jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 30 September 2012

ਬਾਬਾ ਦਾਦੂਵਾਲ ਸੜਕ ਹਾਦਸੇ 'ਚ ਬਾਲ ਬਾਲ ਬਚੇ -----ਰਾਤ ਦੇ ਢਾਈ ਵਜੇ ਡੀ. ਟੀ. ਓ. ਮਾਨਸਾ ਵੱਲੋਂ ਅਚਾਨਕ ਰੋਕੇ ਜਾਣ 'ਤੇ ਭੀਖੀ ਵਿਖੇ ਗੱਡੀਆਂ ਟਕਰਾਈਆਂ

www.sabblok.blogspot.com

ਬਰਨਾਲਾ, 30 ਸਤੰਬਰ, (ਜਗਸੀਰ ਸਿੰਘ ਸੰਧੂ) : ਉਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਬੀਤੀ ਰਾਤ ਉਸ ਸਮੇਂ ਇੱਕ ਸੜਕ ਹਾਦਸੇ ਵਿਚੋਂ ਬਾਲ ਬਾਲ ਬਚ ਗਏ, ਜਦੋਂ ਉਹ ਲਾਲੜੂ ਵਿਖੇ ਤੋਂ ਦੀਵਾਨ ਲਗਾ ਕੇ ਵਾਪਸ ਆ ਰਹੇ ਸਨ ਤਾਂ ਭੀਖੀ ਦੇ ਸਮਾਉਂ ਚੌਂਕ ਵਿੱਚ ਮਾਨਸਾ ਦੇ ਡੀ. ਟੀ. ਓ. ਵੱਲੋਂ ਅਚਾਨਕ ਗੱਡੀਆਂ ਰੋਕੇ ਜਾਣ ਕਾਰਨ ਜਦੋਂ ਉਹਨਾਂ ਦੀਆਂ ਦੋ ਗੱਡੀਆਂ ਆਪਸ ਵਿੱਚ ਬੁਰੀ ਤਰਾਂ ਟਕਰਾਅ ਗਈਆਂ। ਬਾਬਾ ਦਾਦੂਵਾਲ ਵੱਲੋਂ ਫੋਨ 'ਤੇ ਇਸ ਘਟਨਾ ਸਬੰਧੀ 'ਪਹਿਰੇਦਾਰ' ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਨੂੰ ਉਹ ਲਾਲੜੂ ਵਿਖੇ ਦੂਸਰੇ ਦਿਨ ਦੇ ਦੀਵਾਨ ਖਤਮ ਕਰਕੇ ਵਾਪਸ ਆ ਰਹੇ ਸਨ ਤਾਂ ਰਾਤ ਦੇ ਕਰੀਬ ਢਾਈ ਵਜੇ ਜਦੋਂ ਉਹਨਾਂ ਦੀਆਂ ਗੱਡੀਆਂ ਭੀਖੀ ਦੇ ਸਮਾਉਂ ਚੌਂਕ ਕੋਲ ਪਹੁੰਚੀਆਂ ਤਾਂ ਉਥੇ ਖੜੇ ਡੀ. ਟੀ. ਓ ਮਾਨਸਾ ਨੇ ਇੱਕ ਦਮ ਲਾਇਟਾਂ ਦਾ ਇਸ਼ਾਰਾ ਕਰਕੇ ਗੱਡੀਆਂ ਨੂੰ ਰੋਕਣਾ ਚਾਹਿਆ, ਜਿਸ ਕਾਰਨ ਅੱਗੇ ਜਾ ਰਹੀ ਸਕਾਰਪਿਓ ਗੱਡੀ ਵੱਲੋਂ ਜਬਰਦਸਤ ਬਰੈਕਾਂ ਲਗਾ ਜਾਣ 'ਤੇ ਪਿਛੇ ਆ ਰਹੀ ਉਹਨਾਂ ਦੀ ਇੰਨਡੈਵਰ ਗੱਡੀ ਉਸ ਨਾਲ ਟਕਰਾਅ ਗਈ। ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਉਸ ਇੰਨਡੈਵਰ ਗੱਡੀ ਵਿੱਚ ਸਵਾਰ ਸਨ ਅਤੇ
ਅਚਾਨਕ ਗੱਡੀਆਂ ਟਕਰਾਉਣ ਨਾਲ ਉਹਨਾਂ ਦੇ ਗੋਡੇ ਉਪਰ ਕਾਫੀ ਸੱਟ ਵੱਜ ਗਈ। ਜਦੋਂ ਗੱਡੀਆਂ ਟਕਰਾਉਣ ਦੇ ਧਮਾਕੇ ਤੋਂ ਬਾਅਦ ਬਾਬਾ ਦਾਦੂਵਾਲ ਨਾਲ ਚੱਲ ਰਹੇ ਸਾਸ਼ਤਰਧਾਰੀ ਸਿੱਖ ਗੱਡੀਆਂ ਵਿਚੋਂ ਬਾਹਰ ਨਿਕਲੇ ਤਾਂ ਦੇਖਦਿਆਂ ਹੀ ਡੀ. ਟੀ. ਓ. ਮਾਨਸਾ ਉਥੋਂ ਆਪਣੀ ਗੱਡੀ ਵਿੱਚ ਬੈਠ ਕੇ ਰਫੂ ਚੱਕਰ ਹੋ ਗਿਆ, ਪਰ ਪਤਾ ਲੱਗਿਆ ਹੈ ਕਿ ਡੀ. ਟੀ.ਓ ਸਾਹਿਬ ਨਾਲ ਚੱਲ ਰਹੀ ਜਿਪਸੀ ਵਿੱਚ ਬੈਠੇ ਕੁਝ ਪੁਲਸ ਮੁਲਾਜਮ ਬਾਬਾ ਦਾਦੂਵਾਲ ਦੇ ਅੰਗ ਰੱਖਿਅਕ ਸਿੰਘਾਂ ਦੇ ਅੜਿੱਕੇ ਆ ਗਏ, ਜਿਹਨਾਂ ਕੋਲੋਂ ਰਾਤ ਦੇ ਤਿੰਨ ਵਜੇ ਇਸ ਤਰਾਂ ਨਾਕੇ ਲਾਉਣ ਵਾਲੇ ਸਿੰਘਾਂ ਨੇ ਪੁਛਗਿੱਛ ਕੀਤੀ। ਬਾਬਾ ਦਾਦੂਵਾਲ ਨੇ ਕਿਹਾ ਕਿ ਆਮ ਤੌਰ 'ਤੇ ਡੀ. ਟੀ. ਓ ਸਵੇਰੇ ਤੋਂ ਲੈ ਕੇ ਰਾਤ ਨੌ ਵਜੇ ਤੱਕ ਨਾਕੇ ਲਾਉਂਦੇ ਤਾਂ ਦੇਖੇ ਗਏ ਹਨ, ਪਰ ਇਸ ਡੀ. ਟੀ. ਓ. ਸਾਬ੍ਹ ਨੇ ਰਾਤ ਦੇ ਤਿੰਨ ਵਜੇ ਕਿਉਂ ਨਾਕਾ ਲਾਇਆ ਹੋਇਆ ਸੀ, ਇਸ ਸਬੰਧੀ ਕੁਝ ਦੱਸਣ ਦੀ ਬਜਾਏ ਉਹ ਉਥੋਂ ਭੱਜ ਹੀ ਗਏ। ਇਸ ਘਟਨਾ ਸਬੰਧੀ ਬਾਬਾ ਲਾਲ ਸਿੰਘ ਡੀਖੀ ਵਾਲਿਆਂ ਨੇ ਦੱਸਿਆ ਕਿ ਬਾਬਾ ਦਾਦੂਵਾਲ ਦੀਆਂ ਦੋਵਾਂ ਗੱਡੀਆਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ, ਪਰ ਉਹ ਅਕਾਲ ਪੁਰਖ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਨ ਕਿ ਪੰਥ ਦੇ ਉਘੇ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਨਾਲ ਦੇ ਸਿੰਘਾਂ ਦਾ ਪੂਰੀ ਤਰਾਂ ਬਚਾਅ ਹੋ ਗਿਆ। ਉਹਨਾਂ ਮੰਗ ਕੀਤੀ ਹੈ ਕਿ ਇਸ ਘਟਨਾ ਲਈ ਜੁੰਮੇਵਾਰ ਡੀ. ਟੀ. ਓ. ਮਾਨਸਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

No comments: