www.sabblok.blogspot.com
-ਉਪ ਮੁੱਖ ਮੰਤਰੀ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਦੇ ਚੱਲ ਰਹੇ ਕੰਮ ਦਾ ਨਿਰੀਖਣ ।

--540 ਮੈਗਾਵਾਟ ਬਿਜਲੀ ਉਤਪਾਦਨ ਹੋਵੇਗਾ ।
--ਸੂਬੇ ਦੇ ਨਵੇਂ ਤਿੰਨੋਂ ਥਰਮਲ ਪਲਾਂਟ ਅਗਲੇ ਸਾਲ ਚਾਲੂ ਹੋ ਜਾਣਗੇ ।
ਸ੍ਰੀ ਗੋਇੰਦਵਾਲ ਸਾਹਿਬ, 19 ਸਤੰਬਰ--ਸ੍ਰੀ ਗੋਇੰਦਵਾਲ ਸਾਹਿਬ ਵਿਖੇ 540 ਮੈਗਾਵਾਟ ਦੀ ਸਮਰੱਥਾ ਵਾਲਾ ਥਰਮਲ ਪਲਾਂਟ ਅਗਲੇ ਸਾਲ 15 ਮਾਰਚ ਤੱਕ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ। ਜੀ.ਵੀ.ਕੇ. ਗਰੁੱਪ ਵੱਲੋਂ ਤਿਆਰ ਕੀਤਾ ਜਾ ਰਿਹਾ ਇਹ ਥਰਮਲ ਪਲਾਂਟ ਆਪਣੇ ਮਿੱਥੇ ਸਮੇਂ ਨਵੰਬਰ 2013 ਤੋਂ ਕਾਫੀ ਸਮਾਂ ਪਹਿਲਾਂ 15 ਮਾਰਚ 2013 ਨੂੰ ਹੀ ਚਾਲੂ ਹੋ ਜਾਵੇਗਾ। ਇਹ ਜਾਣਕਾਰੀ ਥਰਮਲ ਪਲਾਂਟ ਅਧਿਕਾਰੀਆਂ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਗਈ ਜੋ ਕਿ ਅੱਜ ਇਥੇ ਥਰਮਲ ਪਲਾਂਟ ਦੀ ਉਸਾਰੀ ਦਾ ਜਾਇਜ਼ਾ ਲੈਣ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਸਨ।ਉਪ ਮੁੱਖ ਮੰਤਰੀ ਇਹ ਦੇਖ ਕੇ ਕਾਫੀ ਖੁਸ਼ ਹੋਏ ਕਿ ਇਸ ਨਵੇਂ ਬਣਨ ਵਾਲੇ ਥਰਮਲ ਪਲਾਂਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਮੇ ਅਣਥੱਕ ਮਿਹਨਤ ਕਰ ਕੇ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਬਿਜਲੀ ਸਰਪੱਲਸ ਸੂਬਾ ਬਣਾਉਣ ਦੇ ਮਨੋਰਥ ਨੂੰ ਪੂਰਾ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ ਤਾਂ ਕਿ ਮਾਝੇ ਦੇ ਇਸ ਪਛੜੇ ਖਿੱਤੇ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਜਾ ਸਕੇ।ਪਲਾਂਟ ਦੇ ਜਨਰਲ ਮੈਨੇਜਰ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਪਲਾਂਟ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੀ ਉਸਾਰੀ ਦਾ ਕੰਮ ਪੁੰਜ ਲਾਇਡ ਕੰਪਨੀ ਨੂੰ ਦਿੱਤਾ ਗਿਆ ਸੀ ਤੇ ਬੁਆਇਲਰ-ਟਰਬਾਇਨ-ਜੈਨਰੇਟਰ ਦਾ ਕੰਮ ਭੇਲ ਨੂੰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪਲਾਂਟ ਵਿਖੇ ਇੰਜੀਨੀਅਰਿੰਗ ਦਾ ਕੰਮ 100 ਫੀਸਦੀ ਪੂਰਾ ਹੋ ਗਿਆ ਹੈ ਜਦਕਿ ਬੁਆਇਲਰ-ਕਨਵਰਟਰ-ਜੈਨਰੇਟਰ ਦਾ ਕੰਮ 98 ਫੀਸਦੀ ਅਤੇ ਬਾਕੀ ਪਲਾਂਟ ਦਾ ਕੰਮ 87.85 ਫੀਸਦੀ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦਾ ਪਹਿਲਾ ਯੂਨਿਟ 15 ਮਾਰਚ 2013 ਤੱਕ ਅਤੇ ਦੂਜਾ ਯੂਨਿਟ 31 ਮਈ 2013 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਕੋਲ ਝਾਰਖੰਡ ਵਿਖੇ ਆਪਣੀ ਕੋਲਾ ਖਾਣ ਹੈ, ਜਿਸ ਕਰਕੇ ਪਲਾਂਟ ਲਈ ਕੋਲੇ ਦੀ ਨਿਰਵਿਘਨ ਸਪਲਾਈ ਹੋਵੇਗੀ।ਪ੍ਰਾਜੈਕਟ ਨੂੰ ਹੋਰ ਵਧਾਉਣ ਬਾਰੇ ਦੱਸਦਿਆਂ ਜਨਰਲ ਮੈਨੇਜਰ ਨੇ ਕਿਹਾ ਕਿ ਕੰਪਨੀ ਵੱਲੋਂ 7200 ਕਰੋੜ ਦੀ ਲਾਗਤ ਨਾਲ 1320 ਮੈਗਾਵਾਟ ਦੀ ਹੋਰ ਸਮਰੱਥਾ ਲਈ ਪਲਾਂਟ ਵਿਚ ਵਾਧਾ ਕਰਨ ਸਬੰਧੀ ਸਰਕਾਰ ਨਾਲ ਸਮਝੌਤਾ ਹੋ ਚੁੱਕਾ ਹੈ, ਜਿਸ ਨਾਲ ਇਹ ਪਲਾਂਟ 10200 ਕਰੋੜ ਦੀ ਲਾਗਤ ਨਾਲ ਕੁੱਲ 1860 ਮੈਗਾਵਾਟ ਬਿਜਲੀ ਉਤਪਾਦਨ ਕਰੇਗਾ। ਪ੍ਰਾਜੈਕਟ ਦੇ ਕੰਮ ਕਾਜ ਤੇ ਤਸੱਲੀ ਪ੍ਰਗਟਾਉਂਦਿਆਂ ਉਪ ਮੁੱਖ ਮੰਤਰੀ ਨੇ ਊਰਜਾ ਵਿਭਾਗ ਦੇ ਸਕੱਤਰ ਤੇ ਪਾਵਰਕਾਮ ਦੇ ਚੇਅਰਮੈਨ ਨੂੰ ਕਿਹਾ ਕਿ ਉਹ ਪ੍ਰਾਜੈਕਟ ਦੀ ਉਸਾਰੀ ਸਬੰਧੀ ਹਫਤਾਵਾਰੀ ਰਿਪੋਰਟ ਲੈ ਕੇ ਨਿਗਰਾਨੀ ਕਰਨ।ਥਰਮਲ ਪਲਾਂਟ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਸ. ਬਾਦਲ ਨੇ ਕਿਹਾ ਕਿ ਉਨ੍ਹਾਂਨੂੰ ਪੂਰਨ ਵਿਸ਼ਵਾਸ ਹੈ ਕਿ ਨਵੇਂ ਤਿੰਨੋਂ ਥਰਮਲ ਪਲਾਂਟ ਮਿੱਥੇ ਸਮੇਂ ਦੇ ਅੰਦਰ-ਅੰਦਰ ਕੰਮ ਕਰਨਾ ਸ਼ੁਰੂ ਕਰ ਕੇ ਆਲੋਚਕਾਂ ਦਾ ਮੂੰਹ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਅਗਲੇ ਸਾਲ ਤੱਕ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ।ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਕੋਲੋਂ ਸਮਰਥਨ ਵਾਪਸ ਲੈਣ ਦੇ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਪਹਿਲਾਂ ਐਮਰਜੈਂਸੀ ਵਾਰਡ ਵਿੱਚ ਸੀ ਜੋ ਕਿ ਹੁਣ ਆਈ.ਸੀ.ਯੂ. ਵਿੱਚ ਬਦਲ ਕੇ ਵੈਂਟੀਲੇਟਰ ਰਾਹੀਂ ਮਨਸੂਈ ਸਾਹ ਲੈ ਰਹੀ ਹੈ ਅਤੇ ਕਿਸੇ ਵੀ ਸਮੇਂ ਭੋਗ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਅਤੇ ਇਖਲਾਕੀ ਸਮਰਥਨ ਗੁਆ ਚੁੱਕੀ ਇਸ ਸਰਕਾਰ ਨੂੰ ਨੈਤਿਕ ਤੌਰ 'ਤੇ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਕਿਸੇ ਵੀ ਵੇਲੇ ਹੋ ਸਕਦੀਆਂ ਹਨ ਕਿਉਂਕਿ ਲੋਕ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ ਇਸ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ।ਯੂ.ਪੀ.ਏ. ਸਰਕਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਦਾ ਹੀ ਵਿਤਕਰਾ ਕਰਨ ਵਾਲੀ ਕਾਂਗਰਸ ਨੇ ਸੈਂਟਰਲ ਬਾਰਡਰ ਏਰੀਆ ਸਕੀਮ ਤਹਿਤ ਸਰਹੱਦੀ ਸੂਬੇ ਪੰਜਾਬ ਨੂੰ ਇਸ ਦਾ ਬਣਦਾ ਹੱਕ ਦੇਣ ਤੋਂ ਵਿਰਵਾ ਰੱਖਿਆ। ਪੰਜਾਬ ਸਰਕਾਰ ਵੱਲੋਂ ਨਵੇਂ ਟੈਕਸ ਲਗਾਏ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਪੰਜਾਬ ਸਰਕਾਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੀ ਕੇਂਦਰ ਸਰਕਾਰ ਕੋਲੋਂ ਉਹ ਪੱਤਰ ਵਾਪਸ ਲੈਣ ਦੀ ਅਪੀਲ ਕਰਨ ਜਿਸ ਰਾਹੀਂ ਪਿਛਲੇ ਪੰਜਾਬ ਲਈ ਪਾਸ ਕੀਤੇ 1100 ਕਰੋੜ ਰੁਪਏ ਦੀ ਇਮਦਾਦ ਨੂੰ ਕੇਂਦਰ ਵੱਲੋਂ ਰੋਕਿਆ ਗਿਆ ਅਤੇ ਮਜਬੂਰ ਹੋ ਕੇ ਪੰਜਾਬ ਨੂੰ ਪ੍ਰਾਪਰਟੀ ਟੈਕਸ ਲਗਾਉਣਾ ਪਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ, ਸਕੱਤਰ (ਊਰਜਾ) ਸ੍ਰੀ ਅਨਿਰੁੱਧ ਤਿਵਾੜੀ, ਪਾਵਰਕੌਮ ਦੇ ਚੇਅਰਮੈਨ ਸ੍ਰੀ ਕੇ.ਡੀ.ਚੌਧਰੀ ਮੌਕੇ 'ਤੇ ਹਾਜ਼ਰ ਸਨ।

No comments:
Post a Comment