ਗੁਰਦੁਆਰਾ ਸਾਹਿਬ ਵਿੱਚ ਚੋਰੀ ਕਰਨ ਵਾਲਾ ਦੋਸ਼ੀ ਪੁਲਿਸ ਪਾਰਟੀ ਦੀ ਹਿਰਾਸਤ ਵਿਚ। ਤਸਵੀਰ ਗੁਰਭੇਜ ਸਿੰਘ ਚੌਹਾਨ |
ਸਾਦਿਕ, 7 ਸਤੰਬਰ (ਚੌਹਾਨ )- ਪਿੰਡ ਦੀਪ ਸਿੰਘ ਵਾਲਾ ਵਿਖੇ ਦਿਨ ਦਿਹਾੜੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿਚੋਂ ਪੈਸੇ ਚੋਰੀ ਕਰ ਰਹੇ ਇਕ ਨੌਜਵਾਨ ਨੂੰ ਉਸ ਵੇਲੇ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਜਦੋਂ ਬਲਜਿੰਦਰ ਸਿੰਘ ਪੁੱਤਰ ਬੁੱਕਣ ਸਿੰਘ ਅਤੇ ਗੁਰਦੁਆਰੇ ਦਾ ਗੰ੍ਰਥੀ ਭਿੰਦਰ ਸਿੰਘ ਕੰਮ ਕਾਜ ਲਈ ਗੁਰਦੁਆਰਾ ਸਾਹਿਬ ਪੱਤੀ ਰੂਪੇਵਾਲੀ ਦੇ ਅੰਦਰ ਗਏ ਤਾਂ ਉਨ•ਾਂ ਵੇਖਿਆ ਕਿ ਇਕ ਨੌਜਵਾਨ ਕਿਸੇ ਔਜ਼ਾਰ ਨਾਲ ਗੋਲਕ ਵਿੱਚੋ ਪੈਸੇ ਕੱਢ ਕੱਢ ਕੇ ਆਪਣੀ ਜੇਬ ਵਿੱਚ ਪਾ ਰਿਹਾ ਸੀ ਤਾਂ ਉਨ•ਾਂ ਨੇ ਉਸਨੂੰ ਮੌਕੇ ਤੇ ਕਾਬੂ ਕਰਕੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਦੀ ਪਹਿਚਾਣ ਲਾਲ ਸਿੰਘ ਉਰਫ ਪੱਪੂ ਪੁੱਤਰ ਬਲਵੰਤ ਸਿੰਘ ਕੌਮ ਰਾਏ ਸਿੱਖ ਵਾਸੀ ਚੱਪਾ ਅੜਿੱਕੀ ( ਗੁਰੂਹਰਸਹਾਏ) ਵਜੋ ਹੋਈ। ਥਾਣਾ ਸਾਦਿਕ ਦੀ ਪੁਲਿਸ ਨੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਐਫ.ਆਈ.ਆਰ.ਨੰਬਰ:67 ਧਾਰਾ454/380 ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਕੇਸ ਦੀ ਤਫਤੀਸ਼ ਗੁਰਮੇਜ ਵਿੱਚ ਹੌਲਦਾਰ ਕਰ ਰਹੇ ਹਨ।
No comments:
Post a Comment