jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 12 September 2012

ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਕੈਂਸਰ ਮਰੀਜਾਂ ਦੀ ਅਸਲੀ ਗਿਣਤੀ ਤੋਂ ਕਿਤੇ ਘੱਟ ਅੰਕੜੇ ਨਸ਼ਰ ਕੀਤੇ- ਚੰਦਬਾਜਾ

www.sabblok.blogspot.com 
ਕੇਂਦਰ ਪੰਜਾਬ ਨੂੰ ਕੈਂਸਰ ਪੀੜਤ ਸੂਬਾ ਘੋਸ਼ਿਤ ਕਰੇ
ਫ਼ਰੀਦਕੋਟ,12 ਸਤੰਬਰ (ਗੁਰਭੇਜ ਸਿੰਘ ਚੌਹਾਨ )-ਪੰਜਾਬ ਦੇ ਪ੍ਰਦੂਸ਼ਿਤ ਵਾਤਾਵਰਨ ਅਤੇ ਧਰਤੀ ਹੇਠਲੇ ਦੂਸ਼ਿਤ ਪਾਣੀ ਕਰਕੇ ਪੰਜਾਬ ਵਿਚ ਬਹੁਤ ਤੇਜ਼ੀ ਨਾਲ ਕੈਂਸਰ ਦੀ ਭਿਆਨਕ ਬਿਮਾਰੀ ਫੈਲ ਰਹੀ ਹੈ। ਪਰ ਪੰਜਾਬ ਸਰਕਾਰ ਕੈਂਸਰ ਮਰੀਜਾਂ ਦੇ ਮੁਫ਼ਤ ਇਲਾਜ ਅਤੇ ਬਿਮਾਰੀ ਦੀ ਰੋਕਥਾਮ ਵਿਚ ਅਸਫਲ ਰਹੀ ਹੈ। ਪੰਜਾਬ ਦੇ ਸਿਹਤ ਮੰਤਰੀ ਵੱਲੋਂ ਵਿਧਾਨ ਸਭਾ ਦੇ ਸੈਸਨ ਦੋਰਾਨ ਪੇਸ਼ ਕੀਤੇ ਗਏ ਅੰਕੜੇ , ਅਸਲ ਸੱਚਾਈ ਤੋਂ ਕੋਹਾਂ ਦੂਰ ਹਨ। ਪੰਜਾਬ ਵਿਚ ਕੈਂਸਰ ਦੀ ਬਿਮਾਰੀ ਨੇ ਮਨੁੱਖਾਂ ਤੋਂ ਇਲਾਵਾ ਪਸ਼ੂ ਅਤੇ ਜਨਵਰਾਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾਂ ਮਾਲਵੇ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਜਰਨਲ ਸਕੱਤਰ ਮੱਘਰ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ । ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਵਿਧਾਨ ਸਭਾ ਦੇ ਸ਼ੈਸਨ ਦੋਰਾਨ ਪੰਜਾਬ ਦੇ ਕੈਂਸਰ ਪੀੜਤ ਮਰੀਜ਼ਾਂ ਦੀ ਸੰਖਿਆ ਬਾਰੇ ਜੋ ਬਿਆਨ ਅਤੇ ਅੰਕੜੇ ਦਿੱਤੇ ਸਨ ,ਉਹ ਅੰਕੜੇ ਬਿਲਕੁੱਲ ਗਲਤ ਹਨ । ਪੰਜਾਬ ਦੇ ਸਿਹਤ ਮੰਤਰੀ ਵੱਲੋਂ ਪੰਜਾਬ ਵਿਚ ਕੁੱਲ 5276 ਵਿਅਕਤੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਦੱਸੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜਿਲਾ ਪਟਿਆਲਾ ਵਿਚ 1301, ਰੂਪ ਨਗਰ 35 , ਅਜੀਤਗੜ 35, ਅੰਮ੍ਰਿਤਸਰ 457, ਬਰਨਾਲਾ 153, ਬਠਿੰਡਾ 309, ਫਤਿਹਗੜ ਸਾਹਿਬ 47, ਫਿਰੋਜ਼ਪੁਰ 323, ਫ਼ਰੀਦਕੋਟ 147, ਹੁਸ਼ਿਆਰਪੁਰ 238, ਗੁਰਦਾਸ ਪੁਰ 213, ਜਲੰਧਰ 309, ਲੁਧਿਆਣਾ 352, ਮਾਨਸਾ 148, ਸ੍ਰੀ ਮੁਕਤਸਰ ਸਾਹਿਬ 174, ਮੋਗਾ 181, ਸ਼ਹੀਦ ਭਗਤ ਸਿੰਘ ਨਗਰ 69, ਸੰਗਰੂਰ 506, ਕਪੂਰਥਲਾ 74, ਤਰਨਤਾਰਨ 214 ਦਰਸਾਏ ਗਏ ਹਨ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆਂ ਕਿ ਆਰ.ਟੀ.ਆਈ ਐਕਟ ਤਹਿਤ 13 ਕੈਂਸਰ ਹਸਪਤਾਲਾਂ ਵਿਚੋਂ ਕੈਂਸਰ ਦੇ ਮਰੀਜ਼ਾਂ ਦੀ ਜਾਣਕਾਰੀ ਮੰਗੀ ਗਈ ਸੀ । ਜਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ, ਸਰਕਾਰੀ ਰਾਜਿੰਦਰ ਹਸਪਤਾਲ ਪਟਿਆਲਾ, ਸ੍ਰੀ ਗੁਰੂ ਰਾਮ ਦਾਸ ਮੈਡੀਕਲ ਹਸਪਤਾਲ ਅੰਮ੍ਰਿਤਸਰ, ਪੀ.ਜੀ.ਆਈ ਚੰਡੀਗੜ, ਗਰੇਸੀਅਨ ਸੁਪਰ ਸਪੈਲਿਸਟੀ ਹਸਪਤਾਲ ਮੋਹਾਲੀ, ਮਿਕਸ਼ ਸੁਪਰ ਸਪੈਲਿਸਟੀ ਮੋਹਾਲੀ ਅਤੇ ਬਠਿੰਡਾ, ਆਦੇਸ਼ ਕੈਂਸਰ ਹਸਪਤਾਲ ਸ੍ਰੀ ਮੁਕਤਸਰ ਸਾਹਿਬ ,ਓਸਵਾਲ ਹਸਪਤਾਲ ਲੁਧਿਆਣਾ, ਇੰਡਸ ਕੈਂਸਰ ਹਸਪਤਾਲ ਮੋਹਾਲੀ, ਪਟੇਲ ਕੈਂਸਰ ਹਸਪਤਾਲ ਜਲੰਧਰ, ਹਰਮਨੀ ਕੈਂਸਰ ਹਸਪਤਾਲ ਮੋਹਾਲੀ ਤੋਂ 44 ਮਰੀਜ਼ ਫਰੀਦਕੋਟ 26 ਮਰੀਜ਼ ਪਟਿਆਲਾ ਤੋਂ ਇਲਾਜ ਕਰਵਾ ਰਹੇ ਹਨ। ਇਸੇ ਤਰਾਂ ਬਰਨਾਲਾ ਤੋਂ33ਫਰੀਦਕੋਟ 86 ਪਟਿਆਲਾ, ਬਠਿੰਡਾ ਤੋਂ434 ਫਰੀਦਕੋਟ 196 ਪਟਿਆਲਾ, ਫ਼ਰੀਦਕੋਟ ਤੋਂ 865 ਫਰੀਦਕੋਟ 172 ਪਟਿਆਲਾ, ਜਿਲਾ ਫਿਰੋਜਪੁਰ ਤੋਂ 531 ਫਰੀਦਕੋਟ 112 ਪਟਿਆਲਾ, ਫਾਜਲਿਕਾ ਤੋਂ 40 ਫਰੀਦਕੋਟ, ਗੁਰਦਾਸ ਪੁਰ ਤੋਂ 05 ਫਰੀਦਕੋਟ 76 ਪਟਿਆਲਾ, ਹੁਸਿਆਰਪੁਰ ਤੋਂ 03 ਫਰੀਦਕੋਟ 109 ਪਟਿਆਲਾ, ਜਲੰਧਰ ਤੋਂ 13 ਫਰੀਦਕੋਟ 51 ਪਟਿਆਲਾ,ਰੋਪੜ ਤੋਂ 01 ਫਰੀਦਕੋਟ, ਕਪੂਰਥਲਾ ਤੋਂ 05 ਫਰੀਦਕੋਟ 26 ਪਟਿਆਲਾ, ਲੁਧਿਆਣਾ ਤੋਂ 57 ਫਰੀਦਕੋਟ163 ਪਅਿਆਲਾ, ਮਾਨਸਾ ਤੋਂ 112 ਫਰੀਦਕੋਟ 77 ਪਟਿਆਲਾ, ਮੋਗਾ ਤੋਂ 320 ਫਰੀਦਕੋਟ47 ਪਟਿਆਲਾ, ਸ੍ਰੀ ਮੁਕਤਸਰ ਸਾਹਿਬ ਤੋਂ 297 ਫਰੀਦਕੋਟ102 ਪਟਿਆਲਾ, ਪਟਿਆਲਾ ਤੋਂ 04 ਫਰੀਦਕੋਟ1335 ਪਟਿਆਲਾ, ਸੰਗਰੂਰ ਤੋਂ 33 ਫਰੀਦਕੋਟ 325 ਪਅਿਆਲਾ, ਤਰਨਤਾਰਨ ਤੋਂ 13 ਫਰੀਦਕੋਟ28 ਪਟਿਆਲਾ ਤੋਂ ਇਲਾਜ ਕਰਵਾ ਰਹੇ ਹਨ ਜੋ ਫ਼ਰੀਦਕੋਟ ਵਿਚ ਕੁੱਲ 2810 ਅਤੇ ਪਟਿਆਲਾ ਵਿਚ 3624 ਮਰੀਜ਼ ਇਲਾਜ ਅਧੀਨ ਹਨ ਜੋ ਦੋਹਾਂ ਹਸਪਤਾਲਾਂ ਦੀ ਹੀ ਕੁੱਲ ਗਿਣਤੀ 6434 ਮਰੀਜ਼ ਬਣਦੇ ਹਨ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪੂਰੇ ਪੰਜਾਬ ਵਿਚ 5276 ਕੈਂਸਰ ਦੇ ਮਰੀਜ ਦਰਸਾਏ ਗਏ ਹਨ। 6434 ਗਿਣਤੀ ਸਿਰਫ ਦੋ ਹਸਪਤਾਲਾਂ ਤੋਂ ਮਿਲੀ ਸੂਚਨਾਂ ਦੀ ਹੈ ਜਦੋਂ ਕਿ ਅਜੇ 11 ਹਸਪਤਾਲਾਂ ਤੋਂ ਸੂਚਨਾਂ ਮਿਲਣੀ ਬਾਕੀ ਹੈ। ਇਸਤੋਂ ਇਲਾਵਾ ਪੰਜਾਬ ਦੇ ਮਰੀਜ਼ ਦਿੱਲੀ, ਬੀਕਾਨੇਰ ਅਤੇ ਹੋਰ ਹਸਪਤਾਲਾਂ ਵਿਚ ਵੀ ਇਲਾਜ ਕਰਵਾ ਰਹੇ ਹਨ ਅਤੇ ਵੱਡੀ ਗਿਣਤੀ ਪੇਂਡੂ ਲੋਕ ਮਹਿੰਗੇ ਇਲਾਜ ਤੋਂ ਡਰਦੇ ਹੋਏ ਤਾਂਤਰਿਕ ਬਾਬਿਆਂ ਅਤੇ ਦੇਸੀ ਹਕੀਮਾਂ ਦੇ ਚੱਕਰਾਂ ਵਿਚ ਫਸੇ ਹੋਏ ਹਨ ਜੋ ਗਿਣਤੀ ਤੋਂ ਬਾਹਰ ਹਨ। ਸੂਚਨਾਂ ਅਨੁਸਾਰ ਸਰਕਾਰੀ ਰਾਜਿੰਦਰ ਹਸਪਤਾਲ ਪਟਿਆਲਾ ਵਿਚ ਸਾਲ 2011 ਤੋਂ ਜੁਲਾਈ 2012 ਤੱਕ 14357 ਕੈਂਸਰ ਮਰੀਜਾਂ ਨੇ ਇਲਾਜ ਕਰਵਾਇਆ। ਇਸਤੋਂ ਇਲਾਵਾ ਪੰਜਾਬ ਵਿਚ ਕੈਂਸਰ ਦੀ ਬਿਮਾਰੀ ਨੇ ਪਸ਼ੂਆਂ ਅਤੇ ਜਾਨਵਰਾਂ ਨੂੰ ਵੀ ਆਪਣੀ ਲਪੇਟ ਚ ਲਿਆ ਹੋਇਆ ਹੈ। ਪਸ਼ੂ ਪਾਲਣ ਵਿਭਾਗ ਪੰਜਾਬ ਤੋਂ ਆਰ.ਆਈ.ਟੀ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਹੁਸਿਆਰਪੁਰ ਚ 15 ਕੁੱਤਿਆਂ ਨੂੰ,ਲੁਧਿਆਣਾ ਚ 34 ਕੁੱਤੇ ਅਤੇ 10 ਮੱਝਾਂ ਗਾਵਾਂ, ਪਟਿਆਲਾ ਵਿਚ 7 ਮੱਝਾਂ ਗਾਵਾਂ, ਫ਼ਰੀਦਕੋਟ ਵਿਚ 5 ਕੁੱਤੇ 2 ਮੱਝਾਂ ਅਤੇ 1 ਬਲਦ ਵਿਚ ਕੈਂਸਰ ਦੀ ਬਿਮਾਰੀ ਪਾਈ ਗਈ ਹੈ। ਸਿਤਮ ਜ਼ਰੀਫੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਆਪਣੀ ਧਰਤੀ,ਹਵਾ ਅਤੇ ਪਾਣੀ ਪ੍ਰਦੂਸ਼ਿਤ ਕਰ ਲਿਆ ਹੈ । ਜਿਸ ਨੂੰ ਧਿਆਨ ਚ ਰੱਖਦਿਆਂ ਅੱਜ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਕੈਂਸਰ ਪੀੜਤ ਸੂਬਾ ਘੋਸ਼ਿਤ ਕੀਤਾ ਜਾਵੇ ਅਤੇ ਵਿਸ਼ੇਸ਼ ਰਾਹਤ ਫੰਡ ਦਿੱਤਾ ਜਾਵੇ । ਪੰਜਾਬ ਸਰਕਾਰ ਵੱਲੋਂ ਕੈਂਸਰ ਮਰੀਜਾਂ ਦੇ ਇਲਾਜ ਲਈ ਡੇਢ ਲੱਖ ਰੁਪਏ ਪ੍ਰਤੀ ਮਰੀਜ਼ ਰਾਹਤ ਫੰਡ ਦਿੱਤਾ ਜਾ ਰਿਹਾ ਪਰ ਮਰੀਜ ਨੂੰ ਰਾਹਤ ਫੰਡ ਲੈਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਸਰਕਾਰ ਤੋਂ ਮੰਗ ਹੈ ਕਿ ਜਿਸ ਦਿਨ ਤੋਂ ਮਰੀਜ ਦਾ ਇਲਾਜ ਸ਼ੁਰੂ ਹੁੰਦਾ ਹੈ ਉਸੇ ਦਿਨ ਤੋਂ ਮੁਫਤ ਇਲਾਜ ਲਈ ਦਵਾਈਆਂ ਦਿੱਤੀਆਂ ਜਾਣ। ਪੰਜਾਬ ਸਰਕਾਰ ਤੋਂ ਇਹ ਵੀ ਮੰਗ ਹੈ ਕਿ ਇਸ ਪ੍ਰਤੀ ਸੰਜੀਦਾ ਸੰਸਥਾਂਵਾਂ ਤਂੋ ਪੰਜਾਬ ਦੇ ਕੈਂਸਰ ਮਰੀਜਾਂ ਦਾ ਸਰਵੇ ਕਰਵਾਇਆ ਜਾਵੇ ਤਾਂ ਕਿ ਮਰੀਜਾਂ ਦੀ ਸਹੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੰਜਾਬ ਦੇ ਕੈਂਸਰ ਮਰੀਜਾਂ ਦੀ ਸਹਾਇਤਾ ਲਈ ਰੋਕੋ ਕੈਂਸਰ ਸੰਸਥਾ ਯੂ.ਕੇ ਦੇ ਚੇਅਰਮੈਨ ਕੁਲਵੰਤ ਸਿੰਘ ਧਾਲੀਵਾਲ ਅਤੇ ਗਲੋਬਲ ਪੰਜਾਬ ਫਾਊੁਡੇਸ਼ਨ ਪਟਿਆਲਾ ਵੱਲੋਂ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਕੈਂਸਰ ਦੀ ਬਿਮਾਰੀ ਤੋਂ ਜਾਗਰੂਕ ਕਰਨ ਸਮੂਹ ਦੇਸ਼ –ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਕੈਂਸਰ ਪੀੜਤ ਮਰੀਜਾਂ ਦੀ ਮਾਲੀ ਸਹਾਇਤਾ ਕਰਨ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਕਿਉਂ ਕਿ ਸਰਕਾਰਾਂ ਅਜੇ ਸੁੱਤੀਆਂ ਹੋਈਆਂ ਹਨ।ਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਮਰੀਜਾਂ ਦੇ ਇਲਾਜ ਲਈ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ।

No comments: