ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਸਾਦਿਕ ਇਕਾਈ ਦੇ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਫੈਡਰੇਸ਼ਨ ਆਗੂ। (ਤਸਵੀਰ ਗੁਰਭੇਜ ਸਿੰਘ ਚੌਹਾਨ) |
ਸਾਦਿਕ 28 ਸਤੰਬਰ ( ਗੁਰਭੇਜ ਸਿੰਘ ਚੌਹਾਨ ) ਅੱਜ ਗੁਰਦੁਆਰਾ ਸੁਖਮਣੀ ਸਾਹਿਬ ਸਾਦਿਕ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੀ ਸਾਦਿਕ ਇਕਾਈ ਦੀ ਚੋਣ ਦਾ ਐਲਾਨ ਕਰਨ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਖਾਲਸਾ , ਸਕੱਤਰ ਜਨਰਲ ਮੇਜਰ ਸਿੰਘ ਖਾਲਸਾ, ਭਾਈ ਜਸਪਾਲ ਸਿੰਘ, ਜਿਲ•ਾ ਪ੍ਰਧਾਨ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮੇਂ ਭਾਈ ਪਰਮਜੀਤ ਸਿੰਘ ਖਾਲਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੈਡਰੇਸ਼ਨ ਦਾ ਮੁੱਖ ਮੰਤਵ ਸਾਡੀ ਨੌਜਵਾਨ ਪੀੜ•ੀ ਨੂੰ ਸਾਮਾਜਿਕ ਬੁਰਾਈਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ। ਉਨ•ਾਂ ਕਿਹਾ ਕਿ ਸਾਡੀ ਨੌਜਵਾਨ ਪੀੜ•ੀ ਤੇ ਇਲੈਕਟਰਾਨਿਕ ਯੁੱਗ ਨੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ ਅਤੇ ਸਾਡੇ ਵਿਰਸੇ ਅਤੇ ਸੱਭਿਆਚਾਰ ਤੋਂ ਦੂਰ ਕਰ ਦਿੱਤਾ ਹੈ ਅਤੇ ਸਾਡੀ ਜਵਾਨੀ ਨਸ਼ਿਆਂ ਵਿਚ ਵੀ ਗਲਤਾਨ ਹੋ ਗਈ ਹੈ ਜਿਸਦੇ ਰਾਜਸੀ ਕਾਰਨ ਵੀ ਹਨ। ਉਨ•ਾਂ ਨੇ ਸਿੱਖ ਰਹਿਤ ਮਰਿਆਦਾ ਵਿਚ ਪ੍ਰੇਮ ਵਿਆਹ ਦੀ ਪ੍ਰਥਾ ਨੂੰ ਵੀ ਨਾ ਮਨਜ਼ੂਰ ਕੀਤਾ ਅਤੇ ਜਵਾਨੀ ਨੂੰ ਆਪਣੇ ਮਾਪਿਆਂ ਦੀਆਂ ਇੱਜ਼ਤ ਦਾ ਧਿਆਨ ਰੱਖਣ ਦੀ ਚਿਤਾਵਨੀ ਦਿੱਤੀ। ਉਨ•ਾਂ ਇਹ ਵੀ ਕਿਹਾ ਕਿ ਸਾਡਾ ਮੰਤਵ ਨੌਜਵਾਨਾਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾਂ, ਉੱਚ ਵਿੱਦਿਆ ਲਈ ਪ੍ਰੇਰਿਤ ਕਰਨਾਂ ਹੈ, ਕਿਉਂ ਕਿ ਸਿੱਖ ਕੌਮ ਵਿੱਦਿਆ ਵਿਚ ਬਹੁਤ ਪਛੜ ਗਈ ਹੈ। ਉਨ•ਾਂ ਨੇ ਵੱਖਰੇ ਬਿਆਨ ਵਿਚ ਭਾਈ ਦਲਜੀਤ ਸਿੰਘ ਬਿੱਟੂ ਅਤੇ ਬੜਾ ਪਿੰਡ ਦੀ ਗ੍ਰਿਫਤਾਰੀ ਦੀ ਨਿਖੇਧੀ ਵੀ ਕੀਤੀ। ਉਨ•ਾਂ ਨੇ ਅੱਜ ਸਾਦਿਕ ਇਲਾਕੇ ਦੇ ਨੌਜਵਾਨਾਂ ਦੇ ਫੈਡਰੇਸ਼ਨ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਕਿਹਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਾਦਿਕ ਇਕਾਈ ਦੀ ਚੋਣ ਵਿਚ ਪਰਮਜੀਤ ਸਿੰਘ ਕਿਲੀ ਨੂੰ ਪ੍ਰਧਾਨ, ਮਿਹਰ ਸਿੰਘ ਸੈਦੇ ਕੇ ਮੀਤ ਪ੍ਰਧਾਨ, ਰਣਜੀਤ ਸਿੰਘ ਸਾਦਿਕ ਜਨਰਲ ਸਕੱਤਰ, ਜਗਜੀਤ ਸਿੰਘ ਜੱਗਾ ਪ੍ਰੈਸ ਸਕੱਤਰ, ਸਰਵਣ ਸਿੰਘ ਚੰਨੀਆਂ ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ।
No comments:
Post a Comment