" ਚੰਗਾ ਪਾਪਾ ਜੀ…ਪਰ ਪਾਪਾ ਜੀ ਪਿੱਠ ਕਰਕੇ ਕਿਉਂ ਨਹੀਂ ਬੈਠੀ ਦਾ…?"
" ਕਿਉਂਕਿ ਬਾਬਾ ਜੀ ਦਾ ਅਸੀਂ ਆਦਰ ਕਰਦੇ ਹਾਂ…ਬਾਬਾ ਜੀ ਸਾਡੇ ਤੋਂ ਵੱਡੇ ਹਨ…ਸਾਡੇ ਸਭ ਦੇ ਮਾਤਾ ਪਿਤਾ ਇਹੀ ਹਨ…"
" ਹੂੰ ! ਗਲਤ ਗੱਲ …….."
" ਕੀ ਗਲਤ ਬੇਟਾ…….?"
" ਪਾਪਾ ਜੀ..ਜੇ ਮੈਂ ਬਾਬਾ ਜੀ ਵੱਲ ਪਿੱਠ ਕਰਕੇ ਬੈਠਦਾ ਹਾਂ ਤਾਂ ਦਾਦੀ ਜੀ ਸਾਹਮਣੇ ਨੇ
ਮੇਰੇ…ਤੇ ਜੇ ਮੈਂ ਬਾਬਾ ਜੀ ਵੱਲ ਮੂੰਹ ਕਰਕੇ ਬੈਠਦਾ ਹਾਂ ਤਾਂ ਦਾਦੀ ਜੀ ਵੱਲ ਪਿੱਠ ਹੋ
ਜਾਂਦੀ ਐ…..ਕੀ ਅਸੀਂ ਦਾਦੀ ਦਾ ਆਦਰ ਨਹੀਂ ਕਰਦੇ ਦਾਦੀ ਵੀ ਤਾਂ ਸਾਡੇ ਤੋਂ ਵੱਡੇ ਨੇ
……."
ਸਿੰਘ ਸਾਹਬ ਆਪਣੇ ਪੰਜ ਸਾਲ ਦੇ ਬੱਚੇ ਮੂੰਹੋਂ ਇੰਨੀ ਸਿਆਣੀ ਗੱਲ ਸੁਣ ਹੈਰਾਨ
ਹੋਏ ਤੇ ਉਹਨੂੰ ਗੋਦੀ ਚੁੱਕ ਦੂਜੇ ਤਰੀਕੇ ਨਾਲ ਸਮਝਾਉਣ ਲੱਗੇ ਤੇ ਆਹ ਗੱਲ ਸੁਣ ਕੋਲ ਬੈਠੀ
ਦਾਦੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ।
No comments:
Post a Comment