jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 10 September 2012

ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਕਮਾਹੀ ਦੇਵੀ ਦੇ ਕਮਿਉਨਿਟੀ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ

www.sabblok.blogspot.com
ਹੁਸ਼ਿਆਰਪੁਰ, 10 ਸਤੰਬਰ:ਸੁਰਜੀਤ ਸਿੰਘ ਨਿੱਕੂ
 ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ•ਾ ਹੁਸ਼ਿਆਰਪੁਰ ਦੇ ਕੰਢੀ ਖੇਤਰ ਦੇ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਸਹੂਲਤਾਂ ਦੇਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਸਬਡਵੀਜ਼ਨ ਮੁਕੇਰੀਆਂ ਦੇ ਕੰਢੀ ਖੇਤਰ ਦੇ ਕਿਸਾਨਾਂ ਨਾਲ ਪਿੰਡ ਕਮਾਹੀ ਦੇਵੀ ਦੇ ਕਮਿਉਨਿਟੀ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ।  ਚੀਫ਼ ਇੰਜੀਨੀਅਰ ਕੰਢੀ ਏਰੀਆ ਡਿਵੈਲਪਮੈਂਟ ਹਰਵਿੰਦਰ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਵਿਧਾਇਕ ਹਲਕਾ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ ਅਤੇ ਹਰਸਿਮਰਨਜੀਤ ਸਿੰਘ ਸਾਹੀ ਵੀ ਇਸ ਮੌਕੇ ਤੇ ਉਨ•ਾਂ ਦੇ ਨਾਲ ਸਨ।
 ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵੱਲੋਂ ਕੰਢੀ ਖੇਤਰ ਦੇ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਸਹੂਲਤਾਂ ਦੇਣ ਲਈ ਵਿਸ਼ੇਸ਼ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਨ•ਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਹੀ ਸਹੀ ਢੰਗ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਉਨ•ਾਂ ਨੇ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨਾਲ ਬੇਹਤਰ ਸਿੰਚਾਈ ਸਹੂਲਤਾਂ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਅਤੇ ਉਨ•ਾਂ ਤੋਂ ਸੁਝਾਅ ਲਏ। ਉਨ•ਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੇ ਗਏ ਸੁਝਾਅ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾਣਗੇ।
 ਚੀਫ ਇੰਜੀਨੀਅਰ ਕੰਢੀ ਏਰੀਆ ਡਿਵੈਲਪਮੈਂਟ ਸ੍ਰੀ ਹਰਵਿੰਦਰ ਸਿੰਘ ਗਰੇਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਉਨ•ਾਂ ਦੇ ਵਿਭਾਗ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਡੈਮ ਵਿੱਚ ਉਪਲਬੱਧ ਪਾਣੀ ਦੀ ਸਹੀ ਵਰਤੋਂ ਲਈ ਖੁਲ•ੇ ਖਾਲਿ•ਆਂ ਨੂੰ ਜਮੀਨਦੋਜ਼ ਕਰਨ ਦਾ ਫੈਸਲਾ ਲਿਆ ਹੈ। ਜਿਸ ਨਾਲ ਖਾਲਿ•ਆਂ ਦੀ ਮੁਰੰਮਤ ਆਦਿ ਦੀ ਸਮੱਸਿਆ ਨਹੀਂ ਰਹੇਗੀ ਅਤੇ ਇਸ ਤਰ•ਾਂ ਦੀ ਸਕੀਮ ਨਾਲ ਪਾਣੀ ਸਹੀ ਢੰਗ ਨਾਲ ਹਰ ਖੇਤ ਵਿੱਚ ਪਹੁੰਚੇਗਾ ਜਿਸ ਨਾਲ ਕੰਢੀ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ।
  ਵਿਧਾਇਕ ਹਲਕਾ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ ਨੇ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਕੰਢੀ ਖੇਤਰ ਦੇ ਸਰਬਪੱਖੀ ਵਿਕਾਸ ਲਈ ' ਪੰਜਾਬ ਰਾਜ ਅਰਧ-ਪਹਾੜੀ ਕੰਢੀ ਖੇਤਰ ਸਲਾਹਕਾਰ ਕੌਂਸਲ ' ਦਾ ਗਠਨ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਕੰਢੀ ਖੇਤਰ ਦੇ  ਕਿਸਾਨਾਂ ਦੀਆਂ ਕਾਫ਼ੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ । ਹਰਸਿਮਰਜਨਜੀਤ ਸਿੰਘ ਸਾਹੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
 ਇਸ ਮੌਕੇ ਤੇ ਹਾਜ਼ਰ ਕਿਸਾਨਾਂ ਨੇ ਸੁਝਾਅ ਦਿੱਤੇ ਕਿ ਕੰਢੀ ਖੇਤਰ ਵਿੱਚ ਕਿਸਾਨਾਂ ਦੀਆਂ ਜਮੀਨਾਂ ਸਮਤਲ ਨਾ ਹੋਣ ਕਾਰਨ ਉਨ•ਾਂ ਦੇ ਖੇਤਾਂ ਨੂੰ ਡਰਿੱਪ ਸਿਸਟਮ, ਸਪਰਿੰਕਲਰ ਸਿਸਟਮ,  ਲਿਫਟ ਇਰੀਗੇਸ਼ਨ ਅਤੇ ਜਮੀਨਦੋਜ਼ ਪਾਈਪਾਂ ਰਾਹੀਂ  ਸਿੰਚਾਈ ਲਈ ਪਾਣੀ ਦਿੱਤਾ ਜਾਵੇ ਤਾਂ ਜੋ ਉਨ•ਾਂ ਦੇ ਖੇਤਾਂ ਨੂੰ ਲੋੜ ਅਨੁਸਾਰ ਪਾਣੀ ਦੀ ਸਹੂਲਤ ਮਿਲ ਸਕੇ।
 ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਨਿਗਰਾਨ ਇੰਜੀਨੀਅਰ ਢੋਲਬਾਹਾ ਡੈਮ ਐਸ ਕੇ ਧੀਰ, ਨਿਗਰਾਨ ਇੰਜੀਨੀਅਰ ਪੰਜਾਬ ਰਾਜ ਟਿਊਬਵੈਲ ਕਾਰਪੋਰੇਸ਼ਨ ਅਸ਼ੋਕ ਕੁਮਾਰ ਜੁਨੇਜਾ, ਨਿਗਰਾਨ ਇੰਜੀ: ਕੰਢੀ ਕੈਨਾਲ ਡੀ ਐਸ ਕੋਹਲੀ, ਕਾਰਜਕਾਰੀ ਇੰਜੀ: ਡਰੇਨੇਜ ਵੀ ਕੇ ਗੁਪਤਾ, ਕਾਰਜਕਾਰੀ ਇੰਜੀ: ਕੰਢੀ ਕੈਨਾਲ ਐਚ ਐਸ ਜੌੜਾ, ਕਾਰਜਕਾਰੀ ਇੰਜੀ: ਹਰਜਿੰਦਰ ਪਾਲ ਸਿੰਘ, ਐਸ ਡੀ ਓ ਬਲਬੀਰ ਸਿੰਘ, ਐਸ ਡੀ ਓ ਕਮਿਕਰ ਸਿੰਘ ਦਿਓਲ, ਏ ਈ ਸਵਰਨ ਸਿੰਘ ਵੇਰਕਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਬੀਰ ਸਿੰਘ ਦਿਓਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਚਮਨ ਲਾਲ, ਵਣ ਮੰਡਲ ਅਫ਼ਸਰ ਦਸੂਹਾ ਸੁਰਜੀਤ ਸਿੰਘ ਸਹੋਤਾ, ਹੋਰ ਸਬੰਧਤ ਅਧਿਕਾਰੀ ਅਤੇ ਕੰਢੀ ਏਰੀਏ ਦੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
 ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਮੁਕੇਰੀਆਂ ਸਬਡਵੀਜ਼ਨ ਦੇ ਪਿੰਡ ਸਵਾਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੰਢੀ ਏਰੀਏ ਦੇ ਕਿਸਾਨਾਂ ਨਾਲ ਵੀ ਮੀਟਿੰਗ ਕਰਕੇ ਉਨ•ਾਂ ਕੋਲੋਂ ਕੰਢੀ ਖੇਤਰ ਵਿੱਚ ਬੇਹਤਰ ਸਿੰਚਾਈ ਸਹੂਲਤਾਂ ਦੇਣ ਸਬੰਧੀ ਸੁਝਾਅ ਲਏ। 

No comments: