jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 11 September 2012

ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ਪਾਰਟੀ ਦਾ ਖਜ਼ਾਨਚੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਪੰਜਾਬ ਦੀ ਨਵੀਂ ਸਨਅਤੀ ਨੀਤੀ ਦਾ ਐਲਾਨ ਛੇਤੀ ਹੀ- ਸੁਖਬੀਰ ਸਿੰਘ ਬਾਦਲ

www.sabblok.blogspot.com
8745 ਕਰੋੜ ਰੁਪਏ ਦੀ ਸ਼ਹਿਰੀ ਨਵੀਨੀਕਰਨ ਯੋਜਨਾ ਪੰਜਾਬ 'ਚ ਸਾਰੇ 142 ਸ਼ਹਿਰਾਂ ਦੀ ਕਾਇਆ ਕਲਪ ਕਰੇਗੀ
ਅਮਰਿੰਦਰ ਅਤੇ ਮਨਪ੍ਰੀਤ ਦੀ ਦੋਸਤੀ ਸਿਫਰ ਜਮਾਂ ਸਿਫਰ ਇੱਕ ਵੱਡੀ ਸਿਫਰ
ਮੰਡੀ ਗੋਬਿੰਦਗੜ•, 11 ਸਤੰਬਰ
            ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਦੱਸਿਆ ਹੈ ਕਿ ਪੰਜਾਬ ਸਰਕਾਰ ਰਾਜ ਦੀ ਨਵੀਂ ਸਨਅਤੀ ਨੀਤੀ ਦਾ ਐਲਾਨ ਛੇਤੀ ਹੀ ਕਰਨ ਜਾ ਰਹੀ ਹੈ ਅਤੇ ਇਸ ਨੀਤੀ ਦਾ ਇਕਲੌਤਾ ਮਕਸਦ ਪੰਜਾਬ ਅੰਦਰ 1 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।
            ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਖਜ਼ਾਨਚੀ ਸ਼੍ਰੀ ਜੋਗਿੰਦਰ ਪਾਲ ਸਿੰਗਲਾ ਅਤੇ ਸ਼੍ਰੀ ਹੁਕਮ ਚੰਦ ਬੰਸਲ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕਰਨ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਰਾਜ ਅੰਦਰ ਵਿਸ਼ਵ ਪੱਧਰੀ ਸੜਕਾਂ ਦੇ ਨਿਰਮਾਣ ਅਤੇ ਬਿਹਤਰੀਨ ਹਵਾਈ ਸੰਪਰਕ ਦੀ ਕਾਇਮੀ ਨਾਲ ਪਿਛਲੇ ਪੰਜ ਸਾਲਾਂ ਦੌਰਾਨ ਆਪਣਾ ਪੂਰਾ ਧਿਆਨ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੇਂਦਰਤ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਵਿਸ਼ਵ ਬੈਂਕ ਦੇ ਅਧਿਐਨ ਵਿਚ ਪੰਜਾਬ ਨੂੰ ਨਿਵੇਸ਼ ਲਈ ਦੇਸ਼ ਦਾ ਨੰਬਰ 1 ਸੂਬਾ ਕਰਾਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਆਪਣੀ ਨਵੀਂ ਸਨਅਤੀ ਨੀਤੀ ਲੈ ਕੇ ਆ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਹੀ ਉਦਮੀਆਂ ਨੂੰ ਸਹੀ ਮਾਇਨੀਆਂ 'ਚ ਸਿੰਗਲ ਵਿੰਡੋ ਸੇਵਾ ਪ੍ਰਦਾਨ ਕਰਨ ਲਈ ਸਨਅਤੀ ਵਿਭਾਗ ਵਿਚ ਕਈ ਤਰ•ਾਂ ਦੇ ਸੁਧਾਰਾਂ ਦੀ ਲੜੀ ਅਰੰਭੀ ਗਈ ਹੈ। ਉਨ•ਾਂ ਕਿਹਾ ਕਿ ਪੰਜਾਬ ਨੇ ਸੰਜੀਦਾ ਉਦਮੀਆਂ ਨੂੰ ਲੋੜੀਂਦੀ ਜਮੀਨ ਪ੍ਰਦਾਨ ਕਰਨ ਲਈ ਰਾਜ ਅੰਦਰ ਲੈਂਡ ਬੈਂਕ ਦੀ ਰਚਨਾ ਦਾ ਫੈਸਲਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਵੀ ਸਨਅਤ ਵਿਭਾਗ ਵਲੋਂ ਇਕ ਮਹੀਨੇ ਦੇ ਅੰਦਰ ਅੰਦਰ ਯਕੀਨੀ ਬਨਾਈਆਂ ਜਾਣਗੀਆਂ।
            ਸ਼ਹਿਰੀ ਵਿਕਾਸ ਦੀ ਗਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਰਾਜ ਦੇ ਸਮੂਹ 142 ਸ਼ਹਿਰਾਂ ਵਿਚ ਅਗਲੇ ਪੰਜ ਸਾਲਾਂ ਦੌਰਾਨ ਵਿਸ਼ਵ ਪੱਧਰੀ ਸ਼ਹਿਰੀ ਸੇਵਾਵਾਂ ਪ੍ਰਦਾਨ ਕਰਨ ਦੇ ਆਸ਼ੇ ਨਾਲ 8745 ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਲਾਗੂ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਮੂਹ ਸ਼ਹਿਰੀ ਖੇਤਰਾਂ ਵਿਚ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ 100 ਫੀਸਦੀ ਵਿਵਸਥਾ ਤੋਂ ਇਲਾਵਾ ਅੰਦਰੂਨੀ ਸੜਕਾਂ ਦਾ ਵਿਕਾਸ ਅਤੇ ਪਾਰਕਾਂ ਆਦਿ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸ ਦਾ ਨਵੇਕਲਾ ਪਹਿਲੂ ਇਹ ਹੈ ਕਿ ਸਮੂਹ ਵਿਕਾਸ ਕਾਰਜ ਇਕ ਏਜੰਸੀ ਜ਼ਰੀਏ ਕਰਾਏ ਜਾਣਗੇ।
            ਅਮਰਿੰਦਰ ਸਿੰਘ ਵਲੋਂ ਮਨਪ੍ਰੀਤ ਸਿੰਘ ਬਾਦਲ ਨਾਲ ਹੱਥ ਮਿਲਾਏ ਜਾਣ ਬਾਰੇ ਪੁਛੇ ਜਾਣ 'ਤੇ ਸ. ਬਾਦਲ ਨੇ ਕਿਹਾ ਕਿ ਦੋਹਾਂ ਆਗੂਆਂ ਦੀ ਗਠਜੋੜ ਲਈ ਤੜਪ ਇਸ ਗੱਲ ਦੀ ਪ੍ਰਤੀਕ ਹੈ ਕਿ ਉਨ•ਾਂ ਨੂੰ ਆਪਣੇ ਪੈਰਾਂ 'ਤੇ ਖੜ•ੇ ਰਹਿਣ ਲਈ ਇਕ ਦੂਜੇ ਦੀ ਫੌੜ•ੀਆਂ ਦੇ ਰੂਪ ਵਿਚ ਲੋੜ ਮਹਿਸੂਸ ਹੋ ਰਹੀ ਹੈ। ਉਨ•ਾਂ ਕਿਹਾ ਕਿ ਅਸੀਂ ਛੇਤੀ ਹੀ ਕਾਂਗਰਸ ਪਾਰਟੀ ਅੰਦਰ ਇਕ ਨਵੇਕਲੀ ਸਥਿਤੀ ਦੇ ਗਵਾਹ ਬਣਾਂਗੇ ਜਦੋਂ ਕਾਂਗਰਸ ਪਾਰਟੀ ਵਿਚ ਸਿਰਫ ਪ੍ਰਧਾਨ ਰਹਿ ਜਾਵੇਗਾ ਅਤੇ ਬਾਕੀ ਲੀਡਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਣਗੇ। ਸ. ਬਾਦਲ ਨੇ ਕਿਹਾ ਕਿ ਸ਼੍ਰੀ ਜੋਗਿੰਦਰ ਪਾਲ ਸਿੰਗਲਾ ਉਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਜੋ ਪਿਛਲੇ 50 ਸਾਲਾਂ ਤੋਂ ਮੰਡੀ ਗੋਬਿੰਦਗੜ• ਵਿਚ ਕਾਂਗਰਸ ਦੇ ਸਤੰਭ ਅਤੇ ਪ੍ਰਤੀਕ ਵਜੋਂ ਜਾਣਿਆ ਜਾਂਦਾ ਆ ਰਿਹਾ ਹੈ। ਉਨ•ਾਂ ਕਿਹਾ ਕਿ ਇੰਜ ਮਹਿਸੂਸ ਹੋ ਰਿਹਾ ਹੈ ਕਿ ਕਾਂਗਰਸ ਦਾ ਹਰ ਲੀਡਰ ਪਾਰਟੀ ਅੰਦਰ ਖੁਦ ਨੂੰ ਯਤੀਮ ਮਹਿਸੂਸ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੇ ਆਗੂ ਆਪਣੇ ਪਾਰਟੀ ਪ੍ਰਧਾਨ ਨੂੰ ਐਸ.ਐਮ.ਐਸ ਕਰਕੇ ਮੁਲਾਕਾਤ ਦਾ ਸਮਾਂ ਮੰਗਣ ਅਤੇ ਫਿਰ ਉਸ ਦੇ ਦਰਸ਼ਨਾਂ ਲਈ ਮਹੀਨਿਆਂ ਬੱਧੀ ਉਡੀਕ ਕਰਨ ਦੇ ਸਿਲਸਿਲੇ ਤੋਂ ਉਕਤਾ ਚੁੱਕੇ ਹਨ। ਉਨ•ਾਂ ਕਿਹਾ ਕਿ ਇਹ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਰਹੇ ਹਨ ਉਨ•ਾਂ ਨੂੰ ਇਹ ਗੱਲ ਭਲੀ-ਭਾਂਤ ਪਤਾ ਲੱਗ ਚੁੱਕੀ ਹੈ ਕਿ ਪੰਜਾਬ ਦਾ ਲੰਬੇ ਸਮੇਂ ਤੱਕ ਵਿਕਾਸ ਦਾ ਸੰਕਲਪ ਅਕਾਲੀ ਦਲ ਦਾ ਹੀ ਹੈ।
            ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦਾ ਖਜ਼ਾਨਚੀ ਤੇ ਮੰਡੀ ਗੋਬਿੰਦਗੜ• ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਸ੍ਰੀ ਜੋਗਿੰਦਰ ਪਾਲ ਸਿੰਗਲਾ ਆਪਣੇ ਹਜ਼ਾਰਾਂ ਸਮੱਰਥਕਾਂ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਹਾਜਰੀ 'ਚ ਦਲ ਵਿਚ ਸ਼ਾਮਿਲ ਹੋ ਗਏ।
            ਪੰਜਾਬ ਰਤਨ ਅਵਾਰਡੀ ਸ੍ਰੀ ਜੋਗਿੰਦਰ ਪਾਲ ਸਿੰਗਲਾ ਖਾਨਦਾਨੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ। ਉਨ•ਾਂ ਦੇ ਪਿਤਾ ਸਵਰਗੀ ਸ੍ਰੀ ਨੰਦ ਕੁਮਾਰ ਗੁਪਤਾ ਮੁੱਖ ਮੰਤਰੀ ਸ. ਦਰਬਾਰਾ ਸਿੰਘ ਦੇ ਕਾਰਜ਼ਕਾਲ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੈਸ਼ੀਅਰ ਰਹਿਣ ਤੋਂ ਇਲਾਵਾ 20 ਸਾਲ ਤੱਕ ਮੰਡੀ ਗੋਬਿੰਦਗੜ• ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ। ਉਨ•ਾਂ ਦਾ ਪੁੱਤਰ ਸ੍ਰੀ ਮਿਤੁਲ ਸਿੰਗਲਾ ਪੰਜਾਬ ਯੂਥ ਕਾਂਗਰਸ ਅਰਬਨ ਡਿਵੈਲਪਮੈਂਟ ਸੈੱਲ ਦੇ ਚੇਅਰਮੈਨ ਸਨ। ਇਸ ਤੋਂ ਇਲਾਵਾ ਸ੍ਰੀ ਜੋਗਿੰਦਰ ਪਾਲ, ਜੋ ਕਿ ਨਗਰ ਕੌਂਸਲ ਮੰਡੀ ਗੋਬਿੰਦਗੜ• 'ਚ ਮੌਜੂਦਾ ਕੌਂਸਲਰ ਹਨ ਇਲਾਕੇ 'ਚ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਰਹੇ ਲਹੌਰੀਆ ਗਰੁੱਪ ਦੀ ਵੀ ਨੁਮਾਇੰਦਗੀ ਕਰਦੇ ਹਨ।
            ਸ੍ਰੀ ਜੋਗਿੰਦਰ ਪਾਲ ਸਿੰਗਲਾ ਅਤੇ ਉਨ•ਾਂ ਦੇ ਸਮੱਰਥਕਾਂ ਦਾ ਪਾਰਟੀ ਸਫਾ 'ਚ ਸਵਾਗਤ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ 'ਚ ਉਨ•ਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਇਸ ਗੱਲ 'ਤੇ ਮੋਹਰ ਲਗਾਉਂਦਾ ਹੈ ਕਿ ਪੰਜਾਬ ਦੇ ਲੋਕਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀਆਂ ਨੀਤੀਆਂ ਪ੍ਰਤੀ ਕਿੰਨਾ ਵਿਸ਼ਵਾਸ ਹੈ ਅਤੇ ਇਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਦਾਲ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ•ਾਂ ਹੌਸਲਾ ਹਾਰ ਚੁੱਕੀ ਹੈ ਅਤੇ ਇਸ ਦੇ ਸੀਨੀਅਰ ਆਗੂ ਇਸ ਤੱਥ ਤੋਂ ਚਿੰਤਤ ਹਨ ਕਿ ਜਿਸ ਕਿਸੇ ਰਾਜ 'ਚ ਵੀ ਪਾਰਟੀ ਲਗਾਤਾਰ ਦੋ ਵਾਰ ਸਤਾ ਤੋਂ ਬਾਹਰ ਰਹੀ ਹੈ ਉਥੇ ਹੀ ਇਸ ਦਾ ਸਫਾਇਆ ਹੋ ਗਿਆ।
            ਇਸ ਮੌਕੇ ਸ੍ਰੀ ਜੋਗਿੰਦਰ ਪਾਲ ਸਿੰਗਲਾ ਨੇ ਕਿਹਾ ਕਿ ਜਮੀਨੀ ਪੱਧਰ ਦੇ ਕਾਂਗਰਸੀ ਆਗੂ ਅਤੇ ਵਰਕਰ ਇਸ ਲਈ ਕਾਂਗਰਸ ਪਾਰਟੀ ਨੂੰ ਛੱਡ ਰਹੇ ਹਨ ਕਿਉਂਕਿ ਪਾਰਟੀ ਦੇ ਸੀਨੀਅਰ ਆਗੂ ਵਿਧਾਨ ਸਭਾ ਚੋਣਾਂ 'ਚ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਬੌਖਲਾ ਕੇ ਪੰਜਾਬ ਵਿਰੋਧੀ ਨੀਤੀਆਂ ਅਪਨਾਉਣ ਲੱਗ ਪਏ ਹਨ। ਉਨ•ਾਂ ਕਿਹਾ ਕਿ ਇੰਝ ਲੱਗਦਾ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਹੀ ਆਪਣਾ ਪ੍ਰਭਾਵ ਵਰਤਦਿਆਂ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਰਾਹੀਂ ਪੰਜਾਬ ਸਰਕਾਰ ਨੂੰ ਜਾਇਦਾਦ ਟੈਕਸ ਵਰਗੇ ਅਣਚਾਹੇ ਟੈਕਸ ਲਾਉਣ ਲਈ ਮਜ਼ਬੂਰ ਕੀਤਾ। ਉਨ•ਾਂ ਕਿਹਾ ਕਿ ਇਸ ਗੱਲ ਦਾ ਤਾਂ ਪਹਿਲਾਂ ਹੀ ਖੁਲਾਸਾ ਹੋ ਚੁੱਕਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਹੋਰ ਕੇਂਦਰੀ ਮੰਤਰੀਆਂ ਨੂੰ ਮਿਲ ਕੇ ਪੰਜਾਬ ਨੂੰ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ 'ਤੇ ਰੋਕ ਲਗਾਉਣ ਲਈ ਕਿਹਾ ਸੀ।
       ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਿਲ•ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ੍ਰ: ਜਗਦੀਪ ਸਿੰਘ ਚੀਮਾ ਨੇ ਵੀ ਸ੍ਰੀ ਜੋਗਿੰਦਰਪਾਲ ਸਿੰਗਲਾ ਅਤੇ ਉਨ•ਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਭਰਵਾਂ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ।  ਸ੍ਰੀ ਹੁਕਮ ਚੰਦ ਬਾਂਸਲ ਚੇਅਰਮੈਨ ਰਿਮਟ ਗਰੁੱਪ ਆਫ ਕਾਲਜਿਜ,ਸਮਾਲ ਸਕੇਲ ਇੰਡਸਟਰੀ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਹਰਮੇਸ਼ ਜੈਨ, ਆਲ ਇੰਡੀਆ ਸਟੀਲ ਐਂਡ ਰੋਲਰ ਮਿਲਜ ਐਸੋਸੀਏਸਨ ਦੇ ਪ੍ਰਧਾਨ ਸ੍ਰੀ ਵਿਨੋਦ ਵਸਿਸਟ, ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਸ੍ਰੀ ਜੱਸਾ ਸਿੰਘ ਆਹਲੂਵਾਲੀਆ ਪ੍ਰਧਾਨ ਯੂਥ ਅਕਾਲੀ ਦਲ ਸ੍ਰੀ ਅਜੇ ਸਿੰਘ ਲਿਬੜਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵਿਧਾਇਕ ਬਸੀ ਪਠਾਣਾਂ ਰਿਟਾ:ਜਸਟਿਸ ਨਿਰਮਲ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਸਤਵਿੰਦਰ ਕੌਰ ਧਾਲੀਵਾਲ, ਸਾਬਕਾ ਵਿਧਾਇਕ ਸ੍ਰ: ਦੀਦਾਰ ਸਿੰਘ ਭੱਟੀ, ਸ੍ਰੀ ਰਣਜੀਤ ਸਿੰਘ ਤਲਵੰਡੀ ਇੰਚਾਰਜ ਹਲਕਾ ਖੰਨਾ, ਇੰਚਾਰਜ ਹਲਕਾ ਨਾਭਾ ਸ੍ਰੀ ਮੱਖਣ ਸਿੰਘ ਲਾਲਕਾ, ਸ੍ਰੀਮਤੀ ਰਜਿੰਦਰ ਕੌਰ ਸਲਾਣਾ, ਮੈਂਬਰ ਕਾਰਜਕਾਰਨੀ ਸ੍ਰੋਮਣੀ ਅਕਾਲੀ ਦਲ ਸ੍ਰੀ ਰਣਜੀਤ ਸਿੰਘ ਲਿਬੜਾ, ਚੇਅਰਮੈਨ ਮਾਰਕੀਟ ਕਮੇਟੀ ਅਮਲੋਹ ਸ੍ਰੀ ਰਣਧੀਰ ਸਿੰਘ ਭਾਂਬਰੀ, ਐਸ.ਜੀ.ਪੀ.ਸੀ. ਮੈਂਬਰ ਸ੍ਰੀ ਰਵਿੰਦਰ ਸਿੰਘ ਖਾਲਸਾ, ਸ੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ ਪ੍ਰਧਾਨ ਯੂਥ ਵਿਕਾਸ ਬੋਰਡ, ਸ੍ਰੀ ਦੇਵੀ ਦਿਆਲ ਪ੍ਰਾਸ਼ਰ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਸ੍ਰੀ ਤੇਜਿੰਦਰ ਸਿੰਘ ਡਿਪਟੀ ਐਡਵੋਕੇਟ ਜਨਰਲ, ਸ੍ਰੀ ਰਣਬੀਰ ਸਿੰਘ ਬੀਬੀਪੁਰ,ਸ੍ਰੀ ਛੱਜੂ ਰਾਮ ਸੋਫਤ, ਸ੍ਰੀਮਤੀ ਮਨਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਅਮਲੋਹ, ਸ੍ਰੀ ਤੇਜਿੰਦਰ ਸਿੰਘ ਸਲਾਣਾ, ਸ੍ਰੀ ਸਤਪਾਲ ਸਿੰਘ ਸੱਤੀ ਐਮ.ਸੀ. ਮੰਡੀ ਗੋਬਿੰਦਗੜ•, ਸ੍ਰੀ ਸੁਖਵਿੰਦਰ ਸਿੰਘ ਭਾਂਬਰੀ ਸਾਬਕਾ ਪ੍ਰਧਾਨ ਮਿਊਂਸਪਲ ਕਮੇਟੀ, ਸ੍ਰੀ ਕਰਮਜੀਤ ਸਿੰਘ ਭਗੜਾਣਾ, ਸ੍ਰੀ ਜਗਦੀਪ ਸਿੰਘ ਜੱਸੜਾਂ, ਸ੍ਰੀ ਗੁਰਬਿੰਦਰ ਸਿੰਘ ਭੱਟੀ ਪ੍ਰਧਾਨ ਨਗਰ ਕੌਂਸਲ ਸਰਹਿੰਦ, ਸ੍ਰੀ ਲਾਲ ਸਿੰਘ ਲਾਲੀ, ਸ੍ਰੀ ਰਣਜੀਤ ਸਿੰਘ, ਸ੍ਰੀ ਬਲਦੇਵ ਰਾਜ ਚੋਪੜਾ, ਸ੍ਰੀ ਅਮਰਦੀਪ ਸਿੰਘ ਧਾਰਨੀ ਪ੍ਰਧਾਨ ਜਿਲ•ਾ ਬਾਰ ਐਸੋਸੀਏਸਨ ਫਤਹਿਗੜ• ਸਾਹਿਬ, ਸ੍ਰੀ ਪਵਨ ਕੁਮਾਰ ਸੋਫਰ, ਸ੍ਰੀ ਗੁਲਸਨ ਰਾਏ ਟੋਨੀ, ਸ੍ਰੀ ਕੁਲਵਿੰਦਰ ਸਿੰਘ ਡੇਰਾ, ਸ੍ਰੀ ਸਵਰਨ ਸਿੰਘ ਗੋਪਾਲੋਂ, ਸ੍ਰੀ ਹਰਿੰਦਰ ਸਿੰਘ ਕੁੱਕੀ,ਸ੍ਰੀ ਤੇਜਿੰਦਰ ਧਾਲੀਵਾਲ, ਸ੍ਰੀ ਜੋਰਾ ਸਿੰਘ ਗਿੱਲ, ਸ੍ਰੀ ਸਤਨਾਮ ਸਿੰਘ ਟਿਵਾਣਾ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ.ਦੇ ਵਰਕਰ ਅਤੇ ਹੋਰ ਪਿੰਡਾਂ ਦੇ ਪੰਚ ਸਰਪੰਚ ਅਤੇ ਪਤਵੰਤੇ ਹਾਜਰ ਸਨ।

No comments: