jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 19 September 2012

ਜਦੋਂ ਵਾੜ ਖੇਤ ਨੂੰ ਖਾਣ ਲੱਗੇ

www.sabblok.blogspot.com
  
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545

         ਪਿਛਲੇ ਕੁੱਝ ਸਾਲਾਂ ਤੋਂ ਦੇਸ਼ ਦੀ ਰਾਜਨੀਤੀ ਵਿਚ ਐਨਾ ਨਿਘਾਰ ਆ ਚੁੱਕਾ ਹੈ ਕਿ ਬਿਆਨ ਕਰਨਾਂ ਹੀ ਮੁਸ਼ਕਿਲ ਜਾਪਦਾ ਹੈ। ਜਿੱਧਰ ਵੀ ਨਜ਼ਰ ਮਾਰੋ ਘਪਲੇ ਘੁਟਾਲੇ ਨਜ਼ਰ ਆ ਰਹੇ ਹਨ। ਜਿਹੜੇ ਰਾਜਨੀਤਕ ਲੋਕ ਕਦੇ ਸੇਵਾ ਭਾਵਨਾਂ ਨਾਲ ਕੰਮ ਕਰਨਾਂ ਫਖਰ ਸਮਝਦੇ ਸਨ ਅੱਜ ਉਹ ਸੇਵਾ ਭਾਵਨਾਂ ਭਾਰਤ ਵਿਚੋਂ ਚੋਂ ਤਾਂ ਖੰਭ ਲਾ ਕੇ ਉੱਡ ਪੁੱਡ ਗਈ ਹੈ ਅਤੇ ਅੱਜ ਇਹ ਦੇਸ਼ ਭ੍ਰਿਸ਼ਟਾਚਾਰ ਦੇ ਸਭ ਹੱਦ ਬੰਨੇ ਟੱਪ ਗਿਆ ਹੈ ਅਤੇ ਦੇਸ਼ ਨੂੰ ਚਲਾਉਣ ਵਾਲੇ ਨੇਤਾ ਚੋਰਾਂ ਦੇ ਪਿਉ ਬਣੇ ਹੋਏ ਹਨ। ਨਾਂ ਕੋਈ ਸ਼ਰਮ ਨਾ ਹਯਾ। ਜੇਕਰ ਆਮ ਬੰਦੇ ਤੇ ਕਦੇ ਚੋਰੀ ਜਾਂ ਕੋਈ ਹੋਰ ਅਜਿਹਾ ਦੋਸ਼ ਜਨਤਕ ਹੋ ਜਾਵੇ ਤਾਂ ਕਈਵਾਰ ਅਜਿਹੇ ਆਦਮੀ ਦੀ ਅਣਖ ਤੇ ਗੈਰਤ ਉਸਨੂੰ ਲਾਹਨਤਾਂ ਪਾਉਂਦੀ ਹੈ ਤਾਂ ਉਹ ਇਸ ਸ਼ਰਮ ਵਿਚ ਕਈਵਾਰ ਆਪਣੇ ਆਪ ਨੂੰ ਖਤਮ ਵੀ ਕਰ ਲੈਂਦਾ ਹੈ ਤਾਂ ਕਿ ਉਹ ਲੋਕਾਂ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ ਪਰ ਸਾਡੇ ਦੇਸ਼ ਦੇ ਭ੍ਰਿਸ਼ਟ ਨੇਤਾ ਐਨੇ ਬੇ - ਹਯਾ ਹੋ ਗਏ ਨੇ ਕਿ ਇਨ•ਾਂ ਨੂੰ ਸ਼ਰਮ ਨਹੀਂ ਆਉਂਦੀ , ਇਨ•ਾਂ ਦੀਆਂ ਕਰਤੂਤਾਂ ਸੁਣਨ ਵਾਲੇ ਅਣਖੀ ਲੋਕਾਂ ਨੂੰ ਗੁੱਸਾ ਆਉਂਦਾ ਹੈ ਕਿ ਇਹੋ ਜੇ ਮੁਲਕ ਵਿਚ ਜੀਉਂਕੇ ਕੀ ਕਰਨਾਂ ਹੈ ਜਿੱਥੇ ਵਾੜ ਹੀ ਖੇਤ ਨੂੰ ਖਾ ਰਹੀ ਹੈ। ਇਨ•ਾਂ ਨੇ ਦੇਸ਼ ਨੂੰ ਲੁੱਟ ਲੁੱਟ ਕੇ ਸਵਿੱਸ ਬੈਂਕਾਂ ਭਰ ਦਿੱਤੀਆਂ ਅਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਾਲਾ ਧੰਨ ਲੁਕਾਈ ਬੈਠੇ ਹਨ ਅਤੇ ਇੱਥੋਂ ਦੇ ਆਮ ਆਦਮੀ ਦੀ ਸਾਰਾ ਦਿਨ ਖਪਾਈ ਕਰਕੇ ਦੋ ਡੰਗ ਦੀ ਰੋਟੀ ਪੂਰੀ ਨਹੀਂ ਆ ਰਹੀ। ਕੀ ਕੇਂਦਰ ਸਰਕਾਰ, ਕੀ ਸੂਬਾ ਸਰਕਾਰਾਂ ਸਭ ਇਸ ਕੰਮ ਤੇ ਲੱਗੇ ਹੋਏ ਹਨ। ਸਭ ਤੋਂ ਵੱਡੀ ਸ਼ਰਮ ਦੀ ਗੱਲ ਕਿ ਸਾਡੇ ਗੁਰੂਆਂ ਨੇ ਦਸਾਂ ਨਹੁੰਆਂ ਦੀ ਕਿਰਤ ਕਰਨ, ਵੰਡਕੇ ਛਕਣ, ਦੀਨ ਦੁਖੀ ਦਾ ਸਹਾਰਾ ਬਣਨ ਦਾ ਉਪਦੇਸ਼ ਦਿੱਤਾ । ਪਰਾਇਆ ਹੱਕ ਖਾਣ ਨੂੰ ਗਊ ਖਾਣ ਦੇ ਬਰਾਬਰ ਕਿਹਾ , ਅਫਸੋਸ ਕਿ ਉਸ ਧਰਮ ਦੇ ਵਾਰਸ ਅੱਜ ਬਿਗਾਨਾ ਹੱਕ ਖਾਣ ਵਿਚ ਆਨੰਦ ਮਹਿਸੂਸ ਕਰ ਰਹੇ ਹਨ। ਸਿੱਖ ਕੌਮ ਦੇ ਖੈਰ ਖਵਾਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਸਤੀਫਾ ਲਿਆ ਗਿਆ  ਹੈ ਅਤੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਪੀ ਗਈ ਹੈ, ਵਿਜੀਲੈਂਸ ਕਿਸਦੀ ਹੈ ? ਪੰਜਾਬ ਸਰਕਾਰ ਦੀ । ਇਹ ਜਾਂਚ ਸਿਰਫ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੋਂ ਸਿਵਾਏ ਕੁੱਝ ਨਹੀਂ। ਇਸ ਵਿਚ ਜਲਦਬਾਜ਼ੀ ਇਸ ਕਰਕੇ ਕੀਤੀ ਗਈ ਹੈ ਕਿ ਕਿਤੇ ਇਹ ਜਾਂਚ ਸੀ ਬੀ ਆਈ ਦੇ ਹਵਾਲੇ ਨਾਂ ਹੋ ਜਾਵੇ। ਪੰਜਾਬ ਦੇ ਵਾਰਸ ਮਿਹਨਤਕਸ਼ ਲੋਕੋ ਆਵਾਜ਼ ਉਠਾਓ ਕਿ ਇਹ ਜਾਂਚ ਸੀ ਬੀ ਆਈ ਕਰੇ। ਅਸੀਂ ਇਹ ਗੱਲ ਦਾਅਵੇ ਨਾਲ ਕਹਿੰਦੇ ਹਾਂ ਕਿ ਪੰਜਾਬ ਦੇ ਕਿਸੇ ਵੀ ਵਜ਼ੀਰ ਦੇ ਵਿਭਾਗ ਦੀ ਜਾਂਚ ਇਮਾਨਦਾਰੀ ਨਾਲ ਹੋਵੇ ਸਭ ਦੇ ਘਪਲੇ ਹੀ ਸਾਹਮਣੇ ਆਉਣਗੇ। ਪੰਜਾਬ ਦੀ ਆਮ ਜਨਤਾ ਦਾ ਗਲ ਘੁੱਟਕੇ ਇਹ ਲੋਕ ਵਿਦੇਸ਼ਾਂ ਵਿਚ ਜਾਇਦਾਦਾਂ ਖਰੀਦ ਰਹੇ ਹਨ। ਲੋਕਾਂ ਦਾ ਖੂਨ ਪੀ ਕੇ ਅੈਸ਼ਾਂ ਉਡਾ ਰਹੇ ਹਨ। ਲੁੱਟ ਦੀ ਇੰਤਹਾ ਹੋ ਗਈ ਹੈ ।    ਇੱਥੇ ਇਕ ਮਿਥਿਹਾਸਕ ਘਟਨਾਂ ਦਾ ਜ਼ਿਕਰ ਕਰ ਦੇਵਾਂ ਸ਼ਾਇਦ ਕਿਸੇ ਚੋਰ ਦੀ ਅਣਖ ਨੂੰ ਜਾਗ ਲੱਗ ਜਾਵੇ। ਸਾਰਿਆਂ ਨੇ ਕੌਰੂ ਬਾਦਸ਼ਾਹ ਦਾ ਨਾਮ ਸੁਣਿਆਂ ਹੋਇਆ ਹੈ। ਕਹਿੰਦੇ ਉਹ ਐਨਾਂ ਲਾਲਚੀ ਕਿਸਮ ਦਾ ਸ਼ਾਸ਼ਕ ਸੀ ਕਿ ਕਬਰਾਂ ਵਿਚ ਦਬਾਏ ਮੁਰਦਿਆਂ ਦੇ ਮੂੰਹ ਵਿਚ ਦਫਨਾਉਣ ਸਮੇਂ ਪਾਇਆ ਸਿੱਕਾ ਕਬਰ ਪੁਟਵਾਕੇ ਕੱਢ ਲੈਂਦਾ ਸੀ ਅਤੇ ਇਸ ਤਰਾਂ ਉਸਨੇ ਪਾਪ ਦੀ ਮਾਇਆ ਦਾ ਬਹੁਤ ਵੱਡਾ ਜ਼ਖੀਰਾ ਇਕੱਠਾ ਕਰ ਲਿਆ ਸੀ। ਜਦੋਂ ਉਸਦਾ ਅੰਤ ਸਮਾਂ ਨੇੜੇ ਆਇਆ ਤਾਂ ਉਸਦੀ ਹੋਸ਼ ਟਿਕਾਣੇ ਆਈ ਕਿ ਮੈਂ ਤਾਂ ਐਵੇਂ ਲੋਕਾਂ ਦੇ ਗਲ ਘੁੱਟਕੇ ਧੰਨ ਇਕੱਠਾ ਕਰਦਾ ਰਿਹਾ ਹੁਣ ਮਰਨ ਸਮੇਂ ਇਹ ਮੇਰੇ ਨਾਲ ਨਹੀਂ ਜਾਣਾ, ਤਾਂ ਉਸਨੇ ਆਪਣੇ ਅਹਿਲਕਾਰਾਂ ਨੂੰ ਬੁਲਾਕੇ ਕਿਹਾ ਕਿ ਜਦ ਮੇਰੀ ਮੌਤ ਹੋ ਗਈ ਤਾਂ ਤੁਸੀਂ ਮੇਰੀ ਅਰਥੀ ਲੈ ਜਾਣ ਸਮੇਂ ਮੇਰਾ ਇਕ ਹੱਥ ਬਾਹਰ ਕੱਢ ਕੇ ਲਿਜਾਣਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੌਰੂ ਬਾਦਸ਼ਾਹ ਅੱਜ ਦੁਨੀਆਂ ਤੋਂ ਖਾਲੀ ਹੱਥ ਜਾ ਰਿਹਾ ਹੈ ਨਾਲ ਇਕੱਠਾ ਕੀਤਾ ਧੰਨ ਨਹੀਂ ਜਾ ਰਿਹਾ। ਮੇਰੇ ਦੇਸ਼ ਦੇ ਚੋਰ ਵਾਰਸੋ ਨਾਲ ਕੁੱਝ ਨਹੀਂ ਜਾਣਾ ਨਾਂ ਮਾਇਆ ਦੇ ਭੰਡਾਰ ਇਕੱਠੇ ਕਰੋ। ਇਨ•ਾਂ ਨੂੰ ਤੁਹਾਡੀ ਔਲਾਦ ਨੇ ਫੂਕ ਮਾਰਕੇ ਉਡਾ ਦੇਣਾ ਹੈ, ਤੁਹਾਡੇ ਪੱਲੇ ਫਿਟਲਾਹਨਤ ਰਹਿ ਜਾਣੀ ਹੈ। 

No comments: