jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 24 September 2012

ਵਿਦੇਸ਼ ਬੈਠੇ ਡਾਕਟਰ ਦੀਆਂ ਲੱਗ ਰਹੀਆਂ ਸਨ ਹਾਜ਼ਰੀਆਂ

www.sabblok.blogspot.com

ਜਲੰਧਰ 23 ਸਤੰਬਰ (PMI News):- ਸਰਕਾਰੀ ਹਸਪਤਾਲਾਂ ਵਿਚ ਕਿਸ ਤਰ੍ਹਾਂ ਡਾਕਟਰਾਂ ਨੇ ਭ੍ਰਿਸ਼ਟਾਚਾਰੀ ਦੀ ਹਨੇਰੀ ਲਿਆਂਦੀ ਹੈ, ਇਹ ਅੱਜ ਉਦੋਂ ਦੇਖਣ ਨੂੰ ਮਿਲਿਆ ਜਦ ਸਵੇਰੇ ਡੀ. ਡੀ. ਪੀ. ਓ. ਕਮ ਡਿਪਟੀ ਸੀ. ਸੈ. ਸਰਬਜੀਤ ਸਿੰਘ ਵਾਲੀਆ ਤੇ ਉਨ੍ਹਾਂ ਦੀ ਟੀਮ ਨੇ, ਜਿਨ੍ਹਾਂ ਵਿਚ ਏ. ਪੀ. ਓ. ਹਰੀਸ਼ ਚੰਦ ਵੀ ਸ਼ਾਮਲ ਸਨ, ਇਕ ਗੁਪਤ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਫੋਲੜੀਵਾਲ ਪਿੰਡ ਵਿਚ ਚਲ ਰਹੇ ਜ਼ਿਲਾ ਪ੍ਰੀਸ਼ਦ ਦੀ ਡਿਸਪੈਂਸਰੀ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਬਾਰੇ ਦੱਸਦੇ ਹੋਏ ਸ. ਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਡਿਸਪੈਂਸਰੀ ਵਿਚ ਤਾਇਨਾਤ ਡਾਕਟਰ ਅਮਰਿੰਦਰ ਸਿੰਘ ਖੁਦ ਡਿਸਪੈਂਸਰੀ ਵਿਚ ਨਹੀਂ ਆਉਂਦਾ ਪਰ ਉਸ ਦੀਆਂ ਹਾਜ਼ਰੀਆਂ ਲੱਗਦੀਆਂ ਰਹਿੰਦੀਆਂ ਹਨ। ਅੱਜ ਛਾਪੇਮਾਰੀ ਵਿਚ ਪਾਇਆ ਗਿਆ ਕਿ ਸਾਰੀ ਡਿਸਪੈਂਸਰੀ ਸਿਰਫ ਇਕ ਫਾਰਮਾਸਿਸਟ ਹੀ ਚਲਾ ਰਿਹਾ ਸੀ ਤੇ ਜਦ ਡੀ. ਡੀ. ਪੀ. ਓ. ਨੇ ਫਾਰਮਾਸਿਸਟ ਤੋਂ ਜਾਣਕਾਰੀ ਮੰਗੀ ਤਾਂ ਉਸ ਨੇ ਦੱਸਿਆ ਕਿ ਅਗਸਤ ਮਹੀਨੇ ਤੋਂ ਹੀ ਡਾਕਟਰ ਸਾਹਿਬ ਤਾਂ ਵਿਦੇਸ਼ ਵਿਚ ਸੈਰ ਕਰਨ ਗਏ ਹਨ ਤੇ ਉਨ੍ਹਾਂ ਦੀਆਂ ਹਾਜ਼ਰੀਆਂ ਉਕਤ ਸੁਖਪ੍ਰੀਤ ਹੀ ਲਗਾ ਰਿਹਾ ਹੈ ਤੇ ਹਰ ਮਹੀਨੇ ਇਸੇ ਤਰ੍ਹਾਂ ਹੀ ਹਾਜ਼ਰੀਆਂ ਨੂੰ ਅਟੈਸਟ ਕਰਵਾ ਕੇ ਡਾਕਟਰ ਦੀ
ਤਨਖਾਹ ਲਈ ਭੇਜਿਆ ਜਾਂਦਾ ਹੈ। ਉਕਤ ਫਾਰਮਾਸਿਸਟ ਨਾਲ ਸਖਤੀ ਕੀਤੀ ਗਈ ਤਾਂ ਪੁੱਛਗਿਛ ਵਿਚ ਉਸ ਨੇ ਡੀ. ਡੀ. ਪੀ. ਓ. ਨੂੰ ਦੱਸਿਆ ਕਿ ਉਸ ਨੇ ਦੋ ਹਾਜ਼ਰੀ ਰਜਿਸਟਰ ਲਗਾਏ ਸਨ। ਇਕ ਵਿਚ ਉਹ ਆਪ ਡਾਕਟਰ ਦੀਆਂ ਹਾਜ਼ਰੀਆਂ ਲਗਾਉਂਦਾ ਸੀ ਤੇ ਦੂਸਰੇ ਵਿਚ ਜਦੋਂ 2-3 ਮਹੀਨੇ ਬਾਅਦ ਡਾਕਟਰ ਡਿਸਪੈਂਸਰੀ ਦਾ ਚੱਕਰ ਲਗਾਉਂਦਾ ਸੀ ਤਾਂ ਆਪਣੀਆਂ ਹਾਜ਼ਰੀਆਂ ਲਗਾ ਜਾਂਦਾ ਤੇ ਸਾਈਨ ਵੀ ਕਰ ਜਾਂਦਾ। ਡੀ. ਡੀ. ਪੀ. ਓ. ਨੂੰ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਡਾਕਟਰ ਨੇ ਬੀ. ਐੱਮ. ਡਬਲਯੂ. ਗੱਡੀ ਰੱਖੀ ਹੋਈ ਹੈ ਤੇ ਦੋ-ਤਿੰਨ ਮਹੀਨੇ ਵਿਚ ਇਕ ਅੱਧਾ ਚੱਕਰ ਹੀ ਡਿਸਪੈਂਸਰੀ ਵਿਚ ਲਗਾਉਂਦਾ ਹੈ। ਸਾਰਾ ਕੰਮ ਫਾਰਮਾਸਿਸਟ ਹੀ ਦੇਖਦਾ ਹੈ ਤੇ ਉਕਤ ਡਾਕਟਰ ਨੇ ਸ਼ਹਿਰ ਵਿਚ ਆਪਣਾ ਕੋਈ ਨਿੱਜੀ ਹਸਪਤਾਲ ਵੀ ਖੋਲ੍ਹ ਰੱਖਿਆ ਹੈ। ਮਾਮਲੇ ਦੀ ਸਾਰੀ ਰਿਪੋਰਟ ਤਿਆਰ ਕਰਕੇ ਬਾਅਦ ਦੁਪਹਿਰ ਡੀ. ਡੀ. ਪੀ. ਓ. ਨੇ ਏ. ਡੀ. ਸੀ. (ਵਿਕਾਸ) ਪ੍ਰਨੀਤ ਭਾਰਦਵਾਜ ਨੂੰ ਸੌਂਪੀ। ਏ. ਡੀ. ਸੀ. ਡੀ. ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹੇ ਕਿਸੇ ਵੀ ਮਾਮਲੇ ਦਾ ਜੇਕਰ ਪ੍ਰਸ਼ਾਸਨ ਨੂੰ ਪਤਾ ਲੱਗਦਾ ਹੈ ਤਾਂ ਉਸ 'ਤੇ ਜਲਦੀ ਕਾਰਵਾਈ ਹੋਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਅਜਿਹੀਆਂ ਬੇਨਿਯਮੀਆਂ ਤੋਂ ਲੋਕ ਪ੍ਰੇਸ਼ਾਨ ਹਨ ਤਾਂ ਜਲਦੀ ਉਨ੍ਹਾਂ ਨੂੰ ਸ਼ਿਕਾਇਤ ਕਰਨ। ਉਨ੍ਹਾਂ ਸਾਰੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜ ਦਿੱਤੀ ਹੈ।

No comments: