ਨਿਊਯਾਰਕ 16 ਸਤੰਬਰ (PMI News):- ਵਿਗਿਆਨੀਆਂ ਨੇ ਇਕ ਨਵੇਂ ਤਾਰੇ ਦੀ ਖੋਜ ਕੀਤੀ ਹੈ
ਜੋ ਦ੍ਰਵਮਾਨ ਵਿਚ ਸੂਰਜ ਤੋਂ 35 ਗੁਣਾ ਜਿਆਦਾ ਤੇ ਇਸਦਾ ਚੁੰਬਕੀ ਖੇਤਰ 20 ਹਜ਼ਾਰ ਗੁਣਾ
ਜਿਆਦਾ ਸ਼ਕਤੀਸ਼ਾਲੀ ਹੈ। ਸਪੇਸ ਡਾਟ ਕਾਮ ਦੇ ਮੁਤਾਬਕ ਇਸ ਨਵੇਂ ਤਾਰੇ ਦਾ ਨਾਮ ਐਨ. ਜੀ.
ਜੀ. 1624-2 ਹੈ। ਇਹ ਧਰਤੀ ਤੋਂ 20 ਹਜ਼ਾਰ ਪ੍ਰਕਾਸ਼ ਸਾਲ ਦੀ ਦੂਰੀ 'ਤੇ ਸਥਿਤ ਹੈ ।
ਇਸਦਾ ਦ੍ਰਵਮਾਨ ਸੂਰਜ ਤੋਂ 35 ਗੁਣਾ ਜਿਆਦਾ ਹੈ। ਜਾਣਕਾਰੀ ਅਨੁਸਾਰ ਇਸਦਾ ਦ੍ਰਵਮਾਨ
ਜਿਆਦਾ ਹੋਣ ਦੇ ਕਾਰਨ ਇਸ ਤਾਰੇ ਵਿਚ ਭਰਪੂਰ ਮਾਤਰਾ 'ਚ ਈਂਧਨ ਹੈ, ਜਿਸ ਨਾਲ ਇਸਨੂੰ ਚਮਕ
ਤੇ ਗਰਮੀ ਮਿਲਦੀ ਹੈ। ਇਸੇ ਕਾਰਨ ਇਸਦੇ ਜਲਦੀ ਨਸ਼ਟ ਹੋ ਜਾਣ ਦੀ ਸੰਭਾਵਨਾ ਹੈ।
No comments:
Post a Comment