ਇਕੱਲੇ ਅੰਮ੍ਰਿਤਸਰ ਚ 4 ਕਰੋੜ ਦੇ ਘਪਲੇ ਦੇ ਸੰਕੇਤ
www.sabblok.blogspot.com
ਅੰਮ੍ਰਿਤਸਰ
23 ਸਤੰਬਰ (PMI News):- ਵੱਖ-ਵੱਖ ਲੋਕ ਭਲਾਈ ਸਕੀਮਾਂ ਤਹਿਤ ਸੈਂਟਰ ਵਲੋਂ ਜਾਰੀ ਕੀਤੇ
ਗਏ ਫੰਡਾਂ ਦੀ ਜਾਂਚ ਲਈ ਅੱਜ ਐਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਪਿਛਲੇ ਦੋ ਸਾਲਾਂ ਦਾ
ਰਿਕਾਰਡ ਖੰਗਾਲਿਆ ਗਿਆ, ਜਿਸ ਵਿਚ ਇਕੱਲੇ ਅੰਮ੍ਰਿਤਸਰ ਵਿਚ ਹੀ ਚਾਰ ਕਰੋੜ ਰੁਪਏ ਦੇ
ਘਪਲੇ ਦੇ ਸੰਕੇਤ ਕਮਿਸ਼ਨ ਵਲੋਂ ਦਿੱਤੇ ਗਏ ਹਨ ਜਦੋਂਕਿ ਕਮਿਸ਼ਨ ਦੀਆਂ ਹਿਦਾਇਤਾਂ 'ਤੇ
ਮੀਟਿੰਗ 'ਚ ਨਾ ਪਹੁੰਚਣ 'ਤੇ ਤਰਨਤਾਰਨ ਦੇ ਡੀ. ਸੀ. ਨੂੰ ਦਿੱਲੀ ਤਲਬ ਕਰ ਲਿਆ ਗਿਆ ਹੈ।
ਸਥਾਨਕ ਸਰਕਟ ਹਾਊਸ 'ਚ ਦੋ ਪੜਾਵਾਂ 'ਚ ਹੋਈ ਮੀਟਿੰਗ ਦੌਰਾਨ ਐਸ. ਸੀ./ ਐੱਸ. ਟੀ.
ਕਮਿਸ਼ਨ ਦੇ ਸੰਯੁਕਤ ਸਕੱਤਰ ਪੀ. ਤੀਰਥਨ ਅੰਡਰ ਸੰਯੁਕਤ ਸਕੱਤਰ ਐੱਸ. ਐੱਨ. ਮੀਨਾ,
ਡਾਇਰੈਕਟਰ ਐੱਮ. ਆਰ. ਬਾਲੀ, ਜਾਂਚ ਅਧਿਕਾਰੀ ਰਾਕੇਸ਼ ਸ਼ਰਮਾ, ਏ. ਡੀ. ਸੀ. ਸੁਪ੍ਰੀਤ
ਸਿੰਘ, ਸੋਸ਼ਲ ਵੈੱਲਫੇਅਰ ਡਾਇਰੈਕਟਰ ਹਰਭੁਪਿੰਦਰ ਨੰਦਾ ਪਹੁੰਚੇ ਹੋਏ ਸਨ। ਇਸ ਮੌਕੇ
ਜ਼ਿਲਾ ਪੁਲਸ ਪ੍ਰਸ਼ਾਸਨ ਤੇ ਬਾਰਡਰ ਰੇਂਜ ਦੇ ਆਈ. ਜੀ. ਆਰ. ਪੀ. ਮਿੱਤਲ, ਪੁਲਸ
ਕਮਿਸ਼ਨਰ, ਡਿਪਟੀ ਕਮਿਸ਼ਨਰ ਤੋਂ ਇਲਾਵਾ ਹੋਰ ਵੱਖ-ਵੱਖ ਭਲਾਈ ਸਕੀਮਾਂ ਦੇ ਵਿਭਾਗਾਂ ਦੇ
ਅਧਿਕਾਰੀ ਵੀ ਹਾਜ਼ਰ ਸਨ। ਐੱਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਪਹੁੰਚੀਆਂ ਸ਼ਿਕਾਇਤਾਂ
ਦੇ ਆਧਾਰ 'ਤੇ ਜਦੋਂ ਵੱਖ-ਵੱਖ ਸਕੀਮਾਂ 'ਤੇ ਆਧਾਰਤ ਗ੍ਰਾਂਟਾਂ ਦਾ ਵੇਰਵਾ ਲੈਣ ਉਪਰੰਤ
ਲਾਭਪਾਤਰੀਆਂ ਦੀਆਂ ਸੂਚੀਆਂ ਮੰਗੀਆਂ ਗਈਆਂ ਤਾਂ ਉਨ੍ਹਾਂ ਬਾਰੇ ਅਧਿਕਾਰੀ ਸਹੀ ਸਬੂਤ ਪੇਸ਼
ਨਹੀਂ ਕਰ ਸਕੇ, ਜਿਸ ਕਾਰਨ ਕਮਿਸ਼ਨ ਵਲੋਂ ਉਨ੍ਹਾਂ ਨੂੰ ਇਕ ਹਫ਼ਤੇ ਦਾ ਟਾਈਮ ਦਿੱਤਾ ਗਿਆ
ਹੈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਸੀ./ ਐੱਸ. ਟੀ. ਕਮਿਸ਼ਨ ਦੇ ਉਪ
ਚੇਅਰਮੈਨ ਡਾ. ਰਾਜ ਕੁਮਾਰ ਨੇ ਕਿਹਾ ਕਿ ਅੱਜ ਸ਼ਿਕਾਇਤਾਂ ਦੇ ਆਧਾਰ 'ਤੇ ਅਧਿਕਾਰੀਆਂ ਤੋਂ
ਕੀਤੀ ਗਈ ਮੁੱਢਲੀ ਜਾਂਚ ਵਿਚ ਪਿਛਲੇ ਦੋ ਸਾਲਾਂ ਦੌਰਾਨ ਚਾਰ ਕਰੋੜ ਰੁਪਏ ਦੇ ਘਪਲੇ ਦੀ
ਸੰਭਾਵਨਾ ਨਜ਼ਰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਢੇ 10 ਕਰੋੜ ਰੁਪਏ ਸ਼ਗਨ ਸਕੀਮ ਤਹਿਤ
ਅੰਮ੍ਰਿਤਸਰ ਵਿਚ ਆਏ ਹਨ ਤੇ ਜਿਨ੍ਹਾਂ ਨੂੰ ਵੰਡੇ ਗਏ ਵਿਖਾਇਆ ਗਿਆ ਹੈ। ਅਧਿਕਾਰੀਆਂ ਵਲੋਂ
ਮੁਹੱਈਆ ਕਰਵਾਏ ਗਏ ਕਾਗਜ਼ਾਤ ਪੂਰੇ ਨਹੀਂ ਸਨ ਤੇ ਹੁਣ ਕਮਿਸ਼ਨ ਵਲੋਂ ਅਧਿਕਾਰੀਆਂ ਨੂੰ
ਕਿਹਾ ਗਿਆ ਕਿ ਇਕ ਹਫ਼ਤੇ 'ਚ ਲਾਭਪਾਤਰੀਆਂ ਦਾ ਪੂਰੀ ਤਰ੍ਹਾਂ ਬਿਓਰਾ ਦੇਣ ਤਾਂ ਜੋ
ਕਮਿਸ਼ਨ ਹਰੇਕ ਲਾਭਪਾਤਰੀ ਤਕ ਪਹੁੰਚ ਕੇ ਜਾਂਚ ਮੁਕੰਮਲ ਕਰ ਸਕੇ। ਉਨ੍ਹਾਂ ਦੱਸਿਆ ਕਿ
ਇਕੱਲੇ ਅੰਮ੍ਰਿਤਸਰ 'ਚ 60 ਲੱਖ ਰੁਪਏ ਪਾਖਾਨਿਆ 'ਤੇ ਖਰਚ ਕੀਤੇ ਵਿਖਾਏ ਗਏ ਹਨ ਜਦਕਿ ਇਸ
ਬਾਰੇ ਵੀ ਅਧਿਕਾਰੀ ਪੂਰੀ ਜਾਣਕਾਰੀ ਉਪਲਬਧ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਬਾਰਡਰ
ਏਰੀਆ ਡਿਵੈਲਪਮੈਂਟ ਫੰਡ ਦੇ ਘਪਲੇ ਵਿਚ ਅਜੇ ਤਕ ਵਿਜੀਲੈਂਸ ਵਲੋਂ ਕੋਈ ਵੀ ਰਿਪੋਰਟ ਨਹੀਂ
ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ
ਉਹ ਮੁਕੰਮਲ ਜਾਣਕਾਰੀ ਉਪਲਬਧ ਕਰਵਾਉਣ ਤੇ ਜੇਕਰ ਇਕ ਹਫ਼ਤੇ ਦੇ ਵਿਚ-ਵਿਚ ਅਧਿਕਾਰੀ
ਆਪਣੀਆਂ ਜਾਂਚ ਰਿਪੋਰਟਾਂ ਉਪਲਬਧ ਕਰਵਾਉਣ ਵਿਚ ਫੇਲ ਹੋਏ ਤਾਂ ਉਨ੍ਹਾਂ ਵਿਰੁੱਧ ਵੀ ਸਖ਼ਤ
ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਮਿਸ਼ਨ ਐੱਫ. ਆਈ.
ਆਰ. ਦਰਜ ਕਰਵਾਏਗਾ ਤੇ ਸੀ. ਬੀ. ਆਈ. ਨੂੰ ਵੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ 'ਚ ਜਾਂਚ
ਕਰਨ ਦੀ ਸਿਫਾਰਸ਼ ਕਰੇਗਾ। ਡਾ. ਰਾਜ ਕੁਮਾਰ ਨੇ ਕਿਹਾ ਕਿ ਪਹਿਲੇ ਪੜਾਅ 'ਚ ਦੋ ਜ਼ਿਲਿਆਂ
'ਚ ਲੋਕ ਭਲਾਈ ਸਕੀਮਾਂ ਤਹਿਤ ਆਏ ਫੰਡਾਂ ਦਾ ਰਿਵਿਊ ਕਰਨ ਲਈ ਅੱਜ ਮੀਟਿੰਗ ਸੱਦੀ ਗਈ ਸੀ।
ਇਸ ਤੋਂ ਬਾਅਦ ਗੁਰਦਾਸਪੁਰ ਜ਼ਿਲੇ 'ਚ ਸੈਂਟਰ ਵਲੋਂ ਭੇਜੇ ਗਏ ਫੰਡਾਂ ਦੀ ਜਾਂਚ ਹੋਵੇਗੀ
ਅਤੇ ਉਪਰੰਤ ਹਰੇਕ ਜ਼ਿਲੇ 'ਚ ਐੱਸ. ਸੀ./ ਐੱਸ. ਟੀ. ਕਮਿਸ਼ਨ ਵਲੋਂ ਜਾਂਚ ਆਰੰਭ ਕੀਤੀ
ਜਾਵੇਗੀ। ਵਿਧਾਨ ਸਭਾ ਹਲਕਾ ਅਟਾਰੀ 'ਚ ਘਪਲਿਆਂ ਨੂੰ ਲੈ ਕੇ ਦਰਜ ਕੀਤੇ ਗਏ 2 ਕੇਸਾਂ ਦਾ
ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਰਾ ਕੁਝ ਸਪਸ਼ਟ ਹੋਣ ਦੇ ਬਾਵਜੂਦ ਵੀ ਅਜੇ ਤਕ ਕੋਈ
ਵੀ ਕਾਰਵਾਈ ਨਾ ਕਰਨਾ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਪੁਲਸ ਤੇ ਪ੍ਰਸ਼ਾਸਨ ਇਸ ਕੇਸ
ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਮਾਮਲਿਆਂ 'ਚ ਪੁਲਸ
ਦੀ ਸ਼ੱਕੀ ਕਾਰਗੁਜ਼ਾਰੀ ਨੂੰ ਵੀ ਘੇਰੇ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਢਲੀ
ਜਾਂਚ 'ਚ ਉਨ੍ਹਾਂ ਨੂੰ ਕੇਂਦਰੀ ਫੰਡਾਂ 'ਚੋਂ 3.66 ਕਰੋੜ ਰੁਪਏ ਦੀ ਦੁਰਵਰਤੋਂ ਹੋਣ ਦੀ
ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਵਿਚ ਸਭ ਤੋਂ ਜ਼ਿਆਦਾ ਘਪਲਾ ਬਾਰਡਰ ਏਰੀਆ ਡਿਵੈਲਪਮੈਂਟ
ਫੰਡਾਂ 'ਚ ਹੋਇਆ ਲੱਗਦਾ ਹੈ। ਉਨ੍ਹਾਂ ਕਿਹਾ ਕਿ ਚਾਰ ਮੈਂਬਰੀ ਕਮੇਟੀ ਇਕ ਹਫ਼ਤਾ ਇਥੇ
ਰੁਕੇਗੀ ਤੇ ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਸਾਰਾ ਮਾਮਲਾ ਸੀ. ਬੀ. ਆਈ. ਹਵਾਲੇ
ਕਰੇਗੀ
No comments:
Post a Comment