jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 17 September 2012

ਯੂਥ ਅਕਾਲੀ ਦਲ ਵਲੋਂ ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖਿਲਾਫ਼ ਰੋਸ ਮੁਜ਼ਾਹਰਾ

www.sabblok.blogspot.com

...........ਕਾਂਗਰਸ ਕਾ ਹਾਥ ਆਮ ਆਦਮੀ ਕੇ ਸਾਥ ਨਹੀਂ ਸਗੋਂ ਗ਼ਰੀਬਾਂ ਦੀ ਸੰਘੀ ਨੂੰ ਪੈ ਚੁਕੈ-ਮਜੀਠੀਆ


  • ਰਾਜਪਾਲ ਨੂੰ ਦਿਤਾ ਯਾਦ-ਪੱਤਰ
ਚੰਡੀਗੜ੍ਹ, 17 ਸਤੰਬਰ –ਯੂਥ ਅਕਾਲੀ ਦਲ ਨੇ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧਾ ਕਰਨ ਅਤੇ ਸਬਸਿਡੀ 'ਤੇ ਮਿਲਦੀ ਰਸੋਈ ਗੈਸ ਦੇ ਸਿਲੰਡਰਾਂ ਦੀ ਗਿਣਤੀ ਵਿਚ ਕਟੌਤੀ ਕੀਤੇ ਜਾਣ ਦੇ ਖਿਲਾਫ਼ ਅੱਜ ਪੰਜਾਬ ਭਰ ਵਿਚ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਅਤੇ ਚੰਡੀਗੜ੍ਹ ਵਿਖੇ ਯੂਥ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੂੰ ਮੈਮੋਰੰਡਮ ਦੇ ਕੇ ਇਹ ਵਾਧਾ ਫੌਰਨ ਵਾਪਿਸ ਲੈਣ ਦੀ ਮੰਗ ਕੀਤੀ।ਚੰਡੀਗੜ੍ਹ ਵਿਖੇ ਪੰਜਾਬ ਭਰ ਤੋਂ ਆਏ ਯੂਥ ਅਕਾਲੀ ਦਲ ਨਾਲ ਸਬੰਧਿਤ ਨੌਜਵਾਨਾਂ ਵਲੋਂ ਕੀਤੇ ਗਏ ਰੋਸ-ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਯੂ.ਪੀ.ਏ. ਸਰਕਾਰ ਦੇ ਇਸ ਲੋਕ-ਮਾਰੂ ਅਤੇ ਗ਼ਰੀਬ-ਵਿਰੋਧੀ ਫੈਸਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਡੀਜ਼ਲ ਅਤੇ ਰਸੋਈ ਗੈਸ ਮਹਿੰਗੀ ਕੀਤੇ ਜਾਣ ਦੇ ਖਿਲਾਫ਼ ਦੇਸ਼ ਭਰ ਵਿਚ ਹੋ ਰਹੇ ਰੋਹ ਪੂਰਨ ਮੁਜ਼ਾਹਰੇ ਕੇਂਦਰ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਣ ਦੇ ਸਪਸ਼ਟ ਸੰਕੇਤ ਹਨ। ਉਨ੍ਹਾਂ ਕਿਹਾ ਕਿ ਆਮ ਜਨਤਾ ਕੇਂਦਰ ਸਰਕਾਰ ਵਿਰੁਧ ਸੜਕਾਂ 'ਤੇ ਨਿਕਲ ਆਈ ਹੈ ਕਿਉਂਕਿ ਲੋਕਾਂ ਦੇ ਸਬਰ ਦਾ ਪਿਆਲਾ ਹੁਣ ਨੱਕੋ ਨੱਕ ਭਰ ਗਿਆ ਹੈ। ਮਜੀਠੀਆ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵੇਲੇ ਮਹਿੰਗਾਈ ਦੀ ਦਰ 3.77  ਫੀਸਦੀ ਸੀ ਜੋ ਹੁਣ ਯੂ.ਪੀ.ਏ. ਸਰਕਾਰ ਵੇਲੇ ਵਧ ਕੇ 8.83 ਫੀਸਦੀ ਹੋ ਗਈ ਹੈ ਅਤੇ ਇਹ ਲਗ਼ਾਤਾਰ ਵਧਦੀ ਹੀ ਜਾ ਰਹੀ ਹੈ।       
 ਮੈਮੋਰੈਂਡਮ ਵਿੱਚ ਦੱਸਿਆ ਗਿਆ ਕਿ ਯੂ.ਪੀ.ਏ. ਸਰਕਾਰ ਦੀ ਮਿਆਦ ਦੌਰਾਨ ਪੈਟਰੋਲ ਦੀ ਕੀਮਤ ਐਨ.ਡੀ.ਏ. ਸਰਕਾਰ ਸਮੇਂ ਦੀ 37.84 ਰੁਪਏ ਤੋਂ ਵੱਧ ਕੇ 73.14 ਰੁਪਏ ਹੋ ਗਈ ਹੈ। ਇਸੇ ਹੀ ਤਰਾਂ੍ਹ ਰਸੋਈ ਗੈਸ ਦੇ ਇੱਕ ਸਿਲੰਡਰ ਦੀ ਕੀਮਤ 281.60 ਤੋਂ ਵੱਧ ਕੇ 750 ਰੁਪਏ ਹੋ ਗਈ ਹੈ। ਹਰ ਘਰ ਵਿੱਚ ਨਿਤ ਵਰਤੇ ਜਾਣ ਵਾਲੇ ਦੁੱਧ ਦੀ ਕੀਮਤ 15 ਤੋਂ ਵੱਧ ਕੇ 36 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਹੀ ਦਾਲਾਂ ਦੇ ਭਾਅ 23 ਰੁਪਏ ਤੋਂ ਵੱਧ ਕੇ 60 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਯੂ.ਪੀ.ਏ. ਸਰਕਾਰ ਦੀ ਮਿਆਦ ਦੌਰਾਨ ਸਭ ਤੋਂ ਭੈੜਾ ਹਾਲ ਕਿਸਾਨੀ ਦਾ ਹੋਇਆ ਹੈ ਕਿਉਂਕਿ ਇਸ ਅਰਸੇ ਦੌਰਾਨ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣ ਦੇ ਨਾਲ ਨਾਲ ਡੀ.ਏ.ਪੀ ਖਾਦ ਦੀ ਕੀਮਤ ਵੀ ਪ੍ਰਤੀ ਥੈਲਾ 388 ਤੋਂ ਵੱਧ ਕੇ 1210 ਰੁਪਏ ਹੋ ਗਈ ਹੈ।
          ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਡੀਜ਼ਲ ਕੀਮਤਾਂ 'ਚ ਕੀਤਾ ਗਿਆ ਬੇਤਹਾਸ਼ਾ ਤੇ ਗੈਰਵਾਜਬ ਵਾਧਾ ਸਿੱਧੇ ਰੂਪ ਵਿਚ ਮਹਿੰਗਾਈ ਵਧਾਉਣ ਦਾ ਕਾਰਨ ਬਣੇਗਾ, ਕਿਉਂਕਿ ਇਸ ਨਾਲ ਆਮ ਵਰਤੋਂ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਵੇਗਾ। ਮਹਿੰਗਾਈ ਕਾਰਨ ਆਮ ਲੋਕਾਂ ਵਿਚ ਪਹਿਲਾਂ ਹੀ ਹਾਹਾਕਾਰ ਮਚੀ ਪਈ ਹੈ ਅਤੇ ਹੁਣ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਗ਼ਰੀਬ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਯੂਥ ਆਗੂ ਨੇ ਕੇਂਦਰ ਸਰਕਾਰ ਨੂੰ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੀ ਜਨਮਦਾਤੀ ਕਰਾਰ ਦਿੰਦਿਆਂ ਕਿਹਾ ਕਿ ਡੀਜ਼ਲ ਕੀਮਤਾਂ 'ਚ ਵਾਧੇ ਨਾਲ ਕਿਸਾਨੀ 'ਤੇ ਵੀ ਵੱਡਾ ਆਰਥਿਕ ਬੋਝ ਪਵੇਗਾ ਕਿਉਂਕਿ ਇਸ ਫੈਸਲੇ ਨਾਲ ਫਸਲਾਂ ਦੇ ਲਾਗ਼ਤ ਮੁੱਲ ਵਧਣਗੇ। ਮਜੀਠੀਆ ਨੇ ਕਿਹਾ ਕਿ ''ਕਾਂਗਰਸ ਕਾ ਹਾਥ ਆਮ-ਆਦਮੀ ਕੇ ਸਾਥ” ਨਹੀਂ ਸਗੋਂ ''ਆਮ ਆਦਮੀ ਦੀ ਸੰਘੀ” ਨੂੰ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਅਤੇ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪਿਛਲੇ 8 ਸਾਲ ਮਹਿੰਗਾਈ ਵਧਾਉਣ ਅਤੇ ਘਪਲੇ ਕਰਨ ਦੇ ਸਿਟੇ ਵਜੋਂ ''ਦੇਸ਼ ਦੇ ਸਿਆਸੀ ਇਤਿਹਾਸ ਵਿਚ ਕਾਲੇ-ਯੁੱਗ” ਵਜੋਂ ਜਾਣੇ ਜਾਣਗੇ।ਰੋਸ ਧਰਨੇ ਉਪਰੰਤ ਸ. ਮਜੀਠੀਆ ਦੀ ਅਗਵਾਈ ਹੇਠ ਯੂਥ ਅਕਾਲੀ ਵਰਕਰਾਂ ਦਾ ਇਕ ਵਫ਼ਦ ਪੰਜਾਬ ਦੇ ਰਾਜਪਾਲ ਸ੍ਰੀ ਸ਼ਿਵਰਾਜ ਪਾਟਿਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੈਮੋਰੰਡਮ ਦੇ ਕੇ ਕੇਂਦਰ ਦੇ ਲੋਕ-ਮਾਰੂ ਫੈਸਲੇ ਤੁਰੰਤ ਵਾਪਿਸ ਲੈਣ 'ਤੇ ਜ਼ੋਰ ਦਿਤਾ।  ਰਾਜਪਾਲ ਨੂੰ ਦਿੱਤੇ ਗਏ ਮੈਮੋਰੰਡਮ ਵਿਚ ਯੂਥ ਅਕਾਲੀ ਦਲ ਨੇ ਕਿਹਾ, “ਪੰਜਾਬ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿਚ ਕੇਂਦਰ ਸਰਕਾਰ ਵਲੋਂ ਪਿਛਲੇ ਹਫਤੇ ਡੀਜ਼ਲ ਦੀ ਕੀਮਤ ਵਿਚ ਪੰਜ ਰੁਪਏ ਪ੍ਰਤੀ ਲਿਟਰ ਵਾਧਾ ਕਰਨ ਦੇ ਫੈਸਲੇ ਕਾਰਨ ਜਬਰਦਸਤ ਗੁੱਸਾ ਤੇ ਰੋਹ ਹੈ। ਇੱਕ ਸਾਲ ਵਿਚ ਇੱਕ ਪਰਿਵਾਰ ਲਈ ਰਸੋਈ ਗੈਸ ਦੇ ਸਿਰਫ ੬ ਸਿਲੰਡਰਾਂ ਦੀ ਬੰਦਸ਼ ਲਾਉਣ ਦੇ ਕੀਤੇ ਗਏ ਫੈਸਲੇ ਵਿਰੁੱਧ ਵੀ ਲੋਕਾਂ ਵਿਚ ਵਿਆਪਕ ਰੋਸ ਹੈ। ਡੀਜ਼ਲ ਦੀ ਕੀਮਤ ਵਿਚ ਕੀਤਾ ਗਿਆ ਇਹ ਵਾਧਾ ਉਸ ਮੌਕੇ ਲੋਕਾਂ ਉੱਤੇ ਬੰਬ ਬਣਕੇ ਡਿੱਗਿਆ ਹੈ ਜਦੋਂ ਉਹ ਪਹਿਲਾਂ ਹੀ ਲਾਮਿਸਾਲ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ। ਯੂ.ਪੀ.ਏ. ਸਰਦਾਰ ਦੀ ਮਿਆਦ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ 24 ਅਤੇ ਡੀਜਲ ਦੀਆਂ ਕੀਮਤਾਂ ਵਿੱਚ 22 ਗੁਣਾਂ ਵਾਧਾ ਹੋਇਆ ਹੈ।
         ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਮੁਲਕ ਦੀਆਂ ਸਾਰੀਆਂ ਪ੍ਰਮੁੱਖ ਰਾਜਸੀ ਪਾਰਟੀਆਂ, ਸਮੇਤ ਯੂ.ਪੀ.ਏ. ਵਿਚ ਸ਼ਾਮਲ ਕੁਝ ਧਿਰਾਂ, ਨੇ ਇਸ ਵਾਧੇ ਨੂੰ ਰੱਦ ਕੀਤਾ ਹੈ ਅਤੇ ਇਸ ਤੋਂ ਇਹ ਕਹਿਕੇ ਕਿਨਾਰਾਕਸ਼ੀ ਕਰ ਲਈ ਹੈ ਕਿ ਇਹ ਫੈਸਲਾ ''ਦੁਖਦਾਈ ਤੇ ਸੰਦੇਹਪੂਰਨ” ਹੈ।
         “ਯੂਥ ਅਕਾਲੀ ਦਲ ਦਾ ਇਹ ਸੋਚਿਆ ਸਮਝਿਆ ਵਿਚਾਰ ਹੈ ਕਿ ਯੂ.ਪੀ.ਏ. ਸਰਕਾਰ ਦੇ ਇਸ ਫੈਸਲੇ ਨਾਲ ਵਧਣ ਵਾਲੀ ਮਹਿੰਗਾਈ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ।ਇਹ ਵਾਧਾ ਨਿੱਤ ਵਰਤੋਂ ਦੀਆਂ ਸਾਰੀਆਂ ਚੀਜ਼ਾਂ-ਵਸਤਾਂ ਦੀਆ ਕੀਮਤਾਂ ਵਿਚ ਕਮਰਤੋੜ ਵਾਧੇ ਦਾ ਸਬੱਬ ਬਣੇਗਾ।ਇਸ ਲਈ ਕੇਂਦਰ ਸਰਕਾਰ ਦਾ ਇਹ ਫੈਸਲਾ ਸਮੁੱਚੀ ਆਰਥਿਕਤਾ ਨੂੰ ਬੁਰੀ ਤਰਾਂ ਪ੍ਰਭਾਵਤ ਕਰੇਗਾ ਕਿਉਂਕਿ ਵਪਾਰ ਤੇ ਵਣਜ ਮੁੱਖ ਤੌਰ ਉੱਤੇ ਡੀਜ਼ਲ ਉੱਤੇ ਹੀ ਨਿਰਭਰ ਹੈ। ਇਹ ਵਾਧਾ ਯੂ.ਪੀ.ਏ. ਸਰਕਾਰ ਦੇ ਇਸ ਦਾਅਵੇ ਦੀ ਵੀ ਪੋਲ ਖੋਲ੍ਹਦਾ ਹੈ ਕਿ ਮੁਲਕ ਦੀ ਆਰਥਿਕ ਦਸ਼ਾ ਸੁਧਰ ਰਹੀ ਹੈ। ਇਹ ਫੈਸਲੇ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਯੂ.ਪੀ.ਏ. ਸਰਕਾਰ ਆਮ ਲੋਕਾਂ ਦੀ ਕੀਮਤ ਉੱਤੇ ਤੇਲ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਉਹਨਾਂ ਨਾਲ ਘਿਉ-ਖਿਚੜੀ ਹੈ”।
ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਪੈਣ ਵਾਲੇ ਬੁਰੇ ਅਸਰਾਂ ਬਾਰੇ ਜਾਣੂ ਕਰਾਉਂਦਿਆ ਮੈਮੋਰੰਡਮ ਵਿਚ ਕਿਹਾ ਗਿਆ ਕਿ ਇਸ ਗੈਰਵਾਜਬ ਵਾਧੇ ਨਾਲ ਟਰਾਂਸਪੋਰਟ ਖੇਤਰ ਦੇ ਖਰਚੇ ਵਧਣਗੇ ਅਤੇ ਇਸ ਨਾਲ ਢੋਆ-ਢੁਆਈ ਦੇ ਭਾੜੇ ਵਧਣ ਕਾਰਨ ਹਰ ਚੀਜ਼ ਦੀ ਕੀਮਤ ਹੀ ਵੱਧ ਜਾਵੇਗੀ। ਸਭ ਤੋਂ ਭੈੜਾ ਅਸਰ ਕਿਸਾਨੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਉੱਤੇ ਪਵੇਗਾ ਕਿਉਂਕਿ ਪੰਜਾਬ ਵਿਚ ਸਭ ਤੋਂ ਸੰਘਣੀ ਖੇਤੀ ਹੁੰਦੀ ਹੈ। ਯੂ.ਪੀ.ਏ. ਸਰਾਕਾਰ ਨੇ ਪਹਿਲਾਂ ਹੀ ਇੱਕ ਵਿਉਂਤਬੱਧ ਤੇ ਬੇਰੋਕ ਤਰੀਕੇ ਨਾਲ ਖੇਤੀ ਵਿਚ ਕੰਮ ਆਉਣ ਵਾਲੀਆਂ ਖਾਦਾਂ, ਖੇਤੀ ਮਸ਼ੀਨਰੀ ਤੇ ਕੀੜੇ ਮਾਰ ਦਵਾਈਆਂ ਵਰਗੀਆਂ ਵਸਤਾਂ ਉੱਤੇ ਸਬਸਿਡੀ ਘਟਾ ਕੇ ਖੇਤੀ ਸੈਕਟਰ ਨੂੰ ਬੜੀ ਭੈੜੀ ਮਾਰ ਮਾਰੀ ਹੈ। ਪਰ ਇਹ ਵਾਧਾ ਤਾਂ ਖੇਤੀ ਸ਼ੇਕਟਰ ਲਈ ਮਾਰੂ ਸਾਬਤ ਹੋਵੇਗਾ ਅਤੇ ਇਸ ਨਾਲ ਸਾਰੀਆਂ ਹੀ ਫਸਲਾਂ ਖਾਸ ਕਰਕੇ ਅਨਾਜ ਦੀ ਪੈਦਾਵਾਰ ਉੱਤੇ ਬਹੁਤ ਮਾੜਾ ਅਸਰ ਪਵੇਗਾ।ਇਸ ਨਾਲ ਨਾ ਸਿਰਫ ਆਮ ਆਦਮੀ ਦਾ ਰੋਟੀ-ਟੁੱਕ ਦਾ ਖਰਚਾ ਹੀ ਵਧੇਗਾ ਬਲਕਿ ਮੁਲਕ ਦੀ ਅੰਨ ਸੁਰੱਖਿਆ ਵੀ ਖਤਰੇ ਵਿਚ ਪੈ ਜਾਵੇਗੀ। ਇਸ ਫੈਸਲੇ ਨਾਲ ਆਮ ਆਦਮੀ ਦੇ ਰੋਜ਼ ਮਰ੍ਹਾ ਦੇ ਖਰਚੇ ਵੱਧ ਜਾਣਗੇ ਅਤੇ  ਉਤਪਾਦਕ ਤੇ ਖਪਤਕਾਰ ਦੋਵੇਂ ਹੀ ਬੁਰੀ ਤਰਾਂ ਪ੍ਰਭਾਵਤ ਹੋਣਗੇ। ਡੀਜ਼ਲ ਖੇਤੀ ਲਈ ਵਰਤੀ ਜਾਂਦੀ ਪ੍ਰਮੁੱਖ ਵਸਤ ਹੋਣ ਅਤੇ ਇਸ ਫੈਸਲੇ ਨਾਲ ਖੇਤੀ ਲਈ ਵਰਤੀਆਂ ਜਾਂਦੀਆਂ ਬਾਕੀ ਵਸਤਾਂ ਦੀਆਂ ਕੀਮਤਾਂ ਵੱਧਣ ਕਾਰਨ ਖੇਤੀ ਦਾ ਤਾਂ ਕਚੂੰਮਰ ਹੀ ਨਿਕਲ ਜਾਵੇਗਾ।
         ਯੂਥ ਅਕਾਲੀ ਦਲ ਨੇ ਕਿਹਾ ਕਿ ਇਹ ਵੀ ਨੋਟ ਕੀਤਾ ਜਾਣਾ ਬਣਦਾ ਹੈ ਕਿ ਇਹ ਵਾਧਾ ਉਸ ਵੇਲੇ ਹੋਇਆ ਹੈ ਜਦੋਂ ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀਆ ਕੀਮਤਾਂ ਘੱਟ ਰਹੀਆਂ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਫੈਸਲਾ ਪਹਿਲਾਂ ਹੀ ਮਾਲੋਮਾਲ ਹੋਏ ਪਏ ਕੁੱਝ ਕੁ ਕਾਰਪੋਰੇਟ ਘਰਾਣਿਆਂ ਨੁੰ ਮਹਿੰਗਾਈ ਦੀ ਮਾਰ ਸਹਿ ਰਹੇ ਆਮ ਆਦਮੀ ਦੀ ਕੀਮਤ ਉੱਤੇ ਹੋਰ ਅਮੀਰ ਕਰਨ ਦੀ ਬਦਨੀਤ ਨਾਲ ਕੀਤਾ ਗਿਆ ਹੈ।ਇਸ ਲਈ ਇਸ ਫੈਸਲੇ ਵਿਚੋਂ ਵੀ ਇੱਕ ਹੋਰ ਵੱਡੇ ਘੁਟਾਲੇ ਦੀ ਝਲਕ ਸਾਫ ਦਿਸ ਰਹੀ ਹੈ।ਆਪਣੇ ਇੱਕ ਫੈਸਲੇ ਨਾਲ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਦੇ ਬੋਝੇ ਤਾਂ ਭਰ ਦਿੱਤੇ ਹਨ ਪਰ ਪਹਿਲਾਂ ਹੀ ਦੱਬੇ ਪਏ ਆਮ ਲੋਕਾਂ, ਖਾਸ ਕਰਕੇ ਕਿਸਨਾਂ ਉੱਤੇ ਹੋਰ ਬੋਝ ਲੱਦ ਦਿੱਤਾ ਹੈ। ਇਹ ਫੈਸਲਾ ਵੀ ਇਹੋ ਜਿਹਾ ਹੀ ਹੈ ਜਿਹੋ ਜਿਹੇ ਵੱਡੇ ਘੁਟਾਲਿਆਂ ਵਾਲੇ ਪਹਿਲੇ ਫੈਸਲੇ ਹਨ।
           ਮੈਮੋਰੰਡਮ ਵਿਚ ਕਿਹਾ ਗਿਆ ਹੈ ਕਿ ਇੱਕ ਸਾਲ ਵਿਚ ਇੱਕ ਪਰਿਵਾਰ ਨੂੰ ਸਿਰਫ ਰਸੋਈ ਗੈਸ ਦੇ ਸਿਰਫ ੬ ਹੀ ਸਿਲੰਡਰ ਦੇਣ ਦਾ ਕੀਤਾ ਗਿਆ ਫੈਸਲਾ ਆਮ ਆਦਮੀ ਲਈ ਬਹੁਤ ਵੱਡਾ ਝਟਕਾ ਹੈ।ਇਸ ਫੈਸਲੇ ਦਾ ਕੋਈ ਅਧਾਰ ਹੀ ਨਹੀਂ ਬਣਦਾ ਅਤੇ ਇਹ ਆਮ ਆਦਮੀ ਦੀਆਂ ਹਾਲਤਾਂ ਅਤੇ ਕੇਂਦਰ ਸਰਕਾਰ ਦੇ ਫੈਸਲੇ ਲੈਣ ਵਾਲੀਆਂ ਧਿਰਾਂ ਵਿਚ ਵੱਡੇ ਫਾਸਲੇ ਦਾ ਸੂਚਕ ਹੈ।ਇਹ ਵੀ ਸਮਝੋਂ ਬਾਹਰੀ ਗੱਲ ਹੈ ਕਿ ਯੂ.ਪੀ.ਏ. ਸਰਕਾਰ ਦਾ ਹਰ ਫੈਸਲਾ ਆਮ ਆਦਮੀ ਦੇ ਵਿਰੁੱਧ ਅਤੇ ਧਨਾਢ ਤੇ ਅਮੀਰ ਘਰਾਣਿਆਂ ਦੇ ਹੱਕ ਵਿਚ ਕਿਉਂ ਜਾਂਦਾ ਹੈ।
         ਯੂਥ ਅਕਾਲੀ ਦਲ ਨੇ ਕਿਹਾ, “ਆਮ ਆਦਮੀ ਲਈ ਘਾਤਕ ਸਿੱਧ ਹੋਣ ਵਾਲੇ ਇਹਨਾਂ ਬਹੁਤ ਹੀ ਗੈਰਵਾਜਬ ਫੈਸਲਿਆਂ, ਜਿਨਾਂ੍ਹ ਵਿਚੋਂ ਕਾਰਪੋਰੇਟ ਘਰਾਣਿਆਂ ਨੂੰ ਅਣ-ਉਚਿੱਤ ਫਾਇਦੇ ਪਹੁੰਚਾਉਣ ਦੀ ਬੂਅ ਆÀਂਦੀ ਹੈ, ਨੂੰ ਮੂਕ ਦਰਸ਼ਕ ਬਣਕੇ ਨਹੀਂ ਵੇਖ ਸਕਦਾ। ਇਸ ਲਈ ਯੁਥ ਅਕਾਲੀ ਦਲ ਡੀਜ਼ਲ ਦੀ ਕੀਮਤ ਵਿਚ ਕੀਤੇ ਗਏ ਇਸ ਵਾਧੇ ਨੂੰ ਫੌਰਨ ਵਾਪਸ ਲੈਣ ਦੀ ਮੰਗ ਕਰਦਾ ਹੈ। ਅਸੀਂ ਬੜੇ ਸਤਿਕਾਰ ਨਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕੇਂਦਰ ਸਰਕਾਰ ਤੱਕ ਸਾਡਾ ਇਹ ਰੋਸ ਪੁਜਦਾ ਕਰ ਦਿੱਤਾ ਜਾਵੇ”।

No comments: