਰੋੜੀ ਕੋਲਾ ਘੁਟਾਲੇ ਤੋਂ ਹਟਾਉਣ ਲਈ ਐਫ.ਡੀ.ਆਈ ਦਾ ਡਰਾਮਾ ਰਚਿਆ। ਉਨਾਂ ਕਿਹਾ ਕਿ ਵੋਟਰ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਉਨਾਂ ਨੂੰ ਇਨਾਂ ਘਟੀਆ ਚਾਲਾਂ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਘੁਟਾਲਿਆਂ 'ਚ ਹੋਏ ਇਜਾਫੇ ਤੋਂ ਤਾਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਵਿਸ਼ਵ ਇਤਿਹਾਸ ਦੀ ਸੱਭ ਤੋਂ ਭ੍ਰਿਸ਼ਟ ਪਾਰਟੀ ਵਜੋਂ ਗਿੰਨੀਜ਼ ਬੁੱਕ 'ਚ ਆਪਣਾ ਨਾਂਅ ਦਰਜ਼ ਕਰਵਾਉਣ ਦਾ ਮਨ ਬਣਾਈ ਬੈਠੀ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਾਰਨਾਮੇ ਕਰ ਰਹੀ ਹੈ ਇਨਾਂ ਦੇ ਚੱਲਦਿਆਂ ਦੇਸ਼ ਵੱਡੇ ਸੰਕਟ ਵੱਲ ਵੱਧ ਰਿਹਾ ਹੈ। ਉਨਾਂ ਕਿਹਾ ਕਿ ਅੱਜ ਦੇਸ਼ ਦਾ ਹਰ ਵਿਅਕਤੀ ਖੁਦ ਨੂੰ ਬੇਸਹਾਰਾ ਮਹਿਸੂਸ ਕਰ ਰਿਹਾ ਹੈ ਕਿਉਂਕਿ ਕੇਂਦਰ ਦੀ ਕਾਂਗਰਸ ਸਰਕਾਰ ਲਗਾਤਾਰ ਗਰੀਬਾਂ 'ਤੇ ਟੈਕਸ ਤੇ ਹੋਰ ਬੋਝ ਪਾ ਕੇ ਬਹੁਰਾਸ਼ਟਰੀ ਕੰਪਨੀਆਂ ਤੇ ਵੱਡੇ ਸਨਅਤੀ ਘਰਾਂ ਨੂੰ ਲਾਭ ਪਹੁੰਚਾਉਣ 'ਤੇ ਤੁਲੀ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਵੱਲੋਂ ਦਿਨ-ਬ-ਦਿਨ ਵਧਾਈ ਜਾ ਰਹੀ ਮਹਿੰਗਾਈ ਕਾਰਨ ਆਮ ਵਿਅਕਤੀ ਦਾ ਘਰੇਲੂ ਬਜ਼ਟ ਪੂਰੀ ਤਰਾਂ ਹਿਲ ਗਿਆ ਹੈ।

ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਆਏ ਦਿਨ ਬਿਆਨ ਜਾਰੀ ਕਰਨ ਬਾਰੇ ਪੁੱਛੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁਸਕਰਾਉਂਦਿਆਂ ਕਿਹਾ ਕਿ ਇਹ ਸਾਰੇ ਬਿਆਨ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨਗੀ ਹਾਸਿਲ ਕਰਨ ਦੇ ਚੱਕਰ 'ਚ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਦੀ ਹਾਣੀ ਕਿਵੇਂ ਹੋ ਸਕਦੀ ਹੈ ਜਦੋਂ ਕਿ ਇਸ ਦੇ ਸੂਬੇ ਆਗੂਆਂ ਨੂੰ ਆਪਣੀ ਗੱਲ ਪਾਰਟੀ ਪ੍ਰਧਾਨ ਤੱਕ ਪਹੁੰਚਾਉਣ ਲਈ ਸ੍ਰੀਮਤੀ ਸੋਨੀਆ ਗਾਂਧੀ ਵੱਲੋਂ ਪੜੇ ਜਾਂਦੇ ਅਖ਼ਬਾਰਾਂ ਦਾ ਸਹਾਰਾ ਲੈਣਾ ਪੈਂਦਾ ਹੈ। ਉਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਕ ਲੋਕਤਾਂਤਰਕ ਪਾਰਟੀ ਆਪਣੇ ਆਗੂਆਂ ਦੇ ਸਿੱਧੇ ਸੰਪਰਕ 'ਚ ਨਹੀਂ ਹੈ ਅਤੇ ਇਸ ਦੇ ਆਗੂਆਂ ਨੂੰ ਆਪਣੇ ਸੁਨੇਹਾ ਹਾਈ ਕਮਾਂਡ ਤੱਕ ਪਹੁੰਚਾਉਣ ਲਈ ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਰਾਹੁਲ ਦੇ ਪੰਜਾਬ ਦੇ ਪ੍ਰਸਤਾਵਤ ਦੌਰੇ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਬਹੁਤ ਪਹਿਲਾਂ ਦੀ ਇੱਕ ਗੱਲ ਯਾਦ ਹੈ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਉਨਾਂ ਦੇ ਹਲਕੇ ਗਿੱਦੜਬਾਹਾ ਸਮੇਤ ਪੰਜਾਬ ਦੇ 10 ਹਲਕਿਆਂ ਕਾਂਗਰਸ ਦੇ ਹੱਕ 'ਚ ਪ੍ਰਚਾਰ ਕੀਤਾ ਗਿਆ ਸੀ। ਉਨ•ਾਂ ਕਿਹਾ ਕਿ ਜਦੋਂ ਉਨ•ਾਂ ਤੋਂ ਮੀਡੀਆ ਨੇ ਇਸ ਦੇ ਸਿੱਟਿਆ ਬਾਰੇ ਪੁੱਛਿਆ ਸੀ ਤਾਂ ਉਨਾਂ ਕਿਹਾ ਸੀ ਕਿ ਕਾਂਗਰਸ ਉਹ ਸਾਰੀਆਂ 10 ਦੀਆਂ 10 ਸੀਟਾਂ ਹਾਰ ਜਾਵੇਗੀ ਜਿੱਥੇ ਸ੍ਰੀਮਤੀ ਇੰਦਰਾ ਗਾਂਧੀ ਨੇ ਪ੍ਰਚਾਰ ਕੀਤਾ ਹੈ ਅਤੇ ਬਾਅਦ 'ਚ ਨਤੀਜਿਆਂ ਨੇ ਇਸ ਗੱਲ ਨੂੰ ਸਹੀ ਸਾਬਿਤ ਕਰ ਦਿੱਤਾ। ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਵੀ ਇਹੀ ਹਸ਼ਰ ਹੋਵੇਗਾ ਅਤੇ ਕਾਂਗਰਸ ਉਨਾਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਹਾਰੇਗੀ ਜਿੱਥੇ ਵੀ ਰਾਹੁਲ ਪ੍ਰਚਾਰ ਕਰੇਗਾ।

ਇਸ ਮੌਕੇ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਤਾਂ ਆਪਣਾ ਹੈਡਕੁਆਟਰ ਹੀ ਪੰਜਾਬ 'ਚ ਬਣਾ ਲੈਣਾ ਚਾਹੀਦਾ ਹੈ ਤਾਂ ਕਿ ਇਸ ਦਾ ਸੂਬੇ 'ਚੋਂ ਪੂਰੀ ਤਰਾਂ ਸਫਾਇਆ ਹੋ ਸਕੇ।

ਬਾਦਲ ਵੱਲੋਂ ਕੇਂਦਰ ਵਿੱਚੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਚੱਲਦਾ ਕਰਕੇ ਐਨ.ਡੀ.ਏ. ਗੱਠਜੋੜ ਨੂੰ ਸੱਤਾ 'ਚ ਲਿਆਉਣ ਦਾ ਸੱਦਾ-----ਮੌੜ ਮੰਡੀ ਦੀ ਵਿਸ਼ਾਲ ਰੈਲੀ

www.sabblok.blogspot.com

• ਕਾਂਗਰਸ ਮੁਲਕ ਦਾ ਨਾਸ਼ ਕਰਨ ਵਾਲੀ ਅਮਰਵੇਲ ਵਾਂਗ-ਬਾਦਲ
• Îਮੌੜ ਵਿਧਾਨ ਸਭਾ ਹਲਕੇ ਨੂੰ ਸਬ ਡਿਵੀਜ਼ਨ ਬਣਾਉਣ ਸਮੇਤ ਕੀਤੇ ਕਈ ਅਹਿਮ ਐਲਾਨ
• ਉਪ ਮੁੱਖ ਮੰਤਰੀ ਵੱਲੋਂ ਸੂਬੇ ਦੇ ਵਿਕਾਸ ਦੀ ਗਤੀ ਹੋਰ ਤੇਜ਼ ਕਰਨ ਦਾ ਭਰੋਸਾ
• ਹਰਸਿਮਰਤ ਵੱਲੋਂ ਯੂ.ਪੀ.ਏ. 4 ਲੱਖ 60 ਹਜ਼ਾਰ ਕਰੋੜ ਦੇ ਘਪਲੇ ਕਰਨ ਵਾਲੀ ਮਹਾਂ ਭ੍ਰਿਸ਼ਟ ਸਰਕਾਰ ਕਰਾਰ
• ਮਨਪ੍ਰੀਤ ਪੰਥ ਦਾ ਗੱਦਾਰ-ਮਜੀਠੀਆ

ਮੌੜ ਮੰਡੀ (ਬਠਿੰਡਾ), 27 ਸਤੰਬਰ
ਮੁਲਕ ਦੀਆਂ ਅਗਾਮੀ ਲੋਕ ਸਭਾ ਚੋਣਾਂ ਲਈ ਸਿਆਸੀ ਏਜੰਡਾ ਤੈਅ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੇਂਦਰ  ਵਿੱਚ ਐਨ.ਡੀ.ਏ. ਦੀ ਸਰਕਾਰ ਕਾਇਮ ਕਰਕੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਪੰਜਾਬ ਪ੍ਰਤੀ ਵਿਤਕਰੇ ਭਰੇ ਰਵੱਈਏੇ ਦਾ ਠੋਕਵਾਂ ਜਵਾਬ ਦੇਣ ਤਾਂ ਜੋ ਦੇਸ਼ ਖਾਸ ਕਰਕੇ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਖੁਸ਼ਹਾਲੀ ਦਾ ਇਕ ਨਵਾਂ ਅਧਿਆਏ ਸ਼ੁਰੂ ਕੀਤਾ ਜਾ ਸਕੇ।

ਸਥਾਨਕ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਆਖਿਆ ਕਿ ਇਸ ਰੈਲੀ ਵਿੱਚ ਸ਼ਾਮਲ ਹੋਏ ਲੋਕਾਂ ਦੇ ਚਿਹਰਿਆਂ ਤੋਂ ਇਹ ਭਵਿੱਖਬਾਣੀ ਕੀਤੀ ਜਾ ਸਕਦੀ ਹੈ ਕਿ ਮੁਲਕ ਨੂੰ ਭ੍ਰਿਸ਼ਟਾਚਾਰ ਦੀਆਂ ਖਾਈਆਂ ਵਿੱਚ ਸੁੱਟਣ ਵਾਲੀ, ਮਹਿੰਗਾਈ ਨੂੰ ਬੇਲਗਾਮ ਕਰਨ ਵਾਲੀ ਅਤੇ ਆਪਹੁਰਦੇਪਣ ਨਾਲ ਲੋਕ ਵਿਰੋਧੀ ਫੈਸਲੇ ਲੈਣ ਵਾਲੀ ਯੂ.ਪੀ.ਏ. ਸਰਕਾਰ ਦੇ ਗਿਣਤੀ ਦਿਨ ਬਾਕੀ ਬਚੇ ਹਨ। ਉਨਾਂ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਇਸ ਨੇ ਰਾਜਾਂ ਦੇ ਅਧਿਕਾਰਾਂ ਨੂੰ ਹੜੱਪ ਕੇ ਮੁਲਕ ਦੇ ਸੰਘੀ ਢਾਂਚੇ ਨੂੰ ਢਾਹ ਲਾਈ ਹੈ।  ਉਨਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲਿੰਕ ਸੜਕਾਂ ਤੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਵਰਗੀਆਂ ਸਕੀਮਾਂ ਨੂੰ ਪ੍ਰਵਾਨਗੀ ਦੇਣ ਵਰਗੇ ਮਸਲਿਆਂ ਬਾਰੇ ਫੈਸਲੇ ਲੈਣ ਵਿੱਚ ਰਾਜਾਂ ਨੂੰ ਖੁਦਮੁਖਤਿਆਰੀ ਦੇਣੀ ਚਾਹੀਦੀ ਹੈ। ਸ. ਬਾਦਲ ਨੇ ਕਿਹਾ,''ਇਹ ਬਹੁਤ ਅਪਮਾਨਜਨਕ ਹੈ ਕਿ ਅਜਿਹੇ ਛੋਟੇ ਮਸਲਿਆਂ ਲਈ ਵੀ ਰਾਜਾਂ ਨੂੰ ਕੇਂਦਰ ਸਰਕਾਰ 'ਤੇ ਨਿਰਭਰ ਹੋਣਾ ਪੈਂਦਾ ਹੈ ਜਦਕਿ ਕੇਂਦਰ ਸਰਕਾਰ ਨੂੰ ਇਨਾਂ ਮਾਮਲਿਆਂ ਨੂੰ ਫਰਾਖਦਿਲੀ ਨਾਲ ਨਜਿੱਠਣਾ ਚਾਹੀਦਾ ਹੈ। ''

ਸ. ਬਾਦਲ ਨੇ ਕਾਂਗਰਸ ਦੀ ਤੁਲਨਾ 'ਅਮਲਵੇਲ' ਨਾਲ ਕੀਤੀ ਜੋ ਮੁਲਕ ਨੂੰ ਤਬਾਹ ਕਰ ਰਹੀ ਹੈ। ਉਨਾਂ ਇਹ ਵੀ ਜ਼ਿਕਰ ਕੀਤਾ ਕਿ ਯੂ.ਪੀ.ਏ. ਸਰਕਾਰ ਨੇ ਸਾਰੇ ਜਮਹੂਰੀ ਨੇਮ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਛਿੱਕੇ ਟੰਗ ਦਿੱਤੀਆਂ ਹਨ। ਉਨਾਂ ਕਿਹਾ ਕਿ ਕੇਂਦਰ ਵੱਲੋਂ ਜਾਣਬੁੱਝ ਕੇ ਸੋਕਾ ਰਾਹਤ ਪੈਕੇਜ ਦੇਣ ਤੋਂ ਕਿਨਾਰਾ ਕਰਨਾ ਇਸ ਗੱਲ ਨੂੰ ਸੱਚ ਕਰਦੀ ਹੈ ਕਿ ਕੇਂਦਰ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਅਪਣਾਇਆ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਤੇ ਉੜੀਸਾ ਵਰਗੇ ਨੂੰ ਰਾਹਤ ਪੈਕੇਜ ਦੇ ਦਿੱਤੇ ਜਦਕਿ ਉਹ ਪੰਜਾਬ ਨੂੰ ਇਹ ਕਹਿ ਰਹੀ ਹੈ ਕਿ ਸੂਬਾ ਸਰਕਾਰ ਨੇ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਵਿਸ਼ੇਸ਼ ਟੀਮ ਭੇਜਣ ਬਾਰੇ ਕੇਂਦਰ ਨੂੰ ਅਪੀਲ ਨਹੀਂ ਕੀਤੀ। ਕੇਂਦਰ ਦੀ ਇਸ ਦਲੀਲ ਦਾ ਮਜ਼ਾਕ ਉਡਾਉਂਦਿਆਂ ਸ. ਬਾਦਲ ਨੇ ਉਨਾਂ ਨੂੰ ਆਖਿਆ ਕਿ ਕੀ ਕੇਂਦਰੀ ਟੀਮ ਖੇਤੀਬਾੜੀ ਮੰਤਰੀ ਸ੍ਰੀ ਸ਼ਰਦ ਪਵਾਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਪੇਂਡੂ ਵਿਕਾਸ ਮੰਤਰੀ ਸ੍ਰੀ ਜੈਰਾਮ ਰਮੇਸ਼ ਸ਼ਾਮਲ ਸਨ, ਤੋਂ ਵੱਡੀ ਹੈ ਜਿਸ ਨੇ ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਂਰੋ ਦੀ ਅਗਵਾਈ ਵਿੱਚ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਸਥਾਰ ਵਿੱਚ ਚਰਚਾ ਕੀਤੀ ਸੀ ਅਤੇ ਪੰਜਾਬ ਨੇ ਇਸ ਸੰਕਟ ਦੀ ਘੜੀ ਵਿਚੋਂ ਕਿਸਾਨਾਂ ਨੂੰ ਕੱਢਣ ਲਈ 5112 ਕਰੋੜ ਰੁਪਏ ਦੀ ਵਿਸ਼ੇਸ਼ ਕੇਂਦਰੀ ਸਹਾਇਤਾ ਮੰਗੀ। ਪੰਜਾਬ ਸਰਕਾਰ ਨੇ ਸੋਕੇ ਵਰਗੀ ਸਥਿਤੀ ਦੌਰਾਨ ਝੋਨੇ ਦੀ ਫਸਲ ਨੂੰ ਬਚਾਉਣ ਲਈ ਵਾਧੂ ਖਰਚ ਕਰਕੇ ਕਿਸਾਨਾਂ ਦੀ ਬਾਂਹ ਫੜੀ ਸੀ। ਉਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਵਿੱਤੀ ਪੈਕੇਜ ਦੇਣਾ ਨਹੀਂ ਚਾਹੁੰਦੀ ਜਿਸ ਲਈ ਉਹ ਬਹਾਨੇਬਾਜ਼ੀਆਂ ਬਣਾ ਕੇ ਪੰਜਾਬ ਨੂੰ ਜਾਣਬੁੱਝ ਕੇ ਇਸ ਤੋਂ ਬਾਹਰ ਰੱਖਣਾ ਚਾਹੁੰਦੀ ਹੈ। 
ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਬਹੁਤ ਮਾਣ ਤੇ ਸੰਤੁਸ਼ਟੀ ਭਰੀ ਗੱਲ ਹੈ ਕਿ ਸਾਡਾ ਰਾਜ ਸਿੱਖਿਆ ਖੇਤਰ ਵਿੱਚ ਅੱਵਲ ਸਥਾਨ ਹਾਸਲ ਕਰ ਚੁੱਕਾ ਹੈ ਜਦਕਿ ਸੂਬੇ ਨੂੰ ਸਿਹਤ ਖੇਤਰ ਵਿੱਚ ਬੁਨਿਆਦੀ ਢਾਂਚੇ 'ਚ ਸਰਵੋਤਮ ਦਰਜਾ ਮਿਲਿਆ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਦਰਿਆਵਾਂ ਦੀ ਸਫਾਈ ਲਈ 2500 ਕਰੋੜ ਦੀ ਲਾਗਤ ਵਾਲਾ ਵਿਆਪਕ ਪ੍ਰੋਗਰਾਮ ਉਲੀਕਿਆ ਹੈ ਜਿਸ ਨਾਲ ਮਿਊਂਸਪਲ ਸੀਵੇਜ ਅਤੇ ਸਨਅਤਾਂ ਦੇ ਦੂਸ਼ਿਤ ਪਾਣੀ ਨੂੰ ਸਾਫ ਕੀਤਾ ਜਾਵੇਗਾ। ਇਸੇ ਤਰਾਂ ਸੂਬੇ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਪੀਣ ਵਾਲਾ ਸਾਫ ਪਾਣੀ ਮਹੱਈਆ ਕਰਵਾਇਆ ਜਾਵੇਗਾ। ਪਿੰਡ ਬਾਦਲ ਵਿਖੇ ਹਾਲ ਹੀ ਵਿੱਚ ਲੱਗੇ ਮੈਗਾ ਮੈਡੀਕਲ ਕੈਂਪ ਜਿੱਥੇ ਕਰੀਬ 17000 ਮਰੀਜ਼ਾਂ ਦੀ ਜਾਂਚ ਕੀਤੀ ਗਈ ਸੀ, ਦੀ ਸਫਲਤਾ ਤੋਂ ਉਤਸ਼ਾਹਿਤ ਹੁੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 3 ਤੇ 4 ਨਵੰਬਰ ਨੂੰ ਮਾਨਸਾ ਵਿਖੇ ਦੋ ਦਿਨਾ ਮੈਗਾ ਮੈਡੀਕਲ ਕੈਂਪ ਲਾਇਆ ਜਾਵੇਗਾ।

ਸ. ਜਨਮੇਜਾ ਸਿੰਘ ਸੇਖੋਂ ਵੱਲੋਂ ਮੌੜ ਹਲਕੇ ਦੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਮੌੜ ਮੰਡੀ ਨੂੰ ਸਬ ਡਿਵੀਜ਼ਨ ਦਰਜਾ ਦੇ ਦਿੱਤਾ ਜਾਵੇਗਾ। ਉਨਾਂ ਇਹ ਵੀ ਐਲਾਨ ਕੀਤਾ ਕਿ ਲੈਂਡ ਮਾਰਟਗੇਜ ਬੈਂਕ ਦੀ ਸਥਾਪਤੀ ਦੇ ਨਾਲ ਨਾਲ ਲੜਕਿਆਂ ਅਤੇ ਲੜਕੀਆਂ ਲਈ ਵੱਖੋ-ਵੱਖਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਥਾਪਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮੌੜ ਮੰਡੀ ਵਿੱਚ ਆਧੁਨਿਕ ਅਨਾਜ ਮੰਡੀ ਕਾਇਮ ਕੀਤੀ ਜਾਵੇਗੀ ਅਤੇ ਅੱਗ ਬੁਝਾਊ ਪ੍ਰਬੰਧਾਂ ਲਈ ਵੀ ਢਕਵੇਂ ਫੰਡ ਦਿੱਤੇ ਜਾਣਗੇ। 
ਮੌੜ ਵਿਧਾਨ ਸਭਾ ਹਲਕੇ ਦੇ ਲੋਕਾਂ ਵੱਲੋਂ ਕਾਂਗਰਸ ਅਤੇ ਇਸ ਦੀ ਬੀ ਟੀਮ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਬੁਰੀ ਤਰਾਂ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਵਾਰ ਸ. ਜਨਮੇਜਾ ਸਿੰਘ ਸੇਖੋਂ ਨੂੰ ਜਿਤਾਉਣ ਲਈ ਵਧਾਈ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮੋੜ ਦੀ ਇਸ ਇਤਿਹਾਸਕ ਰੈਲੀ ਨੇ ਕਾਂਗਰਸ ਤੇ ਉਸ ਦੇ ਇਸ਼ਾਰੇ 'ਤੇ ਕੰਮ ਕਰ ਰਹੀਆਂ ਸਿਆਸੀ ਪਾਰਟੀਆਂ ਨੂੰ ਇਹ ਸਨੇਹਾ ਦੇ ਦਿੱਤਾ ਹੈ ਕਿ ਇਨਾਂ ਦੇ ਦਿਨ ਪੁੱਗੇ ਚੁੱਕੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ 'ਤੇ ਪਾਉਣ ਵਾਲੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਵਿੱਚ ਮੁੜ ਪੂਰਨ ਭਰੋਸਾ ਜ਼ਾਹਰ ਕੀਤਾ ਹੈ। ਉਨਾਂ ਕਿਹਾ ਕਿ ਇਸ ਜਿੱਤ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਲਿਆਂਦੇ ਪ੍ਰਸ਼ਾਸਕੀ ਸੁਧਾਰਾਂ, ਪਾਰਦਰਸ਼ਤਾ ਅਤੇ ਵਿਕਾਸ ਦੀ ਮੁਹਿੰਮ 'ਤੇ ਮੋਹਰ  ਲਾਈ ਹੈ। ਉਨਾਂ ਐਲਾਨ ਕੀਤਾ ਕਿ ਸਾਰੇ ਵਿਧਾਨ ਸਭਾ ਹਲਕਿਆਂ ਦੇ ਖਾਲਿਆਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਇਆ ਜਾਵੇਗਾ ਜਿਸ ਲਈ ਮੁੱਖ ਮੰਤਰੀ ਨੇ ਪੰਜਾਬ ਲਈ ਸਿੰਜਾਈ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਆਉਂਦੇ ਤਿੰਨ ਸਾਲਾਂ ਵਿੱਚ 8775 ਕਰੋੜ ਰੁਪਏ ਦੀ ਲਾਗਤ ਦੇ ਸੂਬੇ ਦੇ ਸਾਰੇ 142 ਸ਼ਹਿਰਾਂ ਦੇ ਸਰਬਪੱਖੀ ਵਿਕਾਸ ਨਾਲ ਨਾਲ ਸਾਰੇ ਪਿੰਡਾਂ ਵਿੱਚ ਪੱਕੀਆਂ ਸੜਕਾਂ ਵੀ ਬਣਾਈਆਂ ਜਾਣਗੀਆਂ। ਸ. ਬਾਦਲ ਨੇ ਕਿਹਾ ਕਿ ਪਿਛਲੀ ਕਾਰਜਕਾਲ ਦੌਰਾਨ ਅਸੀਂ 1.20 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਸਨ ਅਤੇ ਹੁਣ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 1.5 ਲੱਖ ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਵੀ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਾਲਵਾ ਖੇਤਰ ਇਸ ਗੱਲੋਂ ਖੁਸ਼ਕਿਸਮਤ ਹੈ ਕਿਉਂਕਿ ਆਉਂਦੇ ਚਾਰ ਸਾਲਾਂ ਵਿੱਚ ਟੈਕਸਟਾਈਲ ਹੱਬ ਬਣਨ ਨਾਲ ਇਕ ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਤੀਜੇ ਵਿਸ਼ਵ ਕਬੱਡੀ ਕੱਪ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਹਿਲੀ ਦਸੰਬਰ ਨੂੰ ਇਸ ਦਾ ਉਦਘਾਟਨੀ ਸਮਾਗਮ ਬਠਿੰਡਾ ਵਿੱਚ ਹੋਵੇਗਾ ਅਤੇ ਇਸ ਕੱਪ ਵਿੱਚ ਪਹਿਲੀ ਵਾਰ ਅਫਰੀਕਾ ਅਤੇ ਯੂਰਪੀ ਖਿੱਤੇ ਦੀਆਂ ਟੀਮਾਂ ਭਾਗ ਲੈਣਗੀਆਂ। ਸ. ਬਾਦਲ ਨੇ ਭਰੋਸਾ ਦਿਵਾਇਆ ਕਿ ਮੌੜ ਦਾ ਮੁਹਾਂਦਰਾ ਹੁਣ ਬਦਲ ਜਾਵੇਗਾ ਕਿਉਂਕਿ ਉਨਾਂ ਦੇ ਵਿਧਾਇਕ ਇਸ ਹਲਕੇ ਦੀ ਜ਼ੋਰਦਾਰ ਵਕਾਲਤ ਕਰਦੇ ਹਨ। 

ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਸ੍ਰੀਮਤੀ ਹਰਮਿਸਰਤ ਕੌਰ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਮੌੜ ਹਲਕੇ ਦਾ ਹਮੇਸ਼ਾ ਰਿਣੀ ਰਹੇਗਾ ਜਿਨਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਸਖ਼ਤ ਮੁਕਾਬਲੇ ਦੇ ਬਾਵਜੂਦ ਸ. ਜਨਮੇਜਾ ਸਿੰਘ ਸੇਖੋਂ ਨੂੰ ਮਿਸਾਲੀ ਜਿੱਤ ਦਿਵਾਈ। ਉਨਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਕਾਂਗਰਸ ਤੇ ਉਸ ਦੀ ਬੀ ਟੀਮ ਪੀਪਲਜ਼ ਪਾਰਟੀ ਆਫ਼ ਪੰਜਾਬ ਦੀਆਂ ਜੜਾਂ ਪੁੱਟ ਦਿੱਤੀਆਂ। ਉਨਾਂ ਨੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਮੌੜ ਹਲਕੇ ਦੀ ਕੋਈ ਵੀ ਮੰਗ ਅਧੂਰੀ ਨਹੀਂ ਛੱਡਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਮਨ ਵਿੱਚ ਹਮੇਸ਼ਾ ਹੀ ਸੂਬੇ ਦੇ ਵਿਕਾਸ ਲਈ ਤੜਪ ਰਹਿੰਦੀ ਹੈ ਅਤੇ ਉਹ ਆਪਣੇ ਅਣਥੱਕ ਯਤਨਾਂ ਸਦਕਾ ਲੋਕਾਂ ਦੀ ਸੇਵਾ ਕਰ ਰਹੇ ਹਨ। 

ਕੇਂਦਰ ਦੀ ਯੂ.ਪੀ.ਏ. ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਸਰਕਾਰ ਨੇ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਅਜਿਹੀ ਕੋਈ ਪ੍ਰਾਪਤੀ ਨਹੀਂ ਕੀਤੀ ਜਿਸ ਦਾ ਜ਼ਿਕਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਾਂਗਰਸ ਦਾ ਰਵੱਈਆ ਹਮੇਸ਼ਾ ਹੀ ਪੰਜਾਬ ਵਿਰੋਧੀ ਰਿਹਾ ਹੈ ਜਿਸ ਨੇ ਸੂਬੇ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਦੀ ਔਖੀ ਘੜੀ ਵਿੱਚ ਸਾਰ ਲੈਣਾ ਵੀ ਆਪਣਾ ਫਰਜ਼ ਨਾ ਸਮਝਿਆ। ਉਨਾਂ ਕਿਹਾ ਕਿ ਇਸ ਸਾਲ ਮੀਂਹ ਘੱਟ ਪੈਣ ਕਰਕੇ ਪੰਜਾਬ ਵਿੱਚ ਸੋਕੇ ਵਰਗੀ ਸਥਿਤੀ ਪੈਦਾ ਹੋ ਗਈ ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਪਾਲਣ ਲਈ ਵੱਡੇ ਵਿੱਤੀ ਬੋਝ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਕੇਂਦਰ ਸਰਕਾਰ ਕਿਸਾਨਾਂ ਦੀ ਮਦਦ ਨਹੀਂ ਕਰ ਰਹੀ। 

4 ਲੱਖ 60 ਹਜ਼ਾਰ ਕਰੋੜ ਰੁਪਏ ਦੇ ਵੱਡੇ ਘੁਟਾਲਿਆਂ ਨੂੰ ਜਨਮ ਦੇਣ ਵਾਲੀ ਯੂ.ਪੀ.ਏ. ਸਰਕਾਰ ਦੀਆਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਨੀਂਹਾਂ ਉਖਾੜਨ ਦਾ ਸੱਦਾ ਦਿੰਦਿਆਂ ਸੰਸਦ ਮੈਂਬਰ ਨੇ ਆਖਿਆ ਕਿ ਆਮ ਲੋਕਾਂ ਖਾਸ ਕਰਕੇ ਗਰੀਬ ਤੇ ਕਿਸਾਨਾਂ ਦੇ ਬਚਾਅ ਲਈ ਇਸ ਸਰਕਾਰ ਨੂੰ ਚੱਲਦਾ ਕੀਤਾ ਜਾਵੇ ਅਤੇ ਸੂਬੇ ਦੀਆਂ ਸਾਰੀਆਂ 13 ਸੰਸਦੀ ਸੀਟਾਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਜਿਤਾਈਆਂ ਜਾਣ।
ਮਾਲ ਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਆਪਣੇ ਲੋਕ ਵਿਰੋਧੀ ਸਟੈਂਡ ਕਰਕੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਅੱਜ ਆਪਣੇ ਸਾਥੀਆਂ ਦਾ ਵਿਸ਼ਵਾਸ ਗੁਆ ਚੁੱਕੀ ਹੈ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਉਹ ਲੋਕ ਸਭਾ ਦਾ ਸੈਸ਼ਨ ਬੁਲਾ ਕੇ ਸਰਕਾਰ ਨੂੰ ਆਪਣਾ ਬਹੁਮਤ ਸਪੱਸ਼ਟ ਕਰਨ ਲਈ ਕਹੇ। ਉਨਾਂ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਕਿ ਆਮ ਆਦਮੀ ਦੇ ਨਾਂ 'ਤੇ ਸੱਤਾ ਵਿੱਚ ਆਈ ਇਸ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਭਾਅ ਵਿੱਚ ਗੈਰ-ਲੋੜੀਂਦਾ ਵਾਧਾ ਕਰਕੇ ਉਸ ਦਾ ਲੱਕ ਤੋੜ ਦਿੱਤਾ ਹੈ। ਯੂ.ਪੀ.ਏ. ਸਰਕਾਰ ਨੂੰ ਸਭ ਤੋਂ ਭ੍ਰਿਸ਼ਟ ਸਰਕਾਰ ਦਾ ਦਰਜਾ ਦਿੰਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ਆਪਣੇ ਅੱਠ ਸਾਲਾਂ ਦੇ ਕਾਰਜਕਾਲ ਦੌਰਾਨ ਕੇਂਦਰ ਸਰਕਾਰ ਨੇ ਭਾਰਤ ਦੀ ਅੰਨੇਵਾਹ ਲੁੱਟ ਕੀਤੀ ਹੈ ਜੋ ਕਿ ਅੰਗਰੇਜ਼ਾਂ ਵੱਲੋਂ ਆਪਣੇ 200 ਸਾਲਾਂ ਦੇ ਰਾਜ ਦੌਰਾਨ ਕੀਤੀ ਗਈ ਲੁੱਟ ਤੋਂ ਕਿਤੇ ਜ਼ਿਆਦਾ ਹੈ।  

ਉਨਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਪੰਜਾਬ ਨੂੰ ਤਾਂ ਗਲਤ ਤਰੀਕੇ ਨਾਲ ਸੋਕੇ ਦੇ ਰਾਹਤ ਪੈਕੇਜ ਤੋਂ ਵਾਂਝਿਆ ਰੱਖ ਰਹੀ ਹੈ ਪਰ ਦੂਜੇ ਪਾਸੇ ਵਿਕਾਸ ਕੰਮਾਂ ਦੀ ਖਾਤਰ ਲੋਕਾਂ ਦੇ ਟੈਕਸਾਂ ਦਾ ਪੈਸਾ ਗਲਤ ਢੰਗ ਨਾਲ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਦੇ ਹਲਕੇ ਵਿੱਚ ਧੱਕ ਰਹੀ ਹੈ। ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇਣ ਦਾ ਸੱਦਾ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਇਸ ਦੇ ਪੰਜਾਬ ਵਿਰੋਧੀ ਫੈਸਲਿਆਂ ਲਈ ਸਬਕ ਸਿਖਾਉਣ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗੱਦਾਰ ਕਰਾਰ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਕਾਂਗਰਸ ਨਾਲ ਲੁਕਵੇਂ ਢੰਗ ਨਾਲ ਹੱਥ ਮਿਲਾ ਕੇ ਪੀ.ਪੀ.ਪੀ. ਆਗੂ ਨੇ ਪੰਥ ਦੇ ਨਾਲ ਧੋਖਾ ਕੀਤਾ ਹੈ ਪਰ ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ ਅਤੇ ਹਾਲ ਹੀ ਵਿੱਚ ਉਨਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਸ ਆਗੂ ਨੂੰ ਬੁਰੀ ਹਾਰ ਦਿੱਤੀ ਹੈ। 

ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਅੱਜ ਟੁੱਟਣ ਕੰਢੇ ਖੜਾ ਹੈ। ਉਨਾਂ ਆਖਿਆ ਕਿ ਕਾਂਗਰਸ ਪਾਰਟੀ ਅੱਜ ਆਪਣੇ ਖਾਤਮੇ ਵੱਲ ਵਧ ਰਹੀ ਹੈ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਦੇ ਸਾਰੇ ਭ੍ਰਿਸ਼ਟ ਆਗੂਆਂ ਨੂੰ ਦੇਸ਼ ਦੇ ਲੋਕ ਸਬਕ ਸਿਖਾਉਣਗੇ। ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ 'ਵਿਕਾਸ ਸਿੰਘ ਬਾਦਲ' ਦਾ ਨਾਂ ਦਿੰਦਿਆਂ ਉਨਾਂ• ਕਿਹਾ ਕਿ ਸ. ਬਾਦਲ ਦੀ ਦੂਰਦ੍ਰਿਸ਼ਟੀ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਅੱਜ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਈ ਹੈ। 

ਇਸ ਮੌਕੇ ਹਲਕਾ ਵਿਧਾਇਕ ਤੇ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਅੱਜ ਦੀ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ• ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮੌੜ ਮੰਡੀ ਦੇ ਲੋਕ ਆਉਂਦੀਆਂ ਸੰਸਦੀ ਚੋਣਾਂ ਵਿੱਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਹੱਕ 'ਚ ਡਟ ਕੇ ਜੇਤੂ ਇਤਿਹਾਸ ਨੂੰ ਮੁੜ ਦੁਹਰਾਉਣਗੇ। ਉਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਦੀਆਂ ਉਹ ਸਾਰੀਆਂ ਮੰਗਾਂ ਮੰਨੀਆਂ ਜਾਣ ਜਿਨਾਂ ਨੂੰ ਕਾਂਗਰਸ ਸਰਕਾਰ ਮੌਕੇ ਪੂਰੀ ਤਰਾਂ ਅਣਗੌਲਿਆ ਕਰੀ ਰੱਖਿਆ ਗਿਆ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ, ਸੀਨੀਅਰ ਅਕਾਲੀ ਆਗੂ ਸ. ਅਮਰਜੀਤ ਸਿੰਘ ਸਿੱਧੂ, ਸਾਬਕਾ ਵਿਧਾਇਕ ਸ੍ਰੀ ਮੰਗਤ

ਬਾਦਲ ਵੱਲੋਂ ਕੇਂਦਰ ਵਿੱਚੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੂੰ ਚੱਲਦਾ ਕਰਕੇ ਐਨ.ਡੀ.ਏ. ਗੱਠਜੋੜ ਨੂੰ ਸੱਤਾ 'ਚ ਲਿਆਉਣ ਦਾ ਸੱਦਾ------ਮੌੜ ਮੰਡੀ ਦੀ ਵਿਸ਼ਾਲ ਰੈਲੀ

ਪੁਲਿਸ ਵੱਲੋਂ ਬਰੇਤੀ ਦੀ ਨਜ਼ਾਇਜ਼ ਨਿਕਾਸੀ ਸੰਬੰਧੀ ਦਰਜ ਕੀਤੇ ਕੇਸ ਵਿਚ ਕਿਸਾਨ ਦੀ ਅਗਾਊਂ ਜ਼ਮਾਨਤ ਮਨਜ਼ੂਰ ਫਰੀਦਕੋਟ

www.sabblok.blogspot.com

ਸਾਦਿਕ, 27 ਸਤੰਬਰ                                                      
-ਪਿਛਲੇ ਦਿਨੀਂ ਸਾਦਿਕ ਪੁਲਿਸ ਵੱਲੋਂ ਖੱਡਾ ਲਗਾ ਕੇ ਧਰਤੀ ਹੇਠੋਂ ਬਰੇਤੀ ਕੱਢਣ ਦੇ ਦੋਸ਼ ਵਿਚ ਜੱਥੇਦਾਰ ਸੁਖਮੰਦਰ ਸਿੰਘ ਮੁਮਾਰਾ ਦੇ ਸਪੁੱਤਰ ਜਸਵਿੰਦਰ ਸਿੰਘ ਮੁਮਾਰਾ ਤੇ ਧਾਰਾ 379 ਆਈ.ਪੀ.ਸੀ ਅਤੇ ਮਾਈਨਜ਼ ਐਂਡ ਮਿਨਰਲ ਐਕਟ 1957 ਤਹਿਤ ਦਰਜ ਕੀਤੇ ਗਏ  ਕੇਸ ਸਬੰਧੀ ਮਾਨਯੋਗ ਐਡੀਸ਼ਨਲ ਸ਼ੈਸ਼ਨ ਜੱਜ ਐਸ.ਐਸ.ਚਹਿਲ ਫਰੀਦਕੋਟ ਨੇ ਅਗਾਊ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪੀ੍ਰਤ ਸਿੰਘ ਚੌਹਾਨ ਐਡਵੋਕੇਟ ਨੇ ਦੱਸਿਆ ਕਿ  ਪੁਲਿਸ ਨੇ ਕੇਸ ਦੀ ਬਾਰੀਕੀ ਨਾਲ ਜਾਂਚ ਕੀਤੇ ਬਿਨਾਂ ਮੁਵੱਕਲ ਤੇ ਕੇਸ ਦਰਜ ਕੀਤਾ, ਕਿਉਂਕਿ ਰੇਤੇ ਦੀ ਨਿਕਾਸੀ ਨਾਲ ਸੰਬੰਧਤ ਮਹਿਕਮਾਂ ਜ਼ਿਲ•ਾ ਉਦਯੋਗ ਕੇਂਦਰ ਫਰੀਦਕੋਟ ਨੇ ਕਿਸੇ ਵੀ ਜ਼ਮੀਨ ਮਾਲਕ ਨੂੰ ਰੇਤੇ ਦੀ ਗੈਰ ਕਾਨੂੰਨੀ ਨਿਕਾਸੀ ਰੋਕਣ ਸਬੰਧੀ ਕੋਈ ਨੋਟਿਸ ਨਹੀਂ ਭੇਜਿਆ, ਜਿਸ ਵਿੱਚ ਇਹ ਲਿਖਿਆ ਹੋਵੇ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਨੇ ਕਿਹੜੀ ਮਿਤੀ ਨੂੰ ਅਤੇ ਕਿਹੜੇ ਹੁਕਮਾਂ ਤਹਿਤ ਰੇਤੇ ਦੀ ਨਿਕਾਸੀ ਹੋਣ 'ਤੇ ਰੋਕ ਲਗਾਈ ਹੈ, ਨਾ ਹੀ ਪੁਲਿਸ ਨੇ ਸ: ਮੁਮਾਰਾ ਤੇ ਪਰਚੇ ਵਿੱਚ ਹਾਈਕੋਰਟ ਦੇ ਆਰਡਰ ਨੰਬਰ ਦਾ ਹਵਾਲਾ ਦਿੱਤਾ ਹੈ। ਐਡਵੋਕੇਟ ਚੌਹਾਨ ਨੇ ਦੱਸਿਆ ਕਿ ਇਹ ਕੇਸ ਬੇਬੁਨਿਆਦ ਹੈ ਤੇ ਮੇਰੇ ਮੁਵੱਕਲ ਨੇ ਮਾਨਯੋਗ ਹਾਈਕੋਰਟ ਦੀ ਉਲੰਘਣਾ ਨਹੀਂ ਕੀਤੀ ਹੈ। ਫਰੀਦਕੋਟ ਜ਼ਿਲ•ੇ ਦੇ ਰੇਤੇ ਦੇ ਖੱਡਿਆਂ ਦੀ ਬੋਲੀ 27 ਜੂਨ 2011 ਨੂੰ ਹੋਈ ਸੀ ਜੋ ਕਿ ਤਿੰਨ ਸਾਲ ਤੱਕ ਮਨਜ਼ੂਰ ਹੈ। ਬੋਲੀ ਹੋਣ ਤੋਂ ਬਾਅਦ ਠੇਕੇਦਾਰ ਨੇ ਰੇਤੇ ਦੇ ਖੱਡਿਆਂ ਤੇ ਕਬਜ਼ਾ ਲੈ ਲਿਆ ਸੀ ਤੇ ਇਸਤੋਂ ਬਾਅਦ ਜ਼ਮੀਨ ਮਾਲਕ ਦਾ ਰੇਤੇ ਦੇ ਖੱਡਿਆਂ ਨਾਲ ਕੋਈ ਸੰਬੰਧ ਨਹੀਂ ਰਹਿ ਜਾਂਦਾ। ਜ਼ਮੀਨ ਮਾਲਕਾਂ ਨੇ ਤਾਂ ਸਿਰਫ ਆਪਣੀ ਜ਼ਮੀਨ ਵਿੱਚ ਲੱਗੇ ਹੋਏ ਖੱਡੇ ਦਾ ਮੁਆਵਜ਼ਾ ਲੈਣਾ ਹੁੰਦਾ ਹੈ, ਜੇਕਰ ਕੋਈ ਖੱਡੇ ਚੋਂ  ਟਰਾਲੀ ਭਰਕੇ ਲਿਜਾ ਰਿਹਾ ਹੈ ਤਾਂ ਉਸਦੀ ਜਿੰਮੇਂਵਾਰੀ ਕਿਤੇ ਵੀ ਜ਼ਮੀਨ ਦੇ ਮਾਲਕ ਦੀ ਨਹੀਂ ਬਣਦੀ । ਸੰਬੰਧਿਤ ਮਹਿਕਮੇਂ ਨੇ ਕਿਸਾਨਾਂ ਨੂੰ ਅਜੇ ਤੱਕ ਕਿਸਾਨਾਂ ਦਾ ਬਣਦਾ ਮੁਆਵਜਾ ਨਹੀਂ ਦਿਵਾਇਆ ਜਿਸ ਕਰਕੇ ਮੁਆਵਜ਼ਾ ਲੈਣ  ਸਬੰਧੀ ਫਰੀਦਕੋਟ ਜ਼ਿਲੇ• ਦੇ ਕਈ ਕਿਸਾਨਾਂ ਨੇ ਐਡਵੋਕੇਟ ਗੁਰਪ੍ਰੀਤ ਸਿੰਘ ਚੌਹਾਨ ਰਾਹੀਂ ਮਾਨਯੋਗ ਹਾਈ ਕੋਰਟ ਵਿੱਚ ਸਿਵਲ ਰਿਟ ਵੀ ਦਾਇਰ ਕੀਤੀ ਸੀ ਜੋ ਕਿ ਮਾਨਯੋਗ ਅਦਾਲਤ ਨੇ ਮਨਜੂਰ ਕਰ ਲਈ ਸੀ ਪਰ ਇਸਦੇ ਬਾਵਯੂਦ ਵੀ ਸੰਬੰਧਤ ਮਹਿਕਮੇਂ ਨੇ ਕਿਸਾਨਾਂ ਨੂੰ 33 ਪ੍ਰਤੀਸ਼ਤ ਮੁਆਵਜੇ ਦੀ ਲੱਗਪਗ 38 ਲੱਖ ਰੁਪਏ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਅਤੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸਦੀ ਕੰਨਟੈਂਪਟ ਮਾਨਯੋਗ ਹਾਈ ਕੋਰਟ ਵਿੱਚ ਪਾ ਦਿੱਤੀ ਗਈ ਹੈ ਜੋ ਸੁਣਵਾਈ ਲਈ ਪੈਂਡਿੰਗ ਹੈ। 

Wednesday, 26 September 2012

ਨਸ਼ਿਆਂ ਵਿਰੋਧੀ ਜਾਗਰੂਕ ਕਰਨ ਲਈ ਆਸਟ੍ਰੇਲੀਆ 'ਚ 'ਕਿੱਕ ਡਰੱਗਜ਼' ਵੱਲੋਂ ਸੀ.ਡੀ. ਲੋਕ ਅਰਪਣ

ਨਸ਼ਿਆਂ ਵਿਰੋਧੀ ਜਾਗਰੂਕ ਕਰਨ ਲਈ ਆਸਟ੍ਰੇਲੀਆ 'ਚ 'ਕਿੱਕ ਡਰੱਗਜ਼' ਵੱਲੋਂ ਸੀ.ਡੀ. ਲੋਕ ਅਰਪਣ

ਪੰਜਾਬ ਵਿਚ ਨਸ਼ਿਆਂ ਦੇ ਵਗਦੇ ਹੜ੍ਹ ਨੂੰ ਰੋਕਣ ਲਈ ਕੁਝ ਇਕ ਨੌਜਵਾਨਾਂ ਵੱਲੋਂ ੬ ਜੂਨ ੨੦੧੨ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਢੱਡਾ ਵਿਖੇ ਨਸ਼ੇ ਵਿਰੋਧੀ ਬੈਨਰ ਲਾ ਕੇ "ਕਿੱਕ ਡਰੱਗਜ਼" ਦੇ ਨਾਂ ਹੇਠ ਛੇੜੀ ਇਕ ਮੁਹਿੰਮ ਹੋਲੀ ਹੋਲੀ ਇਕ ਲਹਿਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਲਹਿਰ ਦੇ ਤਹਿਤ ਪਿੰਡ ਪਿੰਡ ਵਿਚ ਨਸ਼ਿਆਂ ਵਿਰੋਧੀ ਜਾਗ੍ਰਿਤੀ ਲਿਆਉਣ ਲਈ ਅਣਗਿਣਤ ਉਪਰਾਲੇ ਕੀਤੇ ਜਾ ਰਹੇ ਹਨ। ਜਿੰਨਾ ਵਿੱਚ ਸਕੂਲਾਂ ਕਾਲਜਾਂ ਵਿਚ ਬੈਨਰ ਲਗਵਾਉਣੇ ਨੁੱਕੜ ਨਾਟਕ, ਮਾਹਿਰਾਂ ਦੇ ਭਾਸ਼ਣ ਆਦਿ ਕਰਵਾਏ ਜਾ ਰਹੇ ਹਨ। ਹੁਣ ਤੱਕ ਇਹ ਲਹਿਰ ੧੨੫ ਦੇ ਕਰੀਬ ਪਿੰਡਾਂ ਵਿਚ ਫੈਲ ਚੁੱਕੀ ਹੈ।  ਇਸ ਲਹਿਰ ਨੂੰ ਸ਼ੁਰੂ ਕਰਨ ਵਾਲਿਆਂ 'ਚ ਮੈਲਬਰਨ ਤੋਂ ਭਜਿੰਦਰ ਮਾਨ, ਨਵਜਿੰਦਰ ਸਿੰਘ, ਪਰਵਿੰਦਰ ਸਿੰਘ, ਬੌਬੀ ਜੌਹਲ, ਵੀਰ ਭੰਗੂ (ਪੰਜਾਬੀ ਗਾਇਕ), ਮਨਜਿੰਦਰ ਮਾਨ ਅਤੇ ਇੰਡੀਆ ਤੋਂ ਜਸਪਾਲ ਤੇਜਾ ਅਤੇ ਰਵੀ ਢੱਡਾ ਆਦਿ ਸ਼ਾਮਿਲ ਹਨ। । 

ਇਸ ਤੋਂ ਬਿਨਾਂ ਆਧੁਨਿਕਤਾ ਦਾ ਸਹਾਰਾ ਲੈ ਕੇ ਸੋਸ਼ਲ ਮੀਡੀਆ ਰਾਹੀਂ ਵੀ ਇਕ ਲਹਿਰ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਇਕ ਹੋਰ ਕਦਮ ਪੁੱਟਦੇ ਹੋਏ। ਇਹਨਾਂ ਨੌਜਵਾਨਾਂ ਨੇ ਇਕ ਸੀ.ਡੀ. "ਨਸ਼ੇ ਦੀ ਹਨੇਰੀ" ਬਣਾਈ ਹੈ ਜਿਸ ਦੀ ਆਸਟ੍ਰੇਲੀਆ ਵਿਚ ਘੁੰਡ ਚੁਕਾਈ ਮੈਲਬਰਨ ਦੇ ਗੁਰਦੁਆਰਾ ਕੀਸਬਰੋ ਸਾਹਿਬ ਵਿਖੇ ਇਕ ਭਰਵੇਂ ਸਮਾਗਮ 'ਚ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪਰਧਾਨ ਤੇ ਉੱਘੇ ਸਾਹਿੱਤਕਾਰ ਮਿੰਟੂ ਬਰਾੜ ਅਤੇ ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੰਘ ਸਿੱਧੂ ਹੋਰਾਂ ਨੇ ਕੀਤੀ। ਇਸ ਮੌਕੇ ਤੇ ਬੋਲਦਿਆਂ ਮਿੰਟੂ ਬਰਾੜ ਨੇ ਨੌਜਵਾਨਾਂ ਦੇ ਇਸ ਸ਼ਲਾਘਾ ਯੋਗ ਕਦਮ ਦੀ ਭਰਪੂਰ ਸਲਾਹਣਾ ਕੀਤੀ ਅਤੇ ਨਾਲ ਹੀ ਦੇਸ਼ ਵਿਦੇਸ਼ 'ਚ ਵੱਸਦੇ ਪੰਜਾਬੀ ਗੱਭਰੂਆਂ ਨੂੰ ਅਪੀਲ ਕੀਤੀ ਕਿ ਇਕ ਪਿੰਡ ਵਿਚ ਜੇ ਚਾਰ ਨੌਜਵਾਨ ਵੀ ਨਸ਼ੇ ਵਿਰੋਧੀ ਝੰਡਾ ਚੁੱਕ  ਲੈਣ ਤਾਂ ਦੇਖਦੇ ਦੇਖਦੇ ਉਸ ਦੇ ਸਮਰਥਨ 'ਚ ਸਾਰਾ ਪਿੰਡ ਖੜਾ ਹੋ ਜਾਵੇਗਾ।ਉਨ੍ਹਾਂ ਉਧਾਰਨ ਦਿੰਦੇ ਹੋਏ ਦੱਸਿਆ ਕਿ ਇਕ ਚਾਰ ਹਜ਼ਾਰ ਦੀ ਆਬਾਦੀ ਵਾਲੇ ਪਿੰਡ 'ਚ ਮੱਸਾ ਚਾਰ ਕੁ ਨਸ਼ਿਆਂ ਦੇ ਵਪਾਰੀ ਹੁੰਦੇ ਹਨ ਤੇ ਉਹ ਸਾਰੇ ਪਿੰਡ ਨੂੰ ਇਸ ਅੱਗ 'ਚ ਸੁੱਟ ਦਿੰਦੇ ਹਨ। ਜਦੋਂ ਚਾਰ ਮਾੜੀ ਸੋਚ ਵਾਲੇ ਪਿੰਡ ਨੂੰ ਬਦਲ ਸਕਦੇ ਹਨ ਤਾਂ ਚਾਰ ਚੰਗੀ ਸੋਚ ਵਾਲੇ ਸੁਧਾਰ ਕਿਉਂ ਨਹੀਂ ਕਰ ਸਕਦੇ? ਸੋ ਚੰਗੇ ਕੰਮ 'ਚ ਦੇਰੀ ਨਾ ਕਰੋ ਤੇ ਚੁੱਕ ਲਵੋ ਝੰਡਾ ਜੇ ਤੁਸੀਂ ਇਕ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋ। ਇਸ ਮੌਕੇ ਤੇ ਬੋਲਦਿਆਂ ਅਮਨਦੀਪ ਸਿੱਧੂ ਹੋਰਾਂ ਸਾਰੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਹਰਮਨ ਰੇਡੀਓ ਇਸ ਸ਼ੁੱਭ ਕਾਰਜ ਲਈ ਦਿਨ ਰਾਤ ਤੁਹਾਡੇ ਨਾਲ ਹੈ। 

ਇਸ ਮੌਕੇ ਭਜਿੰਦਰ ਮਾਨ ਹੋਰਾਂ ਨੇ ਦੱਸਿਆ ਕਿ ਇਹ ਸੀ.ਡੀ. ਮੁਫ਼ਤ ਵਿਚ ਵੰਡੀ ਜਾਵੇਗੀ ਅਤੇ ਇਹ ਲਹਿਰ ਕਿਸੇ ਇਕ ਦੀ ਨਹੀਂ ਹੈ, ਇਸ ਵਿਚ ਜੋ ਵੀ ਚਾਹੇ ਉਹ ਜੁੜ ਸਕਦਾ ਹੈ। ਇਸ ਲਈ ਤੁਸੀਂ ਫੇਸਬੁੱਕ ਤੇ ਜਾ ਕੇ ਸਾਨੂੰ ਜੁਆਇਨ ਕਰ ਸਕਦੇ ਹੋ। ਜੋ ਵੀ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦਾ ਹੋਵੇ ਅਸੀਂ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹਾਂ। ਇਸ ਮੌਕੇ ਤੇ ਭਜਿੰਦਰ ਸਿੰਘ, ਨਵਜਿੰਦਰ ਸਿੰਘ, ਪਰਵਿੰਦਰ ਸਿੰਘ, ਬੌਬੀ ਜੌਹਲ ਤਕਦੀਰ ਸਿੰਘ, ਗਗਨ ਹੰਸ ਆਦਿ ਸ਼ਾਮਿਲ ਸਨ।

Tuesday, 25 September 2012

ਘੁਣਤਰਾਂ

www.sabblok.blogspot.com

ਜਲ‑ਏ‑ਹਰਨਾਕੁਸ਼, ਥਲ‑ਏ‑ਹਰਨਾਕੁਸ਼
''ਕਾਮਰੇਡਾ ! ਪੰਜਾਬ 'ਚ ਆਹ ਕੀ ਨਵੀਂ ਈ ਹਵਾ ਚੱਲ ਪਈ ਐ, ਬਾਦਲ ਸਾਬ੍ਹ ਦੀ ਸਰਕਾਰ ਥਾਂ‑ਥਾਂ ਤੋਂ ਬੰਦੇ ਫੜੀ ਜਾਂਦੀ ਐ, ਤੇ ਉਨਾਂ ਕੋਲੋਂ ਦੱਸਦੇ ਨੇ ਮਾਣਾਂ‑ ਮੂੰਹੀ ਅਸਲਾ ਵੀ ਬਰਾਮਦ ਹੋਈ ਜਾਂਦੈ, ਹੋਰ ਤਾਂ ਹੋਰ ਪੰਚ ਪ੍ਰਧਾਨੀ ਵਾਲਾ ਭਾਈ ਦਲਜੀਤ ਸਿੰਘ ਬਿੱਟੂ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ ਵੀ ਟੰਗ 'ਤਾ, ਕਹਿੰਦੇ ਉਹਦੇ ਕੋਲੋਂ ਤਾਂ ਗਰਨੇਡ ਫੜੇ ਗਏ ਨੇ '' ਬਿੱਕਰ ਦੀ ਇਹ ਗੱਲ ਸੁਣ ਕੇ ਸ਼ਿੰਦਾ ਕਹਿਣ ਲੱਗਿਆ '' ਅਮਲੀਆ! ਪੰਚ ਪ੍ਰਧਾਨੀ ਵਾਲਿਆਂ ਤੇ ਖਾਲਿਸਤਾਨੀ ਗਰੁੱਪਾਂ ਵਾਲਿਆਂ ਦੀ ਤਾਂ ਪੰਜਾਬ ਸਰਕਾਰ ਪਹਿਲਾਂ ਈ ਫੜੋ‑ ਫੜੀ ਕਰਦੀ ਰਹਿੰਦੀ ਸੀ , ਪਰ ਐਤਕੀਂ ਤਾਂ ਬਾਦਲ ਸਰਕਾਰ ਲੋਹੜਾ ਈ ਮਾਰੀ ਜਾਂਦੀ ਐ, ਆਹ ਮਨਪ੍ਰੀਤ ਬਾਦਲ ਦੀ ਪਾਰਟੀ ਦੇ ਰਾਮਪੁਰਾ ਫੂਲ ਤੋਂ ਚੋਣ ਲੜੇ ਨੌਜਵਾਨ ਆਗੂ ਲੱਖੇ ਸਧਾਨੇ ਨੂੰ ਵੀ ਨਜਾਇਜ਼ ਅਸਲੇ ਦਾ ਕੇਸ ਪਾ ਕੇ ਅੰਦਰ ਦੇ'ਤਾ, ਪੁਲਸ ਵਾਲਿਆਂ ਨੇ ਉਹਨਾਂ ਨੂੰ ਚੋਰਾਂ ਵਾਂਗੂ ਮੂੰਹ ਬੰਨਕੇ ਮੂਹਰੇ ਬਿਠਾ‑ਬਿਠਾ ਕੇ ਫੋਟੋਆਂ ਲਵਾਈਆਂ ਨੇ ਅਖਬਾਰਾਂ 'ਚ, ਮੈਨੂੰ ਤਾਂ ਇਹ ਸਮਝ ਨੀਂ ਆਉਂਦੀ, ਅਜੇ ਕੋਈ ਵੋਟਾਂ ਵੀ ਨਈਂ ਪੈਣ ਵਾਲੀਆਂ, ਫੇਰ ਵਿਰੋਧੀ ਆਗੂਆਂ ਨੂੰ ਫੜਣ ਦੀ ਬਾਦਲ ਸਰਕਾਰ ਦੀ ਅਸਲ ਨੀਤੀ ਕੀ ਐ '' ਸ਼ਿੰਦੇ ਅਤੇ ਬਿੱਕਰ ਵਿਚਕਾਰ ਹੋ ਰਹੀ ਇਹ ਵਾਰਤਾਲਾਪ ਸੁਣਕੇ ਉਹਨਾਂ ਦੇ ਕੋਲ ਬੈਠਾ ਬਾਬਾ ਲਾਭ ਸਿੰਘ ਬੋਲਿਆ ''ਭਾਈ! ਪੁਰਾਣੇ ਸਮੇਂ ਦੀ ਗੱਲ ਐ, ਕਹਿੰਦੈ ਨੇ ਇੱਕ ਹਰਨਾਕੁਸ਼ ਦਾ ਨਾਂ ਦਾ ਰਾਜਾ ਹੋਇਐ, ਉਹ ਨੂੰ ਆਪਣੀ ਤਾਕਤ 'ਤੇ ਇੰਨਾ ਮਾਣ ਹੋ ਗਿਆ ਕਿ ਉਹ ਰੱਬ ਨੂੰ ਭੁੱਲ ਗਿਆ ਤੇ ਦੁਨੀਆਂ ਨੂੰ ਕਹਿਣ ਲੱਗਿਆ ਕਿ ਹੁਣ ਉਹ ਹੀ ਭਗਵਾਨ ਐ, ਉਹੀ ਪ੍ਰਮਾਤਮਾ ਐ, ਸਾਰੇ ਖਲਕਤ ਉਸਦੇ ਨਾਮ ਦੀ ਅਰਾਧਨਾ ਕਰੇ, ਉਹਨੇ ਸਾਰੀ ਜਨਤਾ 'ਚ ਢਿੰਡੋਰਾ ਪਿਟਵਾ ਦਿੱਤੈ ਕਿ ਜਲ‑ਏ‑ਹਾਰਨਾਕੁਸ਼ , ਥਲ‑ਏ‑ਹਰਨਾਕੁਸ਼, ਭਾਵ ਇਸ ਧਰਤੀ ਅਤੇ ਪਾਣੀ 'ਤੇ ਹੁਣ ਉਸੇ ਦਾ ਹੀ ਰਾਜ ਐ, ਇਸ ਲਈ ਉਸ ਦੇ ਰਾਜ ਵਿਚ ਵਸਣ ਵਾਲਾ ਹਰੇਕ ਆਦਮੀ ਹੁਣ ਪ੍ਰਮਾਤਮਾ ਦੀ ਥਾਂ ਉਸੇ ਦਾ ਨਾਮ ਹੀ ਜਾਪ ਕਰੇ'' ਲਾਭ ਸਿੰਘ ਦੀ ਇਸ ਗੱਲ ਨੂੰ ਵਿਚਾਲੇ ਕੱਟਦਿਆਂ ਸ਼ਿੰਦਾ ਬੋਲਿਆ ''ਬਾਬਾ ਜੀ! ਗੱਲ ਤਾਂ ਥੋਡੀ ਪੱਕੀ ਏ, ਬਾਦਲਾਂ ਨੂੰ ਵੀ ਸ਼ਾਇਦ ਇਹੋ ਜਿਹਾ ਵਹਿਮ ਈ ਹੋ ਗਿਐ, ਇਸੇ ਲਈ ਉਨਾਂ ਨੇ ਵੀ ਪੂਰੇ ਪੰਜਾਬ 'ਚ ਈ ਹੁਕਮ ਲਾਗੂ ਕਰਵਾਤੈ, ਜਿਹੜਾ ਹੁਣ ਬਾਦਲਾਂ ਦੀ ਜੈ ਜੈ ਕਾਰ ਨਈਂ ਕਰਦਾ ਜਾਂ ਤਾਂ ਉਸ ਨੂੰ ਪੈਸੇ ਨਾਲ ਖਰੀਦ ਲਓ, ਜਾਂ ਫਿਰ ਡਰਾ ਧਮਕਾ ਕੇ ਚੁੱਪ ਕਰਵਾ ਦਿਓ, ਜੇਹੜਾ ਫਿਰ ਵੀ ਮਾੜਾ ਮੋਟਾ ਕੁਸਕਦੈ, ਉਹਨੂੰ ਫੜੋ ਤੇ ਉਹਦੇ ਤੇ ਪੰਜ ਸੱਤ ਉਲਟੇ ਪੁਲਟੇ ਕੇਸ ਬਣਾਓ ਤੇ ਜੇਲ 'ਚ ਤੁੰਨ ਦਿਓ '' ਸ਼ਿੰਦੇ ਦੀ ਇਸ ਗੱਲ 'ਤੇ ਬਿੱਕਰ ਬੋਲਿਆ ''ਕਾਮਰੇਡਾ! ਇਹ ਗੱਲ ਵੀ ਪੱਕੀ ਐ ਬਈ ਰਾਜੇ ਹਰਨਾਕੁਸ਼ ਦੇ ਜੁਲਮੀ ਰਾਜ ਦਾ ਅੰਤ ਉਹਦੇ ਇੱਕ ਛੋਟੇ ਜੇ ਪੁੱਤਰ ਭਗਤ ਪਰਲਾਦ ਨੇ ਹੀ ਕਰ'ਤਾ ਸੀ , ਫੇਰ ਉਸੇ ਤਰ੍ਹਾਂ ਬਾਦਲਾਂ ਦਾ ਇਹ ਜੁਲਮੀ ਰਾਜ ਵੀ ਬਹੁਤਾ ਚਿਰ ਨਈਂ ਚੱਲਣਾ, ਦੇਖ ਲਿਓ! ਕੋਈ ਨਾ ਕੋਈ ਅਜਿਹਾ ਅੰਧਮੂਲ ਉਠੂ, ਇਹਨਾਂ ਬਾਦਲਾਂ ਦਾ ਰਾਜ ਵੀ ਟਿੱਬੇ 'ਤੇ ਪਾਈ ਛੰਨ ਵਾਂਗੂ ਤਿਲਾ ਤਿਲਾ ਕਰਕੇ ਉੱਡ ਜਾਣੈ? ਮੁੜਕੇ ਫਿਰ ਇਨਾਂ ਤੋਂ ਲੱਕੜ ਤਿੰਬੜ ਵੀ ਇੱਕਠਾ ਨਈਂ ਹੋਣਾ'' ਬਿੱਕਰ ਦੀ ਸਾਰੇ ਹੱਸਣ ਲੱਗ ਪਏ ਤਾਂ ਸ਼ਿੰਦੇ ਨੇ ਆਪਣਾ ਹਾਸਾ ਰੋਕਦਿਆਂ ਕਿਹਾ ''ਅਮਲੀਆ ! ਲੋਕਾਂ 'ਤੇ ਰਾਜ ਕਦੇ ਡੰਡੇ ਨਾਲ ਜਾਂ ਧੱਕੇ ਨਾਲ ਬਹੁਤਾ ਚਿਰ ਕਾਇਮ ਨਈਂ ਰੱਖੇ ਜਾਦੈ, ਇਸ ਤਰ੍ਹਾਂ ਲੋਕਾਂ ਦੇ ਸੱਚ ਬੋਲਣ 'ਤੇ, ਸੱਚ ਲਿਖਣ 'ਤੇ, ਜਨਤਾ 'ਤੇ ਪਾਬੰਦੀਆਂ ਲਾਉਣ ਵਾਲੇ ਨਾ ਮੁਗਲ ਰਹੇ ਨਾ ÎÂਥੇ ਅੰਗਰੇਜ਼ ਰਿਹੈ, ਤੇ ਨਾ ਈ ਐਮਰਜੈਂਸੀ ਲਾ ਕੇ ਇੰਦਰਾ ਗਾਂਧੀ ਈ ਇਥੇ ਰਾਜ ਕਰ ਸਕੀ ਐ , ਰਾਜ ਤਾਂ ਸਦਾ ਲੋਕਾਂ ਦੇ ਦਿਲ ਜਿੱਤ ਕੇ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਵਾਂਗੂ ਸਾਰੀ ਉਮਰ ਕੀਤਾ ਜਾ ਸਕਦਾ, ਜਿਹਨੇ ਆਪਣੇ ਸਾਰੀ ਉਮਰ ਦੇ ਆਪਣੇ ਰਾਜ 'ਚ ਕਿਸੇ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ੍ਹਾ ਤੱਕ ਨਈਂ ਦਿੱਤੀ ਸੀ'' ਸਿੰਦੇ ਦੀ ਇਸ ਗੱਲ ਦੀ ਪ੍ਰੋੜਤਾ ਕਰਦਿਆਂ ਬਾਬਾ ਲਾਭ ਸਿੰਘ ਨੇ ਕਿਹਾ ''ਭਾਈ! ਜਿਵੇਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੰਤ ਉਹਦੇ ਸਲਾਹਕਾਰ ਡੋਗਰਿਆਂ ਨੇ ਕਰਵਾਇਆ ਸੀ, ਮੈਨੂੰ ਵੀ ਲਗਦੈ, ਹੁਣ ਬਾਦਲਾਂ ਦੇ ਸਲਾਹਕਾਰ ਵੀ ਉਹੋ ਜਿਹੇ ਇੱਕ ਦੋ ਨਹੀਂ ਸਗੋ ਅਨੇਕਾਂ ਹੀ ਡੋਗਰੇ ਬਣੇ ਹੋਏ ਨੇ'' ਬਾਬਾ ਲਾਭ ਸਿੰਘ ਦੀ ਕਹੀ ਹੋਈ ਇਸ ਅੰਤਲੀ ਗੱਲ ਨੇ ਸਾਰਿਆਂ ਨੂੰ ਸੋਚੀਂ ਪਾ ਦਿੱਤਾ ।
ਘੁਣਤਰੀ
98764‑16009

BHELPURI------A NEW BOOK BY-----AROONA REEJHSINGHANI

www.sabblok.blogspot.com

ਦਿੱਲੀ ਵਿਚ ਵੱਧ ਰਹੀ ਸਿਆਸੀ ਤਪਸ਼ ਅਤੇ ਸਰਗਰਮੀ ਯੂ.ਪੀ.ਏ ਸਰਕਾਰ ਦੇ ਛੇਤੀ ਖਾਤਮੇ ਦਾ ਸੰਕੇਤ: ਸੁਖਬੀਰ ਸਿੰਘ ਬਾਦਲ

www.sabblok.blogspot.com

  • ਸਾਬਕਾ ਕਾਂਗਰਸੀ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਕੀਤਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ। 
  • ਅਗਲੀ ਸਰਕਾਰ ਐਨ.ਡੀ.ਏ ਦੀ ਬਣੇਗੀ। 
  • ਲੋਕ ਕਾਂਗਰਸ ਨੂੰ ਕੌਮੀ ਸਿਆਸੀ ਮੰਚ ਤੋਂ ਲਾਂਭੇ ਕਰਨ ਲਈ ਦ੍ਰਿੜ ਸੰਕਲਪ।  
  • ਅਗਲੀਆਂ ਲੋਕ ਸਭਾ ਚੋਣਾਂ ਵਿਚ ਤੀਸਰੇ ਮੁਹਾਜ਼ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। 
  • ਪੰਜਾਬ ਨੂੰ ਸੋਕਾ ਰਾਹਤ ਤੋਂ ਕੋਰੀ ਨਾਂਹ ਯੂ.ਪੀ.ਏ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੀ ਤਾਜ਼ਾ ਮਿਸਾਲ। 

ਮਾਨਸਾ, 25 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਵਿਚ ਵੱਧ ਰਹੀ ਸਿਆਸੀ ਭਗਦੜ ਇਸ ਸਰਕਾਰ ਦੇ ਛੇਤੀ ਖਾਤਮੇ ਦਾ ਸੰਕੇਤ ਹੈ।
ਅੱਜ ਇਥੇ ਬੁਢਲਾਡਾ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਅਤੇ ਉਨ੍ਹਾਂ ਦੇ ਹਜ਼ਾਰਾਂ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੂੰ ਸਪਸ਼ਟ ਹੋ ਗਿਆ ਹੈ ਕਿ ਉਸ ਦੇ ਸੱਤਾ ਵਿਚ ਦਿਨ ਗਿਣਤੀ ਦੇ ਰਹਿ ਗਏ ਹਨ ਅਤੇ ਲੋਕਾਂ ਨੇ ਉਸ ਨੂੰ ਚਲਦਾ ਕਰਨ ਦਾ ਦ੍ਰਿੜ ਸੰਕਲਪ ਕਰ ਲਿਆ ਹੈ। ਉਨ੍ਹਾਂ ਮਜਾਕੀਆ ਲਹਿਜੇ ਵਿਚ ਕਿਹਾ ਕਿ ਕਾਂਗਰਸ ਦਾ ਵਤੀਰਾ ਉਸ ਦੀਵੇ ਵਾਂਗ ਹੈ ਜੋ ਬੁਝਣ ਤੋਂ ਪਹਿਲਾਂ ਤੇਜ਼ੀ ਨਾਲ ਬਲਣਾ ਸ਼ੁਰੂ ਕਰ ਦਿੰਦਾ ਹੈ।

ਉਨ੍ਹਾਂ ਕਿਹਾ ਕਿ ਘੱਟ ਗਿਣਤੀ ਯੂ.ਪੀ.ਏ ਸਰਕਾਰ ਨੂੰ ਕੋਈ ਵੀ ਵੱਡਾ ਨੀਤੀ ਫੈਸਲਾ ਕਰਨ ਦਾ ਹੱਕ ਨਹੀਂ ਹੈ ਅਤੇ ਉਹ ਦੇਸ਼ ਦੇ ਰਾਜ ਪ੍ਰਬੰਧ ਨੂੰ ਚਲਾਉਣ ਦੇ ਅਧਿਕਾਰ ਨੂੰ ਗੁਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿਚ ਸਿਖਰਾਂ 'ਤੇ ਪਹੁੰਚ ਚੁੱਕੀਆਂ ਸਿਆਸੀ ਸਰਗਰਮੀਆਂ, ਵੱਧ ਰਹੀ ਬੁਖਲਾਹਟ, ਲੋਕ ਸਭਾ ਵਿਚ ਘੱਟ ਰਹੀ ਗਿਣਤੀ ਅਤੇ ਅਖਾਉਤੀ ਭਾਈਵਾਲ ਪਾਰਟੀਆਂ ਅੰਦਰ ਲੋਕਾਂ ਵਿਚ ਕਾਂਗਰਸ ਨਾਲ ਜੁੜਣ ਕਾਰਨ ਲੋਕ ਵਿਰੋਧੀ ਪਾਰਟੀਆਂ ਦਾ ਲੇਬਲ ਲੱਗਣ ਦਾ ਪਾਇਆ ਜਾ ਰਿਹਾ ਡਰ ਸਾਂਝੇ ਤੌਰ 'ਤੇ ਇਸ ਗਲ ਦੇ ਪ੍ਰਤੀਕ ਹਨ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦਾ ਛੇਤੀ ਹੀ ਭੋਗ ਪੈਣ ਵਾਲਾ ਹੈ।

ਪੰਜਾਬ ਦੇ ਕਿਸਾਨਾਂ ਲਈ ਰਾਜ ਸਰਕਾਰ ਦੇ 5112 ਕਰੋੜ ਰੁਪਏ ਦੀ ਸੋਕਾ ਰਾਹਤ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਨ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਕਰੜੀ ਆਲੋਚਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਮੌਸਮ ਵਿਭਾਗ ਵਲੋਂ ਮਾਨਸੂਨ ਦੇ ਜਾਰੀ ਕੀਤੇ ਗਏ ਅੰਤਮ ਅੰਕੜਿਆਂ ਮੁਤਾਬਿਕ ਪਹਿਲਾਂ ਸੌਕੇ ਅਤੇ ਫਿਰ ਦੇਰੀ ਨਾਲ ਮੀਂਹ ਕਾਰਨ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਪੰਜਾਬ ਵਿਚ ਦੇਸ਼ ਅੰਦਰ ਸਭ ਤੋਂ ਵੱਧ 42 ਫੀਸਦੀ ਬਾਰਸ਼ ਦੀ ਘਾਟ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਰਾਜ ਨੂੰ ਸਭ ਤੋਂ ਬੁਰੀ ਤਰ੍ਹਾਂ ਅਣਗੌਲਿਆਂ ਕੀਤਾ ਜਾਣਾ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀ ਪੰਜਾਬ ਨਾਲ ਧੱਕੇ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਇਸ ਮੁਦੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੁਜ਼ਰਮਾਨਾ ਚੁੱਪ ਨੂੰ ਵੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਰਾਜ ਦੀ 80 ਫੀਸਦੀ ਜਨਤਾ ਨੂੰ ਪ੍ਰਭਾਵਿਤ ਕਰਦੇ ਇਸ ਭਾਰੀ ਅਨਿਆ 'ਤੇ ਉਹ ਕਿਉਂ ਚੁੱਪ ਧਾਰਕੇ ਬੈਠੇ ਹਨ।

ਇਕ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਦਾ ਮਾਮਲਾ ਬਹੁਤ ਪੇਚੀਦਾ ਅਤੇ ਅਹਿਮ ਹੈ ਕਿਉਂਕਿ ਇਸ ਵਿਚ ਲੱਖਾਂ ਦੀ ਗਿਣਤੀ ਵਿਚ ਸਬੰਧਤ ਧਿਰਾਂ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਕੋਈ ਅੰਤਮ ਫੈਸਲਾ ਲਏ ਜਾਣ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੂੰ ਸਭ ਸਬੰਧਤ ਧਿਰਾਂ ਨੂੰ ਭਰੋਸੇ ਵਿਚ ਲਿਆ ਜਾਣਾ ਚਾਹੀਦਾ ਸੀ।

ਇਸ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ਵਿਖੇ ਲੋਕਾਂ ਦੇ ਬੇਹੱਦ ਭਰਵੇਂ ਇਕੱਠ ਵਿਚ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਮੂਹ ਲੋਕ ਆਧਾਰ ਵਾਲੇ ਆਗੂ ਕਾਂਗਰਸ ਦੇ ਡੁੱਬ ਰਹੇ ਜਹਾਜ ਨੂੰ ਛੱਡ ਕੇ ਲੋਕ ਪੱਖੀ ਅਤੇ ਗਰੀਬ ਪੱਖੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਇਮਾਨਦਾਰ ਅਤੇ ਵੱਡੇ ਲੋਕ ਆਧਾਰ ਵਾਲੇ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਪੰਜਾਬ ਦੇ ਸਾਰੇ 142 ਸ਼ਹਿਰਾਂ ਅਤੇ ਕਸਬਿਆਂ ਵਿਚ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ਼ ਦੀ 100 ਫੀਸਦੀ ਵਿਵਸਥਾ 'ਤੇ ਜ਼ੋਰ ਦਿੰਦਿਆਂ ਇੱਕ 8750 ਕਰੋੜ ਰੁਪਏ ਦੀ ਲਾਗਤ ਵਾਲਾ ਸ਼ਹਿਰੀ ਨਵੀਨੀਕਰਨ ਪ੍ਰਾਜੈਕਟ ਲਾਗੂ ਕਰਨਾ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਦੇ ਵੀ ਸਰਬ ਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਲਈ ਇੱਕ 10000 ਕਰੋੜ ਰੁਪਏ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਵਿਚ 100 ਕਰੋੜ ਰੁਪਏ ਦੀ ਕਰੀਬ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਪਿੰਡਾਂ ਅੰਦਰ ਕੰਕਰੀਟ ਸੜਕਾਂ ਅਤੇ ਸੀਵਰੇਜ਼ ਤੋਂ ਇਲਾਵਾ ਪਿੰਡਾਂ ਦੇ ਟੋਭਿਆਂ ਦੀ ਸੰਭਾਲ ਤੇ ਵਿਸੇਸ਼ ਧਿਆਨ ਦਿੱਤਾ ਜਾਵੇਗਾ। 

ਉਨ੍ਹਾਂ ਕਿਹਾ ਕਿ ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ਵਿਚ ਨਹਿਰੀ ਟੇਲਾਂ 'ਤੇ ਲੋੜੀਂਦਾ ਪਾਣੀ ਪਹੁੰਚਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਦੀਆਂ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀਆਂ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ 4 ਸਾਲ ਪੰਜਾਬ ਦੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ ਅਤੇ ਸਾਡਾ ਇਹ ਯਤਨ ਹੈ ਕਿ ਇਸ ਅਰਸੇ ਦੌਰਾਨ ਹਰ ਸ਼ਹਿਰ ਅਤੇ ਕਸਬੇ ਨੂੰ 4 ਅਤੇ 6 ਮਾਰਗੀ ਸੜਕਾਂ ਨਾਲ ਜੋੜ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਲੋਕਾਂ ਲਈ ਵਿਸਾਖੀ 2013 ਮੌਕੇ ਇਕ ਵਿਸ਼ੇਸ ਤੋਹਫਾ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਸ਼ੁਰੂਆਤ ਦੇ ਰੂਪ ਵਿਚ ਮਿਲੇਗਾ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਅਗਲੇ ਇੱਕ ਸਾਲ ਵਿਚ ਪੰਜਾਬ ਦੇਸ਼ ਦਾ ਬਿਜਲੀ ਦੀ ਬਹੁਤਾਤ ਵਾਲਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵਲੋਂ ਬਠਿੰਡਾ ਦੇ ਨੇੜੇ ਐਜੂਸਿਟੀ ਦੀ ਸਥਾਪਨਾ ਲਈ 300 ਏਕੜ ਦੇ ਕਰੀਬ ਜ਼ਮੀਨ ਦੀ ਸਨਾਖਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਂਟਰਲ ਯੂਨੀਵਰਸਿਟੀ ਦੀ ਸਥਾਪਨਾ ਉਪਰੰਤ ਇਸ ਇਲਾਕੇ ਨੂੰ ਸਿੱਖਿਆ ਦੇ ਖੇਤਰ ਵਿਚ ਨੰਬਰ.1 ਬਨਾਉਣ ਲਈ ਐਜੂਸਿਟੀ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਦੇਸ਼ ਦੇ ਨਾਮੀ ਸਿੱਖਿਆ ਅਦਾਰਿਆਂ ਨੂੰ ਆਪਣੇ ਕੈਂਪਸ ਬਨਾਉਣ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਇੱਕ ਵੱਡਾ ਹਸਪਤਾਲ ਸਥਾਪਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਵਾਲੀ ਕੰਪਨੀ ਵੇਦਾਂਤਾ ਗਰੁਪ ਵਲੋਂ ਇਹ ਹਸਪਤਾਲ ਦਾ ਨੀਂਹ ਪੱਥਰ ਦਸੰਬਰ ਮਹੀਨੇ ਵਿਚ ਰੱਖਿਆ ਜਾਵੇਗਾ।

ਇਸ ਤੋਂ ਪਹਿਲਾਂ ਸਾਬਕਾ ਕਾਂਗਰਸੀ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡਕੇ ਸਕੂਨ ਮਹਿਸੂਸ ਕਰ ਰਹੇ ਹਨ ਕਿਉਂਕਿ ਪਾਰਟੀ ਦੇ ਸੰਜੀਦਾ ਅਤੇ ਇਮਾਨਦਾਰ ਆਗੂਆਂ ਦੀ ਅਮਰਿੰਦਰ ਸਿੰਘ ਦੇ ਕਰੀਬੀਆਂ ਦੀ ਜੁੰਡਲੀ ਅੱਗੇ ਕੋਈ ਪੇਸ਼ ਨਹੀਂ ਜਾਂਦੀ ਸੀ। ਉਨ੍ਹਾਂ ਕਿਹਾ ਕਿ ਉਹ ਪੂਰਨ ਤਨਦੇਹੀ ਨਾਲ ਅਕਾਲੀ ਦਲ ਵਿਚ ਕੰਮ ਕਰਕੇ ਇਲਾਕੇ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਿੰਚਾਈ ਮੰਤਰੀ ਸ਼੍ਰੀ ਜਨਮੇਜਾ ਸਿੰਘ ਸੇਖੋਂ, ਸ਼੍ਰੀ ਬਲਵਿੰਦਰ ਸਿੰਘ ਭੂੰਦੜ, ਐਮ.ਪੀ., ਸ਼੍ਰੀ ਪ੍ਰੇਮ ਮਿੱਤਲ ਅਤੇ ਸ਼੍ਰੀ ਚਤਿੰਨ ਸਿੰਘ ਸਮਾਉਂ, ਦੋਵੇਂ ਵਿਧਾਇਕ, ਸ਼੍ਰੀ ਹਰਬੰਤ ਸਿੰਘ ਹਰਤਾ ਅਤੇ ਸ਼੍ਰੀ ਸੁਖਵਿੰਦਰ ਸਿੰਘ ਬੀਰੋਕੇ, ਦੋਵੇਂ ਸਾਬਕਾ ਵਿਧਾਇਕ, ਸ਼੍ਰੀ ਦੀਪਇੰਦਰ ਸਿੰਘ ਢਿਲੋਂ ਅਤੇ ਸ਼੍ਰੀ ਚਰਨਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਰੱਖੇ।

ਸਾਦਿਕ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ

www.sabblok.blogspot.com

ਸਾਦਿਕ , 25 ਸਤੰਬਰ (ਚੌਹਾਨ )- ਸਾਦਿਕ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ । ਮੰਡੀ ਵਿੱਚ ਇਸ ਸਮੇਂ ਸੱਤ ਕੁ ਸੌ ਗੱਟਾ ਝੋਨਾਂ ਮੰਡੀ ਵਿੱਚ ਪੁੱਜ ਚੁੱਕਾ ਹੈ ਤੇ ਟਰਾਲੀਆਂ ਆਉਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀ ਲਗਾਤਾਰ ਮੌਸਮ ਖਰਾਬ ਰਹਿਣ ਕਾਰਨ ਕਿਸਾਨ ਜਲਦੀ ਜਲਦੀ ਝੋਨੇ ਨੂੰ ਸੰਭਾਲਣਾ ਚਾਹੁੰਦੇ ਹਨ । ਜਦੋਂ ਕਿ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਹੈ। ਪਰ ਸਾਦਿਕ ਮੰਡੀ ਵਿੱਚ ਅਗੇਤੇ ਪੀ. ਆਰ. 111 ਝੋਨੇ ਦੀ ਆਮਦ ਸ਼ੁਰੂ ਹੋਈ ਹੈ। ਸਾਦਿਕ ਮੰਡੀ ਵਿਚ ਝੋਨੇ ਦੀ ਪ੍ਰਾਈਵੇਟ ਖਰੀਦ ਹਰਿੰਦਰਜੀਤ ਸਿੰਘ ਸਮਰਾ ਨੇ ਮੈ: ਰਾਜੀਵ ਕੁਮਾਰ ਐਂਡ ਕੰਪਨੀ ਦੀ ਆੜ•ਤ 'ਤੇ ਬਿਕੱਰ ਸਿੰਘ ਸਾਦਿਕ ਦੀ ਢੇਰੀ 1400 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖਰੀਦ ਕੀਤੀ ਜਦੋਂ ਕਿ ਸਰਕਾਰ ਵਲੋਂ ਝੋਨੇ ਦਾ ਮੁੱਲ 1280 ਰੁਪਏ ਪ੍ਰਤੀ ਕੁਵਿੰਟਲ ਨਿਰਧਾਰਤ ਕੀਤਾ ਗਿਆ ਹੈ।

ਦੁਕਾਨ ਤੇ ਲੱਗੇ ਸੈਲਜਮੈਨ ਦੁਕਾਨਦਾਰ ਨੇ ਚੋਰੀ ਕਰਦੇ ਫੜੇ

www.sabblok.blogspot.com
 
ਸਾਦਿਕ, 25 ਸਤੰਬਰ (ਗੁਰਪੇਜ ਸਿੰਘ ਚੌਹਾਨ)- ਸਾਦਿਕ ਚ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਲੱਗੇ ਸੇਲਜਮੈਨਾਂ ਵੱਲੋਂ ਦੁਕਾਨ ਵਿੱਚੋ ਮਾਲਕ ਦਾ ਸਾਮਾਨ ਚੋਰੀ ਕਰਕੇ ਦੂਸਰੇ ਦੁਕਾਨਦਾਰਾਂ ਨੂੰ  ਸਸਤੇ ਭਾਅ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇੱਕ ਰੈਡੀਮੇਡ ਦੀ ਦੁਕਾਨ ਤੇ ਪਿਛਲੇ ਦੋ ਤਿੰਨ ਸਾਲਾ ਤੋ ਸੇਲਜਮੈਨ ਲੱਗੇ ਵੱਖ ਵੱਖ ਪਿੰਡਾਂ ਦੇ ਛੇ ਜਣੇ ਵਿਉਂਤ ਬੰਦ ਢੰਗ ਨਾਲ ਪੈਂਟਾਂ ਸ਼ਰਟਾਂ ਤੇ ਹੋਰ ਰੈਡੀਮੇਡ ਕੱਪੜੇ ਚੋਰੀ ਕਰਕੇ ਇੱਕ ਦੁਕਾਨਦਾਰ ਨੂੰ ਦੇ ਰਹੇ ਸਨ । ਦੋ ਦਿਨ ਪਹਿਲਾਂ ਇੱਕ ੇਸੇਲਜਮੈਨ ਨੇ ਦੁਕਾਨ ਚੋ ਟਾਈ ਚੁੱਕ ਕੇ ਜੇਬ ਵਿੱਚ ਪਾ ਲਈ । ਜੋ ਦੁਕਾਨ ਮਾਲਕ ਨੇ ਦੇਖ ਲਈ ਜਦ ਸੇਲਜਮੈਨ ਉਹ ਟਾਈ ਲੈਕੇ ਦੁਕਾਨ ਚੋ ਬਾਹਰ ਚਲਿਆ ਗਿਆ ਤਾਂ ਵਾਪਸ ਆਉਣ ਤੇ ਦੁਕਾਨ ਮਾਲਕ ਨੇ ਉਸਨੂੰ ਜੇਬ ਵਿੱਚ ਪਾਈ ਟਾਈ ਬਾਰੇ ਪੁੱਛਿਆ ਤਾਂ ਉਹ ਨਾਂ ਨੁੱਕਰ ਕਰਨ ਲੱਗਾ ਜਦ ਉਸ ਨੂੰ ਦੁਕਾਨਦਾਰ ਨੇ ਵਿਸਵਾਸ਼ ਵਿੱਚ ਲੈਕੇ ਪੁੱਛਗਿੱਛ ਕੀਤੀ ਤਾਂ ਉਹ ਸਭ ਕੁੱਝ ਮੰਨ ਗਿਆ ਉਸ ਨੇ ਆਪਣੇ ਸਾਥੀਆਂ ਬਾਰੇ ਵੀ ਸਭ ਕੁੱਝ ਦੱਸ ਦਿੱਤਾ । ਉਨਾਂ ਨੇ ਮੰਨਿਆ ਕਿ ਉਹ ਲੰਬੇ ਸਮੇਂ ਤੋ ਇਹ ਕੰਮ ਕਰ ਰਹੇ ਸਨ । ਵਪਾਰ ਮੰਡਲ ਸਾਦਿਕ ਦੇ ਆਗੂਆਂ ਨੇ ਵਿੱਚ ਪੈਕੇ ਰਾਜੀਨਾਵਾਂ ਕਰਵਾ ਦਿੱਤਾ ਸੀ , ਪਰ ਸਾਦਿਕ ਪੁਲਿਸ ਨੇ ਆਪਣੀ ਕਾਗਜ਼ੀ ਕਾਰਵਾਈ ਕਰਕੇ ਗੁਰਭੇਜ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਗੁਰਪ੍ਰਤਾਪ ਪੁੱਤਰ ਜਗਤਾਰ ਸਿੰਘ ਵਾਸੀ ਚੱਕ ਟਾਹਲੀ ਵਾਲਾ ਪਰਮਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੈਦੇਕੇ, ਬਲਜੀਤ ਸਿੰਘ ਪੁੱਤਰ ਬਲਬੀਰ ਸਿੰਘ, ਲਖਵਿੰਦਰ ਸਿੰਘ ਪੁੱਤਰ ਟੇਕ ਸਿੰਘ ਵਾਸੀ ਸੀਰਵਾਲੀ, ਅਤੇ ਰਾਜਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾਨੀ ਸਿੰਘ ਵਾਲਾ ਜੋ ਕਿ ਸਾਦਿਕ ਵਿਖੇ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਕਰਦਾ ਹੈ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰ ਦਿੱਤਾ । 

Monday, 24 September 2012

ਪੰਜਾਬ ਫੇਰੀ

www.sabblok.blogspot.com

ਵੀਹ ਸਾਲ ਪੇਹ੍ਲਾਂ ਜਦ ਮੁਲਕ ਨੂੰ ਛੱਡਿਆ, ਤਾਂ ਸੋਚਦਾ ਸਾਂ, ਜਦ ਵੀ ਕਦੇ ਵਾਪਸ ਆਵਾਂਗਾ ਤਾਂ ਫੇਰ ਓਹੋ ਜਿਹਾ ਹੀ ਦੇਖਣ ਨੂੰ ਮਿਲੇਗਾ, ਪਰ ਉਚੀਆ ਹੋ ਗਈਆ ਗਲੀਆ ਥੱਲੇ ਜਿਵੇ ਮੇਰੀਆਂ ਯਾਦਾ ਤੇ ਸਧਰਾ ਨੱਪੀਆ ਗਈਆ ਹੋਣ, ਜਾਣੇ ਪ੍ਸਾਣੇ ਚੇਹਰੇ ਅਨਜਾਣ ਜਿਹੇ ਹੋ ਗਏ. ਲੋਕ ਜਿਵੇ ਤੁਰਦੀਆ ਫਿਰਦੀਆ ਲਾਸ਼ਾ ਹੋਣ, ਆਪਣੀ ਗਲੀ ਚੋਂ ਜਦ ਤੁਰਿਆ ਜਾਂਦਾ ਸਾਂ, ਤਾਂ ਇੰਜ ਲੱਗੇਆ ਜਿਵੇ ਮੈ ਆਪਣੇ ਹੀ ਸਹਿਰ ਮੁਹੱਲੇ ਚ ਪ੍ਰੌਹਣਾ ਹੋਵਾਂ, ਛੋਟੀਆ ਛੋਟੀਆ ਗੱਲਾਂ ਤੇ ਕਿਲਕਾਰੀਆ ਮਾਰ ਕੇ ਹਸਦੇ ਲੋਕ ਜਿਵੇ ਕਿਸੇ ਸਦਮੇ ਦਾ ਸਿਕਾਰ ਹੋ ਗਏ ਹੋਣ, ਕੀ ਗੱਲ ਹੇ ਏਨਾ ਬਦਲਾਅ ਕਿਓ ? ਜੇ ਏਸ ਨੂੰ ਮੁਲਕ ਦੀ ਤਰੱਕੀ ਕੇਹਂਦੇ ਹਨ ਤਾਂ ਓਹ ਗਰੀਬੀ ਲੱਖ ਦਰਜੇ ਚੰਗੀ ਜੇਹੜੀ ਸਬਰ ਸੰਤੋਖ ਦੀ ਜਿੰਦਗੀ ਤੇ ਚੇਨ ਦੀ ਨੀਂਦ ਤਾਂ ਸੋਂਦੀ ਸੀ,

ਜਿਸ ਪੰਜਾਬ ਦਾ ਇਤਹਾਸ ਪੰਜਾਬੀਆ ਦੇ ਖੂਨ ਤੇ ਤਲਵਾਰ ਦੀ ਨੁੱਕਰ ਨਾਲ ਲਿਖਿਆ ਗਿਆ, ਓਹ ਪੰਜਾਬ ਦੇ ਲੋਕ ਵੱਡੀਆ ਵੱਡੀਆ ਕੋਠੀਆ ਚ ਬੇਠੇ ਵੀ ਗਰੀਬੀ ਦੇ ਸਿਕਾਰ ਹੋ ਗਏ ਹਨ, ਪਿਆਰ ਤੇ ਆਪਣੇਪਣ ਤੋਂ ਸਖਣੇ ਹੋ ਗਏ ਪੰਜਾਬੀ ਨਸ਼ੇਆ ਚੋ ਜਿੰਦਗੀ ਭਾਲਦੇ ਫਿਰਦੇ ਹਨ, ਜਿਸ ਗੰਦੀ ਸਿਆਸਤ ਦਾ ਸਿਕਾਰ ਹੋਏ ਪੰਜਾਬ ਦੇ ਸਿਵਿਆ ਦੀ ਅੱਗ ਅਜੇ ਮਠੀ ਨਈ ਸੀ ਹੋਈ ਓਸਦੇ ਭੇੜੇ ਨਸ਼ੇਆ ਨੇ ਜਿਵੇ ਫੇਰ ਭਾਬੜ ਮਚਾ ਦਿੱਤੇ ਹੋਣ,

ਇਕ ਸ਼ਾਮ ਮੈ ਘਰ ਨੂੰ ਆਉਂਦਿਆ ਬਈਆ ਦੀ ਇਕ ਢਾਣੀ ਕੋਲ ਖੜਾ ਹੋ ਗਿਆ, ਸਰਦੀਆ ਦੀ ਰੁੱਤ ਸੀ, ਭਾਵੇ ਪਿਹਲਾ ਵਾਂਗ ਪਾਲਾ ਤੇ ਨਹੀ ਰਿਹਾ, ਪਰ ਬਈਏ ਮੁਹ ਸਿਰ ਲਪੇਟੇ ਲੱਤਾ ਤੋਂ ਨੰਗੇ ਧੋਤੀ ਬੰਨੇ ਅੱਗ ਸੇਕ ਰਹੇ ਸੀ, ਬਹੁਤ ਹੀ ਉਚੀ ਉਚੀ ਹੱਸ ਕੇ ਗੱਲਾ ਕਰ ਰਹੇ ਸਨ, ਜਿਵੇ ਓਹ ਫਿਕਰ ਤੇ ਚਿੰਤਾ ਦੀ ਧੂਣੀ ਲਾਕੇ ਆਰਾਮ ਦੇ ਪਲਾਂ ਦਾ ਨਿਗ੍ਹ ਮਾਣ ਰਹੇ ਹੋਣ, ਮੈ ਆਪਣੀ ਟੁੱਟੀ ਫੁੱਟੀ ਹਿੰਦੀ ਨਾਲ ਗੱਲਾ ਕਰਦਾ ਇਕ ਮੂਧੀ ਕੀਤੀ ਬਾਲਟੀ ਤੇ ਬੇਠ ਗਿਆ, ਸਿਰੋੰ ਘੋਨਾ ਮੋਨਾ ਹੋਣ ਦੇ ਬਾਵਜੂਦ ਉਨਾ ਮੇਨੂ ਸਰਦਾਰ ਜੀ ਕਹਿ ਕੇ ਬੁਲਾਇਆ, ਇਕ ਕਹਿੰਦਾ `` ਸਰਦਾਰ ਜੀ ਸਾਨੂ ਭੀ ਥੋਰਾ ਥੋਰਾ ਪੰਜਾਬੀ ਆਂਦਾ ਹੇਗਾ, `` ਓਸਦੀ ਗੱਲ ਸੁਣਕੇ ਮੇਰਾ ਹਾਸਾ ਜਿਹਾ ਨਿਕਲ ਗਿਆ, ਤੇ ਫੇਰ ਪਤਾ ਈ ਨਾ ਲੱਗਾ ਉਨਾ ਨਾਲ ਗੱਲਾਂ ਕਰਦਿਆ ਕਿਵੇ ਤਿਨ - ਚਾਰ ਘੰਟੇ ਨਿਕਲ ਗਏ, ਘੜੀ ਬਣਨ ਦੀ ਆਦਤ ਤਾਂ ਮੇਨੂ ਪੇਹ੍ਲਾਂ ਵੀ ਨਹੀ ਸੀ, ਤੇ ਨਾ ਹੀ ਕਦੇ ਮੈ ਪੰਜਾਬ ਜਾ ਕੇ ਘੜੀ ਬੰਨੀ, ਜਦ ਬਈਆ ਨੂੰ ਪੁਛਿਆ ਕੇ ਅੰਦਾਜਨ ਕਿੰਨਾ ਕੁ ਟਾਈਮ ਹੋ ਗਿਆ ਹੋਵੇਗਾ, ਤਾਂ ਝੱਟ ਪੱਟ ਤਿੰਨ ਚਾਰ ਬਈਏ ਆਪਣਾ ਆਪਣਾ ਮੋਬੀਲ ਫੋਨ ਕੱਡ ਕੇ ਟਾਈਮ ਵੇਖਣ ਲੱਗ ਪਏ, ਦੇਰ ਹੋ ਜਾਣ ਕਰਕੇ ਮੈ ਘਰ ਜਾਣਾ ਹੀ ਮੁਨਾਸਿਬ ਸਮਝਿਆ, ਜਦ ਘਰ ਨੂੰ ਤੁਰਿਆ ਜਾ ਰਿਹਾ ਸਾਂ ਤਾਂ ਬਹੁਤ ਚੁੱਪ ਚਾਪ ਸੀ, ਜਿਵੇ ਸਾਰਾ ਪੰਜਾਬ ਘੂਕ ਨੀਂਦ ਸੁੱਤਾ ਪਿਆ ਹੋਵੇ, ਪਰ ਬਈਆ ਦੀ ਹਾਸੇ ਤੇ ਕਿਲਕਾਰੀਆ ਦੀ ਅਵਾਜ਼ ਮੇਰੇ ਕੰਨਾ ਨੂੰ ਅਜੇ ਵੀ ਸੁਨਾਈ ਦੇ ਰਹੀ ਸੀ, ਅਜਾਦ ਸਿੰਘ ਭੁੱਲਰ

ਇਕੱਲੇ ਅੰਮ੍ਰਿਤਸਰ ਚ 4 ਕਰੋੜ ਦੇ ਘਪਲੇ ਦੇ ਸੰਕੇਤ

www.sabblok.blogspot.com

ਅੰਮ੍ਰਿਤਸਰ 23 ਸਤੰਬਰ (PMI News):- ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਸੈਂਟਰ ਵਲੋਂ ਜਾਰੀ ਕੀਤੇ ਗਏ ਫੰਡਾਂ ਦੀ ਜਾਂਚ ਲਈ ਅੱਜ ਐਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਪਿਛਲੇ ਦੋ ਸਾਲਾਂ ਦਾ ਰਿਕਾਰਡ ਖੰਗਾਲਿਆ ਗਿਆ, ਜਿਸ ਵਿਚ ਇਕੱਲੇ ਅੰਮ੍ਰਿਤਸਰ ਵਿਚ ਹੀ ਚਾਰ ਕਰੋੜ ਰੁਪਏ ਦੇ ਘਪਲੇ ਦੇ ਸੰਕੇਤ ਕਮਿਸ਼ਨ ਵਲੋਂ ਦਿੱਤੇ ਗਏ ਹਨ ਜਦੋਂਕਿ ਕਮਿਸ਼ਨ ਦੀਆਂ ਹਿਦਾਇਤਾਂ 'ਤੇ ਮੀਟਿੰਗ 'ਚ ਨਾ ਪਹੁੰਚਣ 'ਤੇ ਤਰਨਤਾਰਨ ਦੇ ਡੀ. ਸੀ. ਨੂੰ ਦਿੱਲੀ ਤਲਬ ਕਰ ਲਿਆ ਗਿਆ ਹੈ। ਸਥਾਨਕ ਸਰਕਟ ਹਾਊਸ 'ਚ ਦੋ ਪੜਾਵਾਂ 'ਚ ਹੋਈ ਮੀਟਿੰਗ ਦੌਰਾਨ ਐਸ. ਸੀ./ ਐੱਸ. ਟੀ. ਕਮਿਸ਼ਨ ਦੇ ਸੰਯੁਕਤ ਸਕੱਤਰ ਪੀ. ਤੀਰਥਨ ਅੰਡਰ ਸੰਯੁਕਤ ਸਕੱਤਰ ਐੱਸ. ਐੱਨ. ਮੀਨਾ, ਡਾਇਰੈਕਟਰ ਐੱਮ. ਆਰ. ਬਾਲੀ, ਜਾਂਚ ਅਧਿਕਾਰੀ ਰਾਕੇਸ਼ ਸ਼ਰਮਾ, ਏ. ਡੀ. ਸੀ. ਸੁਪ੍ਰੀਤ ਸਿੰਘ, ਸੋਸ਼ਲ ਵੈੱਲਫੇਅਰ ਡਾਇਰੈਕਟਰ ਹਰਭੁਪਿੰਦਰ ਨੰਦਾ ਪਹੁੰਚੇ ਹੋਏ ਸਨ। ਇਸ ਮੌਕੇ ਜ਼ਿਲਾ ਪੁਲਸ ਪ੍ਰਸ਼ਾਸਨ ਤੇ ਬਾਰਡਰ ਰੇਂਜ ਦੇ ਆਈ. ਜੀ. ਆਰ. ਪੀ. ਮਿੱਤਲ, ਪੁਲਸ ਕਮਿਸ਼ਨਰ, ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਵੱਖ-ਵੱਖ ਭਲਾਈ ਸਕੀਮਾਂ ਦੇ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। ਐੱਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਪਹੁੰਚੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਜਦੋਂ ਵੱਖ-ਵੱਖ ਸਕੀਮਾਂ 'ਤੇ ਆਧਾਰਤ ਗ੍ਰਾਂਟਾਂ ਦਾ ਵੇਰਵਾ ਲੈਣ ਉਪਰੰਤ ਲਾਭਪਾਤਰੀਆਂ ਦੀਆਂ ਸੂਚੀਆਂ ਮੰਗੀਆਂ ਗਈਆਂ ਤਾਂ ਉਨ੍ਹਾਂ ਬਾਰੇ ਅਧਿਕਾਰੀ ਸਹੀ ਸਬੂਤ ਪੇਸ਼ ਨਹੀਂ ਕਰ ਸਕੇ, ਜਿਸ ਕਾਰਨ ਕਮਿਸ਼ਨ ਵਲੋਂ ਉਨ੍ਹਾਂ ਨੂੰ ਇਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਹੈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਸੀ./ ਐੱਸ. ਟੀ. ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਨੇ ਕਿਹਾ ਕਿ ਅੱਜ ਸ਼ਿਕਾਇਤਾਂ ਦੇ ਆਧਾਰ 'ਤੇ ਅਧਿਕਾਰੀਆਂ ਤੋਂ ਕੀਤੀ ਗਈ ਮੁੱਢਲੀ ਜਾਂਚ ਵਿਚ ਪਿਛਲੇ ਦੋ ਸਾਲਾਂ ਦੌਰਾਨ ਚਾਰ ਕਰੋੜ ਰੁਪਏ ਦੇ ਘਪਲੇ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਢੇ 10 ਕਰੋੜ ਰੁਪਏ ਸ਼ਗਨ ਸਕੀਮ ਤਹਿਤ ਅੰਮ੍ਰਿਤਸਰ ਵਿਚ ਆਏ ਹਨ ਤੇ ਜਿਨ੍ਹਾਂ ਨੂੰ ਵੰਡੇ ਗਏ ਵਿਖਾਇਆ ਗਿਆ ਹੈ। ਅਧਿਕਾਰੀਆਂ ਵਲੋਂ ਮੁਹੱਈਆ ਕਰਵਾਏ ਗਏ ਕਾਗਜ਼ਾਤ ਪੂਰੇ ਨਹੀਂ ਸਨ ਤੇ ਹੁਣ ਕਮਿਸ਼ਨ ਵਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਕ ਹਫ਼ਤੇ 'ਚ ਲਾਭਪਾਤਰੀਆਂ ਦਾ ਪੂਰੀ ਤਰ੍ਹਾਂ ਬਿਓਰਾ ਦੇਣ ਤਾਂ ਜੋ ਕਮਿਸ਼ਨ ਹਰੇਕ ਲਾਭਪਾਤਰੀ ਤਕ ਪਹੁੰਚ ਕੇ ਜਾਂਚ ਮੁਕੰਮਲ ਕਰ ਸਕੇ। ਉਨ੍ਹਾਂ ਦੱਸਿਆ ਕਿ ਇਕੱਲੇ ਅੰਮ੍ਰਿਤਸਰ 'ਚ 60 ਲੱਖ ਰੁਪਏ ਪਾਖਾਨਿਆ 'ਤੇ ਖਰਚ ਕੀਤੇ ਵਿਖਾਏ ਗਏ ਹਨ ਜਦਕਿ ਇਸ ਬਾਰੇ ਵੀ ਅਧਿਕਾਰੀ ਪੂਰੀ ਜਾਣਕਾਰੀ ਉਪਲਬਧ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਦੇ ਘਪਲੇ ਵਿਚ ਅਜੇ ਤਕ ਵਿਜੀਲੈਂਸ ਵਲੋਂ ਕੋਈ ਵੀ ਰਿਪੋਰਟ ਨਹੀਂ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੁਕੰਮਲ ਜਾਣਕਾਰੀ ਉਪਲਬਧ ਕਰਵਾਉਣ ਤੇ ਜੇਕਰ ਇਕ ਹਫ਼ਤੇ ਦੇ ਵਿਚ-ਵਿਚ ਅਧਿਕਾਰੀ ਆਪਣੀਆਂ ਜਾਂਚ ਰਿਪੋਰਟਾਂ ਉਪਲਬਧ ਕਰਵਾਉਣ ਵਿਚ ਫੇਲ ਹੋਏ ਤਾਂ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਮਿਸ਼ਨ ਐੱਫ. ਆਈ. ਆਰ. ਦਰਜ ਕਰਵਾਏਗਾ ਤੇ ਸੀ. ਬੀ. ਆਈ. ਨੂੰ ਵੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ 'ਚ ਜਾਂਚ ਕਰਨ ਦੀ ਸਿਫਾਰਸ਼ ਕਰੇਗਾ। ਡਾ. ਰਾਜ ਕੁਮਾਰ ਨੇ ਕਿਹਾ ਕਿ ਪਹਿਲੇ ਪੜਾਅ 'ਚ ਦੋ ਜ਼ਿਲਿਆਂ 'ਚ ਲੋਕ ਭਲਾਈ ਸਕੀਮਾਂ ਤਹਿਤ ਆਏ ਫੰਡਾਂ ਦਾ ਰਿਵਿਊ ਕਰਨ ਲਈ ਅੱਜ ਮੀਟਿੰਗ ਸੱਦੀ ਗਈ ਸੀ। ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲੇ 'ਚ ਸੈਂਟਰ ਵਲੋਂ ਭੇਜੇ ਗਏ ਫੰਡਾਂ ਦੀ ਜਾਂਚ ਹੋਵੇਗੀ ਅਤੇ ਉਪਰੰਤ ਹਰੇਕ ਜ਼ਿਲੇ 'ਚ ਐੱਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਜਾਂਚ ਆਰੰਭ ਕੀਤੀ ਜਾਵੇਗੀ। ਵਿਧਾਨ ਸਭਾ ਹਲਕਾ ਅਟਾਰੀ 'ਚ ਘਪਲਿਆਂ ਨੂੰ ਲੈ ਕੇ ਦਰਜ ਕੀਤੇ ਗਏ 2 ਕੇਸਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਾ ਕੁਝ ਸਪਸ਼ਟ ਹੋਣ ਦੇ ਬਾਵਜੂਦ ਵੀ ਅਜੇ ਤਕ ਕੋਈ ਵੀ ਕਾਰਵਾਈ ਨਾ ਕਰਨਾ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਪੁਲਸ ਤੇ ਪ੍ਰਸ਼ਾਸਨ ਇਸ ਕੇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਮਾਮਲਿਆਂ 'ਚ ਪੁਲਸ ਦੀ ਸ਼ੱਕੀ ਕਾਰਗੁਜ਼ਾਰੀ ਨੂੰ ਵੀ ਘੇਰੇ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ 'ਚ ਉਨ੍ਹਾਂ ਨੂੰ ਕੇਂਦਰੀ ਫੰਡਾਂ 'ਚੋਂ 3.66 ਕਰੋੜ ਰੁਪਏ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਵਿਚ ਸਭ ਤੋਂ ਜ਼ਿਆਦਾ ਘਪਲਾ ਬਾਰਡਰ ਏਰੀਆ ਡਿਵੈਲਪਮੈਂਟ ਫੰਡਾਂ 'ਚ ਹੋਇਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਇਕ ਹਫ਼ਤਾ ਇਥੇ ਰੁਕੇਗੀ ਤੇ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਸਾਰਾ ਮਾਮਲਾ ਸੀ. ਬੀ. ਆਈ. ਹਵਾਲੇ ਕਰੇਗੀ

ਵਿਦੇਸ਼ੀ ਨਿਵੇਸ਼ ਸਮੇਂ ਦੀ ਮੁਖ ਲੋੜ : ਮਨਪ੍ਰੀਤ ਬਾਦਲ

www.sabblok.blogspot.com

ਗਿੱਦੜਬਾਹਾ 23 ਸਤੰਬਰ (PMI News):- ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਬਠਿੰਡਾ ਤੋਂ ਇਕ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਚਾਇਤਾਂ ਤੋਂ ਲੈ ਕੇ ਲੋਕ ਸਭਾ ਜਾਂ ਹੋਰ ਚੋਣਾਂ ਵਿਚ ਪੀਪਲਜ਼ ਪਾਰਟੀ ਵਧ ਚੜ੍ਹ ਕੇ ਹਿੱਸਾ ਲਵੇਗੀ , ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਨਪ੍ਰੀਤ ਦੇ ਮੁਕਾਬਲੇ ਬਠਿੰਡਾ ਤੋਂ ਚੋਣ ਲੜਨ ਦੇ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਨਿੱਜੀ ਤੌਰ 'ਤੇ ਉਹ ਮੁੱਖ ਮੰਤਰੀ ਦੇ ਖਿਲਾਫ਼ ਕੋਈ ਟਿੱਪਣੀ ਨਹੀਂ ਕਰਨਗੇ, ਪਰ ਰਾਜਨੀਤੀ ਵਿਚ ਕੋਈ ਕਿਸੇ ਦਾ ਸਕਾ ਨਹੀਂ ਹੈ। ਸੂਬੇ ਦੀ ਦਿਨੋ ਦਿਨ ਵਿਗੜ ਰਹੀ ਆਰਥਿਕ ਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਪੈਸੇ ਦੀ ਜ਼ਰੂਰਤ ਵੱਡੀ ਹੈ ਪਰ ਪੰਜਾਬ ਸਰਕਾਰ ਇਸ ਮੁੱਦੇ ਨੂੰ ਲੈ ਕੇ ਗੰਭੀਰ ਨਹੀਂ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਹਲਕੇ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਪੱਤਰਕਾਰਾਂ ਵੱਲੋਂ ਰਿਟੇਲ ਬਾਜ਼ਾਰ ਵਿਚ ਸਿੱਧੇ ਵਿਦੇਸ਼ੀ ਪੂੰਜੀ ਨਿਵੇਸ਼
ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ ਸਮੇਂ ਦੀ ਮੰਗ ਹੈ ਅਤੇ ਸੂਬਾ ਸਰਕਾਰ ਨੂੰ ਪੰਜਾਬ ਨੂੰ ਬਚਾਉਣ ਲਈ ਕਈ ਅਹਿਮ ਫੈਸਲੇ ਲੈਣ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਵੱਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੂੰ ਮਨਪ੍ਰੀਤ ਬਾਦਲ ਨੇ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਡੀਜ਼ਲ ਦੇ ਰੇਟਾਂ ਵਿਚ 5 ਰੁਪਏ ਪ੍ਰਤੀ ਲਿਟਰ ਦਾ ਵਾਧਾ ਨਹੀਂ ਸੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਵਾਰ ਵਾਰ ਕੋਸਣ ਦੀ ਬਜਾਏ ਸੂਬਾ ਸਰਕਾਰ ਵੈਟ ਵਿਚ ਕਟੌਤੀ ਕਰਕੇ ਲੋਕਾਂ ਨੂੰ ਰਾਹਤ ਦੇਵੇ। ਗਿੱਦੜਬਾਹਾ ਸ਼ਹਿਰ ਦੀ ਦਿਨੋ ਦਿਨ ਗੰਭੀਰ ਹੁੰਦੀ ਸੀਵਰੇਜ ਅਤੇ ਸਫ਼ਾਈ ਵਿਵਸਥਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਇਕ ਤਰ੍ਹਾਂ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਸਰਫਰਾਜ ਸਿੰਘ ਗੱਦਾਡੋਬ, ਜਗਤਾਰ ਸਿੰਘ, ਰਮੇਸ਼ ਕੁਮਾਰ ਮੇਸ਼ਾ, ਪੱਪੀ ਚਹਿਲ ਕੋਠੇ ਹਿੰਮਤਪੁਰਾ, ਸਾਧਾ ਸਿੰਘ ਭੂੰਦੜ, ਤੇਜ ਸਿੰਘ ਸ਼ੇਖ, ਮੀਤਾ ਗਿਆਨੀ, ਮਨਪ੍ਰੀਤ ਸਿੰਘ ਮਨੀ, ਸ਼ਮਿੰਦਰ ਸਿੰਘ, ਅਜਮੇਰ ਸਿੰਘ, ਦਰਸ਼ਨ ਸਿੰਘ, ਟਿੱਕਾ ਸਿੰਘ, ਪ੍ਰਗਟ ਸਿੰਘ ਤੇ ਸੁਖਮੰਦਰ ਸਿੰਘ ਵੀ ਹਾਜ਼ਰ ਸਨ।