jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 23 September 2012

ਪੰਜਾਬ ਦੀ ਜਵਾਨੀ ਤੋਂ ਬਾਅਦ ਹੁਣ ਪੰਜਾਬ ਦੀ ਕਿਸਾਨੀ ਦੀਆਂ ਵਿਦੇਸ਼ਾਂ ਵੱਲ ਵਹੀਰਾਂ

www.sabblok.blogspot.com


ਗੁਰਭੇਜ ਸਿੰਘ ਚੌਹਾਨ


ਗੁਰਭੇਜ ਸਿੰਘ ਚੌਹਾਨ

ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545

ਪੰਜਾਬ ਦੀ ਬਹੁਤੀ ਜਵਾਨੀ ਪੰਜਾਬ ਵਿਚ ਆਪਣੇ ਭਵਿੱਖ ਤੋਂ ਚਿੰਤਾਤੁਰ ਹੋ ਕੇ ਪੜਾਈ ਨੂੰ ਆਧਾਰ ਬਣਾਕੇ ਵਿਦੇਸ਼ਾਂ ਵਿਚ ਆਪਣੇ ਪੈਰ ਜਮਾਉਣ ਲਈ ਲੱਖਾਂ ਦੀ ਗਿਣਤੀ ਵਿਚ ਵੱਖ ਵੱਖ ਦੇਸ਼ਾਂ ਵਿਚ ਜਾ ਚੁੱਕੀ ਹੈ। ਜਿਸ ਵਿਚ ਆਸਟਰੇਲੀਆ, ਕੈਨੇਡਾ, ਯੂ ਕੇ ਅਮਰੀਕਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਛੋਟੇ ਮੋਟੇ ਦੇਸ਼ ਸ਼ਾਮਲ ਹਨ। ਪੰਜਾਬ ਵਿਚ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਲੱਗਪਗ ਬੰਦ ਹੋ ਗਏ ਹਨ। ਕੇਂਦਰ ਦੇ ਮਹਿਕਮਿਆਂ ਵਿਚੋਂ ਡੀਫੈਂਸ ਦਾ ਮਹਿਕਮਾਂ ਹੀ ਪੰਜਾਬੀਆਂ ਲਈ ਨੌਕਰੀ ਦੇ ਮੌਕੇ ਪੈਦਾ ਕਰਦਾ ਸੀ ਪਰ ਹੁਣ ਪਿਛਲੇ ਸਮੇਂ ਤੋਂ ਪੰਜਾਬੀਆਂ ਦੀ ਫੌਜ ਵਿਚ ਭਰਤੀ 15 ਪ੍ਰਤੀਸ਼ਤ ਤੋਂ ਘਟਾਕੇ 1-2 ਪ੍ਰਤੀਸ਼ਤ ਕਰ ਦਿੱਤੀ ਗਈ ਹੈ ਅਤੇ ਇਸ ਚੋਣ ਵਿਚ ਵੀ ਹੁਣ ਪੰਜਾਬ ਦੀ ਜਵਾਨੀ ਖਰੀ ਨਹੀਂ ਉੱਤਰਦੀ। ਵਿਦੇਸ਼ਾਂ ਵਿਚ ਜਾਣ ਵਾਲੀ ਜਵਾਨੀ ਵਿਚ ਬਹੁਤੇ ਬੱਚੇ ਕਿਸਾਨ ਪਰੀਵਾਰਾਂ ਨਾਲ ਹੀ ਸੰਬੰਧਤ ਹਨ। ਜਵਾਨੀ ਤੋਂ ਬਾਅਦ ਹੁਣ ਪੰਜਾਬ ਦੀ ਕਿਸਾਨੀ ਨੂੰ ਵੀ ਆਪਣਾ ਭਵਿੱਖ ਮਾੜਾ ਹੀ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਵਾਰ ਕਣਕ ਦੇ ਭਾਅ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਝੋਨੇ ਦੀ ਖਰੀਦ ਤੋਂ ਵੀ ਹੱਥ ਖੜੇ ਕਰ ਦਿੱਤੇ ਹਨ। ਪੰਜਾਬ ਦੇ ਕਿਸਾਨ ਕੋਲ ਇਨਾਂ ਦੋ ਫਸਲਾਂ ਬੀਜਣ ਤੋਂ ਇਲਾਵਾ ਇਸਦਾ ਕੋਈ ਹੋਰ ਵਿਕਲਪ ਨਹੀਂ। ਡੀਜ਼ਲ, ਖਾਦਾਂ, ਕੀਟਨਾਸ਼ਕ ਖਰੀਦਣੇ ਪਹੁੰਚ ਤੋਂ ਬਾਹਰ ਹੋ ਰਹੇ ਹਨ। ਖਰਚੇ ਵਧ ਰਹੇ ਹਨ ਅਤੇ ਆਮਦਨ ਘਟ ਰਹੀ ਹੈ। ਹਰ ਸਾਲ ਕਰਜ਼ੇ ਦੀ ਪੰਡ ਦਾ ਬੋਝ ਵੱਧਦਾ ਜਾ ਰਿਹਾ ਹੈ। ਪੰਜਾਬ ਵਿਚ ਪੰਜ ਕਿਸਮ ਦੇ ਲੋਕ ਹੀ ਸੁਖਾਲੇ ਹਨ, ਲੀਡਰ, ਸਾਧ, ਅਫਸਰ, ਵਪਾਰੀ ਤੇ ਮੁਲਾਜ਼ਮ । ਬਾਕੀ ਮੱਧ ਵਰਗ ਨਾਲ ਸੰਬੰਧਤ ਲੋਕ ਤੋਰੀ ਵਾਂਗ ਅੱਧ ਵਿਚਕਾਰ ਲਟਕ ਰਹੇ ਹਨ ਅਤੇ ਚੰਗੇ ਦਿਨਾਂ ਦੀ ਆਸ ਰੱਖਦਿਆਂ ਨੇ ਆਜ਼ਾਦੀ ਦੇ 55 ਸਾਲ ਗੁਰਬਤ ਵਿਚ ਹੰਢਾ ਲਏ ਹਨ ਅਤੇ ਹੁਣ ਆਸ ਦੀ ਕਿਰਨ ਖਤਮ ਹੋ ਗਈ ਹੈ ਅਤੇ ਸਾਹਮਣੇ ਹਨੇਰਾ ਨਜ਼ਰ ਆ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਕੈਨੇਡਾ, ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵਿਚ ਵੱਡੇ ਕਿਸਾਨ ਖੇਤੀ ਦੇ ਆਧਾਰ ਤੇ ਪੰਜਾਬ ਨੂੰ ਅਲਵਿਦਾ ਕਹਿਕੇ ਚਲੇ ਗਏ ਹਨ ਅਤੇ ਹੋਰ ਜਾ ਰਹੇ ਹਨ ਪਰ ਛੋਟੇ ਕਿਸਾਨ ਨੂੰ ਇਹ ਦੇਸ਼ ਵੀ ਮੌਕਾ ਨਹੀਂ ਦੇ ਰਹੇ। ਪਿਛਲੇ ਕੁੱਝ ਸਮੇਂ ਤੋਂ ਜੌਰਜੀਆ ਦੇਸ਼ ਨੇ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਦੇਸ਼ ਵਿਚ ਆ ਕੇ ਖੇਤੀ ਕਰਨ ਅਤੇ ਜ਼ਮੀਨਾਂ ਖਰੀਦਣ ਦੀ ਖੁੱਲ ਦਿੱਤੀ ਹੈ ਅਤੇ ਘੱਟੋ ਘੱਟ 5ਲੱਖ 50 ਹਜ਼ਾਰ ਰੁਪਏ ਨਿਵੇਸ਼ ਕਰਨ ਦੀ ਸ਼ਰਤ ਰੱਖੀ ਹੈ। ਪਰ ਜਦੋਂ ਕੋਈ ਅਜਿਹਾ ਮੌਕਾ ਆਉਂਦਾ ਹੈ ਤਾਂ ਸਾਡੇ ਪੰਜਾਬ ਵਿਚ ਬੈਠੇ ਦਲਾਲ ਸਰਗਰਮ ਹੋ ਜਾਂਦੇ ਹਨ ਅਤੇ ਉੱਥੇ ਕੁੱਝ ਪੱਲੇ ਪਵੇ ਜਾਂ ਨਾਂ ਪਵੇ ਇਹ ਪਹਿਲਾਂ ਹੀ ਗਲਮੇਂ ਥਾਣੀ ਪਜਾਮਾਂ ਲਾਹ ਲੈਂਦੇ ਹਨ। ਇਨ•ਾਂ ਏਜੰਟਾਂ ਵੱਲੋਂ ਵੱਖ ਵੱਖ ਚੈਨਲਾਂ ਅਤੇ ਅਖਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਜੌਰਜੀਆ ਦੇ ਸਬਜ਼ਬਾਗ ਵਿਖਾਏ ਜਾ ਰਹੇ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਉੱਥੇ ਜ਼ਮੀਨਾਂ ਦੇ ਭਾਅ ਬੜੇ ਸਸਤੇ ਹਨ, ਬਿਜਲੀ 24 ਘੰਟੇ ਹੈ, ਨਹਿਰੀ ਪਾਣੀ ਵਾਧੂ ਹੈ, ਜ਼ਮੀਨ ਬੜੀ ਵਧੀਆ ਹੈ ਆਦਿ। ਸਿਆਣਿਆਂ ਦਾ ਕਥਨ ਹੈ ਕਿ ਮਰਦਾ ਕੀ ਨਹੀਂ ਕਰਦਾ। ਏਜੰਟਾਂ ਦੀਆਂ ਗੱਲਾਂ ਵਿਚ ਆ ਕੇ ਪੰਜਾਬ ਦੇ ਕਿਸਾਨਾਂ ਨੇ ਜੌਰਜੀਆ ਵੱਲ ਵਹੀਰਾਂ ਘੱਤ ਲਈਆਂ ਹਨ ਅਤੇ ਰੋਜ਼ਾਨਾਂ ਹੀ ਸੈਂਕੜੇ ਕਿਸਾਨ ਏਜੰਟਾਂ ਨੂੰ 1ਲੱਖ 50 ਹਜ਼ਾਰ ਫੀਸ ਦੇਣ ਤੋਂ ਇਲਾਵਾ 40-50 ਹਜ਼ਾਰ ਦੀ ਸਫਰ ਟਿਕਟ ਵੱਖਰੀ ਖਰੀਦਕੇ ਜੌਰਜੀਆ ਜਾ ਰਹੇ ਹਨ। ਅੱਗੇ ਇਨ•ਾਂ ਦਲਾਲਾਂ ਦਾ ਜਾਲ ਵਿਛਾਇਆ ਹੋਇਆ ਹੈ ਅਤੇ ਇਹ ਖੁਦ ਹੀ ਜ਼ਮੀਨਾਂ ਦੇ ਸੌਦੇ ਕਰਵਾਉਂਦੇ ਹਨ ਅਤੇ ਘੱਟ ਭਾਅ ਵਾਲੀਆਂ ਜ਼ਮੀਨਾਂ ਵੱਧ ਭਾਅ ਤੇ ਦੇ ਕੇ 10-15 ਹਜ਼ਾਰ ਪ੍ਰਤੀ ਏਕੜ ਚੂਨਾਂ ਲਗਾ ਰਹੇ ਹਨ। ਇਹ ਦਲਾਲ ਉੱਥੋਂ ਦੀ ਪ੍ਰਤੀ ਏਕੜ ਖਰਚਾ ਕੱਢਕੇ 50 ਹਜ਼ਾਰ ਤੱਕ ਆਮਦਨ ਦੱਸਦੇ ਹਨ ਪਰ ਅਸਲੀਅਤ ਇਹ ਹੈ ਕਿ ਉੱਥੋਂ ਦੀ ਬਹੁਤੀ ਜ਼ਮੀਨ ਬੇ ਆਬਾਦ ਹੈ। ਖੇਤਾਂ ਵਿਚ ਬਿਜਲੀ ਦਾ ਕੋਈ ਪ੍ਰਬੰਧ ਨਹੀਂ । ਇਸ ਦੇਸ਼ ਨੂੰ ਯੂਰਪੀਨ ਕੰਟਰੀ ਦੱਸਦੇ ਹਨ ਪਰ ਅਜੇ ਇਹ ਯੂਰਪ ਵਿਚ ਸ਼ਾਮਲ ਨਹੀਂ ਹੋਇਆ। ਦੇਸ਼ ਬਹੁਤ ਗਰੀਬ ਅਤੇ ਪਿਛੜਿਆ ਹੋਇਆ ਹੈ। ਬਹੁਤੇ ਰਸਤੇ ਕੱਚੇ ਹਨ। ਉੱਥੇ ਜਾ ਕੇ ਖੇਤੀ ਕਰਨ ਵਾਲੇ ਕਿਸਾਨ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ। ਖੇਤੀ ਦੇ ਸਾਰੇ ਸੰਦ ਆਪਣੇ ਦੇਸ਼ ਤੋਂ ਲੈ ਜਾਣੇ ਪੈਂਦੇ ਹਨ ਜਿਸਤੇ 5-6 ਲੱਖ ਰੁਪਏ ਖਰਚ ਆਉਂਦੇ ਹਨ। ਕਿਸਾਨ ਦੀ ਕਿਸੇ ਫਸਲ ਦੀ ਸਰਕਾਰੀ ਖਰੀਦ ਨਹੀਂ ਹੈ , ਕੰਪਨੀਆਂ ਹੀ ਖਰੀਦਦੀਆਂ ਹਨ। ਖੇਤਾਂ ਵਿਚ ਆਰਜ਼ੀ ਬਣੇ ਘਰਾਂ ਵਿਚ ਰਹਿਣਾ ਪੈਂਦਾ ਹੈ। ਉਸ ਦੇਸ਼ ਦੀ ਮੁੱਖ ਭਾਸ਼ਾ ਜੌਰਜੀਅਨ ਹੈ ਜਿਸ ਕਰਕੇ ਪੜੇ ਲਿਖੇ ਕਿਸਾਨਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ । ਬਹੁਤ ਘੱਟ ਲੋਕ ਅੰਗਰੇਜ਼ੀ ਭਾਸ਼ਾ ਸਮਝਦੇ ਹਨ। ਉੱਥੇ ਵਧੇਰੇ ਲੋਕ ਕ੍ਰਿਸ਼ਚੀਅਨ ਹਨ ਅਤੇ ਅਮਨ ਪਸੰਦ ਹਨ। ਇਹ ਠੀਕ ਹੈ ਕਿ ਜੇ ਸਾਨੂੰ ਇੱਥੇ ਰੋਟੀ ਸੁਖਾਲੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਕੀ ਜਰੂਰਤ ਹੈ। ਪਰ ਇਹ ਦੇਸ਼ ਇਹ ਸੂਬਾ ਅਸੀਂ ਗਲਤ ਲੋਕਾਂ ਦੇ ਹੱਥਾਂ ਵਿਚ ਦੇ ਦਿੱਤਾ ਹੈ ਅਤੇ ਅੱਜ ਅਸੀਂ ਇਸ ਗਲਤੀ ਦਾ ਖਮਿਆਜਾ ਭੁਗਤ ਰਹੇ ਹਾਂ। ਜੌਰਜੀਆ ਜਾਉ ਪਰ ਠੱਗਾਂ ਤੋਂ ਬਚਕੇ ਅਤੇ ਇਹ ਸੋਚਕੇ ਜਾਉ ਕਿ ਉੱਥੇ ਸਥਾਪਤ ਹੋਣ ਲਈ ਇਕ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪਏਗਾ ਅਤੇ ਫੇਰ ਅਗਲਾ ਸਮਾਂ ਕਿਹੋ ਜਾ ਹੋਏਗਾ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

No comments: